ਖ਼ਾਲਿਸਤਾਨ ਐਲਾਨ ਦਿਵਸ ਦੀ 31ਵੀਂ ਵਰ੍ਹੇਗੰਢ ਗੁਰਦੁਆਰਾ ਸਾਹਿਬ ਟਰਲਕ ਵਿਖੇ ਮਨਾਈ

ਖ਼ਾਲਿਸਤਾਨ ਐਲਾਨ ਦਿਵਸ ਦੀ 31ਵੀਂ ਵਰ੍ਹੇਗੰਢ ਗੁਰਦੁਆਰਾ ਸਾਹਿਬ ਟਰਲਕ ਵਿਖੇ  ਮਨਾਈ

ਟਰਲਕ/ਬਿਊਰੋ ਨਿਊਜ਼ :
ਗੁਰਦੁਆਰਾ ਸਾਹਿਬ ਟਰਲਕ ਦੀ ਸੰਗਤ ਨੇ ਖ਼ਾਲਿਸਤਾਨ ਐਲਾਨ ਦਿਵਸ (29 ਅਪ੍ਰੈਲ 1986) ਦੀ 31ਵੀਂ ਵਰ੍ਹੇਗੰਢ ਬਹੁਤ ਹੀ ਚੜ੍ਹਦੀ ਕਲਾ ਨਾਲ ਮਨਾਈ। ਭਾਈ ਪਰਪਾਲ ਸਿੰਘ ਅਤੇ ਭਾਈ ਨਛੱਤਰ ਸਿੰਘ ਦੇ ਰਾਗੀ ਜਥਿਆਂ ਨੇ ਕੀਰਤਨ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਪੰਜਾਂ ਪਿਆਰਿਆਂ ਨੇ ‘ਦੇਹ ਸ਼ਿਵਾ ਬਰ ਮੋਹੇ ਈਹੇ’ ਸ਼ਬਦ ਗਾਇਨ ਨਾਲ ਨਿਸ਼ਾਨ ਸਾਹਿਬ ਨੂੰ ਸਲਾਮੀ ਦਿੱਤੀ। ਸੰਗਤਾਂ ਵੱਲੋਂ ਨਕੋਦਰ ਕਾਂਡ ਵਿੱਚ ਸ਼ਹੀਦ ਵੀਰਾਂ ਦੀਆਂ ਫੋਟੋਆਂ ਗੁਰਦੁਆਰਾ ਸਾਹਿਬ ਵਿੱਚ ਸ਼ੁਸ਼ੋਬਿਤ ਕੀਤੀਆਂ ਗਈਆਂ। ਭਾਈ ਬਲਵਿੰਦਰਪਾਲ ਸਿੰਘ ਖਾਲਸਾ ਨੇ ਸਟੇਜ ਸੰਚਾਲਨ ਬਾਖੂਬੀ ਕੀਤਾ। ਸਿੱਖ ਯੂਥ ਆਫ ਅਮਰੀਕਾ ਦੇ ਪ੍ਰਧਾਨ ਭਾਈ ਗੁਰਿੰਦਰਜੀਤ ਸਿੰਘ ਮਾਨਾ, ਹਰਦੀਪ ਸਿੰਘ ਹੇਅਰ ਅਤੇ ਡਾ. ਗੁਰਤੇਜ ਸਿੰਘ ਨੇ ਸੰਗਤ ਨਾਲ ਖਾਲਿਸਤਾਨ ਦੇ ਸੰਘਰਸ਼ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਆਪਸੀ ਪਿਆਰ ਅਤੇ ਸਹਿਯੋਗ ਨਾਲ ਸੰਘਰਸ਼ ਅੱਗੇ ਤੋਰਨ ‘ਤੇ ਜ਼ੋਰ ਦਿੱਤਾ।  ਅਖੀਰ ਵਿੱਚ ਭਾਈ ਜਸਵਿੰਦਰ ਸਿੰਘ ਅਤੇ ਸਰਵਣ ਸਿੰਘ ਦੇ ਜਥੇ ਨੇ ਜੋਸ਼ੀਲੀਆਂ ਕਵਿਤਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਸ਼ਹੀਦ ਪਰਿਵਾਰਾਂ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ। ਸਾਰਿਆਂ ਦੇ ਉਦਮ ਸਦਕਾ ਸੰਗਤਾਂ ਦੇ ਠਾਠ੍ਹਾਂ ਮਾਰਦੇ ਇਕੱਠ ਨੇ ਆਪਣੇ ਆਜ਼ਾਦ ਘਰ ਖਾਲਿਸਤਾਨ ਵਾਸਤੇ ਹੰਭਲਾ ਮਾਰਨ ਦਾ ਪ੍ਰਣ ਕੀਤਾ। ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਗੁਰਮੇਲ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।