ਚਿਕਨਗੁਨੀਆ ਤੋਂ ਪੀੜਤ ਲੋਕਾਂ ਨੂੰ ਠੀਕ ਹੋਣ ਤੋਂ 3 ਮਹੀਨੇ ਬਾਅਦ ਵੀ ਹੋ ਸਕਦਾ ਏ ਮੌਤ ਦਾ ਖ਼ਤਰਾ

ਚਿਕਨਗੁਨੀਆ ਤੋਂ ਪੀੜਤ ਲੋਕਾਂ ਨੂੰ ਠੀਕ ਹੋਣ ਤੋਂ 3 ਮਹੀਨੇ ਬਾਅਦ ਵੀ ਹੋ ਸਕਦਾ ਏ ਮੌਤ ਦਾ ਖ਼ਤਰਾ

ਦਿ ਲਾਂਸੇਟ ਇਨਫੈਕਸ਼ੀਅਸ ਡਿਸੀਜ਼’ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਦਿੱਤੀ ਗਈ ਜਾਣਕਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲੰਡਨ - ਚਿਕਨਗੁਨੀਆ ਵਾਇਰਸ ਤੋਂ ਪੀੜ੍ਹਤ ਲੋਕਾਂ ਨੂੰ ਠੀਕ ਹੋਣ ਤੋਂ 3 ਮਹੀਨੇ ਬਾਅਦ ਵੀ ਮੌਤ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਹ ਜਾਣਕਾਰੀ ‘ਦਿ ਲਾਂਸੇਟ ਇਨਫੈਕਸ਼ੀਅਸ ਡਿਸੀਜ਼’ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਦਿੱਤੀ ਗਈ ਹੈ। ਚਿਕਨਗੁਨੀਆ ਇੱਕ ਵਾਇਰਲ ਬਿਮਾਰੀ ਹੈ, ਜੋ ਮੱਛਰ ਦੇ ਕੱਟਣ ਨਾਲ ਮਨੁੱਖਾਂ ਵਿੱਚ ਫੈਲਦੀ ਹੈ। ਵਾਇਰਸ ਅਕਸਰ ਏਡੀਜ਼, ਏਜੀਪਟੀ ਅਤੇ ਏਡੀਜ਼ ਐਲਬੋਪਿਕਟਸ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ। ਇਸ ਬਿਮਾਰੀ ਨੂੰ ਆਮ ਤੌਰ ’ਤੇ ਪੀਲਾ ਬੁਖਾਰ ਵੀ ਕਿਹਾ ਜਾਂਦਾ ਹੈ।ਖੋਜਕਰਤਾਵਾਂ ਮੁਤਾਬਕ, ਵਧੇਰੇ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਵੀ ਜਾਂਦੇ ਹਨ ਪਰ ਫਿਰ ਵੀ ਚਿਕਨਗੁਨੀਆ ਦੀ ਬੀਮਾਰੀ ਘਾਤਕ ਸਾਬਤ ਹੋ ਸਕਦੀ ਹੈ। ਇਸ ਇਨਫੈਕਸ਼ਨ ਦੇ ਵਧੇਰੇ ਕੇਸ ਅਣਡਿੱਠ ਹੋ ਜਾਂਦੇ ਹਨ। 2023 ਵਿਚ ਪੂਰੀ ਦੁਨੀਆ ’ਚ ਚਿਕਨਗੁਨੀਆ ਦੇ ਲਗਭਗ 5 ਲੱਖ ਕੇਸ ਸਾਹਮਣੇ ਆਏ ਸਨ। 400 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ।

ਬ੍ਰਿਟੇਨ ਦੇ ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰੋਪਿਕਲ ਮੈਡੀਸਨ ਦੀ ਪ੍ਰੋਫੈਸਰ ਅਤੇ ਅਧਿਐਨ ਦੇ ਸੀਨੀਅਰ ਖੋਜਕਰਤਾ ਐਨੇ ਡੀ. ਪਾਈਕਸੋ ਕਰੂਜ਼ ਨੇ ਕਿਹਾ ਕਿ ਚਿਕਨਗੁਨੀਆ ਦੀ ਇਨਫੈਕਸ਼ਨ ਵਧਣ ਦੀ ਸੰਭਾਵਨਾ ਨਾਲ ਸਿਹਤ ਸੇਵਾਵਾਂ ਲਈ ਇਹ ਜ਼ਰੂਰੀ ਹੈ ਕਿ ਉੱਚ ਪੱਧਰੀ ਇਨਫੈਕਸ਼ਨ ਦੇ ਖ਼ਤਮ ਹੋਣ ਤੋਂ ਬਾਅਦ ਵੀ ਲਗਾਤਾਰ ਖ਼ਤਰੇ ’ਤੇ ਵਿਚਾਰ ਕਰਦੇ ਰਹਿਣਾ ਚਾਹੀਦਾ ਹੈ। ਖੋਜਕਰਤਾਵਾਂ ਨੇ ਬ੍ਰਾਜ਼ੀਲ ਦੇ 10 ਕਰੋੜ ਲੋਕਾਂ ਦੇ ਅੰਕੜਿਆਂ ਦੀ ਵਰਤੋਂ ਕਰਦੇ ਹੋਏ ਚਿਕਨਗੁਨੀਆ ਦੇ ਲਗਭਗ 150,000 ਮਾਮਲਿਆਂ ਦਾ ਵਿਸ਼ਲੇਸ਼ਣ ਕੀਤਾ।