ਅਮਰੀਕਾ ਵਿਚ ਲਾਪਤਾ ਦੋ ਔਰਤਾਂ ਦੀਆਂ ਮਿਲੀਆਂ ਲਾਸ਼ਾਂ, 4 ਵਿਰੁੱਧ ਮਾਮਲਾ ਦਰਜ

ਅਮਰੀਕਾ ਵਿਚ ਲਾਪਤਾ ਦੋ ਔਰਤਾਂ ਦੀਆਂ ਮਿਲੀਆਂ ਲਾਸ਼ਾਂ, 4 ਵਿਰੁੱਧ ਮਾਮਲਾ ਦਰਜ
ਕੈਪਸ਼ਨ ਵੇਰੋਨੀਸਾ ਬਟਲਰ ਤੇ ਜਿਲੀਅਨ ਕੈਲੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਓਕਲਾਹੋਮਾ ਰਾਜ ਵਿਚ 2 ਲਾਪਤਾ ਔਰਤਾਂ ਦੀਆਂ ਲਾਸ਼ਾਂ ਮਿਲਣ ਦੀ ਖਬਰ ਹੈ। ਸਟੇਟ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਕਿਹਾ ਹੈ ਕਿ ਚੀਫ ਮੈਡੀਕਲ ਜਾਂਚਕਾਰ ਨੇ ਮਿਲੀਆਂ ਲਾਸ਼ਾਂ ਦੀ ਪਛਾਣ ਕਰ ਲਈ ਹੈ। ਇਹ ਲਾਸ਼ਾਂ ਵੇਰੋਨੀਸਾ ਬਟਲਰ (27) ਤੇ ਜਿਲੀਅਨ ਕੈਲੀ (39) ਦੀਆਂ ਹਨ ਜੋ ਪਿਛਲੇ ਮਹੀਨੇ ਤੋਂ ਲਾਪਤਾ ਸਨ। ਓਕਲਾਹੋਮਾ ਵਿਚਲੇ ਟੈਕਸਾਸ ਕਾਊਂਟੀ ਸ਼ੈਰਿਫ  ਦੇ ਦਫਤਰ ਅਨੁਸਾਰ ਪਿਛਲੇ ਮਹੀਨੇ ਦੇ ਅਖੀਰ ਵਿਚ ਇਹ ਔਰਤਾਂ ਇਕੱਠੇ ਬੱਚਿਆਂ ਨੂੰ ਲੈਣ ਗਈਆਂ ਸਨ ਪਰੰਤੂ ਵਾਪਸ ਨਹੀਂ ਮੁੜੀਆਂ। ਇਸ ਮਾਮਲੇ ਵਿਚ ਟੈਡ ਬਰਟ ਕੁਲੁਮ (43), ਟਿਫਾਨੀ ਮਚੈਲ ਐਡਮਜ (54), ਕੋਲ ਅਰਲ ਟੂਮਬਲਾਈ (50) ਤੇ ਕੋਰਾ ਗੇਲ ਟੁਮਬਲਾਈ (40) ਵਿਰੁੱਧ ਹੱਤਿਆਵਾਂ, ਅਗਵਾ ਸਮੇਤ ਹੋਰ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।