ਅਮੈਰਿਕਨ ਸਿੱਖ ਕਾਕਸ ਨੇ ਸੈਕਟਰੀ ਆਫ ਸਟੇਟ ਕੋਲ ਅਫ਼ਗ਼ਾਨੀ ਸਿੱਖਾਂ ਦਾ ਮੁੱਦਾ ਉਠਾਇਆ

ਅਮੈਰਿਕਨ ਸਿੱਖ ਕਾਕਸ ਨੇ ਸੈਕਟਰੀ ਆਫ ਸਟੇਟ ਕੋਲ ਅਫ਼ਗ਼ਾਨੀ ਸਿੱਖਾਂ ਦਾ ਮੁੱਦਾ ਉਠਾਇਆ

ਅੰਮ੍ਰਿਤਸਰ ਟਾਈਮਜ਼ ਬਿਉਰੋ

 ਫਰੀਮਾਂਟ: ਕੈਲੇਫੋਰਨੀਆਂ ਦੇ ਫਰੀਮਾਂਟ ਇਲਾਕੇ ਦੇ ਕਾਂਗਰਸਮੈਨ ਐਰਿਕ ਸਵੈਲਵਿਲ ਨਾਲ ਸਿੱਖ ਕਾਕਸ ਕਮੇਟੀ ਦੇ ਮੈਂਬਰਾਂ ਨੇ ਮੀਟਿੰਗ ਕਰਕੇ ਉਸਨੂੰ ਅਫ਼ਗ਼ਾਨੀ ਸਿੱਖਾਂ ਦੀ ਜਾਨ ਤੇ ਮਾਲ ਅਤੇ ਅਮਰੀਕਾ ਵਿੱਚ ਲਿਆਉਣ ਬਾਰੇ ਜ਼ੋਰ ਦਿੱਤਾ। ਉਸਨੇ ਆਪਣੇ ਕੀਤੇ ਵਾਇਦੇ ਮੁਤਾਬਕ ਦੋ ਹੀ ਦਿਨਾਂ ਵਿੱਚ ਅਮੈਰਿਕਨ ਸਿੱਖ ਕਾਕਸ ਦੇ ਕੋ-ਚੇਅਰ ਜੌਹਨ ਗਰਮੈਂਡੀ ਅਤੇ ਡੇਵਿਡ ਵਾਲਾਡੀਓ ਨਾਲ ਸੰਪਰਕ ਕਰਕੇ ਸੈਕਟਰੀ ਆਫ ਸਟੇਟ ਐਨਟੋਨੀ ਬਲਿੰਕਨ ਨੂੰ ਕਿਹਾ ਹੈ ਕਿ ਤਕਰੀਬਨ 250 ਸਿੱਖ ਅਤੇ ਹਿੰਦੂ ਪਰਿਵਾਰਾਂ ਜੋ ਕਿ ਗੁਰਦੂਆਰਾ ਕਰਤੇ ਪਰਵਾਨ ਵਿੱਚ ਬੈਠੇ ਹਨ ਨੂੰ ਉੱਥੋਂ ਸੁਰੱਖਿਅਤ ਬਚਾ ਕੇ ਕੱਢਣ ਤੇ ਜ਼ੋਰ ਦਿੱਤਾ ਹੈ।  ਉਹਨਾਂ ਨੇ ਸਟੇਟ ਡਿਪਾਰਟਮੈਂਟ ਨੂੰ ਇਹ ਵੀ ਕਿਹਾ ਹੈ ਕਿ ਉਹ ਸਿੱਖ ਇਤਿਹਾਸਕ ਸਮਾਰਕਾਂ ਦੀ ਸੰਭਾਲ਼ ਲਈ ਵੀ ਉਪਰਾਲੇ ਕਰਣ।

ਸਿੱਖ ਕਾਕਸ ਕਮੇਟੀ ਦੇ ਡਾਕਟਰ ਪ੍ਰਿਤਪਾਲ ਸਿੰਘ ਨੇ ਸਿੱਖ ਕਾਕਸ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਜਿਸ ਕੋਲ ਵੀ ਅਫ਼ਗ਼ਾਨੀ ਸਿੱਖਾਂ ਬਾਰੇ ਜਾਣਕਾਰੀ ਹੋਵੇ ਉਹ ਸਾਡੇ ਨਾਲ ਸਾਂਝੀ ਕਰਣ। ਇਹ ਸਾਰੇ ਮਸਲੇ ਦੀ ਦੇਖ-ਰੇਖ ਭਾਈ ਹਰਪਾਲ ਸਿੰਘ ਮਾਨ ਕਰ ਰਹੇ ਹਨ।