ਹਰਵਿੰਦਰ ਰਿਆੜ ਦੀ ਅੱਜ ਸਵੇਰੇ ਦਿੱਲ ਦਾ ਦੌਰਾ ਪੈਣ ਨਾਲ ਮੌਤ

ਹਰਵਿੰਦਰ ਰਿਆੜ ਦੀ ਅੱਜ ਸਵੇਰੇ ਦਿੱਲ ਦਾ ਦੌਰਾ ਪੈਣ ਨਾਲ ਮੌਤ

ਬੜੇ ਅਫ਼ਸੋਸ ਦੀ ਖ਼ਬਰ ਐ ਕਿ ਹਰਵਿੰਦਰ ਰਿਆੜ ਦੀ ਅੱਜ ਸਵੇਰੇ ਦਿੱਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਅਦਾਰਾ ਅੰਮ੍ਰਿਤਸਰ ਟਾਈਮਜ਼ ਵਲੋਂ ਇਸ ਧਾਕੜ ਪੱਤਰਕਾਰ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਸਿੱਖ ਸਿਆਸਤ ਵਿੱਚ ਚੱਲ ਰਹੇ ਮਸਲਿਆਂ ਬਾਰੇ ਉਹ ਆਪਣਾ ਪੱਖ ਲੈ ਕੇ ਜ਼ਰੂਰ ਪੇਸ਼ ਹੁੰਦੇ ਰਹੇ ਹਨ।

ਜਸਜੀਤ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਜਿੱਥੇ ਪਰਿਵਾਰ ਲਈ ਇਹ ਸਦਮਾ ਅਸਹਿ ਹੈ ਉੱਥੇ ਪੰਜਾਬੀ ਮੀਡੀਆ ਵਿੱਚ ਸਿੱਖ ਰਾਜਸੀ ਮਸਲਿਆਂ ਤੇ ਵਿਚਾਰ ਚਰਚਾ ਵੇਲੇ ਉਸਦੀ ਅਣਹੋਂਦ ਰੜਕਦੀ ਰਹੇਗੀ। ਨਿੱਜੀ ਚੌਰ ਤੇ ਉਹ ਯਾਰਾਂ ਦਾ ਯਾਰ ਸੀ ਅਤੇ ਲੋੜ ਵੇਲੇ ਖੜਨ ਵਾਲਾ ਬੰਦਾ ਸੀ।