ਸਮਾਜ ਸੇਵਕ ਰੋਬਿੰਦਰ ਸਿੰਘ ਰੌਬਿਨ ਦੀ ਸੜਕ ਹਾਦਸੇ ਵਿਚ ਮੌਤ

ਸਮਾਜ ਸੇਵਕ ਰੋਬਿੰਦਰ ਸਿੰਘ ਰੌਬਿਨ ਦੀ ਸੜਕ ਹਾਦਸੇ ਵਿਚ ਮੌਤ


ਸੈਨਹੋਜੇ/ਹੁਸਨ ਲੜੋਆ ਬੰਗਾ : ਸਮਾਜ ਸੇਵਕ ਰੋਬਿੰਦਰ ਸਿੰਘ ਰੌਬਿਨ ਉਰਫ ਭੂਰਜੀ ਦੀ ਸੈਨਹੋਜੇ ਵਿਖੇ ਇਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਉਪਰੰਤ ਸਨ ਫਰਾਂਸਿਸਕੋ ਬੇਅ ਖੇਤਰ ਵਿਚ ਰਹਿੰਦੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਭੂਰਜੀ ਇਕ ਤਕਨੀਕੀ ਫਰਮ ਕੇਟੀਵੀਯੂ ਵਿਚ ਕੰਮ ਕਰਦੇ ਸਨ। 57 ਸਾਲਾ ਭੂਰਜੀ ਕਲੋਵਰਹਿਲ ਡਰਾਈਵ ਨੇੜੇ ਅਲਮਾਡੇਨ ਐਕਸਪ੍ਰੈਸਵੇਅ ਉਪਰ ਇਕ ਵਾਹਨ ਦੀ ਲਪੇਟ ਵਿਚ ਆ ਗਏ ਸਨ। ਹਾਦਸੇ ਵਾਲੇ ਸਥਾਨ ਨੇੜੇ ਹੀ ਉਨਾਂ ਦਾ ਘਰ ਹੈ। ਭੂਰਜੀ ਆਪਣੇ ਭਾਈਚਾਰੇ ਤੇ ਮਿੱਤਰਾਂ ਦੋਸਤਾਂ ਵਿਚ ਬਹੁਤ ਹਰਮਨ ਪਿਆਰੇ ਸਨ ਤੇ  ਉਹ ਸਮਾਜਿਕ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਸਨ।