ਅਮਰੀਕੀ ਸੰਸਦ ਦੀ ਬਹੁ-ਤਾਕਤੀ ਕਮੇਟੀ ਨੇ ਭਾਰਤ ਨੂੰ ਕਸ਼ਮੀਰ ਵਿੱਚੋਂ ਪਾਬੰਦੀਆਂ ਹਟਾਉਣ ਲਈ ਕਿਹਾ

ਅਮਰੀਕੀ ਸੰਸਦ ਦੀ ਬਹੁ-ਤਾਕਤੀ ਕਮੇਟੀ ਨੇ ਭਾਰਤ ਨੂੰ ਕਸ਼ਮੀਰ ਵਿੱਚੋਂ ਪਾਬੰਦੀਆਂ ਹਟਾਉਣ ਲਈ ਕਿਹਾ

ਵਾਸ਼ਿੰਗਟਨ: ਅਮਰੀਕਾ ਦੀ ਸੰਸਦ ਦੀ ਬਹੁ-ਤਾਕਤੀ ਕਮੇਟੀ ਨੇ ਭਾਰਤ ਨੂੰ ਕਸ਼ਮੀਰ ਵਿੱਚ ਲਾਈਆਂ ਗਈਆਂ ਸੰਚਾਰ ਸਾਧਨਾਂ ਦੀਆਂ ਰੋਕਾਂ ਹਟਾਉਣ ਲਈ ਕਿਹਾ ਹੈ। ਕਮੇਟੀ ਨੇ ਕਿਹਾ ਕਿ ਇਹ ਰੋਕਾਂ ਕਸ਼ਮੀਰ ਦੇ ਆਮ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਹਨ। 

ਅਮਰੀਕੀ ਸੰਸਦ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਵੱਲੋਂ ਟਵੀਟ ਕਰਕੇ ਭਾਰਤ ਨੂੰ ਇਹ ਰੋਕਾਂ ਹਟਾਉਣ ਲਈ ਕਿਹਾ ਗਿਆ ਹੈ। ਕਮੇਟੀ ਨੇ ਕਿਹਾ ਕਿ ਭਾਰਤ ਨੂੰ ਇਹ ਪਾਬੰਦੀਆਂ ਹਟਾ ਕੇ ਕਸ਼ਮੀਰੀਆਂ ਨੂੰ ਆਮ ਭਾਰਤੀ ਨਾਗਰਿਕਾਂ ਵਾਂਗ ਰਹਿਣ ਦੇ ਸਾਰੇ ਹੱਕ ਦੇਣੇ ਚਾਹੀਦੇ ਹਨ।

ਦੱਸ ਦਈਏ ਕਿ ਇਸ ਬਹੁ-ਤਾਕਤੀ ਕਮੇਟੀ ਦੀ ਏਸ਼ੀਆ-ਪੈਸਿਫਿਕ ਅਤੇ ਨੋਨ-ਪਰੋਲੀਫੇਰੇਸ਼ਨ ਸਬ-ਕਮੇਟੀ ਵੱਲੋਂ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੀ ਸਥਿਤੀ ਬਾਰੇ 22 ਅਕਤੂਬਰ ਨੂੰ ਸੁਣਵਾਈ ਕੀਤੀ ਜਾਵੇਗੀ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।