ਅਮਰੀਕੀ ਯੁਨੀਵਰਸਿਟੀ ਵਿਚ ਲੜਕੀ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕੀ ਯੁਨੀਵਰਸਿਟੀ ਵਿਚ ਲੜਕੀ ਦੀ ਗੋਲੀ  ਮਾਰ ਕੇ ਹੱਤਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੀ ਡੇਲਵੇਅਰ ਸਟੇਟ ਯੁਨੀਵਰਸਿਟੀ ਡੋਵਰ ਵਿਚ ਇਕ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਲੜਕੀ ਦੀ ਪਛਾਣ ਕੈਮੇ ਮਿਸ਼ੈਲ ਡੇਸਿਲਵਾ (18) ਵਜੋਂ ਹੋਈ ਹੈ। ਡੋਵਰ ਪੁਲਿਸ ਵਿਭਾਗ ਅਨੁਸਾਰ ਡੇਸਿਲਵਾ ਦੇ ਸਰੀਰ ਦੇ ਉਪਰਲੇ ਹਿੱਸੇ ਵਿਚ ਗੋਲੀ ਵਜੀ ਸੀ। ਉਸ  ਨੂੰ ਇਲਾਜ਼ ਲਈ ਬੇਹੈਲਥ ਹਸਪਤਾਲ ਦੇ ਕੈਂਟ ਕੈਂਪਸ ਵਿਚ ਲਿਜਾਇਆ ਗਿਆ ਜਿਥੇ ਉਹ ਦਮ ਤੋੜ ਗਈ। ਉਹ ਯੁਨੀਵਰਸਿਟੀ ਦੀ ਪੰਜੀਕ੍ਰਿਤ ਵਿਦਿਆਰਥੀ ਨਹੀਂ ਸੀ। ਯਨੀਵਰਸਿਟੀ ਦੇ ਪ੍ਰਧਾਨ ਟੋਨੀ ਐਲਨ ਵੱਲੋਂ ਭੇਜੇ ਸੰਦੇਸ਼ ਵਿਚ ਕਿਹਾ ਗਿਆ ਹੈ ਕਿ ਉਸ ਦੀ ਮੌਤ ਦੇ ਅਫਸੋਸ ਵਿੱਚ ਯੁਨੀਵਰਸਿਟੀ ਕੈਂਪਸ ਇਕ ਦਿਨ ਲਈ  ਬੰਦ ਰਿਹਾ।