ਸੈਨਹੋਜੇ ਕਤਲਕਾਂਡ ਦੇ ਦੋਸ਼ੀ ਕੋਲ 3 ਪਿਸਤੌਲ ਤੇ 32 ਮੈਗਜੀਨ ਸਨ

ਸੈਨਹੋਜੇ ਕਤਲਕਾਂਡ ਦੇ ਦੋਸ਼ੀ ਕੋਲ 3 ਪਿਸਤੌਲ ਤੇ 32 ਮੈਗਜੀਨ ਸਨ

 ਉਸ ਦੇ ਘਰੋਂ ਵੀ ਬਰਾਮਦ ਹੋਏ ਭਾਰੀ ਮਾਤਰਾ ਵਿਚ ਹਥਿਆਰ

ਅੰਮ੍ਰਿਤਸਰ ਟਾਈਮਜ਼ ਬਿਉਰੋ  

ਸੈਕਰਾਮੈਂਟੋ:  (ਹੁਸਨ ਲੜੋਆ ਬੰਗਾ)- ਸੈਨਹੋਜੇ (ਕੈਲੀਫੋਰਨੀਆ) ਦੀ ਵੈਲੀ ਟਰਾਂਸਪੋਰਟੇਸ਼ਨ ਅਥਾਰਿਟੀ (ਵੀ ਟੀ ) ਦੇ ਰੇਲ ਯਾਰਡ ਵਿਚ ਇਕ ਪੰਜਾਬੀ ਸਿੱਖ ਤਪਤੇਜਦੀਪ ਸਿੰਘ ਸਮੇਤ 9 ਵਿਅਕਤੀਆਂ ਦੀ ਅੰਧਾਧੁੰਦ ਫਾਇਰਿੰਗ ਕਰਕੇ ਹੱਤਿਆ ਕਰਨ ਵਾਲੇ ਦੋਸ਼ੀ ਸੈਮੂਏਲ ਕੈਸਿਡੀ ਕੋਲ ਤਿੰਨ ਪਿਸਤੌਲ ਤੇ 32 ਮੈਗਜੀਨ ਸਨ। ਸਾਂਟਾ ਕਲਾਰਾ ਕਾਊਂਟੀ ਦੇ ਸ਼ੈਰਿਫ ਲਾਉਰੀ ਸਮਿਥ ਅਨੁਸਾਰ ਉਸ ਦੇ ਘਰੋਂ ਵੀ ਵੱਡੀ ਮਾਤਰਾ ਵਿਚ ਹਥਿਆਰ ਮਿਲੇ ਹਨ

ਕੈਸਿਡੀ ਵਧ ਤੋਂ ਵਧ ਲੋਕਾਂ ਨੂੰ ਮਾਰਨਾ ਚਹੁੰਦਾ ਸੀ। ਉਸ ਨੇ ਕੁਲ 39 ਗੋਲੀਆਂ ਚਲਾਈਆਂ ਤੇ ਪੁਲਿਸ ਅਧਿਕਾਰੀਆਂ ਦੇ ਮੌਕੇ ਉਪਰ ਪੁਜਣ 'ਤੇ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖਤਮ ਕਰ ਲਿਆ। ਜਾਂਚਕਾਰ ਹਾਲਾਂ ਕਿ ਦੋਸ਼ੀ ਦੇ ਗੋਲੀਬਾਰੀ ਪਿਛੇ ਮਕਸਦ ਬਾਰੇ ਕਿਸੇ ਸਿੱਟੇ 'ਤੇ ਨਹੀਂ ਪੁੱਜੇ ਪਰ ਉਨਾਂ ਦਾ ਮੰਨਣਾ ਹੈ ਕਿ ਦੋਸ਼ੀ ਨੇ ਚੁਣ ਚੁਣ ਕੇ ਲੋਕਾਂ ਨੂੰ ਮਾਰਿਆ। ਉਥੇ ਮੌਜੂਦ ਇਕ ਸਥਾਨਕ ਯੁਨੀਅਨ ਦੇ ਅਧਿਕਾਰੀ ਜੋ ਕਿ ਵੀ ਟੀ  ਦਾ ਮੁਲਾਜਮ ਨਹੀਂ ਸੀ, ਨੂੰ ਉਸ ਨੇ ਕਿਹਾ ਮੈ ਤੈਨੂੰ ਨਹੀਂ ਮਾਰਾਂਗਾ। ਵੈਲੀ ਟਰਾਂਸਪੋਰਟੇਸ਼ਨ ਅਥਾਰਿਟੀ ਵਿਚ ਉਹ ਜਨਵਰੀ 2001 ਤੋਂ ਕੰਮ ਕਰ ਰਿਹਾ ਸੀ।

ਸੈਮੂਏਲ ਕੈਸਿਡੀ ਦੀ ਤਸਵੀਰ