ਰਾਜਾ ਵੜਿੰਗ ਪ੍ਰਧਾਨਗੀ ਦੀ ਭੂਮਿਕਾ ਨਿਭਾਉਣ ਤੋਂ ਅਸਮਰਥ

ਰਾਜਾ ਵੜਿੰਗ ਪ੍ਰਧਾਨਗੀ ਦੀ ਭੂਮਿਕਾ ਨਿਭਾਉਣ ਤੋਂ ਅਸਮਰਥ

*ਰਾਜਾ ਵੜਿੰਗ ਪ੍ਰਧਾਨਗੀ ਨਿਭਾਉਣ ਵਿਚ ਨਖਿੱਧ ਸਾਬਤ ਹੋਏ

ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕੱਦ ਕੈਪਟਨ ਅਮਰਿੰਦਰ ਸਿੰਘ ਜਾਂ ਸੁਨੀਲ ਜਾਖੜ ਵਾਂਗ ਨਹੀਂ ਹੈ।ਵੜਿੰਗ ਭਾਵੇਂ ਹੀ ਸੂਬਾ ਪ੍ਰਧਾਨ ਹਨ ਪਰ ਪਾਰਟੀ ਦੇ ਸੀਨੀਅਰ ਨੇਤਾ ਉਨ੍ਹਾਂ ’ਤੇ ਭਰੋਸਾ ਨਹੀਂ ਕਰਦੇ।ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੀਆਂ ਟਿਕਟਾਂ ਦੀ ਵੰਡ ਨਾਲ ਜੁੜਿਆ ਦਿਲਚਸਪ ਪਹਿਲੂ ਸਾਹਮਣੇ ਆਇਆ ਹੈ ਕਿ ਜੋ ਰਾਜਾ ਵੜਿੰਗ ਪੰਜਾਬ ਪ੍ਰਧਾਨ ਰੂਪ ਵਿਚ ਸੂਬੇ ’ਵਿਚ 13 ਸੀਟਾਂ ’ਤੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਸਿਫਾਰਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਕੁਰਸੀ ਬਚਾਉਣ ਲਈ ਬਠਿੰਡਾ ਤੋਂ ਪਤਨੀ ਦੀ ਟਿਕਟ ਛੱਡਣੀ ਪਈ ਹੈ। ਮਿਲੀ ਜਾਣਕਾਰੀ ਮੁਤਾਬਕ ਟਿਕਟਾਂ ਦੀ ਵੰਡ ਦੌਰਾਨ ਰਾਜਾ ਵੜਿੰਗ ਦੇ ਵਿਰੋਧੀਆਂ ਨੇ ਇਹ ਮੁੱਦਾ ਚੁੱਕਿਆ ਸੀ ਕਿ ਜੇਕਰ ਉਸ ਦੀ ਪਤਨੀ ਨੂੰ ਟਿਕਟ ਦੇ ਦਿੱਤੀ ਗਈ ਤਾਂ ਉਨ੍ਹਾਂ ਦੀਆਂ ਗਤੀਵਿਧੀਆਂ ਬਠਿੰਡਾ ਵਿਚ ਹੀ ਸੀਮਤ ਹੋ ਕੇ ਰਹਿ ਜਾਣਗੀਆਂ। ਦੱਸਿਆ ਜਾ ਰਿਹਾ ਹੈ ਕਿ ਟਿਕਟ ਲਈ ਜ਼ਿੱਦ ਕਰਨ ’ਤੇ ਹਾਈਕਮਾਂਡ ਵਲੋਂ ਰਾਜਾ ਵੜਿੰਗ ਨੂੰ ਪੰਜਾਬ ਪ੍ਰਧਾਨ ਦਾ ਅਹੁਦਾ ਛੱਡਣ ਦੀ ਗੱਲ ਕਹੀ ਗਈ ਸੀ।