ਭਾਰਤ ਦੀ ਸ਼ਾਨ ਲਈ ਕੰਮ ਕਰਨ ਵਾਲਾ ਹਰ ਭਾਰਤੀ ਹਿੰਦੂ ਹੈ ਤੇ ਭਾਰਤ ਹਿੰਦੂ ਰਾਸ਼ਟਰ ਹੈ: ਆਰ.ਐੱਸ.ਐੱਸ

ਭਾਰਤ ਦੀ ਸ਼ਾਨ ਲਈ ਕੰਮ ਕਰਨ ਵਾਲਾ ਹਰ ਭਾਰਤੀ ਹਿੰਦੂ ਹੈ ਤੇ ਭਾਰਤ ਹਿੰਦੂ ਰਾਸ਼ਟਰ ਹੈ: ਆਰ.ਐੱਸ.ਐੱਸ
ਆਰ.ਐੱਸ.ਐੱਸ ਮੁਖੀ ਮੋਹਨ ਭਾਗਵਤ

ਨਾਗਪੁਰ: ਅੱਜ ਆਰ.ਐੱਸ.ਐੱਸ ਦੇ ਹੈਡਕੁਆਰਟਰ ਨਾਗਪੁਰ ਵਿੱਚ ਹੋਏ ਵਿਜਯਦਕਸ਼ਮੀ ਦੇ ਸਮਾਗਮ ਮੌਕੇ ਆਰ.ਐੱਸ.ਐੱਸ ਮੁਖੀ ਮੋਹਨ ਭਾਗਵਤ ਨੇ ਐਲਾਨ ਕੀਤਾ ਕਿ ਆਰ.ਐੱਸ.ਐੱਸ ਆਪਣੇ ਉਸ ਵਿਚਾਰ 'ਤੇ ਡਟ ਕੇ ਖੜ੍ਹੀ ਹੈ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਹੈ ਅਤੇ ਭਾਰਤ ਨਾਲ ਸਬੰਧ ਰੱਖਣ ਵਾਲੇ ਸਾਰੇ ਲੋਕ ਹਿੰਦੂ ਹਨ।

ਵਿਜਯਦਕਸ਼ਮੀ ਦੇ ਤਿਓਹਾਰ ਮੌਕੇ ਆਰ.ਐੱਸ.ਐੱਸ ਸਾਲਾਨਾ ਪ੍ਰੋਗਰਾਮ ਕਰਦੀ ਹੈ ਅਤੇ ਇਸ ਦਿਨ ਸੰਘ ਦੇ ਟਿਕਾਣਿਆਂ 'ਤੇ ਹਥਿਆਰਾਂ ਦੀ ਪੂਜਾ ਕੀਤੀ ਜਾਂਦੀ ਹੈ।

ਭਾਗਵਤ ਨੇ ਕਿਹਾ ਕਿ ਜਿਹੜੇ ਭਾਰਤੀ ਲੋਕ ਭਾਰਤ ਦੀ ਸ਼ਾਨ ਵਧਾਉਣ ਅਤੇ ਸ਼ਾਂਤੀ ਬਹਾਲ ਰੱਖਣ ਲਈ ਕੰਮ ਕਰਦੇ ਹਨ ਉਹ ਸਾਰੇ "ਹਿੰਦੂ" ਹਨ।

ਭਾਗਵਤ ਨੇ ਕਿਹਾ, "ਜਿਹੜੇ ਲੋਕ ਭਾਰਤ ਨਾਲ ਸਬੰਧਿਤ ਹਨ, ਜਿਹਨਾਂ ਦੇ ਪੂਰਵਜ਼ ਭਾਰਤੀ ਹਨ, ਜੋ ਭਾਰਤ ਦੀ ਸ਼ਾਨ ਵਧਾਉਣ ਲਈ ਕੰਮ ਕਰਦੇ ਹਨ, ਉਹ ਸਾਰੇ ਭਾਰਤੀ ਹਿੰਦੂ ਹਨ।"

ਦੱਸ ਦਈਏ ਕਿ 1947 ਵਿੱਚ ਹਿੰਦੂ ਬਹੁਗਿਣਤੀ ਵਾਲੇ ਰਾਜਨੀਤਕ ਢਾਂਚੇ ਬਤੌਰ ਭਾਰਤੀ ਦੇਸ਼ ਦੀ ਸਥਾਪਨਾ ਦਾ ਲੁਕਵਾਂ ਉਦੇਸ਼ ਇੱਕ ਸਮੇਂ 'ਤੇ ਆ ਕੇ ਇਸ ਖਿੱਤੇ ਵਿੱਚ ਰਹਿੰਦੀਆਂ ਬਾਕੀ ਕੌਮੀ ਪਛਾਣਾਂ ਨੂੰ ਖਤਮ ਕਰਕੇ ਹਿੰਦੂ ਰਾਸ਼ਟਰ ਬਣਾਉਣਾ ਹੀ ਸੀ ਜਿਸ ਲਈ ਇੱਥੇ ਰਹਿੰਦੀਆਂ ਬਾਕੀ ਕੌਮਾਂ ਜਿਵੇਂ ਸਿੱਖ, ਕਸ਼ਮੀਰ, ਨਾਗੇ ਆਦਿ ਨੂੰ ਪਹਿਲਾਂ 1947 ਵਿੱਚ ਭਾਰਤੀ ਪਛਾਣ ਹੇਠ ਜਜ਼ਬ ਕੀਤਾ ਗਿਆ ਤੇ ਹੁਣ ਭਾਰਤੀ ਰਾਜਨੀਤਕ ਢਾਂਚੇ ਦਾ ਕੇਂਦਰੀਕਰਨ ਕਰਕੇ ਅਤੇ ਇਸ ਕੇਂਦਰੀ ਢਾਂਚੇ 'ਤੇ ਹਿੰਦੁਤਵ ਦਾ ਕਬਜ਼ਾ ਕਰਵਾਉਣ ਤੋਂ ਬਾਅਦ ਭਾਰਤੀ ਪਛਾਣ ਨੂੰ ਹਿੰਦੂ ਪਛਾਣ ਦਾ ਰੂਪ ਦਿੱਤਾ ਜਾ ਰਿਹਾ ਹੈ। ਅਜਿਹੇ ਵਿੱਚ ਹੁਣ ਇਹ ਸਿੱਧ ਹੋ ਗਿਆ ਹੈ ਕਿ ਸਿੱਖ, ਕਸ਼ਮੀਰੀ ਆਦਿ ਕੌਮੀ ਪਛਾਣਾਂ ਦੇ ਗੱਲ ਦਾ ਫਾਹਾ ਭਾਰਤੀ ਪਛਾਣ ਨੂੰ ਬਣਾਇਆ ਗਿਆ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।