ਪੋਰਨ ਸਟਾਰਾਂ ਨੂੰ ਪੈਸੇ ਦੇ ਕੇ ਫਸਾ ਰਹੇ ਨੇ ਡੋਨਾਲਡ ਟਰੰਪ, ਵਿਰੋਧੀ ਵਕੀਲਾਂ ਨੇ ਟਰੰਪ ਨੂੰ ਕੀਤਾ ਜ਼ਲੀਲ
ਪਲੇਬੁਆਏ ਮਾਡਲ ਨਾਲ ਆਪਣੇ ਜਿਨਸੀ ਸਬੰਧਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਸ਼ਿੰਗਟਨ-ਡੋਨਾਲਡ ਟਰੰਪ ਨੇ ਨਾ ਸਿਰਫ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਪੋਰਨ ਸਟਾਰਸ ਨੂੰ ਗੁਪਤ ਤੌਰ 'ਤੇ ਪੈਸੇ ਦੇ ਕੇ ਇੱਕ ਪਲੇਬੁਆਏ ਮਾਡਲ ਨਾਲ ਆਪਣੇ ਜਿਨਸੀ ਸਬੰਧਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ, ਇਸਤਗਾਸਾ ਨੇ ਨਿਊਯਾਰਕ ਦੀ ਇੱਕ ਅਦਾਲਤ ਵਿੱਚ ਸੁਣਵਾਈ ਦੌਰਾਨ ਕਿਹਾ ਕਿ 2016 ਦੀਆਂ ਰਾਸ਼ਟਰਪਤੀ ਚੋਣਾਂ ਨੂੰ ਗੁਪਤ ਰੂਪ ਵਿੱਚ ਭ੍ਰਿਸ਼ਟ ਕੀਤਾ ਸੀ।ਹਾਲਾਂਕਿ ਡੋਨਾਲਡ ਟਰੰਪ ਦੇ ਵਕੀਲਾਂ ਨੇ ਅਦਾਲਤ ਵਿਚ ਵਿਰੋਧੀ ਵਕੀਲਾਂ ਦੇ ਦੋਸ਼ਾਂ ਨੂੰ ਨਕਾਰ ਦਿਤਾ ਤੇ ਕਿਹਾ ਕਿ ਡੋਨਾਲਡ ਟਰੰਪ ਨੇ ਅਜਿਹੀ ਕੋਈ ਗਲਤੀ ਨਹੀਂ ਕੀਤੀ ਹੈ।
ਨਿਊਯਾਰਕ ਦੀ ਅਦਾਲਤ ਵਿੱਚ ਇਤਿਹਾਸਕ ਮੁਕੱਦਮੇ ਵਿੱਚ ਜੱਜਾਂ ਨੇ ਇਸਤਗਾਸਾ ਪੱਖ ਦੇ ਪਹਿਲੇ ਗਵਾਹ ਦੇ ਸੰਖੇਪ ਬਿਆਨ ਵੀ ਸੁਣੇ ਹਨ। ਇਨ੍ਹਾਂ ਗਵਾਹਾਂ ਵਿੱਚ ਨੈਸ਼ਨਲ ਇਨਕੁਆਇਰਰ ਦੇ ਸਾਬਕਾ ਪ੍ਰਕਾਸ਼ਕ ਡੇਵਿਡ ਪੈਕਰ ਵੀ ਸ਼ਾਮਲ ਹਨ, ਜਿਸ ਬਾਰੇ ਡੋਨਾਲਡ ਟਰੰਪ ਦੇ ਵਿਰੋਧੀ ਵਕੀਲਾਂ ਦਾ ਕਹਿਣਾ ਹੈ ਕਿ ਪਲੇਅਬੁਆਏ ਮਾਡਲ ਨੇ ਉਨ੍ਹਾਂ ਦੀ ਸੰਸਥਾ ਨੂੰ ਇੰਟਰਵਿਊ ਦਿੱਤੀ ਸੀ, ਜਿਸ ਵਿੱਚ ਉਸ ਨੇ ਡੋਨਾਲਡ ਟਰੰਪ ਨਾਲ ਆਪਣੇ ਸਬੰਧਾਂ ਦਾ ਖੁਲਾਸਾ ਕੀਤਾ ਸੀ, ਪਰ ਡੋਨਾਲਡ ਟਰੰਪ ਨੇ ਉਸ ਇੰਟਰਵਿਊ ਨੂੰ ਦਬਾ ਦਿੱਤਾ ਅਤੇ ਇਜਾਜ਼ਤ ਨਹੀਂ ਦਿੱਤੀ। ਇਸ ਨੂੰ ਪ੍ਰਕਾਸ਼ਿਤ ਨਹੀਂ ਹੋਣ ਦਿਤਾ।
Comments (0)