#SikhsforHumanity ਵੱਲੋਂ ਹਜ਼ਾਰਾਂ ਲੋਕਾਂ ਦੇ ਵੈਕਸੀਨ ਦੇ ਟੀਕੇ ਲਾ ਕੇ ਸਿੱਖਾਂ ਦਾ ਮਾਣ ਵਧਾਇਆ

Sikhs for Humanity ਵੱਲੋਂ ਹਜ਼ਾਰਾਂ ਲੋਕਾਂ ਦੇ ਵੈਕਸੀਨ ਦੇ ਟੀਕੇ ਲਾ ਕੇ ਸਿੱਖਾਂ ਦਾ ਮਾਣ ਵਧਾਇਆ
ਫਰੀਮਾਂਟ : ਜਿਸ ਦਿਨ ਤੋਂ ਕਰੋਨਾ ਨੂੰ ਨਜਿੱਠਣ ਲਈ ਵੈਕਸੀਨ ਦੇ ਟੀਕੇ ਲੱਗਣੇ ਸ਼ੁਰੂ ਹੋਏ ਹਨ ਉਸ ਦਿਨ ਤੋਂ ਸਿੱਖਸ ਫਾਰ ਹਿਊਮੈਨਿਟੀ ਨੇ ਵੀ ਇਸ ਸੇਵਾ ਵਿੱਚ ਵੱਧ-ਚੜ੍ਹ ਕੇ ਆਪਣਾ ਯੋਗਦਾਨ ਪਾਇਆ ਹੈ ਤੇ ਇਹ ਸੇਵਾ ਸੰਭਾਲ਼ੀ ਹੋਈ ਹੈ। ਹੁਣ ਤੱਕ ਸੰਸਥਾ ਵੱਲੋਂ ਤਕਰੀਬਨ 10,000 ਟੀਕੇ ਲੱਗਵਾਏ ਗਏ ਹਨ। ਐਤਵਾਰ ਗੁਰਦੂਆਰਾ ਸਾਹਿਬ ਫਰੀਮਾਂਟ ਵਿੱਚ ਤਕਰੀਬਨ 800 ਟੀਕੇ ਲਾਏ ਗਏ ਅਤੇ ਹਰ ਐਤਵਾਰ ਇੱਥੇ ਟੀਕੇ ਲੱਗਣੇ ਹਨ। ਸਿੱਖਸ ਫਾਰ ਹਿਊਮੈਨਿਟੀ ਦੇ ਭਾਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਅੱਧ ਤੋਂ ਵੱਧ ਟੀਕੇ ਗ਼ੈਰਸਿੱਖਾਂ ਦੇ ਲੱਗੇ ਹਨ, ਅੱਜ ਤਾਂ ਗ਼ੈਰਸਿੱਖਾਂ ਦੀ ਗਿਣਤੀ 90% ਤੋਂ ਵੀ ਉੱਪਰ ਸੀ। ਉਹਨਾਂ ਨੇ ਕਿਹਾ ਕਿ ਇਸ ਮਹਾਮਾਰੀ ਨੂੰ ਸੰਜੀਦਾ ਤਰੀਕੇ ਨਾਲ ਲਿਆ ਜਾਣਾ ਚਾਹੀਦਾ ਅਤੇ ਹਰੇਕ ਸੰਗਤ ਮੈਂਬਰ ਨੂੰ ਬੇਨਤੀ ਹੈ ਐਤਵਾਰ ਆ ਕੇ ਵੈਕਸੀਨ ਸ਼ਾਟ ਲੁਆਉ ਤਾਂ ਜੋ ਤੁਸੀਂ ਇਸ ਤੋਂ ਬਚੇ ਰਹੋ।