ਸਵਰਨਜੀਤ ਸਿੰਘ ਖ਼ਾਲਸਾ ਨੇ ਅਮਰੀਕਾ ਦੀ ਧਰਤੀ 'ਤੇ ਰਚਿਆ ਇਤਿਹਾਸ

ਸਵਰਨਜੀਤ ਸਿੰਘ ਖ਼ਾਲਸਾ ਨੇ ਅਮਰੀਕਾ ਦੀ ਧਰਤੀ 'ਤੇ ਰਚਿਆ ਇਤਿਹਾਸ
ਸਵਰਨਜੀਤ ਸਿੰਘ ਖ਼ਾਲਸਾ ਸਿਟੀ ਕੌਂਸਲ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ

 ਨੋਰਵਿਚ ਦੇ ਕਨੈਕਟੀਕਟ ਵਿੱਚ ਸਿਟੀ ਕੌਂਸਲ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ ਬਣੇ ਸਵਰਨਜੀਤ ਸਿੰਘ ਖ਼ਾਲਸਾ

ਅੰਮ੍ਰਿਤਸਰ ਟਾਈਮਜ਼

ਨੋਰਵਿਚ:   ਸਵਰਨਜੀਤ ਸਿੰਘ ਖ਼ਾਲਸਾ ਨੇ ਅਮਰੀਕਾ ਦੀ ਧਰਤੀ ਉਤੇ ਇਤਿਹਾਸ ਰਚਦੇ ਹੋਏ ਨੋਰਵਿਚ ਦੀ  ਕਨੈਕਟੀਕਟ ਵਿੱਚ ਸਿਟੀ ਕੌਂਸਲ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ ਬਣ ਗਏ ਹਨ। ਸਵਰਨਜੀਤ ਸਿੰਘ ਖ਼ਾਲਸਾ ਨੇ ਇਹ ਚੋਣ ਡੈਮੋਕ੍ਰੇਟਿਕ ਪਾਰਟੀ ਵਲੋਂ ਲੜੀ ਸੀ । ਇਸ ਜਿੱਤ ਨੂੰ ਸਮੂਹ ਪੰਜਾਬੀਆਂ ਦੇ ਨਾਲ ਖ਼ਾਲਸਾ ਪੰਥ ਦੀ ਜਿੱਤ ਕਿਹਾ ਜਾ ਸਕਦਾ ਹੈ। ਸਵਰਨਜੀਤ ਸਿੰਘ ਖ਼ਾਲਸਾ ਨਾਲ ਕੀਤੀ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਇਸ ਜਿੱਤ ਵਿਚ ਸਾਰੇ ਧਰਮਾਂ ਦੇ ਲੋਕਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਮੈਂ ਇਨ੍ਹਾਂ ਸਾਰਿਆਂ ਦਾ ਸੇਵਾਦਾਰ ਹਾਂ ਤੇ ਅਗੇ ਵੀ ਇਨ੍ਹਾਂ ਦੀ ਸੇਵਾ ਕਰਦਾ ਰਹਾਂਗਾ। ਦੱਸਣਯੋਗ ਹੈ ਕੇ ਸਵਰਨਜੀਤ ਸਿੰਘ ਖ਼ਾਲਸਾ ਨੇ ਆਪਣੀ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਬਹੁਮੁੱਲਾ ਯੋਗਦਾਨ ਪਾਇਆ ਹੈ। 

9/11 ਦੇ ਅਮਰੀਕਾ ਵਿਚ ਹੋਏ ਹਮਲੇ ਦੌਰਾਨ ਅਮਰੀਕੀਆਂ ਵਲੋਂ  ਸਿੱਖ ਭਾਈਚਾਰੇ ਨੂੰ ਤਾਲਿਬਾਨੀ ਸਮਝ ਕੇ ਉਹਨਾਂ 'ਤੇ ਹਮਲੇ ਕੀਤੇ ਗਏ ਸਨ। ਉਸ ਸਮੇਂ ਦੌਰਾਨ ਸਵਰਨਜੀਤ ਸਿੰਘ ਖ਼ਾਲਸਾ ਨੇ ਸਿੱਖ ਕੌਮ ਨੂੰ ਤਾਲਿਬਾਨ ਤੋਂ ਵੱਖਰਾ ਦਸਦੇ ਹੋਏ ਅਮਰੀਕੀਆਂ ਨੂੰ ਸਿੱਖੀ ਪ੍ਰਤੀ ਜਾਗਰੂਕ ਕੀਤਾ। ਓਹਨਾ ਦੀ ਵੱਖਰੀ ਪਹਿਚਾਣ ਤੇ ਪਹਿਰਾਵੇ ਵਾਰੇ ਦਸਦੇ ਹੋਏ ਦਸ ਗੁਰੂ ਸਾਹਿਬਾਨ  ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ  ਬਾਣੀ ਦਾ ਪ੍ਰਚਾਰ ਕਰਦੇ ਹੋਏ ਗੋਰਿਆਂ ਨੂੰ ਸਿੱਖੀ ਦੀ ਪਰਿਭਾਸ਼ਾ ਦੱਸੀ। ਇਸ ਨੇਕ ਕਾਰਜ ਦੀ ਅਗਵਾਈ ਨਾਲ ਸਿੱਖ ਕੌਮ ਨੂੰ ਵੱਖਰੀ ਧਰਤੀ ਉਤੇ ਮਾਣ ਸਤਿਕਾਰ ਕਰਵਾਇਆ। ਸਿੱਖ ਕੁਲੀਸ਼ਨ ਐਡਵੋਕੇਸੀ ਗਰੁੱਪ ਅਨੁਸਾਰ ਅਮਰੀਕਾ ਵਿੱਚ ਅੰਦਾਜ਼ਨ 500,000 ਸਿੱਖ ਰਹਿੰਦੇ ਹਨ । ਸਵਰਨਜੀਤ ਸਿੰਘ ਖ਼ਾਲਸਾ ਦੀ ਇਸ ਸੇਵਾ ਨਾਲ ਉਹਨਾਂ ਨੂੰ ਚੋਣ ਲੜਨ ਲਈ ਆਖਿਆ ਜਿਸ ਨੂੰ ਜਿੱਤ ਕੇ ਓਹਨਾ ਨੇ ਇਤਿਹਾਸ ਰਚ ਦਿਤਾ ਹੈ।