ਅਮਰੀਕਨ ਨੇਵੀ 'ਚ ਪੰਜਾਬੀ ਕੁੜੀ ਰਮਨ ਕੌਰ ਸਿੱਧੂ ਬਣੀ ਲੈਫ਼ਟੀਨੈਂਟ

ਅਮਰੀਕਨ ਨੇਵੀ 'ਚ ਪੰਜਾਬੀ ਕੁੜੀ ਰਮਨ ਕੌਰ ਸਿੱਧੂ ਬਣੀ ਲੈਫ਼ਟੀਨੈਂਟ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸਾਨ ਫਰਾਂਸਿਸਕੋ-ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਿੱਧਵਾਂ ਖੁਰਦ ਦੇ ਫਰਿਜ਼ਨੋਂ (ਕੈਲੀਫੋਰਨੀਆ) ਵਸਦੇ ਕਰਨੈਲ ਸਿੰਘ ਸਿੱਧੂ ਤੇ ਬੀਬੀ ਮਨਜੀਤ ਕੌਰ ਸਿੱਧੂ ਦੀ ਬੇਟੀ ਰਮਨ ਕੌਰ ਸਿੱਧੂ ਦੇ ਅਮਰੀਕਨ ਨੇਵੀ 'ਚ ਬਤੌਰ ਲੈਫਟੀਨੈਂਟ ਨਿਯੁਕਤ ਹੋਣ 'ਤੇ ਪੰਜਾਬੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਹੈ, ਭਾਈਚਾਰੇ ਦੇ ਆਗੂਆਂ ਦਾ ਕਹਿਣਾ ਕਿ ਸਾਡੀਆਂ ਧੀਆਂ ਇਸ ਮੁਲਕ 'ਚ ਉੱਚੇ ਅਹੁਦਿਆਂ 'ਤੇ ਪਹੁੰਚ ਕੇ ਪੰਜਾਬ ਤੇ ਪੰਜਾਬੀਅਤ ਦਾ ਮਾਣ ਵਧਾ ਰਹੀਆਂ ਹਨ । ਰਮਨ ਕੌਰ ਸਿੱਧੂ 6 ਸਾਲ ਨੇਵੀ ਅਕੈਡਮੀ ਤੋਂ ਟਰੇਨਿੰਗ ਲੈਣ ਉਪਰੰਤ ਸਿੱਧੇ ਤੌਰ 'ਤੇ ਨੇਵੀ 'ਚ ਭਰਤੀ ਹੋਈ ਅਤੇ ਉਸ ਨੂੰ ਲੈਫਟੀਨੈਂਟ ਰੈਂਕ ਦਿੱਤਾ ਗਿਆ । ਨਿਯੁਕਤੀ ਉਪਰੰਤ ਰਮਨ ਸਿੱਧੂ ਦਾ ਕਹਿਣਾ ਹੈ ਕਿ ਉਹ ਆਪਣੇ ਇਸ ਅਹੁਦੇ ਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕਰੇਗੀ । ਰਮਨ ਕੌਰ ਮੂਲ ਤੌਰ ‘ਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਿੱਧਵਾਂ ਖ਼ੁਰਦ ਦੇ ਰਹਿਣ ਵਾਲੇ ਫਰਿਜ਼ਨੋ (ਕੈਲੀਫ਼ੋਰਨੀਆ) ਵਾਸੀ ਕਰਨੈਲ ਸਿੰਘ ਸਿੱਧੂ ਤੇ ਬੀਬੀ ਮਨਜੀਤ ਕੌਰ ਸਿੱਧੂ ਦੀ ਧੀ । ਰਮਨ ਕੌਰ ਦੀ ਇਸ ਬੇਮਿਸਾਲ ਪ੍ਰਾਪਤੀ ‘ਤੇ ਉਸ ਦੇ ਮਾਪਿਆਂ ਕਰਨੈਲ ਸਿੰਘ ਸਿੱਧੂ ਅਤੇ ਮਨਜੀਤ ਕੌਰ ਸਿੱਧੂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ ਅਤੇ ਹਰ ਪਾਸਿਓਂ ਉਨ੍ਹਾਂ ਨੂੰ ਵਧਾਈਆਂ ਮਿਲ ਰਹੀਆਂ ਹਨ।  ਪੰਜਾਬ ਟਾਈਮਜ ਦਾ ਮੰਨਣਾ ਹੈ ਕਿ ਰਮਨ ਕੌਰ ਸਿੱਧੂ ਦੀ ਇਸ ਪ੍ਰਾਪਤੀ ਲਈ ਅਮਰੀਕਾ ਦਾ ਪੰਜਾਬੀ ਭਾਈਚਾਰਾ ਮਾਣ ਮਹਿਸੂਸ ਕਰ ਰਿਹਾ ਹੈ। ਪੰਜਾਬ ਦੀਆਂ ਧੀਆਂ ਵਿਦੇਸ਼ਾਂ ਵਿੱਚ ਉੱਚੇ ਅਹੁਦਿਆਂ ’ਤੇ ਪਹੁੰਚ ਕੇ ਪੰਥ ,ਪੰਜਾਬ ਅਤੇ ਪੰਜਾਬੀਅਤ ਦਾ ਨਾਂ ਰੌਸ਼ਨ ਕਰ ਰਹੀਆਂ ਹਨ।