ਹਲੇਮੀ ਰਾਜ’ ਦੇ ਸੰਕਲਪ ਬਾਰੇ ਗੁਰਮਤਿ ਦਿ੍ਰਸਟੀਕੋਣ‘ ਵਿਸ਼ੇ ਤਹਿਤ ਹੋਏ ਵਿਸ਼ੇਸ਼ ਲੈਕਚਰ

ਹਲੇਮੀ ਰਾਜ’ ਦੇ ਸੰਕਲਪ ਬਾਰੇ ਗੁਰਮਤਿ ਦਿ੍ਰਸਟੀਕੋਣ‘ ਵਿਸ਼ੇ ਤਹਿਤ ਹੋਏ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 27 ਮਈ (ਮਨਪ੍ਰੀਤ ਸਿੰਘ ਖਾਲਸਾ):- ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਅਡਵਾਂਸਡ ਸੱਟਡੀਜ ਇਨ ਸਿੱਖਇਜਮ, ਬਹਾਦਰਗੜ  ਵਿਖੇ ਚੱਲ ਰਹੇ ‘ਬੈਚੁਲਰ ਆਫ਼ ਮੈਨੇਜਮੈਂਟ ਸਟੱਡੀਜ਼ (ਗੁਰਦੁਆਰਾ ਮੈਨੇਜਮੈਂਟ) ਦੇ ਵਿਦਿਆਰਥੀਆਂ ਦੇ ਸਿਲੇਬਸ ਨਾਲ ਸਬੰਧਤ “ਹਲੇਮੀ ਰਾਜ ਦਾ ਸੰਕਲਪ: ਗੁਰਮਤਿ ਦਿ੍ਰਸ਼ਟੀਕੋਣ’’ ਵਿਸ਼ੇ ਉਪਰ ਵਿਸ਼ੇਸ਼ ਵਿਖਿਆਨ ਕਰਵਾਇਆ ਗਿਆ। ਮੁਖ ਬੁਲਾਰੇ ਭਾਈ ਮਨਧੀਰ ਸਿੰਘ, ਪੰਥ ਸੇਵਕ ਜਥਾ ਦੁਆਬਾ ਨੇ ਹਲੇਮੀ ਰਾਜ ਦੇ ਸੰਕਲਪ ਉਪਰ ਚਾਨਣਾ ਪਾਉਂਦਿਆਂ ਕਿਹਾ ਕਿ ਸਿਖਾਂ ਨੇ ਰਾਜ ਸਰਬਤ ਦੇ ਭਲੇ ਲਈ ਕਰਨਾ ਹੈ। ਸਰਬਤ ਦੇ ਭਲੇ ਵਿਚ ਕੁਲ ਕਾਇਨਾਤ ਦੇ ਜੀਵ ਭਾਵ ਚਾਰ ਖਾਣੀਆਂ ਸਾਮਲ ਹਨ। ‘ਹਲੇਮੀ ਰਾਜ’ ‘ਖਾਲਸਾ ਜੀ ਕੇ ਬੋਲ ਬਾਲੇ’ ਉੱਤੇ ਅਧਾਰਿਤ ਹੈ ਅਤੇ ਇਹ ਨਿਸਕਾਮ ਸੇਵਾ ਰਾਹੀਂ ਸੰਭਵ ਹੋ ਸਕਦਾ ਹੈ। ‘ਹਲੇਮੀ ਰਾਜ’ ਪੱਛਮ ਦੀ ਸੱਤਾ ਦੇ ਕੇਂਦਰੀਕਰਨ ਵਾਲੀ ਨੀਤੀ ਤੋਂ ਵਖਰਾ ਹੈ। ਸਿਖ ਬੁਲੰਦ ਕਿਰਦਾਰ ਦਾ ਧਾਰਨੀ ਹੋ ਕੇ ਗੁਰੂ ਆਸੇ ਅਨੁਸਾਰ ਅਜਿਹਾ ਰਾਜ ਸਥਾਪਤ ਕਰਨ ਦੇ ਸਮਰਥ ਹਨ। ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਮਕੌਰ ਸਿੰਘ ਨੇ ਆਏ ਹੋਏ ਸਮੂਹ ਸਰੋਤਿਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਹਲੇਮੀ ਰਾਜ ਵਿਚ ਧਰਮਾਂ ਦੇ ਸਾਂਝੇ ਗੁਣਾਂ ਨੂੰ ਮਾਣਿਆ ਤੇ ਸਲਾਹਿਆ ਜਾਂਦਾ ਹੈ। ਇੰਸਟੀਚਿਊਟ ਵਲੋੰ ਭਾਈ ਮਨਧੀਰ ਸਿੰਘ ਨੂੰ ਪੁਸਤਕਾਂ ਭੇਟ ਕੀਤੀਆਂ ਗਈਆਂ। ਵਿਦਿਆਰਥੀਆਂ ਨੇ ਵਿਚਾਰ ਚਰਚਾ ਜ਼ਰੀਏ ਆਪਣੀ ਜਗਿਆਸਾ ਦੀ ਪੂਰਤੀ ਕੀਤੀ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।