ਸੰਪੂਰਨ ਸਟੀਕ ਰਿਲੀਜ਼ ਹੋਣ ਤੋਂ ਪਹਿਲਾਂ ਹੀ ਦਮਦਮੀ ਟਕਸਾਲ ਤੇ ਜਥਾ ਰੰਧਾਵਾ ਵਿਚਾਲੇ ਟਕਰਾਅ

ਸੰਪੂਰਨ ਸਟੀਕ ਰਿਲੀਜ਼ ਹੋਣ ਤੋਂ ਪਹਿਲਾਂ ਹੀ ਦਮਦਮੀ ਟਕਸਾਲ ਤੇ ਜਥਾ ਰੰਧਾਵਾ ਵਿਚਾਲੇ ਟਕਰਾਅ

ਫ਼ਤਹਿਗੜ• ਸਾਹਿਬ/ਬਿਊਰੋ ਨਿਊਜ਼ :
ਸਿੱਖ ਪ੍ਰਚਾਰਕ ਸੰਤ ਹਰੀ ਸਿੰਘ ਰੰਧਾਵਾ ਵਾਲਿਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਲਿਖੇ ਸੰਪੂਰਨ ਸਟੀਕ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਦਮਦਮੀ ਟਕਸਾਲ ਅਤੇ ਜਥਾ ਰੰਧਾਵਾ ਵਿਚਕਾਰ ਟਕਰਾਅ ਵੱਧ ਗਿਆ ਹੈ।
ਜ਼ਿਕਰਯੋਗ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖ਼ਾਲਸਾ (ਧੁੰਮਾ) ਵੱਲੋਂ ਅਖ਼ਬਾਰਾਂ ਰਾਹੀਂ ਬਿਆਨ ਦੇ ਕੇ ਜਥਾ ਰੰਧਾਵਾ ‘ਤੇ ਦਮਦਮੀ ਟਕਸਾਲ ਦੇ ਸੰਪ੍ਰਦਾਇ ਅਰਥਾਂ ਸਮੇਤ ਟੀਕਾ ਪ੍ਰਕਾਸ਼ਿਤ ਕਰਨ ਨੂੰ ਤੱਥਾਂ ਤੋਂ ਸੱਖਣਾ ਦੱਸਿਆ ਗਿਆ ਹੈ। ਏਨਾ ਹੀ ਨਹੀਂ ਉਨ•ਾਂ ਜਥਾ ਰੰਧਾਵਾ ‘ਤੇ ਉਕਤ ਅਰਥਾਂ ਨੂੰ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗੁਰਬਚਨ ਸਿੰਘ ਖ਼ਾਲਸਾ ਦੇ ਰਿਕਾਰਡ ਕੀਤੇ ਹੋਏ ਗੁਰਬਾਣੀ ਦੇ ਅਰਥਾਂ ਨੂੰ ਚੋਰੀ ਲਿਖਵਾ ਕੇ ਆਪਣੇ ਨਾਂ ਹੇਠ ਟੀਕਾ ਪ੍ਰਕਾਸ਼ਤ ਕਰਨ ਦੇ ਦੋਸ਼ ਵੀ ਲਾਏ ਹਨ।
ਉੱਧਰ, ਗੁਰਮਤਿ ਵਿਦਿਆਲਿਆ ਜਥਾ ਰੰਧਾਵਾ ਨੇ ਗਿਆਨੀ ਧੁੰਮਾ ਦੇਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ•ਾਂ ਕਿਹਾ ਕਿ ਜਿਸ ਵਿਦਿਆਰਥੀ ਕੋਲ ਵੀ ਟਕਸਾਲ ਦੀ ਗੁਰਮਤਿ ਵਿੱਦਿਆ ਦਾ ਖ਼ਜ਼ਾਨਾ ਹੈ ਭਾਵੇਂ ਉਸ ਨੇ ਕਿਸੇ ਵੀ ਟਕਸਾਲੀ ਵਿਦਵਾਨ ਕੋਲੋਂ ਪ੍ਰਾਪਤ ਕੀਤਾ ਹੋਵੇ, ਉਸ ਨੂੰ ਸੰਪ੍ਰਦਾਇ ਦਮਦਮੀ ਟਕਸਾਲ ਅਖਵਾਉਣ ਦਾ ਪੂਰਾ ਹੱਕ ਹੈ, ਇਸ ਲਈ ਜਥਾ ਰੰਧਾਵਾ ਨੂੰ ਕਿਸੇ ਖ਼ਾਸ ਸਿਆਸੀ ਧਿਰ ਨਾਲ ਸਬੰਧਤ
ਇਕ ਨਿੱਜੀ ਡੇਰੇਦਾਰ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਜਥਾ ਰੰਧਾਵਾ ਵੱਲੋਂ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਭਾਈ ਦਰਸ਼ਨ ਸਿੰਘ ਜਥੇਦਾਰ ਨੇ ਸੰਤ ਧੁੰਮਾ ਨੂੰ ਸਵਾਲ ਕੀਤਾ ਕਿ ਜਿਹੜਾ ਹੁਣ ਗੁਰਮਤਿ ਪ੍ਰਚਾਰ ਤੇ ਪ੍ਰਸਾਰ ਰੋਕਣ ਸਮੇਂ ਟਕਸਾਲੀਪੁਣਾ ਜਾਗਿਆ ਹੈ ਉਹ ਉਦੋਂ ਕਿਉਂ ਨਹੀਂ ਸੀ ਜਾਗਿਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਸੀ ਅਤੇ ਨਿਰਦੋਸ਼ ਸਿੱਖ ਮਾਰੇ ਜਾ ਰਹੇ ਸਨ।
ਉਨ•ਾਂ ਕਿਹਾ ਕਿ ਗਿਆਨੀ ਧੁੰਮਾ ਪ੍ਰਚਾਰਕਾਂ ਨੂੰ ਧਮਕੀਆਂ ਦੇਣੀਆਂ ਬੰਦ ਕਰੇ। ਗਿਆਨੀ ਗੁਰਬਚਨ ਸਿੰਘ ਖ਼ਾਲਸਾ ਦੇ ਟੇਪ ਰਿਕਾਰਡ ਤੋਂ ਇਲਾਵਾ ਹੋਰ ਗ੍ਰੰਥਾਂ ਤੇ ਸਟੀਕਾਂ ਆਦਿ ਦਾ ਡੂੰਘਾ ਅਧਿਐਨ ਕਰਨ ਤੋਂ ਬਾਅਦ ਹੀ ਟੀਕਾ ਲਿਖਿਆ ਗਿਆ ਹੈ। ਗੁਰਬਾਣੀ ਕੇਵਲ ਇਕ ਵਿਅਕਤੀ ਤੱਕ ਸੀਮਿਤ ਨਹੀਂ ਹੈ ਉਸ ਨੂੰ ਕੋਈ ਵੀ ਵਿਅਕਤੀ ਪੜ• ਤੇ ਲਿਖ ਸਕਦਾ ਹੈ। ਜਥਾ ਰੰਧਾਵਾ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਸਟੀਕ ਦੀ ਪਹਿਲੀ ਐਡੀਸ਼ਨ ਕਥਾਕਾਰਾਂ ਅਤੇ ਪ੍ਰਚਾਰਕਾਂ ਨੂੰ ਬਿਨਾਂ ਭੇਦਭਾਵ ਤੋਂ ਮੁਫਤ ਭੇਟ ਕੀਤੀ ਜਾਵੇਗੀ।
ਉਨ•ਾਂ ਕਿਹਾ ਕਿ  ਹੋਰ ਕਈ ਲਾਲਚੀ ਸੰਤਾਂ ਵਾਂਗ ਗੁਰਬਾਣੀ ਦਾ ਮੁੱਲ ਨਹੀਂ ਵੱਟਿਆ ਜਾਵੇਗਾ ਜਿਸ ਕਾਰਨ ਗਿਆਨੀ ਧੁੰਮਾ ਵਿੱਚ ਉਕਤ ਈਰਖਾ ਜਾਗੀ ਹੈ। ਉਨ•ਾਂ ਕਿਹਾ ਕਿ ਸਿਆਸੀ ਵਰਕਰ ਵਾਂਗ ਵਿਚਰ ਰਹੇ ਗਿਆਨੀ ਧੁੰਮਾ ਨੂੰ ਜਥਾ ਰੰਧਾਵਾ ਜਵਾਬਦੇਹ ਨਹੀਂ ਹੈ। ਉਨ•ਾਂ ਦੀ ਜਵਾਬਦੇਹੀ ਸਿੱਖ ਸੰਗਤ ਅਤੇ ਸਮੁੱਚੇ ਪੰਥ ਨੂੰ ਹੈ।