ਪ੍ਰਵਾਸੀ ਪੰਜਾਬੀਆਂ ਨੇ ਪੰਜਾਬ ਦੇ ਪਿੰਡਾਂ ਦੀ ਨੁਹਾਰ ਬਦਲੀ -ਸਤਵੀਰ ਪੱਲੀਝਿੱਕੀ

ਪ੍ਰਵਾਸੀ ਪੰਜਾਬੀਆਂ ਨੇ ਪੰਜਾਬ ਦੇ ਪਿੰਡਾਂ ਦੀ ਨੁਹਾਰ ਬਦਲੀ -ਸਤਵੀਰ ਪੱਲੀਝਿੱਕੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ : ( ਹੁਸਨ ਲੜੋਆ ਬੰਗਾ) ਪੰਜਾਬ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਜਿਥੇ ਪੰਜਾਬ ਸਰਕਾਰ ਨੇ ਪਿੰਡਾਂ ਵਿੱਚ ਗਲੀਆਂ ਨਾਲੀਆਂ, ਲਾਈਟਾਂ, ਸਿਹਤ ਸਹੂਲਤਾਂ ਅਤੇ ਸੜਕਾਂ ਦਾ ਨਿਰਮਾਣ ਕਰਵਾਇਆ ਹੈ ਉਥੇ ਐਨ ਆਰ ਆਈ ਭਰਾਵਾਂ ਨੇ ਆਪਣੇ ਆਪਣੇ ਪਿੰਡਾਂ ਵਿਚ ਵੱਖ ਵੱਖ ਕਾਰਜਾਂ ਵਿੱਚ ਮਾਲੀ ਸਹਾਇਤਾ ਕਰਕੇ ਪਿੰਡਾਂ ਦੀ ਨੁਹਾਰ ਬਦਲ ਦਿੱਤੀ ਹੈ ਤੇ ਹੁਣ ਪਹਿਲੇ ਵਾਲੇ ਪਿੰਡਾਂ ਦੀ ਦਿੱਖ ਸ਼ਹਿਹਾਂ ਵਰਗੀ ਲਗਦੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਉਕਤ ਪੱਤਰਕਾਰ ਨਾਲ ਸਾਂਝਾ ਕਰਦਿਆਂ ਕਾਂਗਰਸ ਦੇ ਆਗੂ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਜਿਲਾ ਯੋਜਨਾ ਬੋਰਡ ਦੇ ਚੈਅਰਮੈਨ ਤੇ ਕਾਂਗਰਸ ਦੇ ਬੰਗਾ ਸ਼ਹਿਰ ਦੇ ਇੰਚਾਰਜ ਸਤਵੀਰ ਸਿੰਘ ਪੱਲੀਝਿੱਕੀ ਨੇ ਕਿਹਾ ਕਿ ਆਉਣ ਵਾਲੀ ਸਰਕਾਰ ਵੀ ਪੰਜਾਬ ਚ ਕਾਂਗਰਸ ਦੀ ਸਰਕਾਰ ਹੀ ਆਵੇਗੀ ਕਿਓਂ ਕਿ ਕੈਪਟਨ ਸਰਕਾਰ ਹਮੇਸ਼ਾਂ ਕਿਸਾਨ ਮਜਦੂਰ ਨਾਲ ਖੜੀ ਰਹੀ ਹੈ ਤੇ ਛੋਟੇ ਬਿਜਨਸ ਵਾਲਿਆਂ ਲਈ ਕੈਪਟਨ ਸਰਕਾਰ ਵਰਦਾਨ ਸਾਬਿਤ ਹੋਈ ਹੈ। ਉਨਾਂ ਕਿਹਾ ਕਿ ਬਾਦਲ ਦਲ ਤੋਂ ਲੋਕ ਮੂਹ ਮੋੜ ਚੁਕੇ ਹਨ ਉਹ ਹੁਣ ਇਨਾਂ ਨੂੰ ਲੋਕ ਕਦੇ ਵੀ ਮੂੰਹ ਨਹੀ ਲਗਾਉਣਗੇ ਕਿਓ ਕਿ ਬੀਜੇਪੀ ਨਾਲ ਰਲ ਕੇ ਇਨਾਂ ਨੇ ਪੰਜਾਬੀਆਂ ਦਾ ਹੱਕੀ ਲੋੜਾਂ ਦਾ ਤੇ ਮੰਗਾਂ ਦਾ ਘਾਣ ਕੀਤਾ ਤੇ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਤੇ ਪਿੰਡਾਂ ਚ ਕਿਸੇ ਨੂੰ ਵੀ ਕਿਸੇ ਕੰਮ ਲਈ ਵੀ ਇਨਸਾਫ ਨਹੀਂ ਮਿਲਿਆ ਕਿਓ ਕਿ ਜੋ ਇਨਾਂਦੇ ਇਲਾਕੇ ਦੇ ਜੱਥੇਦਾਰ ਕਹਿੰਦੇ ਸੀ ਓਹੀ ਹੁੰਦਾ ਸੀ ਜਿਸ ਕਰਕੇ ਦਿਹਾਤੀ ਲੋਕ ਮੁੜ ਇਹ ਕੁਝ ਨਹੀਂ ਦੇਖਣਾ ਚਾਹੰਦੇ। ਇਸ ਮੌਕੇ ਸੈਕਰਾਮੈਂਟੋ ਦੇ ਪੂਜਾ ਬੈਂਕੁੱਟ ਹਾਲ ਵਿੱਚ ਸਤਵੀਰ ਸਿੰਘ ਪੱਲੀਝਿਕੀ ਦੇ ਸਤਿਕਾਰ ਵਿੱਚ ਰਾਤ ਦਾ ਖਾਣਾ ਵੀ ਦਿੱਤਾ ਗਿਆ, ਇਸ ਦੌਰਾਨ ਸਥਾਨਕ ਸਿਆਸੀ ਤੇ ਗੈਰ ਸਿਆਸੀ ਸਖਸ਼ੀਅਤਾਂ ਵੀ ਸ਼ਾਮਿਲ ਹੋਈਆਂ ।