ਦਿੱਲੀ ਸਰਕਾਰ ਵੱਲੋਂ ਸ਼ਾਹੀਨ ਬਾਗ ਧਰਨਾ ਖਤਮ ਕਰਨ ਦੇ ਹੁਕਮ

ਦਿੱਲੀ ਸਰਕਾਰ ਵੱਲੋਂ ਸ਼ਾਹੀਨ ਬਾਗ ਧਰਨਾ ਖਤਮ ਕਰਨ ਦੇ ਹੁਕਮ

ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਕੋਰੋਨਾਵਾਇਰਸ ਤੋਂ ਬਚਾਅ ਲਈ 31 ਮਾਰਚ ਤਕ ਦਿੱਲੀ ਵਿਚ ਹਰ ਤਰ੍ਹਾਂ ਦੇ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਇਕੱਠ ਕਰਨ 'ਤੇ ਪਾਬੰਦੀਆਂ ਲਾ ਦਿੱਤੀਆਂ ਹਨ। ਹੁਕਮਾਂ ਵਿਚ ਕਿਹਾ ਗਿਆ ਹੈ ਕਿ 50 ਤੋਂ ਵੱਧ ਲੋਕਾਂ ਵਾਲਾ ਕੋਈ ਵੀ ਇਕੱਠ ਨਹੀਂ ਕੀਤਾ ਜਾ ਸਕਦਾ। ਹਲਾਂਕਿ ਵਿਆਹਾਂ ਨੂੰ ਇਹਨਾਂ ਪਾਬੰਦੀਆਂ ਤੋਂ ਬਾਹਰ ਰੱਖਿਆ ਗਿਆ ਹੈ, ਪਰ ਸੀਏਏ ਖਿਲਾਫ ਸ਼ਾਹੀਨ ਬਾਗ ਵਿੱਚ ਲੱਗੇ ਧਰਨੇ 'ਤੇ ਇਹ ਪਾਬੰਦੀਆਂ ਲਾਗੂ ਹੋਣਗੀਆਂ। 

ਕੇਜਰੀਵਾਲ ਨੇ ਇਹਨਾਂ ਹੁਕਮਾਂ ਦਾ ਐਲਾਨ ਕਰਦਿਆਂ ਕਿਹਾ ਕਿ 31 ਮਾਰਚ ਤੱਕ ਦਿੱਲੀ ਵਿਚ ਜਿੰਮ, ਕਲੱਬ, ਸਪਾ ਆਦਿ ਵੀ ਬੰਦ ਰੱਖੇ ਜਾਣਗੇ। 

ਕੇਜਰੀਵਾਲ ਨੇ ਕਿਹਾ ਕਿ ਸ਼ੋਪਿੰਗ ਮਾਲ ਬੰਦ ਕਰਨ ਬਾਰੇ ਫੈਂਸਲਾ ਇਕ ਦੋ ਦਿਨਾਂ ਵਿਚ ਲਿਆ ਜਾਵੇਗਾ।