ਸਰਹੱਦੀ ਪਿੰਡ ਵਿੱਚੋਂ ਟਿਫ਼ਨ ਬੰਬ ਬਰਾਮਦ ਕਰਨ ਦਾ ਫਿਰ ਰਚਿਆ ਡਰਾਮਾ

ਸਰਹੱਦੀ ਪਿੰਡ ਵਿੱਚੋਂ ਟਿਫ਼ਨ ਬੰਬ ਬਰਾਮਦ ਕਰਨ ਦਾ ਫਿਰ ਰਚਿਆ ਡਰਾਮਾ

ਅੰਮ੍ਰਿਤਸਰ ਟਾਈਮਜ਼

ਫ਼ਿਰੋਜ਼ਪੁਰ: ਲੁਧਿਆਣਾ ਪੁਲੀਸ ਨੇ ਇੱਥੋਂ ਦੇ ਸਰਹੱਦੀ ਪਿੰਡ ਨਿਹੰਗਾਂ ਵਾਲੇ ਝੁੱਗੇ ’ਚ ਛਾਪਾ ਮਾਰ ਕੇ ਇੱਕ ਟਿਫ਼ਨ ਬੰਬ ਬਰਾਮਦ ਕੀਤਾ ਹੈ। ਇਹ ਟਿਫ਼ਨ ਬੰਬ ਰਣਜੀਤ ਸਿੰਘ ਨਾਂ ਦੇ ਮੁਲਜ਼ਮ ਦੀ ਗ੍ਰਿਫ਼ਤਾਰੀ ਮਗਰੋਂ ਬਰਾਮਦ ਕੀਤਾ ਗਿਆ ਹੈ, ਜੋ ਕਿ ਇਸੇ ਪਿੰਡ ਦਾ ਰਹਿਣ ਵਾਲਾ ਹੈ।  ਜਾਣਕਾਰੀ ਮੁਤਾਬਿਕ ਰਣਜੀਤ ਸਿੰਘ ਦਾ ਭਰਾ ਬਲਵਿੰਦਰ ਸਿੰਘ ਕੁਝ ਦਿਨ ਪਹਿਲਾਂ ਜਲਾਲਾਬਾਦ ਵਿਚ ਮੋਟਰਸਾਈਕਲ ਧਮਾਕੇ ਦੌਰਾਨ ਮਾਰਿਆ ਗਿਆ ਸੀ, ਜਿਸ ਦੀ ਜਾਂਚ ਹਾਲੇ ਵੀ ਜਾਰੀ ਹੈ। ਪੜਤਾਲ ’ਵਿਚ ਪਤਾ ਲੱਗਾ ਕਿ ਪੰਜਾਬ ਵਿਚ ਦਹਿਸ਼ਤ ਪੈਦਾ ਕਰਨ ਦੇ ਇਰਾਦੇ ਨਾਲ ਕੁਝ ਬੰਬ ਪਾਕਿਸਤਾਨ ਤੋਂ ਇੱਧਰ ਮੁਲਜ਼ਮ ਬਲਵਿੰਦਰ ਸਿੰਘ ਨੂੰ ਭੇਜੇ ਗਏ ਸਨ। ਇਨ੍ਹਾਂ ਵਿਚੋਂ ਇੱਕ ਬੰਬ ਨਾਲ ਰਾਤ ਵੇਲੇ ਸਥਾਨਕ ਨਮਕ ਮੰਡੀ ਦੀ ਇੱਕ ਦੁਕਾਨ ਵਿਚ ਧਮਾਕਾ ਵੀ ਕੀਤਾ ਗਿਆ ਸੀ। ਟਿਫ਼ਨ ਬੰਬ ਦੀ ਬਰਾਮਦਗੀ ਮਗਰੋਂ ਪੁਲੀਸ ਗ੍ਰਿਫ਼ਤਾਰ ਮੁਲਜ਼ਮ ਨੂੰ ਆਪਣੇ ਨਾਲ ਲੁਧਿਆਣਾ ਲੈ ਗਈ ਹੈ ਤੇ ਉਸ ਪਾਸੋਂ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।ਪਰ ਸੁਆਲ ਇਹ ਹੈ ਕਿ ਸਰਹਦ ਉਪਰ ਏਨੀ ਬੀਐਸਐਫ ਹੈ ਤਾਂ ਇਹ ਟਿਫਨ ਬੰਬ ਕਿੰਝ ਆ ਗਏ। ਆਮ ਕਰਕੇ ਪੁਲੀਸ ਇਹੋ ਜਿਹੀਆਂ ਕਹਾਣੀਆਂ ਘੜਦੀ ਰਹਿਂੰਦੀ ਹੈ।