ਰਿਚਰਡ ਵਰਮਾ ਦੀ ਰਾਸ਼ਟਰਪਤੀ ਦੇ ਖੁਫੀਆ ਸਲਾਹਕਾਰ ਬੋਰਡ ਵਿਚ ਨਿਯੁਕਤੀ

ਰਿਚਰਡ ਵਰਮਾ ਦੀ ਰਾਸ਼ਟਰਪਤੀ ਦੇ ਖੁਫੀਆ ਸਲਾਹਕਾਰ ਬੋਰਡ ਵਿਚ ਨਿਯੁਕਤੀ
ਕੈਪਸ਼ਨ : ਰਿਚਰਡ ਵਰਮਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 7 ਮਈ (ਹੁਸਨ ਲੜੋਆ ਬੰਗਾ) - ਰਾਸ਼ਟਰਪਤੀ ਜੋਇ ਬਾਈਡਨ ਨੇ ਭਾਰਤੀ ਮੂਲ ਦੇ ਅਮਰੀਕੀ ਰਿਚਰਡ ਵਰਮਾ ਨੂੰ ਆਪਣੇ ਖੁਫੀਆ ਸਲਾਹਕਾਰ ਬੋਰਡ ਵਿਚ ਨਿਯੁਕਤ ਕੀਤਾ ਹੈ ਜਿਸ ਦੀ ਅਜੇ  ਕਾਂਗਰਸ ਦੁਆਰਾ ਪੁਸ਼ਟੀ ਕੀਤੀ ਜਾਣੀ ਹੈ। ਰਿਚਰਡ ਵਰਮਾ ਭਾਰਤ ਵਿਚ ਅਮਰੀਕੀ ਰਾਜਦੂਤ ਵਜੋਂ ਕੰਮ ਕਰ ਚੁੱਕੇ ਹਨ। 2014 ਵਿਚ ਤਤਕਾਲ ਰਾਸ਼ਟਰਪਤੀ ਬਰਾਕ ਉਬਾਮਾ ਨੇ ਵਰਮਾ ਦੀ ਭਾਰਤ ਦੇ ਰਾਜਦੂਤ ਵਜੋਂ ਨਿਯੁਕਤੀ ਕੀਤੀ ਸੀ। ਵਰਮਾ ਇਸ ਸਮੇ ਮਾਸਟਰ ਕਾਰਡ ਵਿਚ ਜਨਰਲ ਕੌਂਸਲਰ ਵਜੋਂ ਸੇਵਾਵਾਂ ਦੇ ਰਹੇ ਹਨ ਤੇ ਉਹ ਗਲੋਬਲ ਪਬਲਿਕ ਪੌਲਸੀ ਦੇ ਮੁੱਖੀ ਹਨ। 2020 ਵਿਚ ਬਾਈਡਨ ਦੀ ਚੋਣ ਮੁਹਿੰਮ ਦੌਰਾਨ ਵਰਮਾ ਨੇ ਅਹਿਮ ਭੂਮਿਕਾ ਨਿਭਾਈ ਸੀ ਤੇ ਉਸ ਦੀ  ਅਗਵਾਈ ਵਿਚ ਟੀਮ ਨੇ ਭਾਰਤੀ-ਅਮਰੀਕੀ ਭਾਈਚਾਰੇ ਨਾਲ ਸੰਪਰਕ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ।