ਜੰਤਰ ਮੰਤਰ 'ਤੇ ਧਰਨੇ ਵਿਚ ਇਕੱਠੇ ਹੋਏ ਕੈਪਟਨ, ਸਿੱਧੂ, ਢੀਂਡਸਾ, ਖਹਿਰਾ ਤੇ ਬੈਂਸ

ਜੰਤਰ ਮੰਤਰ 'ਤੇ ਧਰਨੇ ਵਿਚ ਇਕੱਠੇ ਹੋਏ ਕੈਪਟਨ, ਸਿੱਧੂ, ਢੀਂਡਸਾ, ਖਹਿਰਾ ਤੇ ਬੈਂਸ

ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤ ਸਰਕਾਰ ਵੱਲੋਂ ਪੰਜਾਬ ਨਾਲ ਕੀਤੀ ਜਾ ਰਹੀ ਵਿਤਕਰੇਬਾਜ਼ੀ ਅਤੇ ਧੱਕੇ ਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਦੇ ਵਿਧਾਇਕਾਂ ਨੇ ਦਿੱਲੀ ਸਥਿਤ ਜੰਤਰ ਮੰਤਰ 'ਤੇ ਧਰਨਾ ਲਾਇਆ। ਇਸ ਧਰਨੇ ਵਿਚ ਢੀਂਡਸਾ ਦਲ ਦੇ ਪਰਮਿੰਦਰ ਸਿੰਘ ਢੀਂਡਸਾ, ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਵੀ ਸ਼ਾਮਲ ਹੋਏ। ਧਰਨੇ ਵਿਚ ਨਵਜੋਤ ਸਿੰਘ ਸਿੱਧੂ ਨੇ ਵੀ ਸ਼ਮੂਲੀਅਤ ਕੀਤੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਅੱਜ ਸਵੇਰੇ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਾਂਧਜਲੀ ਭੇਟ ਕੀਤੀ। ਪਹਿਲਾਂ ਇਹ ਧਰਨਾ ਰਾਜਘਾਟ ਵਿਖੇ ਲਾਇਆ ਜਾਣਾ ਸੀ ਪਰ ਦਿੱਲੀ ਪੁਲਸ ਵੱਲੋਂ ਰੋਕ ਤੋਂ ਬਾਅਦ ਇਹ ਧਰਨਾ ਜੰਤਰ ਮੰਤਰ ਵਿਖੇ ਲਾਇਆ ਗਿਆ।

ਇਸ ਤੋਂ ਪਹਿਲਾਂ ਪੰਜਾਬ ਦੇ ਵਿਧਾਇਕਾਂ ਨੇ ਪੰਜਾਬ ਭਵਨ ਤੋਂ ਜੰਤਰ ਮੰਤਰ ਤਕ ਮਾਰਚ ਕੀਤਾ।