ਮਹਾਨ ਸਖਸੀਅਤ ਡਾ. ਬੀ. ਆਰ. ਅੰਬੇਦਕਰ ਸਹਿਬ ਨੂੰ ਜਨਮ ਦਿਵਸ ਤੇ ਕੋਟਿਨ-ਕੋਟ ਪ੍ਰਣਾਮ”

ਮਹਾਨ ਸਖਸੀਅਤ ਡਾ. ਬੀ. ਆਰ. ਅੰਬੇਦਕਰ ਸਹਿਬ ਨੂੰ ਜਨਮ ਦਿਵਸ ਤੇ ਕੋਟਿਨ-ਕੋਟ ਪ੍ਰਣਾਮ”

ਸੰਵਿਧਾਨ ਨਿਰਮਾਤਾ ਗਰੀਬਾ ਦੇ ਮਸ਼ੀਹਾ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਹਰ ਸਾਲ 14 ਅਪ੍ਰੈਲ ਨੂੰ ਬੜੀ ਧੂਮ-ਧਾਮ ਨਾਮ ਮਨਾਇਆ ਜਾਂਦਾ ਹੈ।

ਇਸ ਸਾਲ ਵੀ ਇੱਕ ਸੌ ਤੇਤੀਵਾਂ ਜਨਮ ਦਿਹਾੜਾ ਬੜੀ ਸਾਨੋ-ਸੌਕਤ ਨਾਲ ਉਹਨਾ ਦੀ ਵਿਚਾਰਧਾਰਾ ਦਾ ਗੁਣਗਾਨ ਕਰਕੇ ਅਤੇ ਜਾਗੋ ਦੇ ਰੂਪ ਵਿੱਚ ਚੇਤਨਾਂ ਮਾਰਚ ਕੱਢੀਆ ਗਿਆ। ਜਿਸ ਵਿੱਚ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਅਤੇ ਉਹਨਾਂ ਦੇ ਆਦਰਸ਼ਾਂ ਉਪਰ ਚੱਲਣ ਵਾਲੇ ਗਿਆਵਾਨ ਅਤੇ ਪੜ੍ਹੇ ਲਿਖੇ ਨੌਜਵਾਨਾਂ ਦੁਆਰਾ ਉਹਨਾ ਦੁਆਰਾ ਬਣਾਏ ਗਏ ਰਸਤੇ ਉੱਪਰ ਚੱਲਣ ਅਤੇ ਉਹਨਾ ਦੁਆਰਾ ਵਿਖਾਏ ਰਾਹ ਨੂੰ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਵਿਸ਼ੇਸ ਪ੍ਰਕਾਰ ਅਤੇ ਉਹਨਾ ਦੀ ਵਿਚਾਰ-ਧਾਰਾ ਦਾ ਗੁਣ-ਗਾਣ ਕਰਕੇ ਗੀਤ ਦੇ ਰੂਪ ਵਿੱਚ ਹਰ ਵੱਡੇ-ਛੋਟੇ ਵਿਅਕਤੀ ਨੂੰ ਉਹਨਾ ਦੀ ਸੋਚ ਨੂੰ ਅਪਣਾਉਣ ਅਤੇ ਉਸ ਰਾਹ ਤੇ ਚੱਲਣ ਦੀ ਤਰਜੀਹ ਸਿਖਾਈ ਕਿ ਕਿਵੇਂ ਬਾਬਾ ਸਾਹਿਬ ਜੀ ਨੇ ਉੱਚ-ਨੀਚ, ਜਾਤ-ਪਾਤ ਵਰਗੀਆ ਭੈੜੀਆ ਛੂਆ-ਛਾਤ ਵਰਗੀਆ ਬਿਮਾਰੀਆਂ ਨੂੰ ਸਮਾਜ ਵਿੱਚੋ ਪੁੱਟਕੇ ਬਾਹਰ ਸੁੱਟ ਦਿੱਤਾ। ਜਿਸ ਦੇ ਨਾਲ ਹਰ ਵਰਗ ਨੂੰ ਇੱਕ ਸਮਾਨ ਰਹਿਣ, ਖਾਣ-ਪੀਣ ਅਤੇ ਅਪਣੀ ਭਾਈਚਾਰੇ ਦੀ ਸਾਂਝ ਨੂੰ ਸਥਾਪਤ ਕੀਤਾ।

ਜਨਮ ਤੇ ਪਰਿਵਾਰ- ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ 14 ਅਪ੍ਰੈਲ 1891 ਈ ਨੂੰ ਬੜੌਦਾ ਰਿਆਸਤ ਛਾਉਣੀ ਮਹੂ (ਮੱਧ ਪ੍ਰਦੇਸ) ਵਿੱਚ ਸੂਬੇਦਾਰ ਰਾਮ ਜੀ ਦਾਸ ਦੇ ਘਰ ਮਾਤਾ ਭੀਮਾ ਬਾਈ ਜੀ ਦੀ ਕੁੱਖੋ ਹੋਇਆ।ਬਾਬਾ ਸਾਹਿਬ ਜੀ ਅਜੇ ਤਿੰਨ ਸਾਲ ਦੇ ਸਨ ,ਜਦੋ ਉਹਨਾ ਦੇ ਪਿਤਾ ਫੌਜ ਦੀ ਨੌਕਰੀ ਵਿਚੋਂ ਰਿਟਾਇਰ ਹੋਕੇ ਕਸਬਾ ਸਤਾਰਾ ਵਿੱਚ ਰਹਿਣ ਲੱਗੇ ਇਥੇ ਹੀ ਮੁੱਢਲੀ ਵਿਦਿਆ ਪ੍ਰਾਪਤ ਕੀਤੀ ਛੋਟੀ ਉਮਰ ਵਿੱਚ ਹੀ ਬਾਬਾ ਸਾਹਿਬ ਜੀ ਦੇ ਮਾਤਾ ਦਾ ਦਿਹਾਂਤ ਹੋ ਗਿਆ ਉਸਤੋ ਬਾਅਦ ਡਾ. ਅੰਬਦੇਕਰ ਸਾਹਿਬ ਉਦਾਸ ਰਹਿਣ ਲੱਗੇ ਪੜਾਈ ਵਿੱਚ ਵੀ ਮਨ ਨਾ ਲੱਗਦਾ ਵੱਡੇ ਭਰਾ ਅਨੰਦ ਰਾਓ ਦੁਆਰਾ ਭੀਮ ਰਾਓ ਜੀ ਨੂੰ ਦੱਸਿਆ ਗਿਆ ਕਿ ਮਾਤਾ ਜੀ ਆਪ ਨੂੰ ਇਕ ਵੱਡਾ ਅਫਸਰ ਬਣਾਉਣਾ ਚਾਹੁੰਦੇ ਸਨ। ਉਸ ਦਿਨ ਤੋ ਬਾਬਾ ਸਾਹਿਬ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਨਾ ਸੁਰੂ ਕਰ ਦਿੱਤਾ। ਸਤਾਰਾਂ ਸਾਲ ਦੀ ਉਮਰ ਵਿੱਚ ਆਪ ਜੀ ਦਾ ਵਿਆਹ ਰਮਾ ਬਾਈ ਨਾਲ ਹੋਇਆ ਆਪ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸਦਾ ਨਾਂ ਜਸਵੰਤ ਰਾਓ ਰੱਖਿਆ ਗਿਆ।

ਭੇਦ-ਭਾਵ ਦਾ ਸ਼ਿਕਾਰ- ਜਿਸ ਸਮੇਂ ਡਾ. ਅੰਬਦੇਕਰ ਸਾਹਿਬ 1907 ਈ. ਵਿੱਚ ਦਸਵੀ ਜਮਾਤ ਪਾਸ ਕੀਤੀ ਉਹਨਾ ਦਿਨਾ ਵਿਚ ਮਹਾਰਸ਼ਟਰ ਵਿੱਚ ਛੂਤ-ਛਾਤ ਦਾ ਬੜਾ ਬੋਲ-ਬਾਲਾ ਸੀ। ਸਕੂਲ ਵਿੱਚ ਗਰੀਬ ਅਤੇ ਦਲਿਤ ਵਰਗ ਨਾਲ ਸਬੰਧਿਤ ਵਿਦਿਆਰਥੀਆਂ ਨਾਲ ਨਫ਼ਰਤ ਕੀਤੀ ਜਾਂਦੀ ਸੀ ਉਹਨਾਂ ਨੂੰ ਉੱਚ ਸ੍ਰੈਣੀ ਦੇ ਵਿਦਿਆਰਥੀਆ ਨਾਲ ਬੈਠਣ ਦੀ ਆਗਿਆਂ ਨਹੀਂ ਸੀ। ਇਕ ਵਾਰ ਅਧਿਆਪਕ ਨੂੰ ਬਾਬਾ ਸਾਹਿਬ ਨੂੰ ਬਲੈਕ ਬੋਰਡ ਉੱਤੇ ਸਵਾਲ ਹੱਲ ਕਰਨ ਲਈ ਕਿਹਾ ਤਾਂ ਜਮਾਤ ਦੇ ਬਾਕੀ ਵਿਦਾਆਰਥੀਆਂ ਨੇ ਰੌਲਾ ਪਾ ਲਿਆ ਕਿ ਸਾਨੂੰ ਪਹਿਲਾ ਉੱਥੋ ਆਪਣੇ ਰੋਟੀ ਵਾਲੇ ਡੱਬੇ ਚੁੱਕ ਲੈਣ ਦਿਓ ਇਸ ਘਟਨਾ ਨੇ ਭੀਮ ਰਾਉ ਦੇ ਬਾਲ ਮਨ ਉਪਰ ਬੜਾ ਡੂੰਘਾਂ ਪ੍ਰਭਾਵ ਪਿਆਂ ਅਤੇ ਮਨ ਨੂੰ ਝੰਜੋੜ ਕੇ ਰੱਖ ਦਿੱਤਾ ਇਸ ਵਿਤਕਰੇ ਤੋ ਬਾਅਦ ਬਾਬਾ ਸਾਹਿਬ ਦੁਆਰਾ ਛੂਤ-ਛਾਤ ਪ੍ਰਤਿ ਵਿਦਰੋਹ ਦੀ ਭਾਵਨਾ ਆਪ ਨੇ ਮਨ ਵਿੱਚ ਹੋਰ ਵੀ ਪ੍ਰਬਲ ਹੋ ਗਈ। ਇਸਦੇ ਨਾਲ ਹੀ ਡਾ. ਸਾਹਿਬ ਨੂੰ ਇਸ ਗੱਲ ਦਾ ਪੂਰਨ ਗਿਆਨ ਹੋ ਗਿਆ ਕਿ ਇਸ ਪ੍ਰਕਾਰ ਦੇ ਵਿਤਕਰੇ ਨੂੰ ਵਿਦਿਆ ਦੇ ਚਾਨਣ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ। ਸਮਾਜ ਵਿਚ ਫੈਲੀ ਜਾਤ-ਪਾਤ ਛੂਤ-ਛਾਤ ਵਰਗੀਆ ਭੈੜੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਸਿਖਿਆ ਦਾ ਪ੍ਰਸਾਰ ਨੂੰ ਸਮਾਜ ਵਿੱਚ ਵਿਦਿਆ ਚਾਨਣ ਫੈਲਾਉਣ ਲਈ ‘ਪੀਪਲਜ ਐਜੂਕੇਸ਼ਨਲ ਸੁਸਾਇਟੀ’ ਬਣਾਈ ਜਿਸ ਦੁਆਰਾ ਗਰੀਬ ਬੱਚਿਆਂ ਨੂੰ ਪੜਾਉਣ ਅਤੇ ਉਹਨਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਆਪ ਦੁਆਰਾ ‘ਮੂਕ ਨਾਇਕ’ ਅਤੇ ਬਹਿਸ਼ਕ੍ਰਤ ਭਾਰਤ ਨਾਂ ਦੇ ਹਫਤਾਵਾਰੀ ਅਖਬਾਰ ਛਪਾਏ ਗਏ। ਜਿਸ ਦੇ ਪ੍ਰਭਾਵ ਤਹਿਤ ਲੋਕਾਂ ਵਿੱਚ ਇੱਕ ਨਵੀ ਸੇਧ ਅਤੇ ਸਿੱਖਿਆ ਪ੍ਰਤਿ ਉਤਸ਼ਾਹ ਵੇਖਣ ਨੂੰ ਮਿਲਿਆ।

ਸੰਵਿਧਾਨ ਨਿਰਮਾਤਾ ਦੇ ਰੂਪ ਵਿੱਚ- ਡਾ. ਭੀਮ ਰਾਓ ਅੰਬੇਦਕਰ ਜੀ ਬਚਪਨ ਤੋ ਹੀ ਆਪਣੇ ਲੋਕਾ ਲਈ ਕੁਝ ਅਜਿਹਾ ਕਰਨਾ ਚਾਹੁੰਦੇ ਸਨ ਜਿਸ ਨਾਲ ਉਹਨਾਂ ਨੂੰ ਬਰਾਬਰ ਦੇ ਹੱਕ ਦਿੱਤੇ ਜਾਣ ਅਤੇ ਇੱਕ ਸਮਾਨ ਸਤਿਕਾਰ ਦਿਵਾਇਆ ਜਾਵੇ ਜਿਸ ਨਾਲ ਉਹ ਚੰਗੀ ਵਿੱਦਿਆਂ ਹਾਸਿਲ ਕਰਕੇ ਆਪਣੇ ਜੀਵਨ ਨੂੰ ਇੱਕ ਚੰਗੇ ਢੰਗ ਨਾਲ ਜੀਵਨ ਬਤੀਤ ਕਰ ਸਕਣ ।ਜਿਸ ਕਾਰਨ ਆਪ ਜੀ ਨੇ ਜਲਦੀ ਹੀ ਉੱਚ ਸਿੱਖਿਆ ਅਧਿਕਾਰ ਦਿਵਾਉਣ ਲਈ ਅਜਾਦੀ ਤੋ ਬਾਅਦ ਆਪ ਜੀ ਆਜਾਦ ਭਾਰਤ ਦਾ ਸੰਵਿਧਾਨ ਤਿਆਰ ਕਰਨ ਵਾਲੀ ਕਮੇਟੀ ਦੇ ਚੇਅਰਮੈਨ ਬਣੇ ਆਪ ਜੀ ਨੇ ਬੜੀ ਮਹਿਨਤ ਅਤੇ ਲਗਨ ਨਾਲ ਇਸ ਕੰਮ ਨੂੰ ਨਿਭਾਇਆ ਅਤੇ ਜਿਸਦੇ ਫਲਸਰੂਪ ਆਪ ਜੀ ਨੇ ਦੋ ਸਾਲ ਗਿਆਰ੍ਹਾ ਮਹੀਨੇ ਅਠ੍ਹਾਰਾਂ ਦਿਨ ਵਿੱਚ ਹੀ ਇਹ ਖਰੜਾ 29 ਨਵੰਬਰ 1949 ਈ. ਨੂੰ ਪਾਸ ਹੋ ਗਿਆ ਅਤੇ 26 ਜਨਵਰੀ 1950 ਈ. ਨੂੰ ਇਸ ਸੰਵਿਧਾਨ ਨੂੰ ਲਾਗੂ ਕਰ ਦਿੱਤਾ ਗਿਆ। ਬਾਬਾ ਸਾਹਿਬ ਜੀ ਦੀ ਨਿਗਰਾਨੀ ਹੇਠ ਤਿਆਰ ਕੀਤਾ ਗਿਆ ਸੰਵਿਧਾਨ ਜੋ ਕਿ ਭਾਰਤ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਅਤੇ ਉਹਨਾ ਨੂੰ ਇੱਕ ਸਮਾਨ ਅਧਿਕਾਰ ਅਤੇ ਉਹਨਾਂ ਦੇ ਹੱਕਾ ਦਾ ਸਮਰਥਨ ਕਰਦਾ ਹੈ ਜੋ ਕਿ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਂ ਵਿੱਚ ਲਿਖਿਆ ਗਿਆ ਹੈ ਕਿ “ਅਸੀ ਭਾਰਤ ਦੇ ਲੋਕ ਭਾਰਤ ਨੂੰ ਇੱਕ ਧਰਮ-ਨਿਰਪੇਖ ਲੋਕੰਤਰੀ ਗਣਰਾਜ ਐਲਾਨ ਕਰਦੇ ਹਾਂ।” ਡਾ. ਸਾਹਿਬ ਜੀ ਦੀ ਨਿਗਰਾਨੀ ਹੇਠ ਤਿਆਰ ਕੀਤਾ ਸੰਵਿਧਾਨ ਪੂਰਨ ਰੂਪ ਵਿੱਚ ਲੋਕ ਤੰਤਰਿਕ ਅਤੇ ਧਰਮ ਨਿਰਪੱਖ ਹੈ।

ਪੜ੍ਹੋ ਜੁੜੋ ਤੇ ਸੰਘਰਸ਼ ਕਰੋ- ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਨੇ ਨੇ ਸਿੱਖਿਆ ਨੂੰ ਸ਼ੇਰਨੀ ਦਾ ਦੁੱਧ ਕਿਹਾ ‘ਜੋ ਜਿੰਨਾ ਪੀਵੇਗਾ ਉਹ ਉਨ੍ਹਾਂ ਦਹਾੜੇਗਾਂ’ ਭਾਵ ਸਭ ਤੋਂ ਉਪਰ ਅਤੇ ਵਿਸ਼ੇਸ਼ ਸਿੱਖਿਆ ਨੂੰ ਪਹਿਲ ਦੇ ਰੂਪ ਵਿੱਚ ਅਪਣਾਉਣ ਲਈ ਕਿਹਾ ਜਿਸ ਨਾਲ ਸਮਾਜ ਵਿੱਚ ਫੈਲੀ ਉਚ-ਨੀਚ ਜਾਤੀ ਵਿਤਕਰਾ ਅਤੇ ਛੂਆ-ਛਾਤ ਵਰਗੀਆਂ ਭੈੜੀਆਂ ਬਿਮਾਰੀਆਂ ਨੂੰ ਜੜੋ ਪੁੱਟ ਕੇ ਬਾਹਰ ਸੁੱਟਿਆ ਜਾ ਸਕਦਾ ਹੈ ਸਿੱਖਿਆ ਹੀ ਇੱਕ ਅਜਿਹਾ ਹਥਿਆਰ ਹੈ ਜਿਸ ਦੁਆਰਾ ਸਭ ਨੂੰ ਇੱਕ ਬਰਾਬਰ ਸਮਾਨ ਅਧਿਕਾਰ ਅਤੇ ਉਹਨਾਂ ਦੇ ਹੱਕਾ ਦੀ ਰੱਖਿਆਂ ਕੀਤੀ ਜਾ ਸਕਦੀ ਹੈ ਅਤੇ ਨਾਲ ਹੀ ਕਿਹਾ ਕਿ ਸਿੱਖਿਆ ਇੱਕ ਅਜਿਹਾ ਧਨ ਹੈ ਜਿਸਨੂੰ ਕੋਵੀ ਵੀ ਚੋਰੀ ਜਾਂ ਖੋਂਹ ਨਹੀ ਸਕਦਾ। ਜੋ ਕਿ ਪੂਰੀ ਜਿੰਦਗੀ ਨੂੰ ਖੁਸ਼ਹਾਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਦੀ ਹੈ।ਬਾਬਾ ਸਾਹਿਬ ਜੀ ਨੇ ਕਿਹਾ ਸੰਵਿਧਾਨ ਚਾਹੇ ਕਿੰਨਾ ਵੀ ਚੰਗਾ ਹੋਵੇ, ਜੇ ਇਸ ਨੂੰ ਲਾਗੂ ਕਰਨ ਵਾਲੇ ਚੰਗੇ ਨਹੀ ਹਨ ਤਾਂ ਸੰਵਿਧਾਨ ਨਿਸ਼ਚਿਤ ਹੀ ਬੁਰਾ ਸਾਬਤ ਹੋਵੇਗਾ । ਸੰਵਿਧਾਨ ਕਿੰਨ੍ਹਾ ਵੀ ਬੁਰਾ ਕਿਉਂ ਨਾਂ ਹੋਵੇ, ਜੇ ਇਸਨੂੰ ਲਾਗੂ ਕਰਨ ਵਾਲੇ ਚੰਗੇ ਲੋਕ ਹਨ ਤਾਂ ਸੰਵਿਧਾਨ ਚੰਗਾ ਹੀ ਸਾਬਤ ਹੋਵੇਗਾ।

ਡਾ. ਅੰਬੇਦਕਰ ਜੀ ਦਲਿਤ, ਭਾਈਚਾਰੇ, ਅਤੇ ਸਮਾਜ ਵਿਚ ਛੂਆ-ਛਾਤ ਦਾ ਸ਼ਿਕਾਰ ਹੋਏ ਲੋਕਾ ਦੇ ਸੱਚੇ ਹਮਦਰਦ ਸਨ ਉਹਨਾ ਨੇ ਆਪਣਾ ਸੰਪੂਰਨ ਜੀਵਨ ਗਰੀਬ ਲੋਕਾ ਨੂੰ ਉੱਚਾ ਚੁੱਕਣ ਅਤੇ ਉਹਨਾਂ ਦੇ ਅਧਿਕਾਰ ਨੂੰ ਦਵਾਉਣ ਵਿੱਚ ਆਪਣਾ ਸਭ ਕੁਝ ਲੇਖੇ ਲਾ ਦਿੱਤਾ। ਉਹਨਾ ਦੇ ਜੀਵਨ ਵਿੱਚ ਇੱਕ ਰੋਸ਼ਨੀ ਦੀ ਕਿਰਨ ਬਣਕੇ ਆਏ ਜਿਸ ਕਾਰਨ ਉਹਨਾ ਨੂੰ ਗਰੀਬਾਂ ਦਾ ਮਸੀਹਾਂ ਕਿਹਾ ਗਿਆ। ਆਪ ਜੀ ਕਾਫੀ ਲੰਬੇ ਸਮੇਂ ਤੱਕ ਰਾਜ-ਸਭਾ ਦੇ ਮੈੰਬਰ ਰਹੇ ਆਪਣੇ ਜੀਵਨ ਵਿੱਚ ਆਪਜੀ ਨੇ ਬੁੱਧ ਧਰਮ ਦੀ ਵਿਚਾਰ ਧਾਰਾ ਨੂੰ ਅਪਣਾਇਆ ਸੌ ਅੱਜ ਲੋੜ ਹੈ ਸਾਨੂੰ ਸਮਝਣ ਦੀ ਉਹਨਾਂ ਦੁਆਰਾਂ ਵਿਖਾਏ ਗਏ ਰਾਹ ਉੱਪਰ ਚੱਲਣ ਦੀ ਜਿਸ ਦੁਆਰਾ ਅਸੀ ਆਪਣੇ ਸਮਾਜ ਨੂੰ ਹੋਰ ਅੱਗੇ ਲਿਜਾ ਸਕਦੇ ਹਾਂ ਅਤੇ ਸਮਾਜ ਵਿਚ ਇੱਕ ਵਿਲਖੱਣ ਸਥਾਨ ਪ੍ਰਾਪਤ ਕਰ ਸਕਦੇ ਹਾਂ ਕਿਉਕਿ ਬਾਬਾ ਸਾਹਿਬ ਜੀ ਨੇ ਸਾਨੂੰ ਉਹ ਸਭ ਹੱਕ ਦਿਵਾਏ ਜੋ ਕਦੇ ਅਸੀ ਸੁਪਨੇ ਵਿੱਚ ਵੀ ਨਹੀ ਸੀ ਸੋਚ ਸਕਦੇ ਉਸ ਸਮੇਂ ਮੰਦਰ ਵਿੱਚ ਅੰਦਰ ਆਉਣਾ ਸ਼ਖਤ ਮਨ੍ਹਾਂ ਸੀ ਸਭ ਲਈ ਮੰਦਰ ਦੇ ਦਰਵਾਜੇ ਖੋਲ ਦਿੱਤੇ । ਪਾਣੀ ਤੱਕ ਨਹੀ ਦਿੱਤਾ ਜਾਂਦਾ ਸੀ, ਪਾਣੀ ਦੇ ਤਲਾਬ ਬਣਾਵਾ ਦਿੱਤੇ, ਇਥੋ ਤੱਕ ਕਿ ਬਾਬਾ ਸਾਹਿਬ ਜੀ ਲਈ ਰਹਿਣ ਲਈ ਵੀ ਜਗ੍ਹਾ ਨਹੀ ਦਿੱਤੀ ਜਾਂਦੀ ਸੀ ਅੱਜ ਹਰ ਇੱਕ ਸਰਕਾਰੀ ਦਫਤਰ ਵਿੱਚ ਫੋਟੋ ਲਗਦੀ ਹੈ ਇਸ ਪ੍ਰਕਾਰ ਸਾਡੇ ਸਮਾਜ ਨੂੰ ਉਹਨਾਂ ਦੀ ਵਿਚਾਰਧਾਰਾ ਨੂੰ ਅਪਣਾਉਣ ਨੂੰ ਅਪਣਾਉਣਾ ਚਾਹੀਦਾ ਹੈ। ਅਤੇ ਵੱਧ ਚੜ੍ਹਕੇ ਰਾਜਨੀਤੀ ਵਿੱਚ ਆਪਣਾ ਯੋਗਦਾਨ ਨਹੀਂ ਪਾਵਾਂਗੇ ਤਾਂ ਸਾਡੇ ਉੱਪਰ ਅਯੋਗ ਘੱਟ ਪੜ੍ਹੇ ਲਿਖੇ ਵਿਅਕਤੀ ਸ਼ਾਸਨ ਕਰਨ ਲੱਗਣਗੇ ਅਤੇ ਅਸੀ ਉਸ ਮੰਜਿਲ ਤੱਕ ਨਹੀ ਪਹੁੰਚ ਸਕਾਂਗੇ ਜੋ ਬਾਬਾ ਸਾਹਿਬ ਜੀ ਨੇ ਸਾਨੂੰ ਸੇਧ ਦਿੱਤੀ ਸੀ। ਬਾਬਾ ਸਾਹਿਬ ਦੀਆਂ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਸੁਧਾਰ ਦੀਆਂ ਨੀਤੀਆਂ ਅੱਜ ਵੀ ਸਾਡੇ ਦੇਸ਼ ਅਤੇ ਸਮਾਜ ਲਈ ਮਹੱਤਵਪੂਰਨ ਹਨ। ਬਾਬਾ ਸਾਹਿਬ ਜੀ ਦਾ ਦਿਹਾਂਤ 6 ਦਸੰਬਰ 1956 ਨੂੰ ਦਿੱਲੀ ਵਿਖੇ ਹੋਇਆ। ਅਸੀ ਭਾਰਤ ਦੇ ਲੋਕ ਬਾਬਾ ਸਾਹਿਬ ਜੀ ਦੇ ਇਸ ਯੋਗਦਾਨ ਲਈ ਹਮੇਸਾਂ ਉਹਨਾਂ ਦੇ ਰਿਣੀ ਰਹਾਂਗੇ। “ਜੈ ਭੀਮ ਜੈ ਭਾਰਤ”

 

ਜਗਮੀਤ ਸਿੰਘ ਬਰੜਵਾਲ

ਫੌਨ- 95923-83983