ਭਾਰਤ ਵਿਚ ਅਮਰੀਕੀ ਏਂਬੈਸੀ ਨੇ 16 ਮਾਰਚ ਤੋਂ ਸਾਰੀਆਂ ਮੁਲਾਕਾਤਾਂ ਰੱਦ ਕਰਨ ਦਾ ਐਲਾਨ ਕੀਤਾ
ਨਵੀਂ ਦਿੱਲੀ: ਭਾਰਤ ਵਿਚ ਅਮਰੀਕੀ ਏਂਬੈਸੀ ਅਤੇ ਕਾਉਂਸਲੇਟ ਦਫਤਰਾਂ ਨੇ ਕੋਰੋਨਾ ਵਾਇਰਸ ਕਰਕੇ ਸਾਰੀਆਂ ਮੁਲਾਕਾਤਾਂ ਰੱਦ ਕਰ ਦਿੱਤੀਆਂ ਹਨ। 16 ਮਾਰਚ ਤੋਂ ਇਹ ਹੁਕਮ ਲਾਗੂ ਹੋ ਜਾਣਗੇ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਕੱਲ੍ਹ ਕੋਰੋਨਾਵਾਇਰਸ ਨੂੰ ਕੌਮੀ ਐਮਰਜੈਂਸੀ ਐਲਾਨ ਦਿੱਤਾ ਸੀ। ਦਿੱਲੀ ਸਥਿਤ ਅਮਰੀਕੀ ਏਂਬੈਸੀ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਵਿਸ਼ਵ ਵਿਆਪੀ ਕੋਵਿਡ-19 ਮਹਾਂਮਾਰੀ ਕਰਕੇ ਭਾਰਤ ਸਥਿਤ ਅਮਰੀਕੀ ਦੂਤਘਰ 16 ਮਾਰਚ ਤੋਂ ਸਾਰੀਆਂ ਇਮੀਗਰੈਂਟ ਅਤੇ ਨਾਨ-ਇਮੀਗਰੈਂਟ ਵੀਜ਼ਾ ਮੁਲਾਕਾਤਾਂ ਨੂੰ ਰੱਦ ਕਰ ਰਿਹਾ ਹੈ।
ਇਹ ਮੁਲਾਕਾਤਾਂ ਪੂਰੀ ਤਰ੍ਹਾਂ ਰੱਦ ਕੀਤੀਆਂ ਗਈਆਂ ਹਨ ਅਤੇ ਦੁਬਾਰਾ ਸੇਵਾਵਾਂ ਸ਼ੂਰੂ ਹੋਣ 'ਤੇ ਚਾਹਵਾਨ ਵਿਅਕਤੀਆਂ ਨੂੰ ਮੁੜ ਮੁਲਾਕਾਤ ਦਾ ਸਮਾਂ ਲੈਣ ਦੀ ਪ੍ਰਕੀਰਿਆ ਵਿਚੋਂ ਲੰਘਣਾ ਪਵੇਗਾ।
Comments (0)