ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੀ ਸਲਾਨਾ ਰਿਪੋਰਟ ਵਿਚ, ਇੰਡੀਅਨ ਏਜੰਸੀਆਂ ਵਲੋਂ ਸਾਜਿਸੀ ਰਣਨੀਤੀ ਤਹਿਤ ਸਿੱਖਾਂ ਦੇ ਕੱਤਲ ਦਾ ਜਿਕਰ: ਮਾਨ
ਅਮਰੀਕਾ ਮੁਲਕ ‘ਮੋਨਰੋ ਡੌਕਟਰੀਨ’ ਦੇ ਖਿਲਾਫ਼ ਬਿਲਕੁਲ ਕੋਈ ਅਮਲ ਬਰਦਾਸਤ ਨਹੀਂ ਕਰਦਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 24 ਅਪ੍ਰੈਲ ( ਮਨਪ੍ਰੀਤ ਸਿੰਘ ਖਾਲਸਾ):- “ਜਦੋਂ ਹੁਣ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੀ ਆਈ ਸਲਾਨਾ ਰਿਪੋਰਟ ਵਿਚ, ਇੰਡੀਅਨ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ, ਵਿਦੇਸ ਵਜੀਰ ਜੈਸੰਕਰ ਅਤੇ ਗ੍ਰਹਿ ਵਜੀਰ ਅਮਿਤ ਸ਼ਾਹ ਦੀ ਸਾਂਝੀ ਸਾਜਿਸੀ ਰਣਨੀਤੀ ਰਾਹੀ ਬਾਹਰਲੇ ਮੁਲਕਾਂ ਵਿਚ ਮਾਰੇ ਜਾ ਰਹੇ ਸਿੱਖਾਂ ਦੇ ਸੰਬੰਧ ਵਿਚ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਕੈਨੇਡਾ ਵਿਚ ਕਤਲ ਕੀਤੇ ਗਏ ਸ. ਹਰਦੀਪ ਸਿੰਘ ਨਿੱਝਰ ਦੇ ਸੱਚ ਨੂੰ ਇਸ ਰਿਪੋਰਟ ਵਿਚ ਦਰਜ ਕੀਤਾ ਗਿਆ ਹੈ ਤਾਂ ਹੁਣ ਇੰਡੀਅਨ ਹੁਕਮਰਾਨ ਆਪਣੇ ਵੱਲੋਂ ਅਮਰੀਕਨ ਸਿੱਖ ਨਾਗਰਿਕਾਂ ਜਾਂ ਕੈਨੇਡੀਅਨ ਸਿੱਖ ਨਾਗਰਿਕਾਂ ਨੂੰ ਨਿਸ਼ਾਨਾਂ ਬਣਾਉਣ ਉਤੇ ਕੌਮਾਂਤਰੀ ਪੱਧਰ ਉਤੇ ਅਤਿ ਸਰਮਿੰਦਗੀ ਅਤੇ ਨਮੋਸ਼ੀ ਤੋਂ ਨਹੀਂ ਬਚ ਸਕਣਗੇ । ਕਿਉਂਕਿ ਅਮਰੀਕਾ ਮੋਨਰੋ ਡੌਕਟਰੀਨ ਦੇ ਵਿਰੁੱਧ ਕੁਝ ਵੀ ਆਪਣੇ ਮੁਲਕ ਵਿਚ ਬਰਦਾਸਤ ਨਹੀ ਕਰਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਵੱਲੋ ਹੁਣੇ ਹੀ ਇੰਡੀਅਨ ਹੁਕਮਰਾਨਾਂ ਵੱਲੋ ਮਨੀਪੁਰ ਵਿਚ ਹੋਏ ਮਨੁੱਖਤਾ ਦੇ ਕਤਲੇਆਮ ਅਤੇ ਕੈਨੇਡਾ ਵਿਚ ਕਤਲ ਕੀਤੇ ਗਏ ਹਰਦੀਪ ਸਿੰਘ ਨਿੱਝਰ ਸੰਬੰਧੀ ਜਾਰੀ ਕੀਤੀ ਰਿਪੋਰਟ ਵਿਚ ਆਏ ਸੱਚ ਨੂੰ ਜਾਹਰ ਕਰਨ ਅਤੇ ਇੰਡੀਆਂ ਦੀ ਕਾਤਲ ਸਰਕਾਰ ਵੱਲੋ ਅਮਰੀਕਾ ਵਰਗੇ ਮੁਲਕ ਵਿਚ ਨਿਸ਼ਾਨਾਂ ਬਣਾਕੇ ਕਤਲ ਕਰਨ ਦੀਆਂ ਸਾਜਿਸਾਂ ਰਚਣ ਦਾ ਵੇਰਵਾ ਦਿੰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ 1941 ਵਿਚ ਜਪਾਨ ਨੇ ਅਮਰੀਕਾ ਉਤੇ ਹਮਲਾ ਕਰ ਦਿੱਤਾ ਸੀ । ਫਿਰ ਉਸਾਮਾ ਬਿਨ ਲਾਦੇਨ ਨੇ ਪੈਟਾਗਨ ਅਤੇ ਅਮਰੀਕਾ ਦੇ ਨਿਊਯਾਰਕ ਟਾਵਰ ਉਤੇ ਹਵਾਈ ਜਹਾਜ ਰਾਹੀ ਹਮਲਾ ਕਰ ਦਿੱਤਾ ਸੀ । ਇਸੇ ਤਰ੍ਹਾਂ ਅਮਰੀਕਾ ਦੇ ਸਿੱਖ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਇੰਡੀਆਂ ਨੇ ਮਾਰਨ ਦੀ ਸਾਜਿਸ ਰਚੀ ਸੀ । ਜਿਸ ਨੂੰ ਅਮਰੀਕਾ ਨੇ ਅਸਫਲ ਬਣਾ ਦਿੱਤਾ । ਅਜਿਹੇ ਆਪਣੇ ਮੁਲਕ ਦੀ ਪ੍ਰਭੂਸਤਾ ਨੂੰ ਚੁਣੋਤੀ ਦੇਣ ਵਾਲੇ ਕਿਸੇ ਤਰ੍ਹਾਂ ਦੇ ਹਮਲੇ ਨੂੰ ਅਮਰੀਕਾ ਕਤਈ ਬਰਦਾਸਤ ਨਹੀ ਕਰਦਾ । ਕਿਉਂਕਿ ਇਹ ਅਮਰੀਕਾ ਦੇ ਮੋਨਰੋ ਡੌਕਟਰੀਨ ਦੇ ਅਮਰੀਕਨ ਸਿਧਾਤਾਂ ਦੇ ਖਿਲਾਫ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜੋ ਸੰਸਾਰ ਪੱਧਰ ਦੇ ਰਿਫਊਜੀ ਨਿਯਮਾਂ ਅਨੁਸਾਰ ਜਦੋ ਕਿਸੇ ਮੁਲਕ ਦੇ ਨਾਗਰਿਕ ਦੂਸਰੇ ਮੁਲਕ ਵਿਚ ਪਨਾਹ ਲਈ ਜਾਂਦੇ ਹਨ, ਤਾਂ ਜੇਕਰ ਉਨ੍ਹਾਂ ਦੇ ਆਪਣੇ ਮੁਲਕ ਦੀ ਸਰਕਾਰ ਇਨ੍ਹਾਂ ਰਿਫਊਜੀਆ ਉਤੇ ਕਿਸੇ ਤਰ੍ਹਾਂ ਦਾ ਹਮਲਾ ਕਰਦੀ ਹੈ ਜਾਂ ਕਤਲ ਕਰਦੀ ਹੈ, ਉਹ ਕੌਮਾਂਤਰੀ ਨਿਯਮਾਂ ਕਾਨੂੰਨਾਂ ਦਾ ਹੀ ਉਲੰਘਣ ਨਹੀ। ਉਹ ਮਨੁੱਖੀ ਅਧਿਕਾਰਾਂ ਦਾ ਘਾਣ ਵੀ ਹੈ । ਜਿਸ ਨੂੰ ਅਮਰੀਕਾ ਵਰਗਾ ਮੁਲਕ ਤਾਂ ਕਦੀ ਵੀ ਸਹਿਣ ਨਹੀ ਕਰੇਗਾ । ਇਸ ਲਈ ਜਦੋ ਉਪਰੋਕਤ ਸ. ਹਰਦੀਪ ਸਿੰਘ ਨਿੱਝਰ ਦੇ ਸੰਬੰਧ ਵਿਚ ਅਮਰੀਕਾ ਨੇ ਵੀ ਸਬੂਤਾਂ ਸਹਿਤ ਆਪਣੀ ਰਿਪੋਰਟ ਵਿਚ ਪ੍ਰਤੱਖ ਕਰ ਦਿੱਤਾ ਹੈ ਅਤੇ ਸੰਸਾਰ ਸਾਹਮਣੇ ਸੱਚ ਆ ਚੁੱਕਾ ਹੈ, ਤਾਂ ਹੁਣ ਇੰਡੀਆਂ ਦੇ ਮੁਤੱਸਵੀ ਹੁਕਮਰਾਨਾਂ ਨੂੰ ਆਪਣੇ ਵੱਲੋ ਕੀਤੀ ਜਾ ਰਹੀ ਗੈਰ ਵਿਧਾਨਿਕ ਅਤੇ ਅੰਤਰਰਾਸਟਰੀ ਕਾਨੂੰਨਾਂ, ਨਿਯਮਾਂ ਦੇ ਇੰਡੀਆਂ ਵੱਲੋ ਹੋ ਰਹੇ ਉਲੰਘਣ ਤੋ ਤੋਬਾ ਕਰਕੇ ਜਮਹੂਰੀਅਤ ਅਤੇ ਅਮਨਮਈ ਕਦਰਾਂ ਕੀਮਤਾਂ ਨੂੰ ਮਜਬੂਤ ਕਰਨਾ ਪਵੇਗਾ। ਵਰਨਾ ਇੰਡੀਆਂ ਦੇ ਜਾਬਰ ਹੁਕਮਰਾਨਾਂ ਦੀ ਸਥਿਤੀ ਤੇ ਉਨ੍ਹਾਂ ਦਾ ਕਾਤਲ ਚੇਹਰਾ ਸੰਸਾਰ ਪੱਧਰ ਤੇ ਹੋਰ ਉਜਾਗਰ ਹੋਵੇਗਾ । ਜਿਸ ਲਈ ਇਹ ਹੁਕਮਰਾਨ ਆਪਣੇ ਆਪ ਨੂੰ ਸੰਸਾਰ ਪੱਧਰ ਤੇ ਜਮਹੂਰੀਅਤ ਪੱਖੀ ਜਾਂ ਅਮਨਮਈ ਪੱਖੀ ਨਹੀ ਕਹਾ ਸਕਣਗੇ ।
ਸ. ਮਾਨ ਨੇ ਅਮਰੀਕਾ ਦੀ ਹਕੂਮਤ ਅਤੇ ਉਨ੍ਹਾਂ ਦੇ ਸਟੇਟ ਡਿਪਾਰਟਮੈਟ ਵੱਲੋ ਮਨੁੱਖੀ ਅਧਿਕਾਰਾਂ ਦੀ ਰਾਖੀ ਸੰਬੰਧੀ ਕੀਤੇ ਜਾਣ ਵਾਲੇ ਅਮਲਾਂ ਅਤੇ ਇੰਡੀਅਨ ਹੁਕਮਰਾਨਾਂ ਵੱਲੋ ਦੂਸਰੇ ਮੁਲਕਾਂ ਵਿਚ ਸਾਜਸੀ ਢੰਗਾਂ ਰਾਹੀ ਦਖਲ ਦੇ ਕੇ ਉਥੋ ਦੇ ਸਿੱਖ ਨਾਗਰਿਕਾਂ ਨੂੰ ਕਤਲ ਕਰਨ ਵਿਰੁੱਧ ਲਏ ਗਏ ਸਟੈਂਡ ਦੀ ਜਿਥੇ ਸਲਾਘਾ ਕੀਤੀ, ਉਥੇ ਇਹ ਵੀ ਅਪੀਲ ਕੀਤੀ ਕਿ ਇੰਡੀਅਨ ਹੁਕਮਰਾਨਾਂ ਦੇ ਇਸ ਮਨੁੱਖਤਾ ਵਿਰੋਧੀ ਚੇਹਰੇ ਦੇ ਸੱਚ ਨੂੰ ਹੋਰ ਸਪੱਸਟ ਰੂਪ ਵਿਚ ਸਾਹਮਣੇ ਲਿਆਕੇ ਸਿੱਖਾਂ ਵਿਰੁੱਧ ਰਚੀਆ ਜਾ ਰਹੀਆ ਸਾਜਿਸਾਂ ਅਤੇ ਕਤਲੇਆਮ ਦਾ ਅੰਤ ਕਰਨ ਦੀ ਜਿੰਮੇਵਾਰੀ ਨਿਭਾਈ ਜਾਵੇ ।
ਮੋਨਰੋ ਡੌਕਟਰੀਨ ਸਿਧਾਂਤ ਸੰਯੁਕਤ ਰਾਜ ਦੀ ਵਿਦੇਸ਼ ਨੀਤੀ ਦੀ ਸਥਿਤੀ ਹੈ ਜੋ ਪੱਛਮੀ ਗੋਲਿਸਫਾਇਰ ਵਿੱਚ ਯੂਰਪੀਅਨ ਬਸਤੀਵਾਦ ਦਾ ਵਿਰੋਧ ਕਰਦੀ ਹੈ। ਇਹ ਵਿਸ਼ਵਾਸ ਕਰਦਾ ਹੈ ਕਿ ਵਿਦੇਸ਼ੀ ਸ਼ਕਤੀਆਂ ਦੁਆਰਾ ਅਮਰੀਕੀ ਰਾਜਨੀਤਿਕ ਮਾਮਲਿਆਂ ਵਿੱਚ ਕੋਈ ਵੀ ਦਖਲਅੰਦਾਜ਼ੀ ਸੰਯੁਕਤ ਰਾਜ ਦੇ ਵਿਰੁੱਧ ਇੱਕ ਸੰਭਾਵੀ ਵਿਰੋਧੀ ਕਾਰਵਾਈ ਹੈ।
Comments (0)