ਅਧਿਆਪਕਾਂ ਨੂੰ ਦਲੀਆ ਪਕਾਉਣ ‘ਤੇ ਲਾਇਆ : ਭਗਵੰਤ ਮਾਨ

ਅਧਿਆਪਕਾਂ ਨੂੰ ਦਲੀਆ ਪਕਾਉਣ ‘ਤੇ ਲਾਇਆ : ਭਗਵੰਤ ਮਾਨ

ਨਵੀਂ ਦਿੱਲੀ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਪੰਜਾਬ) ਦੇ ਪ੍ਰਧਾਨ ਭਗੰਵਤ ਮਾਨ ਨੇ ਸਿੱਖਿਆ ਪ੍ਰਬੰਧ ‘ਤੇ ਚੋਟ ਕਰਦਿਆਂ ਸੰਸਦ ਵਿੱਚ ਕਿਹਾ ਕਿ ਪੰਜਾਬ ਦੇ ਸਕੂਲਾਂ ਵਿਚ ਇਹ ਹਾਲ ਹੈ ਕਿ ਵਿਦਿਆਰਥੀ ਘਰੋਂ ਕਿਤਾਬਾਂ ਲਿਆਉਣੀਆਂ ਭੁੱਲ ਜਾਵੇ ਤਾਂ ਕੋਈ ਸਮੱਸਿਆ ਨਹੀਂ ਪਰ ਉਹ ਭਾਂਡੇ ਨਾ ਭੁੱਲ ਕੇ ਆਵੇ, ਜਿਨ੍ਹਾਂ ਵਿੱਚ ਉਸ ਨੂੰ ਮਿਡ-ਡੇਅ ਮੀਲ ਮਿਲਣੀ ਹੁੰਦੀ ਹੈ।
ਸ੍ਰੀ ਮਾਨ ਨੇ ਕਿਹਾ ਕਿ ਇੱਕ ਪਾਸੇ ਉੱਚ ਸਿੱਖਿਆ ਪ੍ਰਾਪਤ ਬੇਰੁਜ਼ਗਾਰ ਅਧਿਆਪਕ ਟੈਂਕੀਆਂ ਉਪਰ ਚੜ੍ਹ ਕੇ ਨੌਕਰੀਆਂ ਦੀ ਮੰਗ ਕਰ ਰਹੇ ਹਨ ਤੇ ਦੂਜੇ ਪਾਸੇ ਸਕੂਲਾਂ ਵਿੱਚ 14 ਹਜ਼ਾਰ ਆਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਅਧਿਆਪਕ ਸਕੂਲਾਂ ਵਿੱਚ ਕੰਮ ਕਰ ਵੀ ਰਹੇ ਹਨ, ਉਨ੍ਹਾਂ ਨੂੰ ਦਲ਼ੀਆ ਬਣਾਉਣ ਦਾ ਹੀ ਫਿਕਰ ਪਿਆ ਰਹਿੰਦਾ ਹੈ।