ਉਮਰ ਭਰ ਜੇਲ੍ਹ ‘ਚ ਰਹੇਗਾ ਬਲਾਤਕਾਰੀ ਸਾਧ ਆਸਾਰਾਮ

ਉਮਰ ਭਰ ਜੇਲ੍ਹ ‘ਚ ਰਹੇਗਾ ਬਲਾਤਕਾਰੀ ਸਾਧ ਆਸਾਰਾਮ

ਜੋਧਪੁਰ/ਬਿਊਰੋ ਨਿਊਜ:
ਕਰੋੜਾਂ ਦੀ ਜਾਇਦਾਦ ਦੇ ਮਾਲਕ ਅਤੇ ਲੱਖਾਂ ਲੋਕਾਂ ਨੂੰ ਅਪਣੇ ਸੰਸਤਾਈ ਦੇ ਝੂਠੇ ਜਾਲ ‘ਚ ਫਸਾ ਕੇ ਸ਼ਰਧਾਲੂਆਂ ਦੇ ਬਾਪੂ ਦਾ ਰੁੱਤਬਾ ਪਾਉਣ ਵਾਲੇ ਪਾਖੰਡੀ ਸਾਧ ਆਸਾਰਾਮ ਨੂੰ ਜੋਧਪੁਰ ਦੀ ਅਦਾਲਤ ਨੇ ਨਾਬਾਲਗ ਨਾਲ ਜਬਰ ਜਨਾਹ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਦਕਿ ਮਾਮਲੇ ਦੇ ਬਾਕੀ ਦੋਸ਼ੀਆਂ ਨੂੰ 20-20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੰਜ ਸਾਲ ਪਹਿਲਾਂ ਅਪਣੇ ਆਸ਼ਰਮ ਵਿੱਚ ਨਾਬਾਲਗ ਸ਼ਰਧਾਲੂ ਕੁੜੀ ਨਾਲ ਜਬਰ ਜਿਨਾਹ ਕਰਨ ਬਦਲੇ ਆਸਾਰਾਮ ਉੱਤੇ ਮੁਕਦਮਾ ਦੱਲ ਰਿਹਾ ਸੀ।
ਦਸਿਆ ਜਾਂਦਾ ਹੈ ਕਿ ਜੱਜ ਵਲੋਂ ਬੁੱਧਵਾਰ ਨੂੰ ਸਜ਼ਾ ਸੁਣਾਏ ਜਾਣ ਬਾਅਦ 77 ਸਾਲਾ ਉਮਰ ਦਾ ਆਸਾਰਾਮ ਧਾਹਾਂ ਮਾਰ ਮਾਰ ਕੇ ਰੋਣ ਲੱਗਾ।
ਵਰਨਣਯੋਗ ਹੈ ਕਿ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਕਰਾਰ ਦੇ ਕੇ ਸਜ਼ਾ ਪਾਉਣ ਵਾਲਾ ਦੂਜਾ ਸਾਧ ਹੈ।
ਪਹਿਲਾਂ ਪਿਛਲੇ ਸਾਲ ਸਿਰਸਾ ਡੇਰੇ ਦੇ ਮੁਖੀ ਪਾਖੰਡੀ ਸਾਧ ਰਾਮ ਰਹੀਮ ਨੂੰ ਵੀ 20 ਸਾਲ ਜੇਲ੍ਹ ਬੰਦ ਰੱਖਣ ਦੀ ਸਜ਼ਾ ਸੁਣਾਈ ਗਈ ਸੀ। ਉਸਨੂੰ ਵੀ ਅਦਾਲਤ ‘ਚ ਡਾਡਾਂ ਮਾਰ ਕੇ ਰੋਂਦੇ ਨੂੰ ਪੁਲੀਸ ਵਾਲੇ ਰੋਹਤਕ ਦੀ ਜੇਲ੍ਹ ‘ਚ ਲੈ ਕੇ ਗਏ ਸੀ।