ਦੁਨੀਆ ਭਰ ਵਿਚ ਰਾਕੇਟ ਦੀ ਮਦਦ ਨਾਲ ਅਮਰੀਕਾ ਕਿਤੇ ਵੀ ਹਥਿਆਰਾਂ ਨੂੰ ਸਿਰਫ ਘੰਟੇ ਵਿਚ ਪਹੁੰਚਾਏਗਾ

ਦੁਨੀਆ ਭਰ ਵਿਚ ਰਾਕੇਟ ਦੀ ਮਦਦ ਨਾਲ ਅਮਰੀਕਾ ਕਿਤੇ ਵੀ ਹਥਿਆਰਾਂ ਨੂੰ ਸਿਰਫ ਘੰਟੇ ਵਿਚ ਪਹੁੰਚਾਏਗਾ

ਮਾਮਲਾ ਚੀਨ ਨਾਲ ਵੱਧਦੇ ਖਤਰੇ ਨਾਲ ਨਜਿੱਠਣ ਦਾ 
ਅਮਰੀਕਾ ਆਪਣੀ ਫੌਜੀ ਤਾਕਤ ਵਧਾਉਣ ਲੱਗਾ

ਵਾਸ਼ਿੰਗਟਨ - ਚੀਨ ਨਾਲ ਵੱਧਦੇ ਖਤਰੇ ਨਾਲ ਨਜਿੱਠਣ ਲਈ ਅਮਰੀਕਾ ਨੇ ਆਪਣੀ ਫੌਜੀ ਤਾਕਤ ਨੂੰ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਹਾਲ ਹੀ ਵਿਚ ਯੂ. ਐੱਸ. ਨੇਵੀ ਲਈ ਬੈਟਲ ਫੋਰਸ 2045 ਦਾ ਐਲਾਨ ਕਰਨ ਤੋਂ ਬਾਅਦ ਹੁਣ ਅਮਰੀਕਾ ਨੇ ਟ੍ਰਾਂਸਪੋਰਟੇਸ਼ਨ ਸਿਸਟਮ ਨੂੰ ਮਜ਼ਬੂਤ ਬਣਾਉਣ ਦਾ ਫੈਸਲਾ ਕੀਤਾ ਹੈ। ਅਮਰੀਕੀ ਫੌਜ ਅਮਰੀਕੀ ਪ੍ਰਾਈਵੇਟ ਪੁਲਾੜ ਏਜੰਸੀ ਸਪੇਸ-ਐਕਸ ਦੇ ਨਾਲ ਮਿਲ ਕੇ ਇਕ ਅਜਿਹੇ ਰਾਕੇਟ ਦਾ ਨਿਰਮਾਣ ਕਰਨ ਜਾ ਰਹੀ ਹੈ ਜੋ ਦੁਨੀਆ ਭਰ ਵਿਚ ਕਿਤੇ ਵੀ ਹਥਿਆਰਾਂ ਨੂੰ ਸਿਰਫ 60 ਮਿੰਟ ਵਿਚ ਪਹੁੰਚਾ ਸਕਦਾ ਹੈ। ਅਮਰੀਕੀ ਰੱਖਿਆ ਮੰਤਰਾਲੇ ਨੇ ਕੁਝ ਦਿਨ ਪਹਿਲਾਂ ਹੀ ਐਲਨ ਮਸਕ ਦੇ ਸਪੇਸ-ਐਕਸ ਦੇ ਨਾਲ ਮਿਜ਼ਾਈਲ ਟ੍ਰੈਕਿੰਗ ਸੈਟੇਲਾਈਟ ਬਣਾਉਣ ਲਈ 149 ਮਿਲੀਅਨ ਡਾਲਰ ਦਾ ਸੌਦਾ ਕੀਤਾ ਸੀ।

ਯੂ. ਐੱਸ. ਟ੍ਰਾਂਸਪੋਰਟ ਕਮਾਂਡ ਦੇ ਜਨਰਲ ਨੇ ਕੀਤੀ ਪੁਸ਼ਟੀ
ਬੀਤੇ ਦਿਨੀਂ ਇਕ ਵਰਚੁਅਲ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਯੂ. ਐੱਸ. ਟ੍ਰਾਂਸਪੋਰਟ ਕਮਾਂਡ ਦੇ ਪ੍ਰਮੁੱਖ ਜਨਰਲ ਸਟੀਫਨ ਲਿਓਂਸ ਨੇ ਇਕ ਸੌਦੇ ਨੂੰ ਜਨਤਕ ਕੀਤਾ। ਜਨਰਲ ਲਿਓਨ ਨੇ ਆਖਿਆ ਕਿ ਸਪੇਸ-ਐਕਸ ਹੁਣ ਇਕ ਅਹਿਮ ਪ੍ਰਾਜੈਕਟ ਦੀਆਂ ਤਕਨੀਕੀ ਚੁਣੌਤੀਆਂ ਅਤੇ ਲਾਗਤਾਂ ਦਾ ਵਿਸਲੇਸ਼ਣ ਕਰੇਗਾ। ਜਨਰਲ ਲਿਓਂਸ ਨੇ ਆਖਿਆ ਕਿ ਇਸ ਤਕਨੀਕ ਦਾ ਸ਼ੁਰੂਆਤੀ ਪ੍ਰੀਖਣ 2021 ਵਿਚ ਆਯੋਜਿਤ ਕੀਤਾ ਜਾ ਸਕਦਾ ਹੈ।

74,000 ਕਿ. ਗ੍ਰ. ਤੋਂ ਜ਼ਿਆਦਾ ਭਾਰ ਚੁੱਕ ਸਕਦੈ ਸੀ-17
ਉਨ੍ਹਾਂ ਦੱਸਿਆ ਕਿ ਮਿਲਟਰੀ ਦਾ ਹੈਵੀ ਟ੍ਰਾਂਸਪੋਰਟ ਏਅਰਕ੍ਰਾਫਟ ਸੀ-17 ਗਲੋਬਮਾਸਟਰ ਇਕ ਵਾਰ ਵਿਚ ਜਿੰਨਾ ਭਾਰ ਚੁੱਕ ਸਕਦਾ ਹੈ । 12070 ਕਿ. ਮੀ. ਪ੍ਰਤੀ ਘੰਟੇ ਹੋਵੇਗੀ ਰਾਕੇਟ ਦੀ ਸਪੀਡ ਸੀ-17 ਗਲੋਬਮਾਸਟਰ ਦੀ ਤੁਲਨਾ ਵਿਚ ਸਪੇਸ-ਐਕਸ ਇਕ ਹਾਈ ਸਪੀਡ ਰਾਕੇਟ ਬਣਾਉਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ, ਜੋ 12070 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਡਾਣ ਭਰਨ ਵਿਚ ਸਮਰੱਥ ਹੋਵੇਗਾ।