ਇੱਕ ਹਫ਼ਤੇ ਦੇ ਅੰਦਰ ਡੋਨਾਲਡ ਟਰੰਪ ਕਰੋਨਾ ਮੁਕਤ ਕਿਵੇਂ ਹੋਏ?

ਇੱਕ ਹਫ਼ਤੇ ਦੇ ਅੰਦਰ  ਡੋਨਾਲਡ ਟਰੰਪ ਕਰੋਨਾ ਮੁਕਤ ਕਿਵੇਂ ਹੋਏ?

ਅਸਲ ਰਾਜ ਜਾਣੋ , ਇੰਗਲੈਂਡ ਦੀ ਡੇਲੀ ਮੇਲ ਅਮਰੀਕਾ ਦੀ ਅਖਬਾਰ ਨੇ ਭੇਦ ਖੋਲੇ

ਨਿਊਯਾਰਕ: ਕਰੋਨਾ ਪਾਜਿਟਵ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਇਕ ਹਫਤੇ ਵਿਚ ਕਿੰਜ ਠੀਕ ਹੋ ਗਏ ।ਅਮਰੀਕਾ ਤੇ ਸੰਸਾਰ ਦੇ ਲੋਕ ਹੈਰਾਨ ਹਨ। ਟਰੰਪ ਲਗਭਗ ਹਫਤੇ ਦੌਰਾਨ ਰਿਕਵਰੀ ਕਰ ਗਏ। ਇਥੇ ਜਿਕਰਯੋਗ ਹੈ ਕਿ ਕਰੋਨਾ ਦੇ ਨਾਰਮਲ ਮਰੀਜ਼ ਨੂੰ ਠੀਕ ਹੋਣ ਦੇ ਲਈ ਘੱਟੋ-ਘੱਟ ਤਿੰਨ ਹਫ਼ਤੇ ਲਗ ਰਹੇ ਹਨ ਤਾਂ ਟਰੰਪ ਹਫਤੇ ਵਿਚ ਠੀਕ ਕਿਵੇਂ ਹੋ ਗਏ।

ਅਮਰੀਕਨ ਮੀਡੀਆ ਅਨੁਸਾਰ ਟਰੰਪ ਦੀ ਰਿਕਵਰੀ ਨਾਲ ਜੁੜਿਆ ਮਾਮਲਾ ਵੱਡੇ ਫਾਰਮਾ ਦੇ ਹਿੱਤਾਂ ਨਾਲ ਜੁੜਿਆ ਹੈ। ਟਰੰਪ ਨੇ ਇੱਕ ਵੀਡੀਓ ਰਾਹੀਂ ਆਪ ਇਹ ਜਾਣਕਾਰੀ ਦਿੱਤੀ ਹੈ ਕਿ ਕਿਸ ਦੀ ਦਵਾਈ ਨਾਲ ਉਹ ਠੀਕ ਹੋਏ। ਟਰੰਪ ਅਨੁਸਾਰ ਕਈ ਦਵਾਈਆਂ ਦੇ ਨਾਲ Regeneron ਦੇ ਨਾਲ REGN-COV2 ਰੋਗਨਾਸ਼ਕ ਡਰੱਗ ਦਿਤੀ ਗਈ ਸੀ। ਇਸ ਨਾਲ ਉਹ ਸਿਹਤਮੰਦ ਹੋਏ।  ਰਾਸ਼ਟਰਪਤੀ ਟਰੰਪ ਨੇ  ਵੀਡੀਓ ਵਿੱਚ ਕਿਹਾ ਕਿ, ' ਮੈਂ ਚਾਹੁੰਦਾ ਹਾਂ ਕਿ ਅਮਰੀਕਾ ਦੇ ਕਰੋਨਾ ਮਰੀਜਾਂ ਨੂੰ ਇਹ ਫਰੀ ਦਵਾਈ ਮਿਲੇ ਜੋ ਕਿ ਮੈਨੂੰ ਮਿਲੀ ਹੈ ਅਤੇ ਮੈ ਚਾਹੁੰਦਾ ਹਾਂ ਕਿ ਅਮਰੀਕਾ ਦੇ ਮਰੀਜਾਂ ਨੂੰ ਇਹ ਮੁਫਤ ਮੁਹੱਈਆ ਕਰਾਵਾਂ। 

ਬਿੱਲ ਗੇਟਸ ਵੀ ਇਸੇ ਤਰ੍ਹਾਂ ਮੋਹਰੀ ਹੋਕੇ ਕਰੋਨਾ ਰੋਗਨਾਸ਼ਕ ਦਵਾਈ ਦੀ ਮਸ਼ਹੂਰੀ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਕਰੋਨਾ ਦੀ ਇਹ ਦਵਾਈ ਮੌਤ ਦਾ ਖਤਰਾ ਘਟ ਕਰਦੀ ਹੈ। ਇਹ ਨਵੀਂ ਦਵਾਈ ਚੂਹਿਆਂ ਤੇ ਮਰੀ਼ਜ਼ਾਂ ਦੇ ਦੋ ਰੋਗਨਾਸ਼ਕ ਇਕੱਠੇ ਕਰਕੇ ਤਿਆਰ ਕੀਤੀ ਗਈ ਹੈ। ਦਾਅਵਾ ਇਹ ਹੈ ਕਿ ਇਹ ਫੇਫੜਿਆਂ ਨਾਲ ਚੰਬੜੇ ਕਰੋਨਾ ਨੂੰ ਕੁਦਰਤੀ ਢੰਗ ਨਾਲ ਖਤਮ ਕਰਨ ਵਿੱਚ ਮਦਦ ਕਰਦੀ ਹੈ।

ਅਜੇ ਵੀ ਕਰੋਨਾ ਤੋਂ ਉਭਰਨ ਲਈ ਸਭ ਤੋਂ ਅਸਰਦਾਰ ਇਲਾਜ ਪਲਾਜ਼ਮਾ ਥੈਰੇਪੀ ਮੰਨਿਆ ਗਿਆ ਹੈ। ਬਿਗ ਫਾਰਮਾ ਚਾਹੁੰਦਾ ਹੈ ਕਿ ਪਲਾਜਮਾ ਥਰੈਪੀ ਨਾਲ ਇਲਾਜ ਕੀਤਾ ਜਾਵੇ। ਇਸ ਦੀ ਖੂਬ ਮਸ਼ਹੂਰੀ ਕੀਤੀ ਜਾਵੇ ਤਾਂ ਜੋ ਬਿਗ ਫਾਰਮਾ ਦੀਆਂ ਕੰਪਨੀਆਂ ਨੂੰ ਵਡਾ ਫਾਇਦਾ ਪਹੁੰਚ ਸਕੇ। ਇਸ ਦਵਾਈ ਉਪਰ ਵੀ ਸੁਆਲ ਉਠੇ ਹਨ। ਇੰਗਲੈਂਡ ਦੀ ਮਸ਼ਹੂਰ ਅਖਬਾਰ ਡੇਲੀ ਮੇਲ ਨੇ ਕਿਹਾ ਕਿ ਦੋ ਮਰੀਜ਼ਾਂ ਦਾ ਇਲਾਜ ਜੋ ਆਰਈਜੀਐਨ ਸੀਵੀ2 ਨਾਲ ਕੀਤਾ ਹੈ , ਉਸਦੇ ਸਾਈਡ ਅਫੈਕਟ ਨਜ਼ਰ ਆਉਣ ਲਗ ਪਏ ਹਨ। ਪਰ ਅਮਰੀਕਨ ਕੰਪਨੀ ਰੀਜਨੇਰਾਨ ਨੇ ਇਹ ਜਾਣਕਾਰੀ ਨਹੀਂ ਦਿਤੀ। ਇਸ ਨਵੀਂ ਐਂਟੀਬਾਡੀ ਕਾਕਟੇਲ ਥਰੈਪੀ ਦੇ ਲਈ ਅਮਰੀਕਨ ਸਰਕਾਰ ਵਲੋਂ ਇਸ ਦਾ ਵਡੇ ਪਧਰ ਪ੍ਰਚਾਰ ਹੋ ਚੁਕਾ ਹੈ। ਅਮਰੀਕਨ ਕੰਪਨੀ ਰੀਜਨੇਰਾਨ ਨਾਲ ਇਸ ਦਾ ਕਰਾਰ ਵੀ ਹੋ ਚੁਕਾ ਹੈ। ਅਮਰੀਕਾ ਨੇ ਇਸ ਕੰਪਨੀ ਨਾਲ 450 ਮਿਲੀਅਨ ਡਾਲਰ ਦੀ ਡੀਲ ਕੀਤੀ ਹੈ।
 
ਅਰਥਾਤ ਇਹ ਡੀਲ ਪਹਿਲਾਂ ਦੀ ਹੋ ਚੁਕੀ ਹੈ। ਅਮਰੀਕਾ ਨਾਲ ਜੁੜੀ ਕੰਪਨੀ ਰੀਜੇਨੇਰਾਨ ਫਰਾਂਸੀਸੀ ਦਵਾ ਕੰਪਨੀ ਸਨੋਫੀ ਨਾਲ ਸਾਂਝੀਦਾਰ ਰਿਹਾ ਹੈ। ਨਿਊਯਾਰਕ ਟਾਈਮਜ਼ ਅਖਬਾਰ ਨੇ ਕਿਹਾ ਕਿ ਇਸ ਕੰਪਨੀ ਸਨੋਫੀ ਨਾਲ ਟਰੰਪ ਤੇ ਉਸਦੇ ਸਾਥੀਆਂ ਦੇ ਨਿਜੀ ਤੇ ਵਿੱਤੀ ਹਿਤ ਜੁੜੇ ਹੋਏ ਹਨ। ਜਿਥੇ ਬਿਗ ਬੀ ਫਾਰਮਾ ਨੂੰ ਫਾਇਦਾ ਹੋਵੇਗਾ ਉਥੇ ਅਮਰੀਕਾ ਦੇ ਸਤਾਧਾਰੀ ਤੇ ਸਰਮਾਏਦਾਰ ਵੀ ਹਿਸੇਦਾਰ ਹੋਣਗੇ।