ਚੀਨ ਵੱਲੋਂ ਮਾਰੇ ਫੌਜੀਆਂ ਦੀ ਮੌਤ 'ਤੇ ਮੋਦੀ ਸ਼ਾਹ ਚੁੱਪ, ਰਾਜਨਾਥ ਨੇ ਪ੍ਰਗਟ ਕੀਤਾ ਦੁੱਖ

ਚੀਨ ਵੱਲੋਂ ਮਾਰੇ ਫੌਜੀਆਂ ਦੀ ਮੌਤ 'ਤੇ ਮੋਦੀ ਸ਼ਾਹ ਚੁੱਪ, ਰਾਜਨਾਥ ਨੇ ਪ੍ਰਗਟ ਕੀਤਾ ਦੁੱਖ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੱਦਾਖ ਵਿਚ ਚੀਨੀ ਫੌਜੀਆਂ ਨਾਲ ਹੋਈ ਝੜਪ 'ਚ ਮਾਰੇ ਗਏ ਭਾਰਤੀ ਫੌਜੀਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। 

ਦੱਸ ਦਈਏ ਕਿ ਆਮ ਤੌਰ 'ਤੇ ਹਮਲਾਵਰ ਰੁੱਖ ਅਪਨਾਉਣ ਲਈ ਜਾਣੀ ਜਾਂਦੀ ਇਹ ਭਾਜਪਾ ਸਰਕਾਰ ਸੋਮਵਾਰ ਰਾਤ ਨੂੰ ਹੋਈ ਇਸ ਝੜਪ ਤੋਂ ਬਾਅਦ ਚੁੱਪ ਧਾਰੀ ਬੈਠੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਗਲਵਾਨ ਵਿਚ ਫੌਜੀਆਂ ਦੀ ਮੌਤ ਦੀ ਖਬਰ ਬਹੁਤ ਦੁਖਦਾਈ ਹੈ। ਉਹਨਾਂ ਕਿਹਾ ਕਿ ਭਾਰਤੀ ਫੌਜੀਆਂ ਨੇ ਬਹਾਦਰੀ ਦਾ ਸਬੂਤ ਦਿੱਤਾ ਅਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।

The loss of soldiers in Galwan is deeply disturbing and painful. Our soldiers displayed exemplary courage and valour in the line of duty and sacrificed their lives in the highest traditions of the Indian Army.

— Rajnath Singh (@rajnathsingh) June 17, 2020

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕਰਕੇ ਸਵਾਲ ਖੜ੍ਹਾ ਕੀਤਾ ਸੀ ਕਿ ਹੁਣ ਮੋਦੀ ਚੁੱਪ ਕਿਉਂ ਹੈ? ਉਹਨਾਂ ਸਵਾਲ ਕੀਤਾ ਕਿ ਮੋਦੀ ਲੋਕਾਂ ਤੋਂ ਕੀ ਲੁਕੋ ਰਹੇ ਹਨ? ਪਰ ਫਿਲਹਾਲ ਮੋਦੀ ਨੇ ਆਪਣੀ ਚੁੱਪੀ ਨਹੀਂ ਤੋੜੀ ਹੈ।