ਨਫਰਤ ਭਰੇ ਪ੍ਰਚਾਰ ਕਰਣ ਵਾਲੇ ਨਰਿੰਦਰ ਮੋਦੀ ਦੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਹਮਾਇਤ ਕਿਉਂ..? ਬੀਬੀ ਰਣਜੀਤ ਕੌਰ
ਮੋਦੀ ਜਾਂ ਮੋਦੀ ਸਰਕਾਰ ਵਲੋਂ ਸਿੱਖਾਂ ਦਾ ਹੱਲ ਕਰਵਾਇਆ ਗਿਆ ਕੋਈ ਵੀਂ ਮਸਲਾ ਦਸਿਆ ਜਾਏ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 24 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ): ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ ਇਕ ਧਰਮ ਦੇ ਲੋਕਾਂ ਖਿਲਾਫ ਦਿੱਤਾ ਗਿਆ ਨਫਰਤ ਭਰਿਆ ਬਿਆਨ ਉਨ੍ਹਾਂ ਦੇ ਓਹਦੇ ਮੁਤਾਬਿਕ ਨਹੀਂ ਹੈ ਅਤੇ ਦੇਸ਼ ਲਈ ਬਹੁਤ ਚਿੰਤਾ ਜਨਕ ਹੈ ਕਿ ਓਹ ਨਫਰਤ ਦੇ ਪ੍ਰਚਾਰ ਨਾਲ ਦੇਸ਼ ਦੀ ਸੱਤਾ ਮੁੜ ਸੰਭਾਲਣਾ ਚਾਹੁੰਦੇ ਹਨ । ਦਿੱਲੀ ਗੁਰਦਵਾਰਾ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਵਲੋਂ ਕੀਤੀ ਗਈ ਇਕ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਵਲੋਂ ਨਰਿੰਦਰ ਮੋਦੀ ਦੀ ਹਮਾਇਤ ਕਰਣ ਦਾ ਐਲਾਨ ਕੀਤਾ ਗਿਆ ਹੈ । ਉਨ੍ਹਾਂ ਵਲੋਂ ਇਹ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਆਮ ਚੋਣਾਂ ’ਚ ਸਿੱਖਾਂ ਦੇ ਮਸਲੇ ਹੱਲ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਦਾ ਐਲਾਨ ਕਰੇਗੀ ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਆਪਣੇ ਪ੍ਰੈਸ ਨੋਟ ਰਾਹੀਂ ਕਿਹਾ ਕਿ ਅਸੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਅਤੇ ਸਕੱਤਰ ਕੋਲੋਂ ਪੁੱਛਣਾ ਚਾਹੁੰਦੇ ਹਾਂ ਕਿ ਓਹ ਸਾਨੂੰ ਮੋਦੀ ਜਾਂ ਮੋਦੀ ਸਰਕਾਰ ਵਲੋਂ ਸਿੱਖਾਂ ਦਾ ਹੱਲ ਕਰਵਾਇਆ ਗਿਆ ਕੋਈ ਵੀਂ ਮਸਲਾ ਦੱਸ ਦੇਣ ਜੋ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਕੀਤਾ ਹੋਏ । ਬੰਦੀ ਸਿੰਘ ਜੋ ਕਿ ਪਿਛਲੇ ਤੀਹ - ਤੀਹ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਉਹਨਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਬੇਇਨਸਾਫ਼ੀ ਹੋ ਰਹੀ ਹੈ ਤੁਹਾਡੀ ਸਰਕਾਰ ਨੇ ਉਹਨਾਂ ਨਾਲ ਕੋਈ ਵੀ ਇਨਸਾਫ਼ ਨਹੀਂ ਕੀਤਾ ਇਥੋਂ ਤਕ ਕੀ ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰਣ ਦਾ ਐਲਾਨ ਕਰਕੇ ਵੀਂ ਮੁਕਰ ਗਏ । ਦੇਸ਼ ਭਰ ਦੇ ਕਿਸਾਨ ਆਪਣੀਆਂ ਜਾਇਜ਼ ਮੰਗਾਂ ਲਈ ਅਵਾਜ਼ ਚੁੱਕ ਰਹੇ ਹਨ। ਤੁਹਾਡੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾ ਮੰਨਣ ਦੀ ਗੱਲ ਕਰਕੇ ਸਿੰਘੂ ਬਾਰਡਰ ਤੋਂ ਧਰਨਾ ਚੁਕਵਾਇਆ ਸੀ ਪਰ ਅਜ ਤਕ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੋਇਆ ਤੇ ਓਹ ਮੁੜ ਧਰਨੇ ਲਗਾ ਰਹੇ ਹਨ । ਅਦਾਲਤ ਵਲੋਂ ਦਿੱਲੀ ਕਮੇਟੀ ਨੂੰ ਸਕੂਲਾਂ ਦੀਆਂ ਤਨਖਾਵਾ ਮਾਮਲੇ 'ਚ ਝਾੜ ਪਾਉਂਦਿਆਂ ਖਰਚਿਆਂ ਤੇ ਰੋਕ ਲਗਾਈ ਗਈ ਸੀ ਬਾਵਜੂਦ ਆਪਣੇ ਆਕਾਵਾਂ ਨੂੰ ਚੋਣਾਂ ਵਿਚ ਲਾਭ ਦੇਣ ਲਈ ਫਤਹਿ ਦਿਵਸ ਦੇ ਨਾਮ ਤੋਂ ਵਾਹ ਵਾਹੀ ਖੱਟਣ ਲਈ ਅਦਾਲਤ ਦੇ ਆਦੇਸ਼ ਦੀਆਂ ਉਲੰਘਣਾ ਕੀਤੀ ਜਾ ਰਹੀ ਹੈ ।
Comments (0)