ਹਿੰਦੁਸਤਾਨੀ ਸੰਗੀਤ 'ਚ ਇੱਕ ਸਦੀ ਦਾ ਅੰਤ

ਹਿੰਦੁਸਤਾਨੀ ਸੰਗੀਤ 'ਚ ਇੱਕ ਸਦੀ ਦਾ ਅੰਤ

ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ: ਅੱਜ ਮਿਤੀ 6 ਫ਼ਰਵਰੀ 2022ਨੂੰ ਹਿੰਦੁਸਤਾਨ ਦੀ ਕੋਇਲ ਜਾਣੀ ਜਾਣ ਵਾਲੀ ਬਹੁਤ ਹੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਜੀ 92 ਸਾਲ ਦੀ ਉਮਰ ਪੂਰੀ ਕਰਕੇ ਇਸ ਸੰਸਾਰ ਨੂੰ ਸਰੀਰਕ ਤੌਰ 'ਤੇ ਅਲਵਿਦਾ ਆਖ ਗਏ। ਉਨ੍ਹਾਂ ਵੱਲੋਂ ਗਾਇਆ ਗਿਆ ਗੀਤ "ਐ ਮੇਰੇ ਵਤਨ ਕੇ ਲੋਗੋ" ਲੱਗਦਾ ਜਿਵੇਂ ਭਾਰਤ ਦਾ ਕੋਈ ਲੋਕਗੀਤ ਹੋਵੇ।

ਲਤਾ ਮੰਗੇਸ਼ਕਰ ਜੀ, ਜਿੰਨਾਂ ਨੂੰ ਲਤਾ ਦੀਦੀ ਦਾ ਨਾਲ ਵੀ ਜਾਣਿਆਂ ਜਾਂਦਾ ਹੈ, ਨੂੰ ਭਾਵੇਂ ਅਨੇਕਾਂ ਹੀ ਐਵਾਰਡ ਮਿਲੇ ਜਿਸ ਵਿੱਚ ਭਾਰਤ ਦਾ ਸਰਵੋਤਮ ਨਾਗਰਿਕ ਸਨਮਾਨ "ਭਾਰਤ ਰਤਨ" ਵੀ ਸ਼ਾਮਿਲ ਹੈ ਪਰ ਲੱਗਦਾ ਹੈ ਕਿ ਉਨ੍ਹਾਂ ਦਾ ਸਭ ਤੋਂ ਵੱਡਾ ਸਨਮਾਨ ਇਹੀ ਹੈ ਕਿ ਉਹ ਹਿੰਦੁਸਤਾਨੀ ਲੋਕਾਂ ਦੇ ਦਿਲਾਂ ਵਿੱਚ ਵਸਦੇ ਹਨ ਅਤੇ ਹਰ ਹਿੰਦੁਸਤਾਨੀ ਇੱਜ਼ਤ ਕਰਦਾ ਹੈ ਅਤੇ ਅੱਜ ਇਸ ਘੜੀ ਦੇਸ਼ ਦੇ ਲੋਕ ਗ਼ਮਗੀਨ ਹਨ।

28 ਦਿਨ ਦੇ ਕੋਵਿਡ ਇਲਾਜ ਤੋਂ ਬਾਅਦ ਅੱਜ ਸਵੇਰੇ 8:12 ਉੱਤੇ ਉਹ ਬ੍ਰੀਚ ਕੈਂਡੀ ਹਸਪਤਾਲ ਵਿੱਚ ਹੀ ਸੰਸਾਰ ਤਿਆਗ ਗਏ। ਪਰ ਉਨ੍ਹਾਂ ਦੇ ਤੀਹ ਹਜ਼ਾਰ ਤੋਂ ਵੀ ਵੱਧ ਗੀਤ ਅਤੇ ਲੱਗਭਗ ਸੱਤਰ ਸਾਲਾਂ ਦਾ ਸੰਗੀਤਕ ਸਫ਼ਰ ਹਿੰਦੁਸਤਾਨੀ ਸੰਗੀਤ ਵਿੱਚ ਸਦਾ ਜਿਉਂਦਾ ਰਹੇਗਾ।