ਜ਼ਿੰਬਾਬੇ ਦੀ ਗੁਲਾਮੀ ਮੌਕੇ ਲੁੱਟੀਆਂ ਗਈਆਂ ਵਸਤਾਂ ਮੁੜ ਵਤਨ ਪਰਤੀਆਂ

ਜ਼ਿੰਬਾਬੇ ਦੀ ਗੁਲਾਮੀ ਮੌਕੇ ਲੁੱਟੀਆਂ ਗਈਆਂ ਵਸਤਾਂ ਮੁੜ ਵਤਨ ਪਰਤੀਆਂ

ਚੰਡੀਗੜ੍ਹ: ਬਸਤੀਵਾਦ ਦੇ ਸਮੇਂ ਬਸਤੀਵਾਦੀ ਮੁਲਕਾਂ ਵੱਲੋਂ ਗੁਲਾਮ ਦੇਸ਼ਾਂ ਵਿਚੋਂ ਲਜਾਈਆਂ ਗਈਆਂ ਵਸਤਾਂ ਵਾਪਸ ਮੋੜ੍ਹਨ ਲਈ ਲਗਾਤਾਰ ਅਵਾਜ਼ ਉੱਠਦੀ ਰਹੀ ਹੈ। ਕਈ ਵਸਤਾਂ ਸਬੰਧਿਤ ਮੁਲਕਾਂ ਵਿਚ ਵਾਪਸ ਵੀ ਆਈਆਂ ਹਨ। ਹੁਣ ਜ਼ਿੰਬਾਬੇ ਦੇ ਕੌਮੀ ਝੰਡੇ ਅਤੇ ਕਰੰਸੀ ਨੋਟਾਂ 'ਤੇ ਚਿੰਨਤ ਪੰਛੀ ਦੇ ਅਕਾਰ ਵਾਲੇ ਪੱਥਰਾਂ ਦੇ ਬੁੱਤਾਂ ਨੂੰ ਵਾਪਸ ਕੀਤਾ ਗਿਆ ਹੈ। 

ਜਦੋਂ ਜ਼ਿੰਬਾਬੇ ਗੁਲਾਮ ਸੀ ਤਾਂ ਉੱਥੋਂ ਦੇ ਲੋਕਾਂ ਲਈ ਖਾਸ ਰੂਹਾਨੀ ਮਾਨਤਾ ਰੱਖਦੇ ਇਹਨਾਂ ਅੱਠ ਬੁੱਤਾਂ ਨੂੰ ਲੋਕਾਂ ਤੋਂ ਖੋਹ ਲਿਆ ਗਿਆ ਸੀ। 

ਹੁਣ ਇਸ ਕੌਮੀ ਧਰੋਹਰ ਕਲਾਕ੍ਰਿਤ ਨੂੰ ਲੋਕਾਂ ਦੇ ਦੇਖਣ ਲਈ ਰੱਖਿਆ ਗਿਆ ਹੈ। ਇਹ ਮੁਲਕ ਅਗਲੇ ਮਹੀਨੇ ਬਰਤਾਨੀਆ ਤੋਂ ਅਜ਼ਾਦੀ ਦੀ 40ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ। 

ਜ਼ਿਕਰਯੋਗ ਹੈ ਕਿ ਸਿੱਖ ਰਾਜ 'ਤੇ ਕਬਜਾ ਕਰਨ ਮਗਰੋਂ ਬਰਤਾਨੀਆ ਪੰਜਾਬ ਤੋਂ ਵੀ ਬਹੁਤ ਕੀਮਤੀ ਵਸਤਾਂ ਲੁੱਟ ਕੇ ਲੈ ਗਿਆ ਸੀ ਜੋ ਅੱਜ ਤਕ ਸਿੱਖਾਂ ਨੂੰ ਵਾਪਸ ਨਹੀਂ ਕੀਤੀਆਂ ਗਈਆਂ। ਇਹਨਾਂ ਵਿਚ ਬੇਸ਼ਕੀਮਤੀ ਹੀਰਾ ਕੋਹਿਨੂਰ ਵੀ ਸ਼ਾਮਲ ਹੈ।