ਵਿਸ਼ਵ ਨਸਲਵਾਦ ਕਾਰਣ ਤੀਸਰੀ ਜੰਗ ਵੱਲ

ਵਿਸ਼ਵ ਨਸਲਵਾਦ ਕਾਰਣ ਤੀਸਰੀ ਜੰਗ ਵੱਲ

ਇਸਲਾਮ ਤੇ ਈਸਾਈਅਤ ਦਾ ਸਭਿਆਚਾਰਕ ਟਕਰਾਅ ਵਿਸ਼ਵ ਵਿਚ ਖੂਨ ਖਰਾਬੇ ਦਾ ਕਾਰਣ ਬਣਿਆ                          
           ਭਾਰਤ ਪੱਛਮ ਤੇ ਅਮਰੀਕਾ ਦੇ ਖੇਮੇ ਵਿਚ                          
ਚੀਨ ਦੇ ਰਿਹਾ ਭਾਰਤ-ਅਮਰੀਕਾ ਨੂੰ ਚੁਣੌਤੀ                  
            ਇਸਲਾਮੀ ਮੁਲਕ ਜੁੜ ਸਕਦੇ ਹਨ ਚੀਨ ਨਾਲ       
                          

ਪ੍ਰੋ਼ਫੈਸਰ ਬਲਵਿੰਦਰ ਪਾਲ ਸਿੰਘ                                    
ਵਿਸ਼ਵ ਚੀਨ-ਅਮਰੀਕਾ ਦੇ ਟਕਰਾਅ , ਇਸਲਾਮ ਤੇ ਪਛਮੀ ਦੇਸਾਂ ਦੇ ਟਕਰਾਅ ਕਾਰਣ ਤੀਸਰੀ ਜੰਗ , ਨਸਲਵਾਦ , ਹਿੰਸਾ ਤੇ ਅੱਤਵਾਦ ਵਲ ਵਧ ਰਿਹਾ ਹੈ। ਅਮਰੀਕੀ ਵਿਸ਼ਵ ਠਾਣੇਦਾਰ ਦੀ ਹੋੜ ਵਿਚ , ਅਰਬ ਦੇਸਾਂ ਤੇਲ ਭੰਡਾਰਾਂ  ਉਪਰ ਕਬਜੇ ਦੀ ਲਾਲਸਾ ਤੇ  ਅਣਵਿਕਸਤ ਮੁਲਕਾਂ ਨੂੰ ਆਪਣੀ ਹਥਿਆਰਾਂ ਦੀ ਮੰਡੀ ਬਣਾਉਣ ਕਾਰਣ ਤੇ ਅਰਬ ਦੇਸਾਂ ਤੇ ਅਫਗਾਨਿਸਤਾਨ ਵਿਚ ਹਿੰਸਾ ਫੈਲਾਉਣ ਵਾਲੇ ਗਿਰੋਹਾਂ ਨੂੰ ਉਤਸ਼ਾਹਿਤ ਕਾਰਣ ਜਿਹਾਦੀ ਅੱਤਵਾਦ ਦਾ ਪਾਸਾਰਾ ਹੋਇਆ ਹੈ ਤੇ ਨਿਊਯਾਰਕ ਵਿਚ ਜਿਹਾਦੀ ਹਮਲਾ ਹੋਇਆ ਸੀ। ਇਹ  ਜਿਹਾਦੀ ਅੱਤਵਾਦ ਜਾਰੀ ਹੈ ਜਿਸਦਾ ਨਿਸ਼ਾਨਾ ਈਸਾਈ ਧਰਮ ਤੇ ਪਛਮੀ ਮੁਲਕ ਹਨ।ਇਸ ਸਮੇਂ ਯੂਰਪ ਜਿਹਾਦੀਆਂ ਦੇ ਨਿਸ਼ਾਨੇ ਉਪਰ ਹੈ। ਭਾਰਤ ਵੀ ਇਸ ਦੀ ਮਾਰ ਹੇਠ ਹੈ। ਭਾਰਤ ਚੀਨ ਨਾਲ ਟਕਰਾਅ ਕਾਰਣ ਅਮਰੀਕੀ ਖੇਮੇ ਵਿਚ ਸ਼ਾਮਲ   ਹੋ ਚੁਕਾ ਹੈ।    
ਹਾਲ ਹੀ ’ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਨਵੀਂ ਦਿੱਲੀ ’ਚ ਇਕ ਬੇਹੱਦ ਅਹਿਮ ਵਾਰਤਾ ਹੋਈ। ‘ਟੂ ਪਲੱਸ ਟੂ’ ਵਾਰਤਾ ’ਚ ਅਮਰੀਕੀ ਧਿਰ ਦੀ ਅਗਵਾਈ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਨਾਲ ਰੱਖਿਆ ਮੰਤਰੀ ਮਾਰਕ ਐਸਪਰ ਨੇ ਕੀਤੀ, ਜਦਕਿ ਭਾਰਤੀ ਟੀਮ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿਚ ਹਿੱਸਾ ਲਿਆ।

ਦੋਵਾਂ ਦੇਸ਼ਾਂ ਦੇ ਦਰਮਿਆਨ ਪੰਜ ਅਹਿਮ ਸਮਝੌਤਿਆਂ ’ਤੇ ਦਸਤਖਤ ਹੋਏ, ਜਿਨ੍ਹਾਂ ਨਾਲ ਭਾਰਤ ਅਮਰੀਕਾ ਦੇ ਸਭ ਤੋਂ ਨੇੜਲੇ ਫੌਜੀ ਭਾਈਵਾਲਾਂ ’ਚ ਸ਼ਾਮਲ ਹੋ ਗਿਆ ਹੈ। ਹੁਣ ਭਾਰਤ ਅਮਰੀਕਾ ਕੋਲੋਂ ਉਨ੍ਹਾਂ ਫੌਜੀ ਤਕਨੀਕਾਂ ਅਤੇ ਸੂਚਨਾਵਾਂ ਨੂੰ ਹਾਸਲ ਕਰ ਸਕੇਗਾ ਜੋ ਉਹ ਗਿਣੇ-ਚੁਣੇ ਦੇਸ਼ਾਂ ਨੂੰ ਦਿੰਦਾ ਹੈ।

ਵਾਰਤਾ ਦੇ ਬਾਅਦ ਇੰਟਰਵਿਊਜ਼ ’ਚ ਚੀਨ ਨੂੰ ਸਪੱਸ਼ਟ ਚਿਤਾਵਨੀ ਦਿੰਦੇ ਹੋਏ ਮਾਈਕ ਪੋਂਪੀਓ ਨੇ ਕਿਹਾ ਕਿ ਚੀਨ ਦੇ ਵਧਦੇ ਹਮਲਾਵਰਪੁਨੇ ਨੂੰ ਰੋਕਣ ਦੀਆਂ ਕੋਸ਼ਿਸ਼ਾਂ ’ਚ ਭਾਰਤ ਨੂੰ ਖੁਦ ਨੂੰ ਇਕੱਲਾ ਨਹੀਂ ਸਮਝਣਾ ਚਾਹੀਦਾ। ਉਨ੍ਹਾਂ ਦੇ ਅਨੁਸਾਰ ਹੁਣ ਸਾਰੀ ਦੁਨੀਆ ਮਾਰਕਸ-ਲੈਨਿਨਵਾਦੀ ਵਿਚਾਰਧਾਰਾ ਤੋਂ ਉਪਜੇ ਖਤਰੇ ਨੂੰ ਸਮਝਣ ਲੱਗੀ ਹੈ।

ਬੀਤੇ ਦਿਨੀਂ  ਭਾਰਤ ਤੇ ਅਮਰੀਕਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਏਜੰਡੇ ਨਾਲ ਸਬੰਧਤ ਮੁੱਦਿਆਂ 'ਤੇ ਵਿਸਥਾਰਤ ਚਰਚਾ ਕੀਤੀ। ਦੋਵੇਂ ਦੇਸ਼ ਲੋਕੰਤਤਰ, ਵੱਡੀ ਤੇ ਨਿਯਮ ਅਧਾਰਿਤ ਕੌਮਾਂਤਰੀ ਵਿਵਸਥਾ ਦੀਆਂ ਆਪਣੀਆਂ ਸਾਂਝੀਆਂ ਕਦਰਾਂ-ਕੀਮਤਾਂ 'ਤੇ ਇਕਜੁੱਟ ਹੋ ਕੇ ਕੰਮ ਕਰਨ ਲਈ ਸਹਿਮਤ ਹੋਏ ਹਨ। ਇਸ ਸਾਲ ਦੇ ਸ਼ੁਰੂ 'ਚ ਮੈਕਸੀਕੋ ਤੇ ਆਇਰਲੈਂਡ ਦੇ ਨਾਲ ਹੀ ਭਾਰਤ ਇਕ ਜਨਵਰੀ 2021 ਤੋਂ ਦੋ ਸਾਲ ਲਈ ਸੁਰੱਖਿਆ ਕੌਂਸਲ ਦਾ ਅਸਥਾਈ ਮੈਂਬਰ ਚੁਣਿਆ ਗਿਆ ਹੈ।

ਭਾਰਤ ਤੇ ਅਮਰੀਕਾ ਵਿਚਾਲੇ ਗੱਲਬਾਤ ਦੇ ਕਈ ਕੌਮਾਂਤਰੀ ਮੁੱਦਿਆਂ 'ਤੇ ਦੋਵਾਂ ਦੇਸ਼ਾਂ ਦੇ ਤਾਲਮੇਲ ਦੀਆਂ ਕੋਸ਼ਿਸ਼ਾਂ ਦੀ ਝਲਕ ਦਿੱਤੀ ਹੈ। ਇਹ ਤਾਲਮੇਲ ਅਗਲੇ ਸਾਲ ਸੰਯੁਕਤ ਰਾਸ਼ਟਰ ਦੇ ਸ਼ਕਤੀਸ਼ਾਲੀ ਅੰਗ ਦੇ ਰੂਪ 'ਚ ਸਾਹਮਣੇ ਆਵੇਗਾ। ਭਾਰਤੀ ਦੂਤਘਰ ਨੇ ਕਿਹਾ, 'ਦੋਵਾਂ ਧਿਰਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਏਜੰਡੇ ਦੇ ਮੁੱਦਿਆਂ ਤੇ ਹਾਲ ਦੇ ਘਟਨਾਕ੍ਰਮ 'ਤੇ ਵਿਸਥਾਰਤ ਗੱਲਬਾਤ ਕੀਤੀ। ਦੋਵੇਂ ਦੇਸ਼ ਲੋਕਤੰਤਰ ਤੇ ਨਿਯਮ ਅਧਾਰਿਤ ਕੌਮਾਂਤਰੀ ਵਿਵਸਥਾ ਦੇ ਆਪਣੀਆਂ ਸਾਂਝੀਆਂ ਕਦਰਾਂ-ਕੀਮਤਾਂ 'ਤੇ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਏ।'
 
ਚੀਨ ਦੀ ਕਮਿਊਨਿਸਟ ਪਾਰਟੀ (ਸੀਪੀਸੀ) ਦੇ ਹਾਲ ਹੀ ਵਿੱਚ ਸਮਾਪਤ ਹੋਏ ਇਕ ਅਹਿਮ ਸੰਮੇਲਨ ’ਚ 2027 ਤੱਕ ਅਮਰੀਕਾ ਦੀ ਤਰਜ਼ ’ਤੇ ਪੂਰੀ ਤਰ੍ਹਾਂ ਆਧੁਨਿਕ ਫ਼ੌਜ ਤਿਆਰ ਕਰਨ ਦੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ। ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਚੀਨੀ ਵਿਸ਼ਲੇਸ਼ਕਾਂ ਦੇ ਹਵਾਲੇ ਨਾਲ ਕਿਹਾ ਕਿ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੇ 100 ਸਾਲ 2027 ਵਿੱਚ ਪੂਰੇ ਹੋਣਗੇ ਅਤੇ ਚੀਨ ਉਦੋਂ ਤੱਕ ਇਕ ਪੂਰੀ ਤਰ੍ਹਾਂ ਆਧੁਨਿਕ ਫ਼ੌਜ ਬਣਾਏਗਾ। ਇਹ ਟੀਚਾ ਦੇਸ਼ ਦੀ ਮਜ਼ਬੂਤੀ ਲਈ ਮਿੱਥਿਆ ਗਿਆ ਹੈ ਅਤੇ ਇਸ ਨਾਲ ਦੇਸ਼ ਦੀ ਰੱਖਿਆ ਸਬੰਧੀ ਭਵਿੱਖ ਦੀਆਂ ਲੋੜਾਂ ਵੀ ਪੂਰੀ ਹੋਣਗੀਆਂ।                   

ਦੂਸਰੇ ਪਾਸੇ ਅਮਰੀਕਾ ਭਾਰਤ ਦੀ ਦੋਸਤੀ ਤੋਂ ਚਿੜ੍ਹਕੇ ਐਲਾਨ ਕਰ ਦਿਤਾ ਹੈ ਕਿ  ਉਸ ਦੇ ਫ਼ੌਜੀ ਸਰਦੀਆਂ ’ਚ ਐਲ ਏ ਸੀ ਉੱਤੇ ਡਟੇ ਰਹਿਣਗੇ ਤੇ ਪਿੱਛੇ ਹਟਣ ਦਾ ਉਨ੍ਹਾਂ ਦਾ ਕੋਈ ਇਰਾਦਾ ਵੀ ਨਹੀਂ ਹੈ। ਇਸ ਵਾਰ ਸਰਦੀਆਂ ’ਚ ਲੱਦਾਖ ਬਾਰਡਰ ਤੋਂ ਫ਼ੌਜ ਪਿੱਛੇ ਨਹੀਂ ਹਟੇਗੀ। ਇਸ ਤੋਂ ਇਲਾਵਾ ਸਰਕਾਰ ਨੇ ਫ਼ੌਜ ਨੂੰ ਕੁਝ ਅਤਿ ਆਧੁਨਿਕ ਹਥਿਆਰ ਵੀ ਦਿੱਤੇ ਹਨ। ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਚੀਨ ਇੱਕ ਪਾਸੇ ਭਾਰਤ  ਨਾਲ ਗੱਲ਼ਬਾਤ ਕਰ ਰਿਹਾ ਹੈ ਤੇ ਦੂਜੇ ਪਾਸੇ ਫੌਜੀ ਤਿਆਰੀਆਂ ਵਿੱਚ ਜੁੱਟਿਆ ਹੈ।

ਇੱਧਰ ਭਾਰਤ ਸਰਕਾਰ ਨੇ ਵੀ ਬਾਰਡਰ ਤੋਂ ਇਸ ਵਾਰ ਆਪਣੇ ਫ਼ੌਜੀ ਪਿੱਛੇ ਨਾ ਹਟਾਉਣ ਦੀ ਗੱਲ ਕੀਤੀ ਹੈ। ਇਸ ਤੋਂ ਸਪਸ਼ਟ ਕਿ ਅਮਰੀਕਾ ਤੇ ਚੀਨ ਤੀਸਰੀ ਵਿਸ਼ਵ ਜੰਗ ਵਲ ਵਧ ਰਹੇ ਹਨ।ਇਸਲਾਮੀ ਦੇਸ ਚੀਨ ਦੇ ਖੇਮੇ ਵਿਚ ਜਾ ਸਕਦੇ ਹਨ।ਫਰਾਂਸ ਵਿਵਾਦ ਤੇ ਇਸਲਾਮੀ ਦੇਸਾਂ ਨਾਲ ਵਿਵਾਦ ਇਸ ਦਾ ਕਾਰਣ ਬਣ ਸਕਦਾ ਹੈ।
                                  
ਫਰਾਂਸ ਉਪਰ ਜਿਹਾਦੀ ਹਮਲੇ                                                        
29 ਅਕਤੂਬਰ 2020 ਦੌਰਾਨ ਫਰਾਂਸ ਦੇ ਨੀਸ ਸ਼ਹਿਰ 'ਚ ਇਕ ਚਰਚ 'ਚ ਹਮਲਾਵਰ ਨੇ 'ਅੱਲ੍ਹਾ ਅਕਬਰ'  ਚੀਕਦੇ ਹੋਏ ਇਕ ਔਰਤ ਦਾ ਗਲਾ ਵੱਢ ਦਿੱਤਾ ਤੇ ਦੋ ਹੋਰਾਂ ਨੂੰ ਬੇਰਹਿਮੀ ਨਾਲ ਚਾਕੂ ਨਾਲ ਮਾਰ ਦਿੱਤਾ। ਫਰਾਂਸ ਦੇ ਮੇਅਰ ਕ੍ਰਿਸ਼ਚੀਅਨ ਐਸਟ੍ਰੋਸੀ ਨੇ ਇਸ ਭਿਆਨਕ ਘਟਨਾ ਨੂੰ ਅੱਤਵਾਦ ਕਿਹਾ ਹੈ। ਬਾਅਦ 'ਚ ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ।17 ਅਕਤੂਬਰ 2020 ਦੌਰਾਨ ਫਰਾਂਸ ਦੇ ਸਕੂਲ ਅਧਿਆਪਕ ਸੈਮੂਅਲ ਪੈਟੀ ਦਾ ਪੈਰਿਸ ਦੇ ਇਕ ਉਪਨਗਰ 'ਚ ਸਿਰ ਕਲਮ ਕਰ ਦਿੱਤਾ ਗਿਆ। ਪੈੱਟੀ ਨੇ ਆਪਣੇ ਵਿਦਿਆਰਥੀਆਂ ਨੂੰ ਆਜ਼ਾਦੀ ਦੇ ਵਿਸ਼ੇ 'ਤੇ ਪੜਾਉਂਦੇ ਹੋਏ ਨਬੀ ਮੁਹੰਮਦ ਦਾ ਇੱਕ ਕਾਰਟੂਨ ਦਿਖਾਇਆ। ਅਧਿਆਪਕ ਦੀ ਗਰਦਨ ਵੱਢਣ ਵਾਲਾ 18 ਸਾਲਾ ਚੇਚਨਿਆ ਮੂਲ ਦਾ ਨੌਜਵਾਨ ਸੀ। ਇਸ ਮਾਮਲੇ ਵਿੱਚ ਸ਼ੱਕੀ ਕਾਤਲ ਨੂੰ ਵੀ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ। ਹਮਲੇ ਤੋਂ ਬਾਅਦ ਪੁਲਿਸ ਨੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ 16 ਮੁਸਲਮਾਨਾਂ ਨੂੰ ਹਿਰਾਸਤ ਵਿਚ ਲੈ ਲਿਆ। ਛੇ ਨੂੰ ਬਾਅਦ ਵਿਚ ਰਿਹਾਅ ਕੀਤਾ ਗਿਆ ਸੀ। ਸਰਕਾਰ ਨੇ ਇਕ ਮਸਜਿਦ ਨੂੰ ਬੰਦ ਕਰਨ ਦੇ ਆਦੇਸ਼ ਵੀ ਦਿੱਤੇ ਹਨ।ਮਸਜਿਦ ਖਿਲਾਫ ਇਲਜ਼ਾਮ ਹੈ ਕਿ ਪੈਟੀ ਦੀ ਹੱਤਿਆ ਤੋਂ ਪਹਿਲਾਂ , ਵੀਡੀਓ ਫੇਸਬੁੱਕ 'ਤੇ ਅਤੇ ਉਸ ਸਕੂਲ ਦਾ ਨਾਮ ਅਤੇ ਪਤਾ ਸਾਂਝਾ ਕੀਤਾ ਗਿਆ ਸੀ ਜਿਥੇ ਪੈੱਟੀ ਨੇ ਸਿਖਾਇਆ ਸੀ।     ਲਿਆਨ ਸ਼ਹਿਰ ਵਿਚ ਇਕ ਚਰਚ ਦੇ ਅੰਦਰ ਸ਼ਨਿਚਰਵਾਰ ਨੂੰ ਪਾਦਰੀ 'ਤੇ ਜਾਨਲੇਵਾ ਹਮਲਾ ਹੋਇਆ ਹੈ। ਗ੍ਰੀਕ ਆਰਥੋਡਾਕਸ ਚਰਚ ਵਿਚ ਪਾਦਰੀ ਨੂੰ ਗੋਲੀ ਮਾਰ ਕੇ ਹਮਲਾਵਰ ਭੱਜ ਨਿਕਲਿਆ। 1 ਨਵੰਬਰ 2020: ਫਰਾਂਸ ਦੇ ਲਿਓਨ ਸ਼ਹਿਰ 'ਚ ਇਕ ਯੂਨਾਨੀ ਪਾਦਰੀ ਨੂੰ ਉਸ ਦੇ ਚਰਚ ਦੇ ਬਾਹਰ ਗੋਲੀ ਮਾਰ ਦਿੱਤੀ ਗਈ। ਪੁਲਿਸ ਨੇ ਕਿਹਾ ਕਿ ਪੁਜਾਰੀ 'ਤੇ ਲਿਓਨ ਦੇ ਇੱਕ ਚਰਚ ਵਿੱਚ ਹਮਲਾ ਕੀਤਾ ਗਿਆ ਸੀ। ਹਮਲਾਵਰ ਜੁਰਮ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ, ਬਾਅਦ ਵਿੱਚ ਉਸ ਨੂੰ ਫੜ ਲਿਆ ਗਿਆ ਸੀ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਾਦਰੀ ਦੇ ਪੇਟ 'ਚ ਗੋਲੀ ਲੱਗੀ ਸੀ। ਉਸ ਨੇ ਦੱਸਿਆ ਕਿ ਹਮਲਾਵਰ ਇਕੱਲਾ ਸੀ ਅਤੇ ਰਾਈਫਲ ਤੋਂ ਫਾਇਰ ਕੀਤਾ ਗਿਆ ਸੀ। ਪੁਲਿਸ ਨੇ ਦੱਖਣੀ ਫਰਾਂਸ ਦੇ ਏਵਿਗਨ ਸ਼ਹਿਰ ਨੇੜੇ ਮੇਂਟਫੋਵੇਟ 'ਚ ਇਕ ਬੰਦੂਕਧਾਰੀ ਨੂੰ ਹਲਾਕ ਕਰ ਦਿੱਤਾ। ਉਹ ਆਉਣ-ਜਾਣ ਵਾਲੇ ਲੋਕਾਂ ਨੂੰ ਬੰਦੂਕ ਨਾਲ ਧਮਕਾ ਰਿਹਾ ਸੀ। ਇਧਰ ਸਾਊਦੀ ਅਰਬ ਦੇ ਜੇਦਾਹ ਸ਼ਹਿਰ ਵਿਚ ਵੀ ਫਰਾਂਸੀਸੀ ਵਣਜੀ ਦੂਤਘਰ ਦੇ ਇਕ ਗਾਰਡ 'ਤੇ ਹਮਲਾ ਕੀਤਾ ਗਿਆ। ਹਮਲਾ ਕਰਨ ਵਾਲੇ ਸਾਊਦੀ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।           

ਪੈਟੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਨ ਨੇ ਕਿਹਾ ਸੀ ਕਿ 'ਫਰਾਂਸ ਕਾਰਟੂਨ ਕਾਰਣ ਕਟੜਵਾਦੀ ਮੁਸਲਮਾਨਾਂ ਅਗੇ ਨਹੀਂ ਟੇਕੇਗਾ'। ਉਹ ਕੱਟੜਪੰਥੀ ਇਸਲਾਮ ਵਿਰੁੱਧ ਲੜਨਗੇ ਤੇ ਧਰਮ ਨਿਰਪੱਖਤਾ ਦੀ ਰੱਖਿਆ ਕਰਨਗੇ। ਫਰਾਂਸ ਦੇ ਗੈਰ ਮੁਸਲਮਾਨ ਲੋਕ ਸੈਮੂਅਲ ਦੀ ਹੱਤਿਆ ਤੋਂ ਬਾਅਦ ਸੜਕ ਤੇ ਆ ਗਏ ਹਨ। ਪਿਛਲੇ ਹਫ਼ਤੇ ਫਰਾਂਸ ਦੇ ਦੋ ਸ਼ਹਿਰਾਂ ਦੇ ਟਾਊਨ ਹਾਲਾ ਵਿੱਚ, ਸੈਮੂਅਲ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਉਸਦੀ ਤਸਵੀਰ ਦੇ ਨਾਲ ਪੈਗੰਬਰ ਮੁਹੰਮਦ ਦੇ ਕਾਰਟੂਨ ਲਗਾਏ ਗਏ ਅਤੇ ਮੁਸਲਮਾਨਾਂ ਖਿਲਾਫ ਭੜਕਾਹਟ ਪੈਦਾ ਕੀਤੀ ਗਈ। ਇਸ ਤੋਂ ਪਹਿਲਾਂ 29 ਸਤੰਬਰ 2020 ਦੌਰਾਨ ਵਿਅੰਗਾਤਮਕ ਮੈਗਜ਼ੀਨ 'ਚਾਰਲੇ ਹੇਬਦੋ' ਦੇ ਪੁਰਾਣੇ ਦਫਤਰ ਦੇ ਬਾਹਰ, ਉਸ 'ਤੇ ਪੈਰਿਸ ਦੇ ਪੁਰਾਣੇ ਦਫਤਰ ਦੇ ਬਾਹਰ ਮੀਟ ਕੱਟਣ ਵਾਲੇ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਘਟਨਾ ਵਿੱਚ ਦੋ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਮੁਲਜ਼ਮ ਨੇ ਕਿਹਾ ਕਿ ਉਹ ਦਫ਼ਤਰ ਨੂੰ ਅੱਗ ਲਾਉਣਾ ਚਾਹੁੰਦਾ ਸੀ। 25 ਸਾਲਾ ਪਾਕਿਸਤਾਨੀ ਹਮਲਾਵਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।  

ਯੂਰਪ ਹੋਇਆ ਲਹੁ-ਲੁਹਾਨ,  ਹੁਣ ਤੱਕ 12 ਵੱਡੇ ਹਮਲੇ
ਕੋਰੋਨਾ ਦੀ ਮਾਰ ਝੱਲ ਰਹੇ ਯੂਰਪ ਵਿੱਚ ਹਾਲ ਹੀ 'ਚ ਜਿਹਾਦੀ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਮੰਗਲਵਾਰ ਨੂੰ ਹਮਲਾਵਰਾਂ ਨੇ ਆਸਟਰੀਆ ਦੀ ਰਾਜਧਾਨੀ ਵੀਆਨਾ ਵਿੱਚ ਵੀ ਬੀਤੇ ਮੰਗਲਵਾਰ ਗੋਲੀਆਂ ਚਲਾਈਆਂ।   ਇਸ ਦੌਰਾਨ ਪੁਲਿਸ ਨੇ ਇਕ ਜਿਹਾਦੀ ਹਮਲਾਵਰ ਨੂੰ ਮਾਰ ਮੁਕਾਇਆ।

ਇਸ ਤੋਂ ਪਹਿਲਾਂ ਵਿਆਨਾ ਦੀ ਇਕ ਚਰਚ 'ਚ 30 ਤੋਂ 50 ਮੁਸਲਮਾਨ ਨੌਜਵਾਨਾਂ ਦੇ ਇਕ ਗਰੁੱਪ ਨੇ ਭੰਨਤੋੜ ਕੀਤੀ ਸੀ। ਖੁਫੀਆਂ ਏਜੰਸੀਆਂ ਨੂੰ ਤੁਰਕੀ ਦੇ ਨੌਜਵਾਨਾਂ ਦੇ ਸੰਗਠਨ ਤੇ ਸ਼ੱਕ ਹੈ। ਜ਼ਿਆਦਾਤਰ ਹਮਲੇ ਏਸ਼ੀਆ ਜਾਂ ਅਫਰੀਕਾ ਦੇ ਲੋਕਾਂ ਦੁਆਰਾ ਕੀਤੇ ਗਏ ਹਨ।

3 ਨਵੰਬਰ 2020 ਦੌਰਾਨ  ਆਸਟਰੀਆ ਦੀ ਰਾਜਧਾਨੀ ਵੀਏਨਾ ਸ਼ਹਿਰ 'ਚ ਹਮਲਾਵਰਾਂ ਨੇ ਕੈਫੇ ਅਤੇ ਰੈਸਟੋਰੈਂਟਾਂ 'ਚ ਜ਼ਬਰਦਸਤ ਗੋਲੀਆਂ ਚਲਾਈਆਂ। ਅਧਿਕਾਰੀਆਂ ਨੇ ਦੱਸਿਆ ਕਿ ਇਸ ਅੱਤਵਾਦੀ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ। ਆਧੁਨਿਕ ਹਥਿਆਰਬੰਦ ਹਮਲਾਵਰਾਂ ਨੇ ਸ਼ਹਿਰ ਦੇ ਮੁੱਖ ਸਥਾਨਾਂ ਨੂੰ ਨਿਸ਼ਾਨਾ ਬਣਾਇਆ।

ਇਸਲਾਮੀ ਮੁਲਕਾਂ ਵਲੋਂ ਫਰਾਂਸ ਦਾ ਵਿਰੋਧ
ਕਈ ਇਸਲਾਮੀ ਮੁਲਕਾਂ ਨੇ ਇਸ ਬਿਆਨ ਦਾ ਵਿਰੋਧ ਕੀਤਾ ਤੇ ਦੂਜੇ ਪਾਸੇ ਯੂਰਪੀ ਦੇਸ਼ ਜਰਮਨੀ, ਨੀਦਰਲੈਂਡ ਤੇ ਇਟਲੀ  ਫਰਾਂਸ ਦੀ ਪਿੱਠ 'ਤੇ ਆ ਗਏ ਹਨ। ਯੂਰਪੀਅਨ ਕੌਂਸਲ ਦੇ ਮੈਂਬਰਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਜਿਹਾਦੀ ਹਿੰਸਾ ਦੀ ਨਿੰਦਾ ਕੀਤੀ ਅਤੇ ਫਰਾਂਸ ਦੇ ਰਾਸ਼ਟਰਪਤੀ ਦਾ ਸਮਰਥਨ  ਕੀਤਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ। ਭਾਰਤ ਵੀ ਫਰਾਂਸ ਦੇ ਖੇਮੇ ਵਿਚ ਆ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ ਉਪਰ ਜਿਹਾਦੀ ਹਮਲੇ ਦੀ ਸਖਤ ਨਿਖੇਧੀ ਕੀਤੀ ਹੈ। ਚੀਨ ਦੇ  ਤਕਰਾਰ ਕਾਰਣ ਭਾਰਤ ਅਮਰੀਕਾ ਦੇ ਖੇਮੇ ਵਿਚ ਜਾਣ ਦਾ  ਪਹਿਲਾਂ ਹੀ ਐਲਾਨ ਕਰ ਚੁਕਿਆ ਹੈ। ਫਰਾਂਸ ਵਿਚ ਵਿਰੋਧੀ ਧਿਰ ਦੇ ਨੇਤਾ ਮੈਰਿਨ ਲੇ ਪੇਨ ਨੇ  ਮੰਗ ਕੀਤੀ ਹੈ ਕਿ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਆ ਕੇ ਇਥੇ ਵਸਣ ਵਾਲੇ ਅਪ੍ਰਵਾਸੀਆਂ 'ਤੇ ਬੈਨ ਲੱਗਾ ਦੇਣਾ ਚਾਹੀਦਾ। 
 
ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਤੁਰਕੀ ਨੇ ਵਖ ਵਖ ਬਿਆਨਾਂ ਵਿਚ ਫਰਾਂਸ ਦੇ ਰਾਸ਼ਟਰਪਤੀ 'ਤੇ ਇਸਲਾਮ 'ਤੇ ਹਮਲਾ ਕਰਨ ਦਾ ਦੋਸ਼ ਲਾਇਆ ਸੀ ਤੇ ਮੁਸਲਮਾਨਾਂ ਨੂੰ ਫਰਾਂਸ 'ਚ ਬਣਿਆ ਸਾਮਾਨ ਨਾ ਖ਼ਰੀਦਣ ਲਈ ਕਿਹਾ। ਫਰਾਂਸ ਦੇ ਉਤਪਾਦਾਂ ਨੂੰ ਪਾਕਿਸਤਾਨ, ਜਾਰਡਨ, ਕਤਰ ਅਤੇ ਕੁਵੈਤ ਵਰਗੇ ਦੇਸ਼ਾਂ ਦੀਆਂ ਦੁਕਾਨਾਂ ਤੋਂ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬੰਗਲਾਦੇਸ਼, ਇਰਾਕ, ਲੀਬੀਆ ਅਤੇ ਸੀਰੀਆ ਵਿਚ ਵੀ ਫਰਾਂਸ ਵਿਰੁੱਧ ਪ੍ਰਦਰਸ਼ਨ ਹੋਏ ਹਨ।ਰਾਜਪੁਰਾ ਪੰਜਾਬ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਜੁੰਮੇ ਦੀ ਨਮਾਜ਼ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਵੱਲੋਂ ਬੀਤੇ ਦਿਨੀ ਪੈਗੰਬਰ ਮੁਹੰਮਦ ਸਾਹਿਬ ਦਾ ਸਟੈਚੂ ਬਣਾ ਕੇ ਫਰਾਂਸ ਦੀਆਂ ਸਰਕਾਰੀ ਬਿਲਡਿੰਗਾਂ ਉੱਪਰ ਲਗਾਉਣ ਦੇ ਵਿਰੋਧ ਵਿਚ ਫਰਾਂਸ ਦੇ ਰਾਸ਼ਟਰਪਤੀ ਦਾ ਪੁੱਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਾਮਾ ਮਸਜਿਦ ਰਾਜਪੁਰਾ ਦੇ ਇਮਾਮ ਮੌਲਵੀ ਮਤਲੂਬ, ਜਾਮਾ ਮਸਜਿਦ ਦੇ ਪ੍ਰਧਾਨ ਨੂਰ ਮੁਹਮੰਦ ਨੇ ਦੱਸਿਆ ਕਿ  ਸਾਡੇ ਪੈਗੰਬਰ ਮੁਹੰਮਦ ਸਾਹਿਬ ਦੇ ਬਾਰੇ ਵਿੱਚ ਕੋਈ ਗੁਸਤਾਖੀ ਕਰੇ ਉਸ ਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ।     ਬੰਗਲਾਦੇਸ਼ ’ਚ ਕਥਿਤ ਤੌਰ ’ਤੇ ਇਸਲਾਮ ਦੀ ਨਿੰਦਾ ਸਬੰਧੀ ਫੇਸਬੁੱਕ ਪੋਸਟ ਦੀ ਅਫ਼ਵਾਹ ਦੇ ਚਲਦਿਆਂ ਕੋਮਿਲਾ ਜ਼ਿਲ੍ਹੇ ਦੇ ਕੁਝ ਮੁਸਲਿਮ ਕੱਟੜਪੰਥੀਆਂ ਨੇ ਕਈ ਹਿੰਦੂ ਪਰਿਵਾਰਾਂ ਦੇ ਘਰਾਂ ’ਚ ਭੰਨ-ਤੋੜ ਕੀਤੀ ਤੇ ਉਨ੍ਹਾਂ ’ਚ ਅੱਗ ਲਗਾ ਦਿੱਤੀ। ਇਸ ਘਟਨਾ ਤੋਂ ਪਹਿਲਾਂ ਫਰਾਂਸ ’ਚ ਰਹਿਣ ਵਾਲੇ ਇੱਕ ਬੰਗਲਾਦੇਸ਼ੀ ਵਿਅਕਤੀ ਨੇ ‘ਅਣਮਨੁੱਖੀ ਵਿਚਾਰਧਾਰਾ’ ਖ਼ਿਲਾਫ਼ ਕਦਮ ਚੁੱਕਣ ਲਈ ਫਰਾਂਸੀਸੀ ਰਾਸ਼ਟਰਪਤੀ ਦੀ ਕਥਿਤ ਤੌਰ ’ਤੇ ਸ਼ਲਾਘਾ ਕੀਤੀ ਸੀ।  ਫੇਸਬੁੱਕ ਪੋਸਟ ਬਾਰੇ ਅਫ਼ਵਾਹ ਫੈਲਣ ’ਤੇ ਇਲਾਕੇ ’ਚ ਤਣਾਅ ਫੈਲ ਗਿਆ।                                     
ਇਸ ਸਮੁਚੀ ਸਚਾਈ ਦਾ ਪਖ ਇਹ ਹੈ ਕਿ ਇਸਲਾਮ 'ਚ ਪੈਗ਼ੰਬਰ ਦੀਆਂ ਤਸਵੀਰਾਂ ਬਣਾਉਣਾ ਬਹੁਤ ਹੀ  ਗਲਤ ਸਮਝਿਆ ਜਾਂਦਾ  ਹੈ ਅਤੇ ਮੁਸਲਮਾਨ ਇਸ ਦਾ ਵਿਰੋਧ ਕਰਦੇ ਹਨ। ਪਰ ਜਦੋਂ ਇਸ ਨੂੰ ਆਧਾਰ ਬਣਾਕੇ  ਹਿੰਸਾ ਉਪਰ  ਆ ਜਾਂਦੀ ਹੈ ਤਾਂ ਸੰਕਟ ਡੂੰਘਾ ਹੋ ਜਾਂਦਾ ਹੈ।

ਹਾਲਾਂਕਿ ਕਿ ਕੋਈ ਵੀ ਧਰਮ ਜਾਂ ਇਸਲਾਮ ਕਿਸੇ ਦੂਸਰੇ ਇਨਸਾਨ ਦੀ ਹੱਤਿਆ ਲਈ ਨਹੀਂ ਕਹਿੰਦਾ। ਦੂਜੇ ਪਾਸੇ ਫਰਾਂਸ ਨੂੰ ਵੀ ਅਖੌਤੀ ਧਰਮ ਨਿਰਪੱਖ ਰਵਈਆ ਤੇ ਪ੍ਰਗਟਾਵੇ ਦੀ ਅਜ਼ਾਦੀ ਅਧੀਨ ਧਰਮਾਂ ਦੀ ਬੇਅਦਬੀ ਦਾ ਅੜੀਅਲ  ਰਵੱਈਆ ਛੱਡ ਕੇ ਧਰਮ ਨਾਲ ਜੁੜੇ ਮਸਲਿਆਂ 'ਤੇ ਸੋਚ ਬਦਲਣ ਦੀ ਲੋੜ ਹੈ। ਪ੍ਰਗਟਾਵੇ ਦੀ ਆਜ਼ਾਦੀ ਕਦੇ ਵੀ ਕਿਸੇ ਦੇ ਧਰਮ ਦਾ ਮਜ਼ਾਕ ਉਡਾਉਣ ਦੀ ਆਗਿਆ ਨਹੀਂ ਦਿੰਦੀ। ਪਰ ਫਰਾਂਸ ਦੇ ਸਿਸਟਮ ਵਿਚ ਨੁਕਸ ਹੈ ਕਿ ਫਰਾਂਸ  ਕਿਸੇ ਵੀ ਧਰਮ ਦੀਆਂ ਭਾਵਨਾਵਾਂ ਨੂੰ ਸੁਰੱਖਿਅਤ ਕਰਨ ਦੀ ਕੋਈ ਕੋਸ਼ਿਸ਼ ਦੇਸ਼ ਦੀ ਆਜ਼ਾਦੀ ਅਤੇ ਏਕਤਾ ਵਿੱਚ ਰੁਕਾਵਟ ਮੰਨਦਾ ਹੈ। ਸਿਖਾਂ ਦੀ ਦਸਤਾਰ ਦੇ ਮਾਮਲੇ ਵਿਚ ਇਸੇ ਫਰਾਂਸ ਨੇ ਵੰਨਸਵੰਨਤਾ ਦੀਆਂ ਕੁਦਰਤੀ ਹਦਾਂ ਉਲੰਘ ਕੇ ਪਾਬੰਦੀ ਲਗਾਈ ਤੇ  ਸਿਖ ਜਗਤ ਦੀਆਂ  ਭਾਵਨਾਵਾਂ ਵਲ ਧਿਆਨ ਨਹੀਂ ਦਿਤਾ।

ਫਰਾਂਸ ਦੀ ਅਖੌਤੀ ਧਰਮ ਨਿਰਪੱਖਤਾ ਦੇ ਫਰਾਡ ਨੇ  ਪੂਰਾ ਵਿਸ਼ਵ ਇਸਲਾਮ ਤੇ ਇਸਾਈਅਤ  ਵਿਚ ਵੰਡੀਆਂ ਡੂੰਘੀਆਂ ਕਰ ਦਿਤੀਆਂ ਹਨ।   ਜੇ ਇਹ  ਟਕਰਾਅ ਅੱਗੇ ਵਧਦਾ ਹੈ ਤਾਂ ਇਹ ਵਿਸ਼ਵ ਜੰਗ ਦਾ ਕਾਰਣ ਬਣ ਸਕਦਾ ਹੈ।  

ਦੂਸਰਾ ਮਨੁੱਖੀ ਸਚ ਇਹ ਵੀ ਹੈ ਕਿ ਇਸ ਬਾਰੇ ਜੇ ਕੋਈ ਵਿਅਕਤੀ  ਧਾਰਮਿਕ ਭਾਵਨਾ ਅਧੀਨ ਕਿਸੇ ਹੋਰ ਤੇ ਹਮਲਾ ਕਰਦਾ ਹੈ ਅਤੇ ਉਸਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ। ਹਜਰਤ  ਮੁਹੰਮਦ ਕਾਰਟੂਨ ਵਿਵਾਦ ਨੇ ਨਫਰਤੀ ਬਹਿਸ ਤੇ ਹਿੰਸਾ ਨੂੰ ਜਨਮ ਦਿਤਾ ਹੈ। ਦੋ ਨਸਲਾਂ ਤੇ ਧਰਮਾਂ ਵਿਚ ਵਿਵਾਦ ਖੜਾ ਕੀਤਾ ਹੈ । ਯੂਰਪ ਵਿੱਚ 2005 ਅਤੇ 2015  ਦੌਰਾਨ  ਆਪਸੀ ਨਫਰਤ ਧੁਖ ਰਹੀ ਸੀ। ਪਰ 2020 ਦੌਰਾਨ ਇਸਾਈ ਤੇ ਮੁਸਲਮਾਨਾਂ ਦਰਮਿਆਨ ਇਹ ਆਰ-ਪਾਰ ਦੀ ਲੜਾਈ ਵਿਚ  ਬਦਲ ਗਈ ਅਤੇ  ਵਿਸ਼ਵ ਦੇ ਸਿਆਸੀ ਸਮੀਕਰਨਾਂ ਵਿਚ ਤਬਦੀਲ ਹੋ ਗਈ ਹੈ । ਜੇ ਇਸ ਨੂੰ ਨਾ ਰੋਕਿਆਂ ਗਿਆ ਤਾਂ ਇਹ ਪੂਰੇ ਵਿਸ਼ਵ ਵਿਚ ਖੂਨ ਖਰਾਬੇ ਤੇ ਨਸਲੀ ਹਿੰਸਾ ਦਾ ਕਾਰਣ ਬਣੇਗੀ।

ਪਛਮੀ ਤੇ ਇਸਲਾਮੀ ਸਭਿਆਚਾਰਕ ਟਕਰਾਅ ਫਰਾਂਸ ਇੱਕ ਯੂਰਪੀ ਦੇਸ਼  ਹੈ ਜਿਥੇ ਸਭ ਤੋਂ ਵਧ ਮੁਸਲਿਮ ਆਬਾਦੀ ਕਰੀਬ 57 ਲਖ ਵਸਦੀ ਹੈ। ਫਰੈਂਚ ਮੁਸਲਿਮ ਨਾਗਰਿਕ ਵੱਖ-ਵੱਖ ਦੇਸ਼ ਵਿਚੋਂ ਲਗਭਗ ਸਾਰੇ ਉੱਤਰੀ ਅਫਰੀਕਾ ਵਿਚੋਂ ਆਕੇ ਇਥੇ ਵਸੇ ਸਨ ।   ਇਹਨਾਂ ਦੀ ਜੀਵਨ ਸ਼ੈਲੀ ਫਰਾਂਸ ਦੇ ਇਸਾਈਆਂ ਤੋਂ ਅਲਗ ਸੀ। ਕਲਬ ਕਲਚਰ , ਡਾਂਸ ਸਭਿਆਚਾਰ ਅਪਨਾਉਣ ਵਾਲੇ ਈਸਾਈਆਂ ਨੂੰ ਇਹ ਪਸੰਦ  ਨਹੀਂ ਕਰਦੇ ਹਨ। ਇਸਾਈ ਵੀ ਇਸ ਸਮਾਜ ਨੂੰ ਪਛੜਿਆ ਮੰਨਦੇ ਹਨ।

ਇਕਨੋਮਿਕ ਸਟੱਡੀਜ਼ ਦਾ ਮੰਨਣਾ ਹੈ ਕਿ 2019 ਵਿਚ ਫਰਾਂਸ ਵਿਚ ਜਨਮੇ ਬੱਚਿਆਂ ਦੇ ਨਾਮ ਅਰਬੀ ਮੁਸਲਮਾਨਾਂ ਵਾਲੇ ਸਨ। ਪਿਊ ਰਿਸਰਚ ਦੇ ਮੁਤਾਬਿਕ 2050 ਤਕ ਮੁਸਲਮਾਨਾਂ ਦੀ ਗਿਣਤੀ 1.26 ਕਰੋੜ ਦੇ ਕਰੀਬ ਹੋ ਜਾਵੇਗੀ।ਇਹ ਮੌਜੂਦਾ ਜਨਸੰਖਿਆ ਤੋਂ ਦੁਗਣੀ ਹੋ ਜਾਵੇਗੀ।

ਕਟੜਪੰਥੀ  ਫਰਾਂਸੀਸੀ ਇਸਾਈਆਂ ਦਾ ਕਹਿਣਾ ਹੈ ਕਿ ਮੁਸਲਿਮ  ਸਾਡੇ ਸਮਾਜ ਤੋਂ ਬਹੁਤ ਹੀ ਵੱਖ ਵੱਖ ਹਨ । ਇਹ ਧਰਮ ਨਿਰਪੱਖਤਾ, ਬਰਾਬਰੀ, ਦਰਿਆ-ਦਿਲੀ ਅਤੇ ਸਹਿਨਸ਼ੀਲਤਾ ਵਿਚ ਵਿਸ਼ਵਾਸ ਨਹੀਂ ਰਖਦੇ। ਇਸ ਲਈ ਇਹ ਅਲਗ ਥਲਗ  ਰਹਿੰਦੇ ਹਨ। ਅਸਲ ਵਿਚ ਅਜਿਹੀ ਇਕ ਦੂਜੇ ਪ੍ਰਤੀ ਸੋਚ ਹੀ ਨਸਲਵਾਦ ਤੇ ਸੰਕਟ ਦਾ ਕਾਰਣ ਹੈ।

ਇਸ ਨੂੰ ਰਾਇਲ ਯਨਾਈਟਿਡ ਸਰਵਿਸੇਜ਼ ਇੰਸਟੀਚਿਊਟ ਦੇ ਸੀਨੀਅਰ ਐਸੋਸੀਏਟ ਫੈਲੋ ਐਚ ਏ  ਰਾਇਲ ਦੀ ਪੁਸਤਕ  ਮੁਸਲਮ ਆਫ ਯੂਰਪ,ਦਾ ਅਦਰ ਰਾਹੀਂ ਪਛਮੀ ਲੋਕਾਂ ਦੇ ਨਸਲਵਾਦ ਨੂੰ ਸਮਝਿਆ ਜਾ ਸਕਦਾ ਹੈ । ਹੇਲੀਅਰ ਨੇ ਇਸ ਰਾਹੀਂ ਸੁਨੇਹਾ ਦਿਤਾ ਹੈ ਕਿ ਮੁਸਲਮਾਨ ਯੂਰਪ ਵਿਚ ਇਕ ਤਰ੍ਹਾਂ ਦਾ ਸਭਿਆਚਾਰਕ ਯੁਧ ਲੜ ਰਹੇ ਹਨ। ਉਹ ਯੂਰਪੀਅਨ ਮੁਲਾਂ ਤੇ ਕਲਚਰ ਨੂੰ ਖਤਮ ਕਰ ਦੇਣਾ ਚਾਹੁੰਦੇ ਹਨ। ਗੋਰੇ ਇਸਾਈਆਂ ਨੂੰ ਆਪਣੀ ਸਭਿਅਤਾ ਬਚਾਉਣ ਲਈ ਸੰਘਰਸ਼ ਕਰਨਾ ਚਾਹੀਦਾ ਹੈ ।                                       

ਤੁਹਾਨੂੰ ਯਾਦ ਕਰਾ ਦੇਈਏ ਕਿ ਇਮੈਨੁਅਲ ਮੈਕਰੋਨ ਜਦੋਂ ਫਰਾਂਸ ਦਾ ਰਾਸ਼ਟਰਪਤੀ ਚੁਣਿਆ ਗਿਆ ਸੀ ਤਾਂ ਇੱਥੇ ਅਖੌਤੀ ਲਿਬਰਲ-ਧਰਮ ਨਿਰਪੱਖ, ਖੱਬੇਪੱਖੀ ਤਾਕਤਾਂ ਬਹੁਤ ਖੁਸ਼ ਹੋਈਆਂ । ਅੱਜ, ਸਿਰਫ ਤਿੰਨ ਸਾਲਾਂ ਦੇ ਅੰਦਰ, ਫਰਾਂਸ ਦੀ ਰਾਜਨੀਤੀ ਦੀ ਨਿਰਪੱਖਤਾ ਦਾ ਜਲੂਸ ਨਿਕਲ ਗਿਆ ਹੈ, ਕਿਉਂਕਿ ਫਰਾਂਸ ਵਿਚ ਇਸਲਾਮਿਕ ਜਿਹਾਦੀ ਦੇ ਹੱਥੋਂ ਸਕੂਲ ਦੇ ਅਧਿਆਪਕ ਦੀ ਹੱਤਿਆ ਤੋਂ ਬਾਅਦ ਮੈਕਰੌਨ ਨੇ  ਆਪਣਾ  ਨਸਲਵਾਦੀ ਬਿਆਨ ਦਿੱਤਾ ਸੀ ਤੇ ਇਸ ਨੂੰ ਉਸਨੇ ਇਸ ਘਟਨਾ ਨੂੰ  'ਇਸਲਾਮਿਕ ਅੱਤਵਾਦ' ਕਰਾਰ ਦਿੱਤਾ।

ਮੈਕਰੋਨ ਨੇ ਇਸਲਾਮ 'ਤੇ ਟਿੱਪਣੀ  ਕਰਦਿਆਂ  ਇੱਕ ਕਾਤਲ ਦੇ ਬਹਾਨੇ' ਇਸਲਾਮਫੋਬੀਆ 'ਨੂੰ ਉਤਸ਼ਾਹਤ ਕੀਤਾ। ਨਿਖੇਧੀ ਕਤਲ 'ਦੀ ਹੋਣੀ ਚਾਹੀਦੀ ਸੀ, ਪਰ ਉਸਨੇ ਇਸਲਾਮ ਨੂੰ ਅੱਤਵਾਦ ਨਾਲ ਜੋੜ ਦਿਤਾ।                       

ਫਰਾਂਸ ਵਲੋਂ ਹਵਾਈ ਹਮਲਾ ਕਰ 50 ਅੱਤਵਾਦੀ ਢੇਰ
ਫਰਾਂਸ ਨੇ ਅਲ ਕਾਇਦਾ ਦੇ ਅੱਤਵਾਦੀਆਂ 'ਤੇ ਜ਼ਬਰਦਸਤ ਹਮਲਾ ਕੀਤਾ। ਫਰਾਂਸ ਨੇ ਮਾਲੀ ਵਿੱਚ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਜਿਸ ਵਿੱਚ ਬਹੁਤ ਸਾਰੇ ਅੱਤਵਾਦੀ ਮਾਰੇ ਗਏ ਹਨ।   

ਫਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਨੇ ਕਿਹਾ ਕਿ ਇਸ ਹਮਲੇ ਵਿੱਚ ਅੱਤਵਾਦੀਆਂ ਦੇ ਤਕਰੀਬਨ 30 ਮੋਟਰਸਾਈਕਲ ਵੀ ਤਬਾਹ ਹੋ ਗਏ ਤੇ ਪੰਜਾਹ ਅਲਕਾਇਦਾ ਦੇ ਜਿਹਾਦੀ ਮਾਰੇ ਗਏ। ਫਰਾਂਸ ਦੀ ਹਵਾਈ ਸੈਨਾ ਵਲੋਂ ਜਿਸ ਇਲਾਕੇ ‘ਤੇ ਹਮਲਾ ਕੀਤਾ ਉਹ  ਜਿਹਾਦੀਆਂ ਦੇ ਕਬਜ਼ੇ ਵਿਚ ਸੀ। ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਚਾਰ ਅੱਤਵਾਦੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।