ਪੰਜਾਬ ਦਾ ਇਤਿਹਾਸ ਤੇ ਦੁਖਾਂਤ

ਪੰਜਾਬ ਦਾ ਇਤਿਹਾਸ ਤੇ ਦੁਖਾਂਤ
ਡਾ. ਸੁਖਦਿਆਲ ਸਿੰਘ
ਭੂਗੋਲਿਕ ਪੰਜਾਬ ਕਿਸੇ ਸੂਬੇ ਜਾਂ ਰਿਆਸਤ ਦਾ ਨਾਂ ਨਹੀਂ ਹੈ। ਪੰਜਾਬ ਆਪਣੇ-ਆਪ ਵਿੱਚ ਇੱਕ ਦੇਸ਼ ਹੈ। ਪੰਜਾਬ ਸੱਭਿਆਚਾਰਕ ਮੁਲਕ ਅਤੇ ਸੱਭਿਆਤਾਵਾਂ ਨੂੰ ਜਨਮ ਦੇਣ ਵਾਲੀ  ਸਰਜ਼ਮੀਨ ਦਾ ਨਾਂ ਹੈ। ਇਸ ਦਾ ਇਹ ਸੱਭਿਆਚਾਰ ਵਿਸ਼ਵ ਪੱਧਰ ‘ਤੇ ਪਸਰ ਚੁੱਕਿਆ ਹੈ ਅਤੇ ਵਿਸ਼ਵ ਨੂੰ ‘ਹੜੱਪਾ ਸੱਭਿਅਤਾ’ ਦੇ ਨਾਂ ਹੇਠ ਆਪਣਾ ਵਿਕਾਸ ਦਿਖਾ ਚੁੱਕਿਆ ਹੈ। ਅਜੇ ਸਿੰਧ ਘਾਟੀ ਦੀ ਸੱਭਿਅਤਾ ਪਨਪਣੀ ਵੀ ਸ਼ੁਰੂ ਨਹੀਂ ਸੀ ਹੋਈ ਜਦੋਂ ਹੜੱਪਾ ਸੱਭਿਅਤਾ ਵਿਸ਼ਵ ਪੱਧਰ ਉੱਤੇ ਵਿਕਸਤ ਹੋ ਚੁੱਕੀ ਸੀ। ਹੜੱਪਾ ਕੁਦਰਤ ਪੰਜ ਦਰਿਆਵਾਂ ਦੀ ਸਰਜ਼ਮੀਨ ਉਪਰ ਫੈਲੀ ਹੋਈ ਸੱਭਿਅਤਾ ਸੀ। ਇਹ ਸਿੰਧ ਘਾਟੀ ਸੱਭਿਅਤਾ ਤੋਂ ਇੱਕ ਯੁੱਗ ਅਗੇਤੀ ਸੀ। ਹਿੰਦੁਸਤਾਨ ਨੇ ਸਿੰਧ ਘਾਟੀ ਸੱਭਿਅਤਾ ਵਿੱਚੋਂ ਜਨਮ ਲਿਆ ਸੀ ਜਦੋਂਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਇਸ ਤੋਂ ਇੱਕ ਯੁੱਗ ਪਹਿਲਾਂ ਆਪਣੀ ਹੋਂਦ ਕਾਇਮ ਕਰਕੇ ਵਿਸ਼ਵ ਪੱਧਰ ਉਪਰ ਫੈਲ ਚੁੱਕੀ ਸੀ। ਇੱਕ ਯੁੱਗ ਹਜ਼ਾਰ ਸਾਲ ਦਾ ਵੀ ਹੋ ਸਕਦਾ ਹੈ ਅਤੇ ਇਸ ਤੋਂ ਘੱਟ-ਵੱਧ ਵੀ। ਇਹ ਜ਼ਰੂਰੀ ਨਹੀਂ ਕਿ ਪੰਜਾਬ ਅਤੇ ਪੰਜਾਬੀ ਵਰਤਮਾਨ ਗੁਰਮੁਖੀ ਲਿਪੀ ਦੇ ਲਿਬਾਸ ਵਿੱਚ ਹੀ ਹੁੰਦੇ। ਇਹ ਤਾਂ ਯੁੱਗਾਂ-ਯੁਗਾਤਰਾਂ ਬਾਅਦ ਪੰਜਾਬੀ ਸੱਭਿਅਤਾ ਨੂੰ ਮੁੜ ਉਭਾਰਨ ਦਾ ਇੱਕ ਉਪਾਅ ਸੀ ਜਿਹੜਾ ਸਿੱਖ ਲਹਿਰ ਨੇ ਮੁਹੱਈਆ ਕੀਤਾ ਸੀ। ਹੜੱਪਾ ਦਾ ਪੰਜਾਬੀ ਸੱਭਿਆਚਾਰ ਆਪਣੀ ਲਿਪੀ ਵਿੱਚ ਸੀ। ਹੜੱਪਾ ਲਿਪੀ ਅੱਜ ਦੀ ਗੁਰਮੁਖੀ ਨਾਲੋਂ ਕਿਤੇ ਜ਼ਿਆਦਾ ਵਿਕਸਤ ਸੀ। ਹੜੱਪਾ ਲਿਪੀ ਸਿੱਕਿਆਂ, ਮੋਹਰਾਂ ਅਤੇ ਗ੍ਰੰਥਾਂ ਵਿੱਚ ਸੀ। ਹੜੱਪਾ ਦੀ ਬਦਕਿਸਮਤੀ ਇਹ ਸੀ ਕਿ ਇਸ ਨੂੰ ਇਰਾਨ ਤੋਂ ਆਉਣ ਵਾਲੇ ਆਰੀਆ ਕਬੀਲਿਆਂ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ ਅਤੇ ਇਹ ਮੁੜ ਆਪਣੇ ਪੈਰਾਂ ‘ਤੇ ਖੜ੍ਹੀ ਨਹੀਂ ਹੋ ਸਕੀ। ਯੁੱਗਾਂ ਬਾਅਦ ਪੰਜਾਬੀ ਬੋਲੀ ਸਿੱਖ ਲਹਿਰ ਨੇ ਗੁਰਮੁਖੀ ਲਿਬਾਸ ਵਿੱਚ ਫਿਰ ਆਪਣੇ ਪੈਰਾਂ ‘ਤੇ ਖੜ੍ਹੀ ਕੀਤੀ। ਸਿੱਖ ਲਹਿਰ ਨੇ ਗੁਰਮੁਖੀ ਰਾਹੀਂ ਹੜੱਪਾ ਸੱਭਿਅਤਾ ਦੇ ਗੁਆਚ ਚੁੱਕੇ ਅਕਸ ਨੂੰ ਫਿਰ ਤੋਂ ਉਭਾਰਨ ਦਾ ਝੰਡਾ ਚੁੱਕਿਆ ਸੀ।
ਪੰਜਾਬ ਕਿਸੇ ਸੂਬੇ ਜਾਂ ਰਿਆਸਤ ਦਾ ਨਾਂ ਨਹੀਂ ਹੈ। ਇਹ ਆਪਣੇ ਆਪ ਵਿੱਚ ਇੱਕ ਦੇਸ਼ ਹੈ। ਇਸ ਦਾ ਆਪਣਾ ਸੁਤੰਤਰ ਸੱਭਿਆਚਾਰ ਅਤੇ ਰਵਾਇਤਾਂ ਹਨ। ਇਸੇ ਕਾਰਨ ਪੰਜਾਬ ਉੱਪਰ ਜਦੋਂ ਵੀ ਹਿੰਦੁਸਤਾਨੀ ਸਮਰਾਟਾਂ ਦਾ ਰਾਜ ਸਥਾਪਤ ਹੁੰਦਾ ਰਿਹਾ ਹੈ, ਉਨ੍ਹਾਂ ਨੇ ਪੰਜਾਬ ਦੇ ਸੁਤੰਤਰ ਰੁਤਬੇ ਨੂੰ ਸੱਟ ਹੀ ਮਾਰੀ ਹੈ। ਪੰਜਾਬ ਨੂੰ ਸਿਰਫ਼ ਪੰਜਾਬੀ ਹਾਕਮਾਂ ਨੇ ਹੀ ਸੁਤੰਤਰ ਰੁਤਬਾ ਦਿਵਾਇਆ ਹੈ। ਪੰਜਾਬ ਦਾ ਸਮਾਜਿਕ ਪੱਖ ਵੀ ਸਮਝਣਾ ਚਾਹੀਦਾ ਹੈ। ਸਿੱਖ ਧਰਮ ਨੂੰ ਧਾਰਨ ਕਰਨ ਤੋਂ ਪਹਿਲਾਂ ਲੋਕਾਂ ਦੇ ਬਹੁਤ ਵੱਡੇ ਹਿੱਸੇ ਨੇ  ਇਸਲਾਮ ਨੂੰ ਧਾਰਨ ਕਰ ਲਿਆ ਸੀ। ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਜੱਟਾਂ ਨੂੰ ਸਿੱਖ ਧਰਮ ਵਿੱਚ ਲਿਆਂਦਾ ਸੀ। ਗੁਰੂ ਤੇਗ ਬਹਾਦਰ ਜੀ ਨੇ ਤਾਂ ਮਾਲਵੇ ਅਤੇ ਬਾਂਗਰ ਇਲਾਕੇ ਦੇ ਐਸੇ ਤੂਫ਼ਾਨੀ ਦੌਰੇ ਕੀਤੇ ਸਨ ਕਿ ਉੱਥੋਂ ਸਰਵਰੀਆਂ ਦਾ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ ਸੀ। ਸਰਵਰੀਏ ਸੂਫ਼ੀਆਂ ਵਾਂਗ ਹੀ ਇਸਲਾਮ ਨੂੰ ਪ੍ਰਚਾਰਨ ਵਾਲੀ ਇੱਕ ਸੰਪਰਦਾ ਸੀ। ਪੰਜਾਬ ਦੇ ਦੌਰਿਆਂ ਨੂੰ ਦੇਖ ਕੇ ਕਸ਼ਮੀਰੀ ਤਬਕਾ ਵੀ ਗੁਰੂ ਤੇਗ ਬਹਾਦਰ ਜੀ ਵੱਲ ਦੇਖਣ ਲੱਗ ਪਿਆ ਸੀ। ਉਹ ਗੁਰੂ ਤੇਗ ਬਹਾਦਰ ਜੀ ਦੀ ਹਜ਼ੂਰੀ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਪੰਜਾਬ ਵਾਂਗ ਗੁਰੂ ਜੀ ਨੇ ਕਸ਼ਮੀਰ ਦੇ ਦੌਰਿਆਂ ਦਾ ਵੀ ਪ੍ਰੋਗਰਾਮ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਕਾਰਨ ਮੁਗਲ ਹਕੂਮਤ ਨੇ ਪਹਿਲਾਂ ਗੁਰੂ ਅਰਜਨ ਦੇਵ ਜੀ ਅਤੇ ਫਿਰ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਸੀ। ਉੱਤਰੀ ਭਾਰਤ ਦੇ ਗ਼ੈਰ-ਇਸਲਾਮੀ ਸਮਾਜ ਨੂੰ ਸੰਭਾਲਣ ਲਈ ਇਹ ਬਹੁਤ ਵੱਡੀ ਕੁਰਬਾਨੀ ਸੀ। ਗ਼ੈਰ-ਇਸਲਾਮੀ ਹਾਕਮ ਪੰਜਾਬ ਅਤੇ ਕਸ਼ਮੀਰ ਨੂੰ ਛੱਡ ਚੁੱਕੇ ਸਨ। ਉਨ੍ਹਾਂ ਦੀਆਂ ਨਿਗਾਹਾਂ ਵਿੱਚ ਸਰਸਵਤੀ ਅਤੇ ਘੱਗਰ ਨਦੀਆਂ ਹੀ ਹਿੰਦੁਸਤਾਨ ਦੀ ਪੱਛਮੀ ਸਰਹੱਦ ਸਨ।
ਹੜੱਪਾ ਸੱਭਿਅਤਾ ਦੇ ਖ਼ਾਤਮੇ ਤੋਂ ਬਾਅਦ ਪੰਜਾਬ ਨੇ ਮੁੜ ਆਪਣੀ ਸੁਤੰਤਰ ਹਸਤੀ ਨੂੰ ਪੋਰਸ ਦੇ ਸਮੇਂ ਉਭਾਰਿਆ ਸੀ। 327-28 ਪੂ.ਈ. ਵਿੱਚ ਪੋਰਸ ਪੰਜਾਬ ਦੇ ਕਬੀਲਿਆਂ ਦਾ ਸਰਦਾਰ ਸੀ। ਉਸ ਨੇ ਪੰਜਾਬ ਵਿੱਚ ਆਪਣੀ ਬਾਦਸ਼ਾਹਤ ਕਾਇਮ ਕੀਤੀ ਹੋਈ ਸੀ। ਜਦੋਂ ਯੂਨਾਨ ਦਾ ਬਾਦਸ਼ਾਹ ਸਿਕੰਦਰ ਵਿਸ਼ਵ ਨੂੰ ਫਤਿਹ ਕਰਦਾ ਹੋਇਆ ਹਿੰਦੁਸਤਾਨ ਵੱਲ ਵਧ ਰਿਹਾ ਸੀ ਤਾਂ ਉਹ ਜਿਹਲਮ ਦਰਿਆ ਦੇ ਕੰਢੇ ‘ਤੇ ਆ ਕੇ ਰੁਕ ਗਿਆ ਸੀ। ਜਿਹਲਮ ਪੋਰਸ ਦੇ ਰਾਜ ਦੀ ਪੱਛਮੀ ਸਰਹੱਦ ਸੀ। ਪੋਰਸ ਨੇ ਸਿਕੰਦਰ ਦਾ ਡਟ ਕੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਗੁਆਂਢੀ ਰਾਜਾਂ ਨੇ ਜਾਂ ਤਾਂ ਸਿਕੰਦਰ ਨਾਲ ਮੇਲ-ਮਿਲਾਪ ਕਰ ਲਿਆ ਜਾਂ ਨਿਰਪੱਖ ਰਹੇ। ਇਸ ਸਾਰੀ ਚਾਲ ਦੇ ਮੋਢੀ ਕੋਟੱਲਿਆ ਅਤੇ ਚੰਦਰ ਗੁਪਤ ਮੌਰੀਆ ਸਨ। ਕੋਟੱਲਿਆ ਅਤੇ ਚੰਦਰ ਗੁਪਤ ਮੌਰੀਆ ਸਮੇਤ ਅੰਭੀ ਰਾਜੇ ਸਿਕੰਦਰ ਨਾਲ ਮਿਲ ਗਏ ਸਨ। ਉਨ੍ਹਾਂ ਨੂੰ ਪੋਰਸ ਕੰਡੇ ਵਾਂਗ ਰੜਕਦਾ ਸੀ। ਉਹ ਨਹੀਂ ਸੀ ਚਾਹੁੰਦੇ ਕਿ ਪੋਰਸ ਮਜ਼ਬੂਤ ਹੋਵੇ ਪਰ ਉਨ੍ਹਾਂ ਦੀ ਚਾਲ ਪੁੱਠੀ ਪੈ ਗਈ ਸੀ।
ਪੋਰਸ ਨੇ ਦ੍ਰਿੜ੍ਹ ਨਿਸ਼ਚਾ ਕੀਤਾ ਹੋਇਆ ਸੀ ਕਿ ਉਹ ਹਮਲਾਵਰ ਨੂੰ ਕਿਸੇ ਵੀ ਕੀਮਤ ‘ਤੇ ਜਿਹਲਮ ਪਾਰ ਨਹੀਂ ਕਰਨ ਦੇਵੇਗਾ। ਕੋਟੱਲਿਆ ਅਤੇ ਚੰਦਰ ਗੁਪਤ ਮੌਰੀਆ ਸਿਕੰਦਰ ਨਾਲ ਮਿਲ ਚੁੱਕੇ ਸਨ। ਇਸ ਕਰਕੇ ਉਨ੍ਹਾਂ ਨੇ ਸਿਕੰਦਰ ਨੂੰ ਸਲਾਹ ਦਿੱਤੀ ਕਿ ਜਿਹਲਮ ਨੂੰ ਹੇਠਾਂ ਜਾ ਕੇ ਪਾਰ ਕੀਤਾ ਜਾਵੇ। ਜਿਹਲਮ ਨੂੰ ਕਾਫ਼ੀ ਦੂਰ ਹੇਠਾਂ ਜਾ ਕੇ ਪਾਰ ਕਰ ਲਿਆ ਗਿਆ। ਸਿਕੰਦਰ ਅਤੇ ਪੋਰਸ ਦੀ ਜ਼ਬਰਦਸਤ ਲੜਾਈ ਹੋਈ। ਇਸ ਲੜਾਈ ਵਿੱਚ ਪੋਰਸ ਦਾ ਸਭ ਤੋਂ ਪਿਆਰਾ ਅਤੇ ਵੱਡਾ ਪੁੱਤਰ ਸੰਘਰ ਮਾਰਿਆ ਗਿਆ ਪਰ ਉਸ ਨੇ ਸ਼ਾਮ ਹੋਣ ਤੱਕ ਡਟ ਕੇ ਮੁਕਾਬਲਾ ਕੀਤਾ। ਸਿਕੰਦਰ ਪਹਿਲੇ ਦਿਨ ਦੀ ਦੋ ਪਹਿਰਾਂ ਦੀ ਲੜਾਈ ਵਿੱਚ ਹੀ ਦੁਸ਼ਮਣ ਦਾ ਮਲੀਆਮੇਟ ਕਰ ਦਿੰਦਾ ਸੀ। ਦੋ ਪਹਿਰਾਂ ਦੀ ਲੜਾਈ ਤੱਕ ਉਹ ਦੁਸ਼ਮਣ ਉਪਰ ਫਤਿਹ ਪ੍ਰਾਪਤ ਨਹੀਂ ਕਰ ਸਕਦਾ ਸੀ ਤਾਂ ਉਹ ਉਸ ਨਾਲ ਬਿਨਾਂ ਝਿਜਕ ਸਮਝੌਤਾ ਕਰ ਲੈਂਦਾ ਸੀ। ਇਹੀ ਸਥਿਤੀ ਪੋਰਸ ਨਾਲ ਹੋ ਰਹੀ ਲੜਾਈ ਦੀ ਹੋ ਗਈ ਸੀ। ਸਿਕੰਦਰ ਨੇ ਦੁਪਹਿਰ ਢਲਣ ਤੋਂ ਬਾਅਦ ਆਪਣੇ-ਆਪ ਪੋਰਸ ਦੇ ਹਾਥੀ ਸਾਹਮਣੇ ਜਾ ਕੇ   ਉੱਚੀ ਆਵਾਜ਼ ਵਿੱਚ ਕਿਹਾ, ‘ਪੋਰਸ ਤੂੰ ਮੇਰਾ ਦੋਸਤ ਹੈਂ। ਮੈਂ ਤੇਰੇ ਨਾਲ ਸਮਝੌਤਾ ਕਰਨਾ ਚਾਹੁੰਦਾ ਹਾਂ। ਤੂੰ ਹੀ ਪੰਜਾਬ ਦਾ ਬਾਦਸ਼ਾਹ ਹੈਂ। ਆ ਰਲ ਕੇ ਵਿਸ਼ਵ ਨੂੰ ਫਤਹਿ ਕਰੀਏ।” ਆਖ਼ਿਰ ਕੁਝ ਸਮੇਂ ਦੀ ਬਹਿਸ ਦੋਸਤੀ ਵਿੱਚ ਬਦਲ ਗਈ। ਕੋਟੱਲਿਆ, ਚੰਦਰ ਗੁਪਤ ਅਤੇ ਅੰਭੀ ਦੀਆਂ ਯੋਜਨਾਵਾਂ ਨਾਕਾਮ ਹੋ ਗਈਆਂ ਸਨ। ਸਿਕੰਦਰ ਅਤੇ ਪੋਰਸ ਨੇ ਪੰਜਾਬ ਤੋਂ ਅੱਗੇ ਮਗਧ ਰਾਜ ਨੂੰ ਜਿੱਤਣ ਦੀਆਂ ਸਕੀਮਾਂ ਬਣਾਈਆਂ। ਬਦਕਿਸਮਤੀ ਨਾਲ ਯੂਨਾਨੀ ਸੈਨਾ ਬਗਾਵਤ ਕਰ ਗਈ  ਅਤੇ ਸਿਕੰਦਰ ਨੂੰ ਬਿਆਸ ਦਰਿਆ ਤੋਂ ਹੀ ਵਾਪਸ ਮੁੜਨਾ ਪਿਆ ਅਤੇ ਪੋਰਸ ਫਿਰ ਆਪਣੇ ਹੀ ਬਲਬੂਤੇ ਪਿੱਛੇ ਇਕੱਲਾ ਰਹਿ ਗਿਆ। ਭਾਰਤੀ ਇਤਿਹਾਸਕਾਰਾਂ ਨੇ ਹਮੇਸ਼ਾ ਪੋਰਸ ਨੂੰ ਅਣਗੌਲਿਆਂ ਕੀਤਾ ਅਤੇ ਇਸ ਦੇ ਮੁਕਾਬਲੇ ‘ਤੇ ਕੋਟੱਲਿਆ ਅਤੇ ਚੰਦਰ ਗੁਪਤ ਨੂੰ ਉਭਾਰਿਆ ਹੈ। ਸਿਕੰਦਰ ਦੇ ਮਾਮਲੇ ਵਿੱਚ ਇਨ੍ਹਾਂ ਦੀ ਪੰਜਾਬ ਨਾਲ ਗੱਦਾਰੀ ਨੂੰ ਉੱਕਾ ਹੀ ਨਜ਼ਰਅੰਦਾਜ਼ ਕਰਕੇ ਇਨ੍ਹਾਂ ਨੂੰ ਭਾਰਤ ਦੇ ਉਸੱਰੀਏ ਦੇ ਰੂਪ ਵਿੱਚ ਸਾਹਮਣੇ ਲਿਆਂਦਾ ਹੈ। ਕੋਟੱਲਿਆ ਅਤੇ ਚੰਦਰ ਗੁਪਤ ਨੇ ਆਖ਼ਰਕਾਰ ਪੋਰਸ ਨੂੰ ਧੋਖੇ ਨਾਲ ਮਰਵਾ ਦਿੱਤਾ ਸੀ। ਇਹ ਲੰਮੀ ਚੌੜੀ ਕਹਾਣੀ ਹੈ। ਪੋਰਸ ਦੇ ਰਾਜ ਨੂੰ ਕੁਝ ਸਮੇਂ ਲਈ ਉਸ ਦੇ ਛੋਟੇ ਪੁੱਤਰ ਮੱਲ ਕੇਤੂ (ਮਲਕੀਤ) ਨੇ ਸੰਭਾਲਿਆ ਸੀ ਪਰ ਉਹ ਵੀ ਆਪਣੇ ਰਾਜ-ਕਾਲ ਦੇ ਦੂਜੇ ਸਾਲ ਵਿੱਚ ਹੀ ਪਰਸ਼ੀਆ ਦੇ ਦਾਰਾ ਚੌਥੇ ਦੀ ਮਦਦ ਕਰਨ ਗਿਆ ਜੰਗ ਵਿੱਚ ਮਾਰਿਆ ਗਿਆ ਸੀ। ਮੱਲ ਕੇਤੂ ਦੀ ਵਿਧਵਾ ਰਾਣੀ ਨੂੰ ਕੋਟੱਲਿਆ ਦੀ ਸਲਾਹ ਨਾਲ ਚੰਦਰ ਗੁਪਤ ਨੇ ਬੰਦੀ ਬਣਾ ਲਿਆ ਸੀ। ਇਸ ਤਰ੍ਹਾਂ ਪੰਜਾਬ ਚੰਦਰ ਗੁਪਤ ਮੌਰੀਆ ਦੇ ਰਾਜ ਦਾ ਹਿੱਸਾ ਬਣ ਗਿਆ।
ਬਾਬਰ ਦੇ ਮੁਗਲ ਸਾਮਰਾਜ ਦੀ ਸਥਾਪਨਾ ਦੇ ਨਾਲ ਹੀ ਪੰਜਾਬ ਵਿੱਚ ਸਿੱਖ ਧਰਮ ਦੀ ਸ਼ੁਰੂਆਤ ਹੋ ਗਈ ਸੀ। ਸਿੱਖ ਧਰਮ ਨੇ ਪੰਜਾਬ ਦੀ ਧਰਤੀ ‘ਤੇ ਐਸਾ ਇਨਕਲਾਬ ਲਿਆਂਦਾ ਸੀ ਕਿ ਲੋਕ ਜਿਹੜੇ ਹਰ ਹਮਲਾਵਰ ਦੇ ਅੱਗੇ ਝੁਕ ਜਾਂਦੇ ਸਨ, ਫਿਰ ਤੋਂ ਤਲਵਾਰਾਂ ਫੜ ਕੇ ਹਮਲਾਵਰਾਂ ਖ਼ਿਲਾਫ਼ ਖੜ੍ਹੇ ਹੋ ਗਏ। ਗੁਰੂ ਨਾਨਕ ਦੇ ਸਿੱਖ ਇਨਕਲਾਬ ਨੂੰ ਸਾਡੇ ਧਾਰਮਿਕ ਠੇਕੇਦਾਰਾਂ ਅਤੇ ਗੁਰੂ ਦੀ ਗੋਲਕ ਉਪਰ ਆਪਣਾ ਪੇਟ ਪਾਲਣ ਵਾਲੇ ਕੁਝ ਸੰਤਾਂ-ਮਹੰਤਾਂ ਨੇ ਕਰਮਕਾਂਡ ਵਾਲਾ ਬਣਾ ਦਿੱਤਾ ਹੈ ਕਿ ਅੱਜ ਦੇ ਗੁਰਸਿੱਖ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਗੁਰੂ ਨਾਨਕ ਦੀ ਸਿੱਖਿਆ ਕੀ ਹੈ। ਦਸ ਗੁਰੂ ਸਾਹਿਬਾਨ ਰਾਹੀਂ ਸਿਰਜੇ ਗਏ ਸਿੱਖ ਇਨਕਲਾਬ ਦਾ ਸਿੱਟਾ ਇਹ ਹੋਇਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਪਿੱਛੋਂ ਬੰਦਾ ਸਿੰਘ ਬਹਾਦਰ ਨੇ ਖ਼ਾਲਸੇ ਦੀ ਵਾਗਡੋਰ ਸੰਭਾਲ ਕੇ ਬਹੁਤ ਵੱਡੇ ਹਿੱਸੇ ਵਿੱਚੋਂ ਮੁਗਲ ਸਾਮਰਾਜ ਨੂੰ ਜੜ੍ਹਾਂ ਤੋਂ ਉਖੇੜ ਦਿੱਤਾ ਸੀ। ਇਹ 1709-10 ਦਾ ਸਮਾਂ ਸੀ ਅਤੇ ਗਿਆਰਵੀਂ ਸਦੀ ਵਿੱਚ ਮੁਹੰਮਦ ਗੌਰੀ ਦੇ ਹਮਲਿਆਂ ਤੋਂ ਸ਼ੁਰੂ ਹੋ ਕੇ ਪਹਿਲਾ ਮੌਕਾ ਸੀ ਜਦੋਂ ਬਿਦੇਸ਼ੀ ਸਾਮਰਾਜ ਨੂੰ ਉਲਟਾ ਕੇ ਪੰਜਾਬ ਦੀ ਧਰਤੀ ‘ਤੇ ਇੱਥੋਂ ਦੇ ਲੋਕਾਂ ਦਾ ਰਾਜ ਸਥਾਪਤ ਕੀਤਾ ਗਿਆ ਸੀ। ਇਹ ਕੰਮ ਬੰਦਾ ਸਿੰਘ ਬਹਾਦਰ ਨੇ ਕੀਤਾ ਸੀ। ਬੰਦਾ ਸਿੰਘ ਬਹਾਦਰ ਨੇ ਖ਼ਾਲਸੇ ਦਾ ਰਾਜ ਜਾਂ ਦੂਜੇ ਸ਼ਬਦਾਂ ਵਿੱਚ ਇੱਥੋਂ ਦੇ ਲੋਕਾਂ ਦਾ ਰਾਜ ਸਥਾਪਤ ਕਰਕੇ, ਤੁਰੰਤ ਹੀ ਜਾਗੀਰਦਾਰੀਆਂ ਅਤੇ ਬਿਸਵੇਦਾਰੀਆਂ ਤੋੜ ਕੇ ਇੱਥੋਂ ਦੇ ਕੰਮੀ ਲੋਕਾਂ ਨੂੰ ਵੰਡ ਦਿੱਤੀਆਂ ਸਨ। ਪਿੰਡਾਂ ਦੇ ਕੰਮੀ ਲੋਕ ਵਹੀਰਾਂ ਘੱਤ ਕੇ ਬੰਦਾ ਸਿੰਘ ਬਹਾਦਰ ਕੋਲ ਪਹੁੰਚਦੇ ਸਨ ਅਤੇ ਉਸ ਕੋਲੋਂ ਜ਼ਮੀਨਾਂ ਦੇ ਪਟੇ, ਪਿੰਡਾਂ ਦੀਆਂ ਚੌਧਰਾਂ ਅਤੇ ਘੋੜ ਸਵਾਰਾਂ ਦੀਆਂ ਟੁਕੜੀਆਂ ਲੈ ਕੇ ਆਪੋ-ਆਪਣੇ ਪਿੰਡਾਂ ਨੂੰ ਮੁੜਦੇ ਸਨ। ਉਸ ਸਮੇਂ ਦੀਆਂ ਖ਼ੁਫ਼ੀਆ ਮੁਗਲ ਰਿਪੋਰਟਾਂ ਇਸ ਤਰ੍ਹਾਂ ਦੀਆਂ ਖ਼ਬਰਾਂ ਨਾਲ ਭਰੀਆਂ ਪਈਆਂ ਹਨ ਜਿਨ੍ਹਾਂ ਵਿੱਚ ਦੱਸਿਆ ਹੁੰਦਾ ਸੀ ਕਿ ਪਿੰਡਾਂ ਦੇ ਕੰਮੀ ਅਤੇ ਕਿਰਤੀ ਲੋਕਾਂ ਦੀਆਂ ਵਹੀਰਾਂ ਬੰਦਾ ਸਿੰਘ ਬਹਾਦਰ ਪਾਸ ਪਹੁੰਚ ਰਹੀਆਂ ਹਨ। ਇਹ ਬੰਦਾ ਸਿੰਘ ਬਹਾਦਰ ਦਾ ਖ਼ਾਲਸਾ ਇਨਕਲਾਬ ਸੀ। ਅੱਜ ਦੇ ਕੁਝ ਸਿੱਖ ਸਿਆਸਤਦਾਨ ਆਪਣੀ ਸਿਆਸਤ ਦੀ ਸਫ਼ਲਤਾ ਨਾਲ ਆਪਣੇ ਧੀਆਂ-ਪੁੱਤਾਂ ਨੂੰ ਪਾਲਦੇ ਹਨ ਪਰ ਗੁਰੂ ਗੋਬਿੰਦ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਪੁੱਤਰਾਂ ਨੂੰ ਆਮ ਲੋਕਾਂ ਲਈ ਕੁਰਬਾਨ ਕਰ ਦਿੱਤਾ ਸੀ।
ਉਸ ਸਮੇਂ ਦਾ ਬਾਦਸ਼ਾਹ ਬਹਾਦਰ ਸ਼ਾਹ ਆਪਣੀਆਂ ਸਾਰੀਆਂ ਮੁਹਿੰਮਾਂ ਛੱਡ ਕੇ ਪਹੁੰਚ ਗਿਆ ਸੀ। ਉਸ ਦੇ ਨਾਲ ਹੀ ਰਾਜਪੂਤਾਨੇ ਦੇ ਸਾਰੇ ਰਾਜਪੂਤ ਰਾਜੇ, ਮਰਾਠੇ, ਹਰਿਆਣੇ ਅਤੇ ਯੂ.ਪੀ. ਦੇ ਜਾਟ ਨੇਤਾ ਪਹੁੰਚ ਗਏ ਸਨ। ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੀਆਂ ਲੋਕ-ਫ਼ੌਜਾਂ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਸੀ। ਆਖ਼ਰ ਇਸ ਖ਼ਾਲਸਾ ਇਨਕਲਾਬ ਨੂੰ ਕੁਚਲ ਦਿੱਤਾ ਗਿਆ। ਬੰਦਾ ਸਿੰਘ ਬਹਾਦਰ ਅਤੇ ਉਸ ਦੇ 780 ਸਾਥੀਆਂ ਨੂੰ ਜਿਉਂਦਿਆਂ ਨੂੰ ਪਕੜ ਲਿਆ ਗਿਆ ਸੀ ਪਰ ਬੰਦਾ ਸਿੰਘ ਬਹਾਦਰ ਆਪਣੀ ਅਤੇ ਆਪਣੇ ਪੁੱਤਰ ਦੀ ਸ਼ਹਾਦਤ ਦੇ ਕੇ ਹਕੂਮਤ ਨੂੰ ਆਖ਼ਰੀ ਵਾਰ ਵੀ ਮਾਤ ਪਾ ਗਿਆ ਸੀ।
ਮੁਗਲ ਸਾਮਰਾਜ ਫਿਰ ਤੋਂ ਪੰਜਾਬ ਵਿੱਚ ਕਾਇਮ ਹੋ ਗਿਆ ਸੀ। 1739 ਵਿੱਚ ਪੰਜਾਬ ਅਤੇ ਹਿੰਦੁਸਤਾਨ ਉਪਰ ਨਾਦਰ ਸ਼ਾਹ ਨੇ ਹਮਲਾ ਕੀਤਾ ਸੀ। ਉਸ ਨੇ ਸਾਰੇ ਉੱਤਰੀ ਭਾਰਤ ਨੂੰ ਲਾਹੌਰ ਤੋਂ ਲੈ ਕੇ ਦਿੱਲੀ ਤੱਕ ਤਹਿਸ-ਨਹਿਸ ਕਰ ਦਿੱਤਾ ਸੀ। ਸਾਰੀਆਂ ਹਿੰਦੁਸਤਾਨੀ ਤਾਕਤਾਂ, ਸਮੇਤ ਦਿੱਲੀ ਦੇ ਮੁਗਲ ਬਾਦਸ਼ਾਹ, ਉਸ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੀਆਂ ਸਨ ਪਰ ਖ਼ਾਲਸਾ ਪੰਥ ਪੰਜਾਬ ਵਿੱਚ ਦਰਿਆਵਾਂ ਦੇ ਕੰਢਿਆਂ ‘ਤੇ ਖੜ੍ਹਾ ਨਾਦਰ ਸ਼ਾਹ ਦੇ ਮੁੜਨ ਦੀ ਉਡੀਕ ਕਰ ਰਿਹਾ ਸੀ। ਜਿਉਂ ਹੀ ਨਾਦਰ ਸ਼ਾਹ ਦਿੱਲੀ ਨੂੰ ਲੁੱਟ ਕੇ ਵਾਪਸ ਆ ਰਿਹਾ ਸੀ ਤਾਂ ਖ਼ਾਲਸਾ ਜਥਿਆਂ ਨੇ ਉਸ ਦੀ ਫ਼ੌਜ ਨੂੰ ਹਰ ਦਰਿਆ ਦੇ ਕੰਢਿਆਂ ‘ਤੇ ਲੁੱਟ ਲਿਆ ਅਤੇ ਉਸ ਦੀ ਕੈਦ ਵਿੱਚੋਂ ਹਿੰਦੁਸਤਾਨੀ ਔਰਤਾਂ ਤੇ ਆਦਮੀਆਂ ਨੂੰ ਛੁਡਵਾਇਆ ਸੀ। ਜਿਸ ਤਰ੍ਹਾਂ ਬਾਬਰ ਦੇ ਹਮਲੇ ਸਮੇਂ ਗੁਰੂ ਨਾਨਕ ਖੜ੍ਹਾ ਬਾਬਰ ਨੂੰ ਵੰਗਾਰ ਰਿਹਾ ਸੀ, ਉਸੇ ਤਰ੍ਹਾਂ ਨਾਦਰ ਦੇ ਹਮਲੇ ਸਮੇਂ ਵੀ ਇਕੱਲਾ ਖ਼ਾਲਸਾ ਹੀ ਉਸ ਦੇ ਘੋੜਿਆਂ ਦੇ ਸੁੰਮਾਂ ਹੇਠ ਅੰਗਿਆਰ ਵਿਛਾ ਰਿਹਾ ਸੀ। ਆਪਣੀ ਇਸ ਤਰ੍ਹਾਂ ਲੁੱਟ ਹੁੰਦੀ ਦੇਖ ਕੇ ਨਾਦਰ ਸ਼ਾਹ ਭੁਚੱਕਾ ਰਹਿ ਗਿਆ ਸੀ। ਉਸ ਦੇ ਪੰਜਾਬ ਦਾ ਗਵਰਨਰ ਜ਼ਕਰੀਆ ਖ਼ਾਨ ਸੀ। ਉਸ ਨੇ ਜ਼ਕਰੀਆ ਖ਼ਾਨ ਤੋਂ ਪੁੱਛਿਆ ਕਿ ਇਹ ਲੁੱਟ ਮਾਰ ਕਰਨ ਵਾਲੇ ਕੌਣ ਹਨ? ਇਨ੍ਹਾਂ ਗੱਲਾਂ ਨੂੰ ਮੁਸਲਮਾਨ ਲੇਖਕ ਅਹਿਮਦ ਸ਼ਾਹ ਬਟਾਲਵੀ ਨੇ ਵੀ ਲਿਖਿਆ ਹੈ। ਉਹ ਲਿਖਦਾ ਹੈ ਕਿ ਜ਼ਕਰੀਆ ਖ਼ਾਨ ਨੇ ਜਵਾਬ ਦਿੱਤਾ ਕਿ ਇਹ ਸਿੱਖ ਹਨ, ਗੁਰੂ ਨਾਨਕ ਦਾ ਨਾਂ ਲੈਂਦੇ ਹਨ, ਅੰਮ੍ਰਿਤਸਰ ਦੇ ਸਰੋਵਰ ਵਿੱਚ ਇਸ਼ਨਾਨ ਕਰ ਕੇ ਸ਼ਕਤੀ ਪ੍ਰਾਪਤ ਕਰਦੇ ਹਨ। ਨਾਦਿਰ ਸ਼ਾਹ ਨੇ ਪੁੱਛਿਆ ਕਿ ਇਹ ਰਹਿੰਦੇ ਕਿੱਥੇ ਹਨ? ਦੱਸਿਆ ਗਿਆ ਕਿ ਇਨ੍ਹਾਂ ਦਾ ਘਰ-ਘਾਟ ਕੋਈ ਨਹੀਂ ਹੈ। ਹਕੂਮਤ ਨੇ ਇਨ੍ਹਾਂ ਨੂੰ ਕੁੱਟਮਾਰ ਕੇ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਕੱਢ ਦਿੱਤਾ ਹੈ। ਹੁਣ ਤਾਂ ਇਹ ਘੋੜਿਆਂ ਦੀਆਂ ਕਾਠੀਆਂ ‘ਤੇ ਹੀ ਰਹਿੰਦੇ ਹਨ। ਜੰਗਲਾਂ ਦੇ ਝੁੰਡ ਹੀ ਇਨ੍ਹਾਂ ਦੀਆਂ ਬਸਤੀਆਂ ਹਨ। ਨਾਦਰ ਸ਼ਾਹ ਨੇ ਤੁਰੰਤ ਕਿਹਾ ਕਿ ‘ਤਾਂ ਫਿਰ ਇਨ੍ਹਾਂ ਤੋਂ ਬਚ ਕੇ ਰਹਿ। ਜੇ ਇਨ੍ਹਾਂ ‘ਤੇ ਤੁਰੰਤ ਕਾਬੂ ਨਾ ਪਾਇਆ ਤਾਂ ਇਹ ਇਸ ਧਰਤੀ ਦੇ ਮਾਲਕ ਬਣ ਜਾਣਗੇ।’ ਨਾਦਰ ਸ਼ਾਹ ਜੈਸੇ ਮਹਾਂ-ਧਾੜਵੀ ਦੀਆਂ ਇਸ ਤਰ੍ਹਾਂ ਦੀਆਂ ਟੂਕਾਂ ਸਿਰਫ਼ ਇਹੋ ਹੀ ਦਰਸਾ ਰਹੀਆਂ ਹਨ ਕਿ ਜਦੋਂ ਸਾਰਾ ਹਿੰਦੁਸਤਾਨ ਹਮਲਾਵਰਾਂ ਅੱਗ ਝੁਕ ਗਿਆ ਸੀ ਤਾਂ ਖ਼ਾਲਸਾ ਆਪਣੀ ਮਾਂ-ਭੂਮੀ (ਜਾਂ ਪਿਤਰ-ਭੂਮੀ) ਦੇ ਹੋਏ ਅਪਮਾਨ ਦਾ ਬਦਲਾ ਲੈ ਰਿਹਾ ਸੀ।
ਨਾਦਰ ਸ਼ਾਹ ਦੇ ਹਮਲੇ ਤੋਂ ਪੰਜਾਬ ਦੇ ਇਲਾਕਿਆਂ ਨੂੰ ਤੋੜਨ ਦੀ ਗੱਲ ਸ਼ੁਰੂ ਹੋ ਗਈ ਸੀ। ਨਾਦਰ ਸ਼ਾਹ ਨੇ ਪਹਿਲੀ ਵਾਰ ਪੰਜਾਬ ਦੇ ਚਾਰ ਪਰਗਨੇ, ਜਿਨ੍ਹਾਂ ਨੂੰ ਉਸ ਸਮੇਂ ਦੀ ਬੋਲੀ ਵਿੱਚ ‘ਚਾਰ ਮਹਲ’ ਕਿਹਾ ਜਾਂਦਾ ਸੀ, ਮੁਗਲ ਬਾਦਸ਼ਾਹ ਕੋਲੋਂ ਆਪਣੇ ਸਾਮਰਾਜ ਵਿੱਚ ਮਿਲਾਉਣ ਦੀ ਲਿਖਤੀ ਪ੍ਰਵਾਨਗੀ ਲੈ ਲਈ ਸੀ। ਇਸ ਦੇ ਨਾਲ ਹੀ ਉਸ ਨੇ ਜਿਹਲਮ ਅਤੇ ਸਿੰਧ ਦੇ ਵਿਚਕਾਰਲਾ ਦੁਆਬ ਵੀ ਲਿਖਤੀ ਰੂਪ ਵਿੱਚ ਲੈ ਲਿਆ ਸੀ। ਇਉਂ ਹਿੰਦੁਸਤਾਨ ਦੇ ਆਪਣੇ ਹਾਕਮਾਂ ਨੇ ਹੀ ਦੇਸ਼ ਦੀ ਪੱਛਮੀ ਸਰਹੱਦ ਨੂੰ ਸੁੰਗੇੜਨਾ ਸ਼ੁਰੂ ਕਰ ਦਿੱਤਾ ਸੀ। ਇਸ ਹਿਸਾਬ ਨਾਲ ਹਿੰਦੁਸਤਾਨ ਦੀ ਪੱਛਮੀ ਹੱਦ ਸਿੰਧ ਦਰਿਆ ਨਹੀਂ ਸੀ ਸਗੋਂ ਜਿਹਲਮ ਬਣ ਗਿਆ ਸੀ।
ਨਾਦਰ ਸ਼ਾਹ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਉਪਰ ਹਮਲੇ 1747-48 ਤੋਂ ਲੈ ਕੇ 1767-68 ਤੱਕ ਜਾਰੀ ਰੱਖੇ ਸਨ। ਇਨ੍ਹਾਂ ਦੇ ਸਿੱਟੇ ਵਜੋਂ ਸਤਲੁਜ ਤੱਕ ਦਾ ਸਾਰਾ ਇਲਾਕਾ ਅਫ਼ਗ਼ਾਨ ਸਾਮਰਾਜ ਵਿੱਚ ਮਿਲਾ ਲਿਆ ਗਿਆ ਸੀ। ਅਹਿਮਦ ਸ਼ਾਹ ਅਬਦਾਲੀ ਸਮੇਂ ਹਿੰਦੁਸਤਾਨ ਦੀ ਪੱਛਮੀ ਸਰਹੱਦ ਸਿੰਧ ਅਤੇ ਜਿਹਲਮ ਨਹੀਂ ਸਗੋਂ ਸਤਲੁਜ ਦਰਿਆ ਸੀ। ਸਤਲੁਜ ਤੋਂ ਲੈ ਕੇ ਸਿੰਧ ਦਰਿਆ ਤੱਕ ਦਾ ਵਿਸ਼ਾਲ ਖੇਤਰ ਹਿੰਦੁਸਤਾਨੀ ਹਾਕਮਾਂ ਨੇ ਆਪਣੇ ਹੱਥਾਂ ਨਾਲ ਲਿਖ ਕੇ ਅਫ਼ਗ਼ਾਨ ਸਾਮਰਾਜ ਨੂੰ ਦੇ ਦਿੱਤਾ ਸੀ। ਇਸ ਲਈ ਇਕੱਲਾ ਮੁਗਲ ਬਾਦਸ਼ਾਹ (ਅਹਿਮਦ ਸ਼ਾਹ) ਜਾਂ ਮੁਗਲ ਅਧਿਕਾਰੀ ਹੀ ਜ਼ਿੰਮੇਵਾਰ ਨਹੀਂ ਸਨ ਸਗੋਂ ਮਰਾਠਾ ਨੇਤਾ ਵੀ ਉਨੇ ਹੀ ਜ਼ਿੰਮੇਵਾਰ ਸਨ। ਅਬਦਾਲੀ ਦੇ ਪਿਛਲੇ ਹਮਲਿਆਂ ਸਮੇਂ ਮਰਾਠੇ ਹੀ ਉੱਤਰੀ ਹਿੰਦੁਸਤਾਨ ਦੇ ਮਾਲਕ ਸਨ ਪਰ ਉਹ 1761 ਵਿੱਚ ਪਾਣੀਪਤ ਦੀ ਤੀਜੀ ਲੜਾਈ ਵਿੱਚ ਇਹ ਸਭ ਛੱਡ ਚੁੱਕੇ ਸਨ। ਮੁੜ ਕੇ ਉਨ੍ਹਾਂ ਨੇ ਇਹ ਇਲਾਕੇ ਵਾਪਸ ਲੈਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਸ ਵਿਸ਼ਾਲ ਖੇਤਰ ਵਿੱਚ ਸਤਲੁਜ ਤੋਂ ਲੈ ਕੇ ਸਿੰਧ ਦਰਿਆ ਵਿਚਕਾਰਲਾ ਸਾਰਾ ਪੰਜਾਬ ਕਸ਼ਮੀਰ ਸਮੇਤ ਲੇਹ ਅਤੇ ਲੱਦਾਖ ਅਤੇ ਸਿੰਧ ਪ੍ਰਾਂਤ ਦਾ ਇਲਾਕਾ ਵੀ ਸ਼ਾਮਲ ਸੀ। ਇਹ ਵਿਸ਼ਾਲ ਖੇਤਰ ਹਿੰਦੁਸਤਾਨ ਕੋਲੋਂ ਖੋਹ ਲਿਆ ਗਿਆ ਸੀ।
ਹਿੰਦੁਸਤਾਨ ਦੀਆਂ ਸਾਰੀਆਂ ਤਾਕਤਾਂ ਅਹਿਮਦ ਸ਼ਾਹ ਅਬਦਾਲੀ ਸਾਹਮਣੇ ਹਾਰ ਮੰਨ ਚੁੱਕੀਆਂ ਸਨ। ਮਰਾਠਿਆਂ ਨੇ ਅਹਿਮਦ ਸ਼ਾਹ ਅਬਦਾਲੀ ਦੀ ਈਨ ਮੰਨ ਕੇ ਆਪਣਾ ਰਾਜ-ਭਾਗ ਸੰਭਾਲ ਲਿਆ ਸੀ। ਅਬਦਾਲੀ ਹਿੰਦੁਸਤਾਨ ਵਿੱਚ ਰਹਿਣਾ ਨਹੀਂ ਸੀ ਚਾਹੁੰਦਾ ਪਰ ਉਹ ਹਿੰਦੁਸਤਾਨ ਨੂੰ ਐਸੀ ਤਾਕਤ ਹਵਾਲੇ ਕਰਨਾ ਚਾਹੁੰਦਾ ਸੀ ਜਿਹੜੀ ਅਬਦਾਲੀ ਨੂੰ ਆਪਣਾ ਸੁਪਰੀਮ ਲਾਰਡ ਸਮਝ ਕੇ ਰਾਜ ਕਰੇ। ਮਰਾਠੇ ਇਸ ਕੰਮ ਲਈ ਤਿਆਰ ਹੋ ਗਏ ਸਨ। ਮਰਾਠਿਆਂ ਵੱਲੋਂ ਅਬਦਾਲੀ ਹੇਠਾਂ ਰਹਿ ਕੇ ਰਾਜ ਕਰਨ ਦੀ ਗੱਲ ਨਾਲ ਅਬਦਾਲੀ ਦਾ ਇੱਕ ਕੰਮ ਤਾਂ ਪੂਰਾ ਹੋ ਗਿਆ ਸੀ ਪਰ ਉਹ ਇਸ ਦੇ ਨਾਲ-ਨਾਲ ਪੰਜਾਬ ਵੀ ਆਪਣੀ ਵਿਸ਼ਵਾਸ-ਪਾਤਰ ਧਿਰ ਨੂੰ ਸੌਂਪਣਾ ਚਾਹੁੰਦਾ ਸੀ ਤਾਂ ਕਿ ਉਹ ਹਿੰਦੁਸਤਾਨ ਵਿੱਚ ਆਉਣ ਲਈ ਪੰਜਾਬ ਵਿੱਚੋਂ ਦੀ ਸੁਰੱਖਿਅਤ ਲੰਘ ਸਕੇ। ਸੰਨ 1764-65 ਤੱਕ ਅਬਦਾਲੀ ਨੂੰ ਇਹ ਪਤਾ ਲੱਗ ਚੁੱਕਿਆ ਸੀ ਕਿ ਪੰਜਾਬ ਨੂੰ ਸਿਰਫ਼ ਸਿੱਖ ਸੰਭਾਲ ਸਕਦੇ ਸਨ। ਇਸ ਲਈ ਅਬਦਾਲੀ ਦੀਆਂ ਸਾਰੀਆਂ ਕੋਸ਼ਿਸ਼ਾਂ ਸਿੱਖਾਂ ਨੂੰ ਆਪਣੇ ਵੱਲ ਖਿੱਚਣ ਲਈ ਲੱਗ ਗਈਆਂ ਸਨ। ਸੰਨ 1765 ਵਿੱਚ ਜਦੋਂ ਅਬਦਾਲੀ ਸੱਤਵੀਂ ਵਾਰ ਲਾਹੌਰ ਆਇਆ ਤਾਂ ਉਸ ਸਮੇਂ ਸਰਦਾਰ ਲਹਿਣਾ ਸਿੰਘ ਭੰਗੀ ਲਾਹੌਰ ਦਾ ਹਾਕਮ ਸੀ। ਅਬਦਾਲੀ ਨੇ ਲਾਹੌਰ ਦੇ ਨਾਮਵਰ ਵਸਨੀਕਾਂ ਨੂੰ ਇਕੱਠਾ ਕਰਕੇ ਪੁੱਛਿਆ ਕਿ ਲਾਹੌਰ ਦਾ ਗਵਰਨਰ ਕਿਸ ਨੂੰ ਬਣਾਉਣਾ ਚਾਹੀਦਾ ਹੈ। ਸਾਰੇ ਵਸਨੀਕਾਂ ਨੇ ਇੱਕ ਰਾਇ ਨਾਲ ਕਿਹਾ ਕਿ ਇੱਥੇ ਲਹਿਣਾ ਸਿੰਘ ਭੰਗੀ ਰਾਜ ਕਰਦਾ ਰਿਹਾ ਹੈ। ਕਿਸੇ ਵੀ ਨਾਗਰਿਕ ਨੂੰ ਉਸ ਤੋਂ ਕੋਈ ਵੀ ਸ਼ਿਕਾਇਤ ਨਹੀਂ ਹੈ। ਉਸ ਦੇ ਰਾਜ ਵਿੱਚ ਪਹਿਲੀ ਵਾਰ ਲਾਹੌਰ ਨਿਵਾਸੀਆਂ ਨੂੰ ਸੁੱਖ-ਸ਼ਾਂਤੀ ਦਾ ਸਮਾਂ ਮਿਲਿਆ ਹੈ। ਇਹ ਸੁਣ ਕੇ ਅਬਦਾਲੀ ਨੇ ਕਿਹਾ, ”ਜਾਓ, ਲਹਿਣਾ ਸਿੰਘ ਭੰਗੀ ਨੂੰ ਸਮਝਾ-ਬੁਝਾ ਕੇ ਇੱਕ ਵਾਰ ਮੇਰੇ ਕੋਲ ਲੈ ਆਓ। ਮੈਂ ਉਸ ਨੂੰ ਆਪਣੇ ਵੱਲੋਂ ਲਾਹੌਰ ਦਾ ਗਵਰਨਰ ਬਣਾ ਦਿਆਂਗਾ।”
ਲਾਹੌਰ ਦੇ ਵਸਨੀਕ ਅਬਦਾਲੀ ਵੱਲੋਂ ਦਿੱਤੇ ਤੋਹਫ਼ਿਆਂ ਨਾਲ ਲਹਿਣਾ ਸਿੰਘ ਭੰਗੀ ਦੀ ਭਾਲ ਕਰਦੇ ਹੋਏ ਉਸ ਕੋਲ ਪਹੁੰਚ ਗਏ ਸਨ। ਯਾਦ ਰਹੇ ਜਦੋਂ ਅਬਦਾਲੀ ਲਾਹੌਰ ਪਹੁੰਚਿਆ ਸੀ ਤਾਂ ਲਹਿਣਾ ਸਿੰਘ ਭੰਗੀ ਵੀ ਬਾਕੀ ਸਿੱਖ ਸਰਦਾਰਾਂ ਸਮੇਤ ਲਾਹੌਰ ਛੱਡ ਕੇ ਅਬਦਾਲੀ ਤੋਂ ਇੰਨੀ ਦੂਰ ਚਲੇ ਗਏ ਸਨ ਜਿੱਥੋਂ ਤੱਕ ਉਹ ਸਮਝਦੇ ਸਨ ਕਿ ਇੱਥੇ ਤੱਕ ਪਹੁੰਚ ਕੇ ਅਬਦਾਲੀ ਉਨ੍ਹਾਂ ਉਪਰ ਕੋਈ ਤਕੜੀ ਕਾਰਵਾਈ ਨਹੀਂ ਕਰ ਸਕਦਾ ਸੀ। ਸਿੱਖ ਸਰਦਾਰਾਂ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਉਹ ਅਬਦਾਲੀ ਦਾ ਤਾਜ਼ਾਦਮ ਮੁਕਾਬਲਾ ਕਰ ਸਕਣ। ਜਦੋਂ ਅਬਦਾਲੀ ਥੱਕ ਅਤੇ ਅੱਕ ਜਾਂਦਾ ਸੀ ਤਾਂ ਹੀ ਉਹ ਅਬਦਾਲੀ ਉਪਰ ਗੁਰੀਲਾ ਹਮਲੇ ਕਰਦੇ ਸਨ। ਇਹ ਸਿੱਖਾਂ ਦੀ ਯੁੱਧ-ਨੀਤੀ ਸੀ। ਲਾਹੌਰ ਵਾਸੀ ਲਹਿਣਾ ਸਿੰਘ ਭੰਗੀ ਕੋਲ ਗਏ। ਉਸ ਨੂੰ ਅਬਦਾਲੀ ਵੱਲੋਂ ਭੇਜੇ ਗਏ ਤੋਹਫ਼ੇ (ਸੁੱਕੇ ਮੇਵੇ ਅਤੇ ਗਰਮ ਸ਼ਾਲ) ਦਿੱਤੇ ਤੇ ਇਹ ਵੀ ਦੱਸਿਆ ਕਿ ਅਬਦਾਲੀ ਨੇ ਉਸ ਨੂੰ ਲਾਹੌਰ ਦਾ ਗਵਰਨਰ ਬਣਾ ਦੇਣਾ ਹੈ। ਲਹਿਣਾ ਸਿੰਘ ਭੰਗੀ ਨੇ ਇਹ ਜਵਾਬ ਦਿੱਤਾ ਸੀ: ‘ਖਾਲਸੇ ਨੇ ਜੋ ਕੁਝ ਲੈਣਾ ਹੈ ਉਹ ਅਕਾਲ ਪੁਰਖ ਤੋਂ ਲੈਣਾ ਹੈ। ਅਸੀਂ ਤਾਂ ਭੁੱਜੇ ਹੋਏ ਛੋਲੇ ਅਤੇ ਮਿੱਸੀਆਂ ਰੋਟੀਆਂ ਖਾ ਕੇ ਪਲੇ ਹਾਂ, ਜੰਗਲਾਂ ਵਿੱਚ ਰਹਿ ਕੇ ਜੀਵਨ ਬਤੀਤ ਕੀਤਾ ਹੈ। ਇਹ ਮੇਵੇ ਤੇ ਗਰਮ ਸ਼ਾਲ ਸਾਡੇ ਕਿਸੇ ਕੰਮ ਦੇ ਨਹੀਂ। ਅਬਦਾਲੀ ਨੇ ਜੋ ਕੁਝ ਦੇਣਾ ਹੈ, ਉਹ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਦੇਵੇ। ਉੱਥੇ ਸਰਬੱਤ ਖ਼ਾਲਸਾ ਫ਼ੈਸਲਾ ਕਰੇਗਾ ਕਿ ਅਬਦਾਲੀ ਦੀਆਂ ਪੇਸ਼ਕਸ਼ਾਂ ਦਾ ਕੀ ਕਰਨਾ ਹੈ। ਮੈਂ ਇਕੱਲਾ ਇਸ ਬਾਰੇ ਕੁਝ ਨਹੀਂ ਕਹਿ ਸਕਦਾ।’
ਇਹ ਪੇਸ਼ਕਸ਼ ਨਾਕਾਮ ਹੋ ਜਾਣ ਤੋਂ ਬਾਅਦ ਅਬਦਾਲੀ ਪੰਜਾਬ ਨੂੰ ਉਸੇ ਤਰ੍ਹਾਂ ਛੱਡ ਕੇ ਹੀ ਵਾਪਸ ਚਲਿਆ ਗਿਆ ਸੀ। ਖ਼ਾਲਸੇ ਨੇ ਉਸ ਦੇ ਜਾਣ ਤੋਂ ਬਾਅਦ ਫਿਰ ਸਾਰੇ ਪੰਜਾਬ ਨੂੰ ਪਹਿਲਾਂ ਵਾਂਗ ਹੀ ਰੋਕ ਲਿਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਹਿੰਦੁਸਤਾਨ ਦੀ ਕਿਸੇ ਵੀ ਤਾਕਤ ਨੂੰ ਸਤਲੁਜ ਤੋਂ ਲੈ ਕੇ ਸਿੰਧ ਦਰਿਆ ਤੱਕ ਦੇ ਵਿਸ਼ਾਲ ਖੇਤਰ ਦੀ ਪ੍ਰਵਾਹ ਨਹੀਂ ਸੀ। ਸਿਰਫ਼ ਸਿੱਖ ਆਪਣੇ ਦੇਸ਼ ਨੂੰ ਸਿੰਧ ਦਰਿਆ ਤੱਕ ਆਪਣਾ ਸਮਝਦੇ ਸਨ। ਉਹ ਇੱਥੇ ਕਿਸੇ ਵੀ ਵਿਦੇਸ਼ੀ ਹਾਕਮ ਦਾ ਰਾਜ ਨਹੀਂ ਚਾਹੁੰਦੇ ਸਨ। ਉਨ੍ਹਾਂ ਦਾ ਨਿਸ਼ਾਨਾ ਪੰਜਾਬ ਨੂੰ ਸੁਤੰਤਰ ਕਰਾ ਕੇ ਇੱਥੋਂ ਦੇ ਲੋਕਾਂ ਦਾ ਰਾਜ ਸਥਾਪਤ ਕਰਨਾ ਸੀ। ਉਨ੍ਹਾਂ ਸਾਹਮਣੇ ਬੰਦਾ ਸਿੰਘ ਬਹਾਦਰ ਦਾ ਕਾਇਮ ਕੀਤਾ ਹੋਇਆ ਰਾਜ ਇੱਕ ਮਾਡਲ ਦੀ ਤਰ੍ਹਾਂ ਸੀ। ਅਬਦਾਲੀ ਆਖ਼ਰ ਬੇਵੱਸੀ ਦੀ ਹਾਲਤ ਵਿੱਚ ਪੰਜਾਬ ਨੂੰ ਲਲਚਾਈਆਂ ਅੱਖਾਂ ਨਾਲ ਦੇਖਦਾ ਹੋਇਆ ਮਰ ਗਿਆ ਸੀ। ਉਸ ਨੇ ਮਰਾਠਿਆਂ ਨੂੰ ਹਰਾਇਆ ਸੀ ਪਰ ਪੰਜਾਬ ਵਿੱਚੋਂ ਸਿੱਖਾਂ ਨੇ ਅਬਦਾਲੀ ਨੂੰ ਭਜਾ ਦਿੱਤਾ ਸੀ।
ਅਬਦਾਲੀ ਤੋਂ ਬਾਅਦ ਉਸ ਦੇ ਪੁੱਤਰ ਤੈਮੂਰ ਸ਼ਾਹ ਅਤੇ ਉਸ ਦੇ ਪੋਤਰੇ ਸ਼ਾਹ ਜ਼ਮਾਨ ਦੇ ਹਮਲਿਆਂ ਦੀ ਗੱਲ ਬੜੀ ਦਿਲਚਸਪ ਹੈ। ਦਿੱਲੀ ਦਾ ਮੁਗਲ ਬਾਦਸ਼ਾਹ ਆਲਮ ਤੈਮੂਰ ਦਾ ਸਾਲਾ ਸੀ। ਉਹ ਚਾਹੁੰਦਾ ਸੀ ਕਿ ਤੈਮੂਰ ਸ਼ਾਹ ਦਿੱਲੀ ਪਹੁੰਚ ਕੇ ਉਸ ਦੀਆਂ ਦੁਸ਼ਮਣ ਤਾਕਤਾਂ ਨੂੰ ਸਬਕ ਸਿਖਾਏ। ਇਸ ਦੇ ਬਦਲੇ ਉਹ ਭਾਵੇਂ ਇੱਥੋਂ ਕੁਝ ਵੀ ਲੈ ਜਾਵੇ। ਇਸ ਮਕਸਦ ਲਈ ਤੈਮੂਰ ਸ਼ਾਹ ਨੇ ਕਾਬਲ ਤੋਂ ਚੱਲ ਕੇ ਦਿੱਲੀ ਪਹੁੰਚਣ ਦੀਆਂ ਤਿੰਨ ਕੋਸ਼ਿਸ਼ਾਂ ਕੀਤੀਆਂ ਪਰ ਉਹ ਪੰਜਾਬ ਵਿੱਚੋਂ ਨਹੀਂ ਲੰਘ ਸਕਿਆ ਕਿਉਂਕਿ ਖ਼ਾਲਸੇ ਨੇ ਕਿਹਾ ਹੋਇਆ ਸੀ ਕਿ ਪੰਜਾਬ ਖ਼ਾਲਸੇ ਦਾ ਹੈ। ਇੱਥੋਂ ਦੀ ਕੋਈ ਧਾੜਵੀ ਜਾਂ ਹਮਲਾਵਰ ਨਹੀਂ ਲੰਘ ਸਕਦਾ। ਸੰਨ 1793 ਵਿੱਚ ਤੈਮੂਰ ਸ਼ਾਹ ਮਰ ਗਿਆ ਸੀ ਅਤੇ ਉਸ ਦਾ ਪੁੱਤਰ ਸ਼ਾਹ ਜ਼ਮਾਨ ਕਾਬਲ ਦਾ ਬਾਦਸ਼ਾਹ ਬਣਿਆ। ਉਸ ਨੇ ਵੀ ਤਿੰਨ ਵਾਰ ਆਪਣੇ ਮਾਮੇ ਸ਼ਾਹ ਆਲਮ ਦੀ ਮਦਦ ਕਰਨ ਲਈ ਦਿੱਲੀ ਪਹੁੰਚਣਾ ਚਾਹਿਆ ਪਰ ਉਹ ਵੀ ਪੰਜਾਬ ਵਿੱਚੋਂ ਲੰਘ ਕੇ ਦਿੱਲੀ ਨਹੀਂ ਪਹੁੰਚ ਸਕਿਆ ਕਿਉਂਕਿ ਪੰਜਾਬ ਵਿੱਚ ਖ਼ਾਲਸੇ ਦੀਆਂ ਮਿਸਲਾਂ ਦਾ ਰਾਜ ਸੀ। ਆਖ਼ਰੀ ਵਾਰ ਸ਼ਾਹ ਜ਼ਮਾਨ ਨੇ ਵੀ ਕੋਸ਼ਿਸ਼ ਕੀਤੀ ਸੀ ਕਿ ਸਿੱਖ ਨੇਤਾ ਉਸ ਪਾਸ ਆਉਣ ਅਤੇ ਉਹ ਸਿੱਖਾਂ ਨੂੰ ਪੰਜਾਬ ਸੌਂਪ ਦੇਵੇਗਾ। ਦੂਜੇ ਪਾਸੇ ਸਿੱਖ ਨੇਤਾ ਵਾਰ ਵਾਰ ਕਹਿ ਰਹੇ ਸਨ ਕਿ ਉਨ੍ਹਾਂ ਨੇ ਪੰਜਾਬ ਨੂੰ ਪਹਿਲੋਂ ਹੀ ਆਪਣੀ ਹਿੰਮਤ ਨਾਲ ਰੋਕਿਆ ਹੈ, ਹੁਣ ਉਹ ਸਾਨੂੰ ਕੀ ਦੇਵੇਗਾ। ਉਸ ਸਮੇਂ ਸਿੱਖ ਨੇਤਾ ਮਹਾਰਾਜਾ ਰਣਜੀਤ ਸਿੰਘ ਸੀ। ਇਸ ਨੇ ਸ਼ਾਹ ਜ਼ਮਾਨ ਨੂੰ ਲਾਹੌਰ ਕਿਲ੍ਹੇ ਦੇ ਸੰਮਣ ਬੁਰਜ ਹੇਠ ਖਲੋ ਕੇ ਕਿਹਾ ਸੀ, ”ਐ ਅਦਬਾਲੀ ਦੇ ਪੋਤਰੇ ਤੈਨੂੰ ਖ਼ਾਲਸੇ ਦਾ ਨੇਤਾ ਲਲਕਾਰ ਰਿਹਾ ਹੈ। ਜਾਂ ਤਾਂ ਬਾਹਰ ਨਿਕਲ ਕੇ ਦੋ-ਦੋ ਹੱਥ ਕਰ, ਨਹੀਂ ਤਾਂ ਜਿੱਧਰੋਂ ਆਇਆ ਹੈਂ ਓਧਰ ਨੂੰ ਹੀ ਚਲਾ ਜਾ।” ਇਸ ਤਰ੍ਹਾਂ ਦੀਆਂ ਗੱਲਾਂ ਸਿੱਖ ਨੇਤਾ ਉਸ ਸਮੇਂ ਕਰ ਰਹੇ ਸਨ ਜਦੋਂ ਹਿੰਦੁਸਤਾਨ ਦੀਆਂ ਸਾਰੀਆਂ ਤਾਕਤਾਂ- ਮਰਾਠੇ, ਰਾਜਪੂਤ, ਰੁਹੇਲੇ, ਮੁਗ਼ਲ ਆਦਿ ਬਿਲਕੁਲ ਹਾਰ ਚੁੱਕੀਆਂ ਸਨ ਅਤੇ ਹਿੰਦੁਸਤਾਨ ਦੇ ਪੰਜਾਬ, ਕਸ਼ਮੀਰ ਅਤੇ ਸਿੰਧ ਖੇਤਰਾਂ ਨੂੰ ਭੁੱਲ ਚੁੱਕੀਆਂ ਸਨ।
ਅਫ਼ਗ਼ਾਨ ਸਾਮਰਾਜ ਦੀ ਕਬਰ ‘ਤੇ ਖਾਲਸੇ ਦਾ ਰਾਜ ਉਸਾਰਿਆ ਗਿਆ ਸੀ। ਸੰਨ 1799 ਵਿੱਚ ਲਾਹੌਰ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਨੇ ਬਾਕਾਇਦਾ ਰੂਪ ਵਿੱਚ ਖ਼ਾਲਸੇ ਦੇ ਰਾਜ ਦਾ ਐਲਾਨ ਕਰ ਦਿੱਤਾ ਸੀ। ਜਿਉਂ ਜਿਉਂ ਖ਼ਾਲਸਾ ਰਾਜ ਫੈਲ ਰਿਹਾ ਸੀ ਤਿਉਂ ਤਿਉਂ ਅਫ਼ਗ਼ਾਨ ਸਾਮਰਾਜ ਸੁੰਗੜ ਰਿਹਾ ਸੀ। ਅਖ਼ੀਰ 1815-16 ਵਿੱਚ ਅਹਿਮਦ ਸ਼ਾਹ ਅਦਬਾਲੀ ਦੇ ਦੋਵੇਂ ਪੋਤਰੇ ਸ਼ਾਹ ਜ਼ਮਾਨ ਅਤੇ ਸ਼ਾਹ ਸੁਜ਼ਾ ਖ਼ਾਲਸੇ ਦੀ ਸ਼ਰਨ ਵਿੱਚ ਆ ਗਏ ਸਨ। ਸ਼ਾਹ ਜ਼ਮਾਨ ਨੂੰ 1801 ਵਿੱਚ ਤਖ਼ਤ ਤੋਂ ਲਾਹ ਕੇ ਦੋਵੇਂ ਅੱਖਾਂ ਤੋਂ ਅੰਨ੍ਹਾ ਕਰ ਦਿੱਤਾ ਗਿਆ ਸੀ। ਤਿੰਨ ਕੁ ਸਾਲਾਂ ਬਾਅਦ ਸ਼ਾਹ ਸੁਜ਼ਾਹ ਕਾਬਲ ਦਾ ਬਾਦਸ਼ਾਹ ਬਣ ਗਿਆ ਸੀ। ਇਹ ਸ਼ਾਹ ਜ਼ਮਾਨ ਦਾ ਛੋਟਾ ਭਰਾ ਸੀ ਪਰ 1808 ਵਿੱਚ ਇਸ ਨੂੰ ਵੀ ਤਖ਼ਤ ਤੋਂ ਲਾਹ ਦਿੱਤਾ ਗਿਆ ਸੀ। ਆਖ਼ਰ ਇਹ ਦੋਵੇਂ ਭਰਾ ਬਚਦੇ-ਬਚਾਉਂਦੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਨ ਵਿੱਚ ਆ ਗਏ ਸਨ। ਇਤਿਹਾਸ ਨੇ ਆਪਣਾ ਪੂਰਾ ਚੱਕਰ ਕੱਟ ਲਿਆ ਸੀ। ਤਿੰਨ ਵਾਰ ਪੰਜਾਬ ਵਿੱਚ ਹਮਲਾਵਰ ਵਜੋਂ ਆਇਆ ਸ਼ਾਹ ਜ਼ਮਾਨ 1815 ਵਿੱਚ ਪੰਜਾਬ ਵਿੱਚ ਹੀ ਸ਼ਰਨ ਲੈਣ ਲਈ ਮਜਬੂਰ ਹੋ ਗਿਆ ਸੀ। ਇਹ ਸਭ ਖ਼ਾਲਸੇ ਦੀਆਂ ਪ੍ਰਾਪਤੀਆਂ ਸਨ। ਜਿਹੜਾ ਕੋਹਿਨੂਰ ਹੀਰਾ ਸੰਨ 1739 ਵਿੱਚ ਮੁਗਲ ਬਾਦਸ਼ਾਹ ਕੋਲੋਂ ਨਾਦਰ ਸ਼ਾਹ ਖੋਹ ਕੇ ਲੈ ਗਿਆ ਸੀ ਉਹੀ ਕੋਹਿਨੂਰ ਹੀਰਾ ਅਹਿਮਦ ਸ਼ਾਹ ਅਦਬਾਲੀ ਕੋਲ ਹੁੰਦਾ ਹੋਇਆ ਪਹਿਲਾਂ ਤੈਮੂਰ ਸ਼ਾਹ, ਫਿਰ ਸ਼ਾਹ ਜ਼ਮਾਨ ਅਤੇ ਫਿਰ ਸ਼ਾਹ ਸੁਜ਼ਾਹ ਪਾਸ ਪਹੁੰਚ ਗਿਆ ਸੀ। ਜਦੋਂ ਸ਼ਾਹ ਸੁਜ਼ਾਹ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਨ ਵਿੱਚ ਆ ਗਿਆ ਤਾਂ ਕੋਹਿਨੂਰ ਹੀਰਾ ਮੁੜ ਮਹਾਰਾਜਾ ਰਣਜੀਤ ਸਿੰਘ ਪਾਸ ਪਹੁੰਚ ਗਿਆ ਸੀ।
ਮਹਾਰਾਜਾ ਰਣਜੀਤ ਸਿੰਘ ਵੱਲੋਂ ਸੰਨ 1799 ਵਿੱਚ ਕਾਇਮ ਰਾਜ ਸੰਨ 1839 ਤਕ ਫੈਲਦਾ ਅਤੇ ਪਰਸਦਾ ਹੋਇਆ ਕਾਬਲ-ਕੰਧਾਰ ਤਕ ਪਹੁੰਚ ਗਿਆ ਸੀ। ਪੰਜਾਬ ਅਤੇ ਹਿੰਦੁਸਤਾਨ ਦਾ ਉਹ ਖੁੱਸਿਆ ਹੋਇਆ ਵਿਸ਼ਾਲ ਖੇਤਰ, ਜਿਸ ਨੂੰ ਹਿੰਦੁਸਤਾਨੀ ਤਾਕਤਾਂ ਉੱਕਾ ਹੀ ਵਿਸਾਰ ਚੁੱਕੀਆਂ ਸਨ, ਖ਼ਾਲਸੇ ਨੇ ਫਿਰ ਤੋਂ ਅਫ਼ਗ਼ਾਨ ਸਾਮਰਾਜ ਕੋਲੋਂ ਖੋਹ ਕੇ ਵਾਪਸ ਲੈ ਲਿਆ ਸੀ। ਇਸ ਵਾਪਸ ਲਏ ਹੋਏ ਇਲਾਕੇ ਵਿੱਚ ਖ਼ਾਲਸੇ ਨੇ ਆਪਣੀ ਅਗਵਾਈ ਹੇਠ ਹਿੰਦੁਸਤਾਨੀ ਲੋਕਾਂ ਦਾ ਹੀ ਰਾਜ ਸਥਾਪਤ ਕੀਤਾ ਸੀ। ਖ਼ਾਲਸਾ ਰਾਜ ਦੀਆਂ ਪੱਛਮੀ ਹੱਦਾਂ ਸਿੰਧ ਦਰਿਆ ਤੋਂ ਵੀ ਪਰ੍ਹੇ ਚਲੀਆਂ ਗਈਆਂ ਸਨ। ਸੰਨ 1839 ਵਿੱਚ ਤਰੈ-ਪੱਖੀ ਸੰਧੀ ਰਾਹੀਂ ਕਾਬਲ ਦੇ ਤਖ਼ਤ ‘ਤੇ ਸ਼ਾਹ ਸੁਜ਼ਾਹ ਨੂੰ ਬਿਠਾਇਆ ਗਿਆ ਸੀ। ਉਸ ਉੱਪਰ ਸ਼ਰਤ ਲਾਈ ਗਈ ਸੀ ਕਿ ਉਹ ਹਰ ਛਿਮਾਹੀ ਪੰਜਾਬ ਦੇ ਮਹਾਰਾਜੇ ਨੂੰ ਨਜ਼ਰਾਨਾ ਪੇਸ਼ ਕਰਿਆ ਕਰੇਗਾ ਅਤੇ ਕਾਬਲ ਵਿੱਚ ਪਈ ਹਰ ਚੀਜ਼ ਵਾਪਸ ਲਾਹੌਰ ਭੇਜੇਗਾ ਜਿਹੜੀ ਕਦੇ ਹਿੰਦੁਸਤਾਨ ਵਿੱਚੋਂ ਲੁੱਟ ਕੇ ਲਿਆਂਦੀ ਗਈ ਸੀ। ਇਸੇ ਸ਼ਰਤ ਅਧੀਨ ਕਾਬਲ ਤੋਂ ਸੋਮਨਾਥ ਮੰਦਰ ਦੇ ਦਰਵਾਜ਼ੇ ਮੋੜੇ ਗਏ ਸਨ। ਇਹ ਚਾਂਦੀ ਦੇ ਦਰਵਾਜ਼ੇ ਸਨ। ਭਾਵੇਂ ਬਾਕੀ ਵਾਪਸ ਲਿਆਂਦੀਆਂ ਗਈਆਂ ਚੀਜ਼ਾਂ-ਵਸਤਾਂ ਦੀ ਅੱਜ ਸਾਨੂੰ ਪੂਰੀ ਜਾਣਕਾਰੀ ਨਹੀਂ ਮਿਲਦੀ ਪਰ ਮਹਾਰਾਜਾ ਰਣਜੀਤ ਸਿੰਘ ਨੇ ਕੰਵਰ ਨੌਨਿਹਾਲ ਸਿੰਘ ਦੀ ਡਿਊਟੀ ਲਗਾ ਦਿੱਤੀ ਸੀ ਕਿ ਉਹ ਸ਼ਾਹ ਸੁਜ਼ਾਹ ਦੇ ਸਹਿਯੋਗ ਨਾਲ ਕਾਬਲ ਦੇ ਖਜ਼ਾਨੇ ਵਿੱਚ ਪਈਆਂ ਉਨ੍ਹਾਂ ਸਾਰੀਆਂ ਵਸਤਾਂ ਦੀ ਸੂਚੀ ਤਿਆਰ ਕਰੇ ਜਿਹੜੀਆਂ ਹਿੰਦੁਸਤਾਨ ਵਿੱਚੋਂ ਲੁੱਟ ਕੇ ਲਿਜਾਈਆਂ ਗਈਆਂ ਸਨ। ਇਨ੍ਹਾਂ ਵਸਤਾਂ ਬਾਰੇ ਰਿਕਾਰਡ ਸੰਭਾਲੇ ਨਹੀਂ ਜਾ ਸਕੇ ਕਿਉਂਕਿ 1839 ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਸੀ। ਮਹਾਰਾਜੇ ਦੀ ਮੌਤ ਨਾਲ ਲਾਹੌਰ ਵਿੱਚ ਗੜਬੜੀ ਫੈਲ ਗਈ ਸੀ।
ਕੰਵਰ ਨੌਨਿਹਾਲ ਸਿੰਘ ਸ਼ਾਹ ਸੁਜ਼ਾਹ ਨੂੰ ਕਾਬਲ ਦੇ ਤਖ਼ਤ ਉਪਰ ਬਿਠਾਉਣ ਲਈ ਗਈ ਫ਼ੌਜ ਦਾ ਸੈਨਾਪਤੀ ਸੀ। ਕਾਬਲ ਵਿਖੇ ਸਾਰਾ ਕੰਮ ਬੜੇ ਯੋਜਨਾਬੱਧ ਤਰੀਕੇ ਨਾਲ ਹੋ ਰਿਹਾ ਸੀ ਕਿ ਪਿੱਛੇ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਗਏ। ਮਹਾਰਾਜੇ ਦੇ ਅਕਾਲ ਚਲਾਣੇ ਨਾਲ ਸਾਰੀ ਯੋਜਨਾ ਹੀ ਠੁੱਸ ਹੋ ਗਈ ਸੀ। ਕੰਵਰ ਨੌਨਿਹਾਲ ਸਿੰਘ ਨੂੰ ਕਾਬਲ ਤੋਂ ਲਾਹੌਰ ਵਾਪਸ ਆਉਣਾ ਪਿਆ ਸੀ। ਉਹ ਵਸਤਾਂ ਤਾਂ ਵਾਪਸ ਮੰਗਵਾਉਣ ਦਾ ਇੰਤਜ਼ਾਮ ਕਰ ਲਿਆ ਗਿਆ ਸੀ ਪਰ ਬਾਅਦ ਵਿੱਚ ਇਨ੍ਹਾਂ ਨੂੰ ਸੰਭਾਲਿਆ ਨਹੀਂ ਜਾ ਸਕਿਆ ਸੀ। ਕੁਝ ਗੱਲਾਂ ਤਾਂ ਤਰੈ-ਪੱਖੀ ਸੰਧੀ (1839) ਵਿੱਚ ਹੀ ਲਿਖ ਕੇ ਪੂਰੀਆਂ ਕਰ ਲਈਆਂ ਸਨ ਪਰ ਕੁਝ ਗੱਲਾਂ ਲਿਖਤ ਵਿੱਚ ਨਹੀਂ ਆ ਸਕਦੀਆਂ ਸਨ। ਕੁਝ ਗੱਲਾਂ ਐਸੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਤਕੜਾ ਜਰਨੈਲ ਜਾਂ ਤਕੜੀ ਧਿਰ ਆਪਣੇ-ਆਪ ਹੀ ਕਰਵਾ ਲੈਂਦੀ ਹੈ। ਭਾਵ ਇਹ ਹੈ ਕਿ ਖ਼ਾਲਸੇ ਨੇ ਹਿੰਦੁਸਤਾਨ ਨਾਲੋਂ ਖੋਹੇ ਗਏ ਇਲਾਕੇ ਦੇ ਨਾਲ-ਨਾਲ ਉਹ ਵਸਤਾਂ ਵੀ ਵਾਪਸ ਲੈ ਲਈਆਂ ਸਨ ਜਿਨ੍ਹਾਂ ਨੂੰ ਹਮਲਾਵਰ ਹਿੰਦੁਸਤਾਨ ਵਿੱਚੋਂ ਲੁੱਟ ਕੇ ਬਾਹਰ ਲੈ ਗਏ ਸਨ। ਇਨ੍ਹਾਂ ਵਿੱਚ ਕੋਹਿਨੂਰ ਹੀਰਾ ਅਤੇ ਸੋਮਨਾਥ ਦੇ ਦਰਵਾਜ਼ੇ ਪ੍ਰਮੁੱਖ ਸਨ। ਕੰਵਰ ਨੌਨਿਹਾਲ ਸਿੰਘ ਨੂੰ ਸਿਰਫ਼ ਅੱਠ-ਨੌਂ ਮਹੀਨੇ ਖ਼ਾਲਸਾ ਦਰਬਾਰ ਵਿੱਚ ਹਕੂਮਤ ਕਰਨ ਦਾ ਮੌਕਾ ਮਿਲਿਆ ਸੀ ਕਿਉਂਕਿ ਕੰਵਰ ਨੌਨਿਹਾਲ ਸਿੰਘ, ਮਹਾਰਾਜਾ ਖੜਕ ਸਿੰਘ ਦੇ ਹੁੰਦਿਆਂ ਹੀ ਖ਼ਾਲਸਾ ਦਰਬਾਰ ਦੇ ਰੀਜੈਂਟ ਬਣ ਗਏ ਸਨ। ਕੰਵਰ ਨੇ ਆਪਣੇ ਅੱਠ-ਨੌਂ ਮਹੀਨਿਆਂ ਦੇ ਸ਼ਾਸਨ ਦੌਰਾਨ ਹੀ ਏਸ਼ੀਆ ਨੂੰ ਫਤਿਹ ਕਰਨ ਦੇ ਮਨਸੂਬੇ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਉਸ ਦੀ ਸੋਚ ਵਿੱਚ ਹਿੰਦੁਸਤਾਨ ਦਾ ਤਖ਼ਤ ‘ਤਖ਼ਤ-ਏ-ਤਾਊਸ’ ਵੀ ਸਮਾਇਆ ਹੋਇਆ ਸੀ ਜਿਸ ਨੂੰ ਨਾਦਰ ਸ਼ਾਹ ਆਪਣੇ ਨਾਲ ਇਰਾਨ ਲੈ ਗਿਆ ਸੀ। ਕੰਵਰ ਨੌਨਿਹਾਲ ਸਿੰਘ ਨੇ ਕਾਬਲ ਮੁਹਿੰਮ ਤੋਂ ਪ੍ਰੇਰਨਾ ਲੈ ਕੇ ਇਰਾਨ ਵਿੱਚ ਵੀ ਮੁਹਿੰਮ ਲਿਜਾਣ ਦਾ ਮਨ ਬਣਾ ਲਿਆ ਸੀ ਤਾਂ ਕਿ ਹਿੰਦੁਸਤਾਨ ਦੇ ਤਖ਼ਤ ‘ਤਖ਼ਤ-ਏ-ਤਾਊਸ’ ਨੂੰ ਵੀ ਵਾਪਸ ਲਿਆਂਦਾ ਜਾਵੇ ਪਰ ਉਮਰ ਨੇ ਵਫ਼ਾ ਨਹੀਂ ਕੀਤੀ। ਛੇਤੀ ਹੀ ਕੰਵਰ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ।
ਖ਼ਾਲਸਾ ਰਾਜ ਆਪਣੇ-ਆਪ ਵਿੱਚ ਇੱਕ ਕਰਿਸ਼ਮਾ ਸੀ। ਸਾਰੇ ਖ਼ਾਲਸਾ ਰਾਜ, ਜਿਸ ਦੀਆਂ ਹੱਦਾਂ ਸਤਲੁਜ ਤੋਂ ਲੈ ਕੇ ਸਿੰਧ ਤੋਂ ਪਰ੍ਹੇ ਕਾਬਲ-ਕੰਧਾਰ ਨਾਲ ਜਾ ਲੱਗੀਆਂ ਸਨ ਤੇ ਜਿਸ ਵਿੱਚ ਕਸ਼ਮੀਰ, ਲੱਦਾਖ, ਤਿੱਬਤ ਦਾ ਵੀ ਇਲਾਕਾ ਸੀ, ਸਿੱਖਾਂ ਦੀ ਗਿਣਤੀ ਮਸਾਂ-ਮਸਾਂ ਦਸ ਫ਼ੀਸਦੀ ਹੀ ਸੀ। ਫਿਰ ਵੀ ਸਿੱਖਾਂ ਨੇ ਹੋਰਾਂ ਨੂੰ ਇਹ ਅਹਿਸਾਸ ਨਹੀਂ ਸੀ ਹੋਣ ਦਿੱਤਾ ਕਿ ਖ਼ਾਲਸਾ ਰਾਜ ਇੱਕ ਫਿਰਕੇ ਦਾ ਰਾਜ ਹੈ। ਖ਼ਾਲਸਾ ਰਾਜ ਨੂੰ ਸਾਰੇ ਆਪਣਾ ਹੀ ਰਾਜ ਸਮਝਦੇ ਸਨ। ਅਸਲ ਵਿੱਚ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬੀ ਕੌਮ ਹੋਣ ਦਾ ਅਹਿਸਾਸ ਭਰਿਆ ਗਿਆ ਸੀ। ਇਹ ਖ਼ਾਲਸਾ ਰਾਜ ਦੀ ਵੱਡੀ ਪ੍ਰਾਪਤੀ ਸੀ।
ਕੁਝ ਕਾਰਨਾਂ ਕਰਕੇ ਸੰਨ 1849 ਵਿੱਚ ਖ਼ਾਲਸਾ ਰਾਜ ਖ਼ਤਮ ਹੋ ਗਿਆ ਸੀ। ਇਹ ਬਹੁਤ ਵੱਡਾ ਦੁਖਾਂਤ ਸੀ। ਜੋ ਪੰਜਾਬ 1947 ਤਕ ਬਣਿਆ ਰਿਹਾ ਸੀ, ਉਸ ਵਿੱਚੋਂ ਅੰਗਰੇਜ਼ਾਂ ਨੇ ਕਈ ਸੂਬੇ (ਜਿਵੇਂ ਕਿ ਜੰਮੂ-ਕਸ਼ਮੀਰ ਅਤੇ ਉੱਤਰ-ਪੱਛਮੀ ਸਰਹੱਦੀ ਸੂਬੇ) ਅਲੱਗ ਕਰ ਦਿੱਤੇ ਸਨ, ਫਿਰ ਵੀ ਉਹ ਬਹੁਤ ਵੱਡਾ ਸੀ। ਇਹ ਪੰਜਾਬ ਵੀ ਜਮਨਾ ਤੋਂ ਲੈ ਕੇ ਸਿੰਧ ਦਰਿਆ ਤਕ ਦਾ ਸੀ। ਇਹ ਖ਼ਾਲਸੇ ਦੀ ਹੀ ਦੇਣ ਸੀ। ਇੰਨੇ ਵੱਡੇ ਪੰਜਾਬ ਨੂੰ ਪਹਿਲਾਂ ਹਿੰਦੁਸਤਾਨ ਦੀ ਕੋਈ ਵੀ ਤਾਕਤ ਕਾਇਮ ਨਹੀਂ ਕਰ ਸਕੀ ਸੀ। ਸੰਨ 1849 ਤੋਂ ਬਾਅਦ ਸਿੱਖਾਂ ਦੀ ਤਾਕਤ ਖ਼ਤਮ ਹੋ ਗਈ ਸੀ। ਇਸ ਲਈ ਹੁਣ ਉਹ ਪੰਜਾਬ ਨੂੰ ਬਣਾ ਕੇ ਰੱਖਣ ਵਿੱਚ ਜ਼ਿੰਮੇਵਾਰ ਧਿਰ ਨਹੀਂ ਸਨ ਕਿਉਂਕਿ ਉਹ ਪੰਜਾਬ ਦੀ ਕੁੱਲ ਆਬਾਦੀ ਵਿੱਚ ਮਸਾਂ-ਮਸਾਂ ਪੰਦਰਾਂ ਕੁ ਫ਼ੀਸਦੀ ਹੀ ਸਨ। ਜਦੋਂ ਤਕ ਖ਼ਾਲਸੇ ਦੀ ਜ਼ਿੰਮੇਵਾਰੀ ਸੀ ਖ਼ਾਲਸੇ ਨੇ ਇਸ ਨੂੰ ਪੂਰਾ ਕਰਕੇ ਦਿਖਾ ਦਿੱਤਾ ਸੀ। ਖ਼ਾਲਸੇ ਦੀ ਅਗਵਾਈ ਹੇਠ ਪੰਜਾਬ ਅਤਿ ਵਿਸ਼ਾਲ ਮੁਲਕ ਦੇ ਰੂਪ ਵਿੱਚ ਵਿਸ਼ਵ ਦੇ ਨਕਸ਼ੇ ‘ਤੇ ਉੱਭਰ ਆਇਆ ਸੀ। ਪੰਜਾਬ ਵਿਸ਼ਵ ਪੱਧਰ ‘ਤੇ ਸਭ ਤੋਂ ਪਹਿਲਾਂ ਹੜੱਪਾ ਸੱਭਿਅਤਾ ਅਤੇ ਦੂਜੀ ਵਾਰ ਪੋਰਸ ਸਮੇਂ ਉਭਰਿਆ ਸੀ। ਤੀਜਾ ਸਮਾਂ ਖ਼ਾਲਸੇ ਦਾ ਸਮਾਂ ਸੀ ਜਦੋਂ ਪੰਜਾਬ ਅੰਤਰਰਾਸ਼ਟਰੀ ਪੱਧਰ ‘ਤੇ ਉਭਰਿਆ ਸੀ। ਇਹ ਪੂਰੀ ਇੱਕ ਸਦੀ ਦਾ ਸਮਾਂ ਸੀ। ਦਲ ਖ਼ਾਲਸਾ ਸੰਨ 1748 ਵਿੱਚ ਬਣਿਆ ਸੀ ਅਤੇ ਇਸ ਨੇ ਉਸੇ ਸਮੇਂ ਤੋਂ ਹੀ ਸੁਤੰਤਰ ਪੰਜਾਬ ਦਾ ਐਲਾਨ ਕਰ ਦਿੱਤਾ ਸੀ। ਸੰਨ 1849 ਵਿੱਚ ਖ਼ਾਲਸੇ ਦਾ ਰਾਜ ਖ਼ਤਮ ਕਰ ਦਿੱਤਾ ਗਿਆ ਸੀ। ਪੰਜਾਬ ਦੀ ਇਸ ਇੱਕ ਸਦੀ ਦੀਆਂ ਪ੍ਰਾਪਤੀਆਂ ਨੇ ਰਿਕਾਰਡ ਤੋੜ ਦਿੱਤੇ ਸਨ। ਸੰਨ 1947 ਤਕ ਪੰਜਾਬੀ ਲੋਕ ਇਨ੍ਹਾਂ ਪ੍ਰਾਪਤੀਆਂ ਦੇ ਸਿਰ ‘ਤੇ ਹੀ ਜਿਉਂਦੇ ਆ ਰਹੇ ਸਨ।
ਸੰਨ 1947 ਦੀ ਸਾਰੀ ਲੜਾਈ ਕਾਂਗਰਸ ਅਤੇ ਮੁਸਲਿਮ ਲੀਗ ਨੇ ਲੜੀ ਸੀ। ਕਾਂਗਰਸ ਭਾਵੇਂ ਬਾਹਰੀ ਸਰੂਪ ਵਿੱਚ ਧਰਮ ਨਿਰਪੱਖ ਪਾਰਟੀ ਸੀ ਪਰ ਅਸਲ ਵਿੱਚ ਅਜਿਹਾ ਨਹੀਂ ਸੀ। ਮੁਸਲਿਮ ਲੀਗ ਤਾਂ ਪੂਰੇ ਰੂਪ ਵਿੱਚ ਹੀ ਫਿਰਕੂ ਪਾਰਟੀ ਸੀ। ਸਿੱਟੇ ਵਜੋਂ ਸੰਨ 1947 ਵਿੱਚ ਪੰਜਾਬ ਨੂੰ ਬੁਰੀ ਤਰ੍ਹਾਂ ਫਿਰਕਾਪ੍ਰਸਤੀ ਵਿੱਚ ਵੰਡ ਦਿੱਤਾ ਗਿਆ ਸੀ। ਹਿੰਦੂ-ਸਿੱਖ, ਮੁਸਲਮਾਨਾਂ ਦੇ ਹਤਿਆਰੇ ਬਣ ਗਏ ਸਨ ਅਤੇ ਮੁਸਲਮਾਨ, ਹਿੰਦੂ-ਸਿੱਖਾਂ ਦੇ। ਇਸ ਲੋਕਤੰਤਰੀ ਸਿਧਾਂਤ ਅੱਗੇ ਸਿੱਖ ਸਿਰਫ਼ ਫ਼ੀਸਦੀਆਂ ਦੇ ਚੱਕਰ ਵਿੱਚ ਹੀ ਉਲਝ ਕੇ ਰਹਿ ਗਏ ਸਨ। ਪੰਜਾਬ ਵੰਡਿਆ ਗਿਆ ਸੀ, ਇਸ ਦੇ ਲੋਕ ਵੰਡੇ ਗਏ ਸਨ ਅਤੇ ਪੰਜ ਦਰਿਆਵਾਂ ਵਿੱਚ ਪਾਣੀ ਦੀ ਥਾਂ ਬੇਦੋਸ਼ਿਆਂ ਦਾ ਖੂਨ ਵਹਿ ਰਿਹਾ ਸੀ। ਪੰਜਾਬ ਨੂੰ ਵੰਡਣ ਵਾਲੇ 14-15 ਅਗਸਤ 1947 ਨੂੰ ਆਪੋ-ਆਪਣੀਆਂ ਰਾਜਧਾਨੀਆਂ (ਦਿੱਲੀ ਅਤੇ ਰਾਵਲਪਿੰਡੀ) ਵਿੱਚੋਂ ਰੋਸ਼ਨੀਆਂ ਕਰ ਰਹੇ ਸਨ, ਖੁਸ਼ੀਆਂ ਮਨਾ ਰਹੇ ਸਨ ਪਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਝੰਡਾਬਰਦਾਰ ਵਾਹਗੇ ਦੀ ਸਰਹੱਦ ‘ਤੇ ਖੜ੍ਹੇ ਕਦੇ ਦਿੱਲੀ ਦੀਆਂ ਰੋਸ਼ਨੀਆਂ ਵੱਲ ਦੇਖ ਰਹੇ ਸਨ ਤੇ ਕਦੇ ਰਾਵਲਪਿੰਡੀ ਦੀਆਂ ਰੋਸ਼ਨੀਆਂ ਵੱਲ।
ਪੰਜਾਬ ਵੰਡਿਆ ਗਿਆ ਸੀ। ਅੱਧੇ ਤੋਂ ਵੀ ਜ਼ਿਆਦਾ ਪੰਜਾਬ ਪਾਕਿਸਤਾਨ ਨੂੰ ਮਿਲ ਗਿਆ ਸੀ। ਗ਼ੈਰ-ਪੰਜਾਬੀ ਖੇਤਰਾਂ ਦਾ ਪੰਜਾਬ ਵਿੱਚ ਰਲੇਵਾਂ ਹੀ ਆਪਣੇ-ਆਪ ਵਿੱਚ ਇੱਕ ਦੁਖਾਂਤਕ ਕਾਂਡ ਸਮੋਈ ਬੈਠਾ ਸੀ। ਸੰਨ 1858 ਵਿੱਚ ਜਦੋਂ ਹਿੰਦੁਸਤਾਨ ਵਿੱਚ ਅੰਗਰੇਜ਼ਾਂ ਖ਼ਿਲਾਫ਼ ਫ਼ੌਜੀ ਵਿਦਰੋਹ ਹੋਇਆ ਸੀ ਤਾਂ ਪੰਜਾਬ ਦੀਆਂ ਰਿਆਸਤਾਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ। ਇਸ ਵਿਦਰੋਹ ਨੂੰ ਕੁਚਲ ਦਿੱਤਾ ਗਿਆ ਸੀ। ਵਿਦਰੋਹ ਕੁਚਲਣ ਤੋਂ ਬਾਅਦ ਮਦਦਗਾਰ ਧਿਰਾਂ ਨੂੰ ਬਖਸ਼ਿਸ਼ਾਂ ਕੀਤੀਆਂ ਗਈਆਂ ਸਨ ਅਤੇ ਬਗ਼ਾਵਤ ਕਰਨ ਵਾਲੀਆਂ ਧਿਰਾਂ ਨੂੰ ਰਗੜਾ ਲਾਇਆ ਗਿਆ ਸੀ। ਵਰਤਮਾਨ ਹਰਿਆਣੇ ਦੇ ਬਾਂਗਰ ਇਲਾਕੇ ਨੂੰ ਦੱਖਣੀ ਹਰਿਆਣਾ ਕਿਹਾ ਜਾਂਦਾ ਹੈ। ਇਹ ਸਾਰਾ ਬਗ਼ਾਵਤ ਕਰਨ ਵਾਲੀਆਂ ਰਿਆਸਤਾਂ ਦਾ ਇਲਾਕਾ ਸੀ। ਇਨ੍ਹਾਂ ਰਿਆਸਤਾਂ ਨੂੰ ਤੋੜ ਕੇ ਪੰਜਾਬ ਦੀਆਂ ਉਨ੍ਹਾਂ ਰਿਆਸਤਾਂ ਨੂੰ ਦੇ ਦਿੱਤਾ ਗਿਆ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ। ਇਹ ਸਾਰੇ ਇਲਾਕੇ ਗ਼ੈਰ-ਪੰਜਾਬੀ ਸਨ। ਨਾ ਇਨ੍ਹਾਂ ਦੀ ਬੋਲੀ ਅਤੇ ਨਾ ਹੀ ਸੱਭਿਆਚਾਰ ਪੰਜਾਬੀ ਸੀ। ਇਹ ਇਲਾਕੇ ਸੰਨ 1858 ਵਿੱਚ ਪੰਜਾਬ ਦੀਆਂ ਰਿਆਸਤਾਂ ਨਾਲ ਮਿਲਾਏ ਗਏ ਸਨ। ਇਉਂ ਇਹ ਪੰਜਾਬ ਦਾ ਹਿੱਸਾ ਬਣ ਗਏ ਸਨ। ਇਸ ਤਰ੍ਹਾਂ ਜੇ ਖਾਸ ਪੰਜਾਬ ਦੀ ਹੀ ਗੱਲ ਕਰਨੀ ਹੋਵੇ ਤਾਂ ਸੰਨ 1947 ਵਿੱਚ ਪੰਜਾਬ ਦਾ ਸਿਰਫ਼ ਤੀਜਾ ਹਿੱਸਾ ਹੀ ਭਾਰਤ ਨੂੰ ਮਿਲਿਆ ਸੀ, ਦੋ ਤਿਹਾਈ ਪੰਜਾਬ, ਪਾਕਿਸਤਾਨ ਵਿੱਚ ਰਹਿ ਗਿਆ ਸੀ। ਪਾਕਿਸਤਾਨੀ ਪੰਜਾਬ ਵਿੱਚੋਂ ਹਿੰਦੂ ਅਤੇ ਸਿੱਖ ਪੂਰੀ ਤਰ੍ਹਾਂ ਕੁੱਟ ਅਤੇ ਲੁੱਟ ਕੇ ਕੱਢ ਦਿੱਤੇ ਗਏ ਸਨ।
ਪੰਜਾਬੀ ਬੋਲੀ ਅਤੇ ਸੱਭਿਆਚਾਰ ਪੰਜਾਬ ਵਿੱਚੋਂ ਹੀ ਗਾਇਬ ਹੋਣਾ ਸ਼ੁਰੂ ਹੋ ਗਿਆ ਸੀ। ਇਸ ਖ਼ਤਰੇ ਤੋਂ ਬਚਣ ਲਈ ਪੰਜਾਬੀ ਸੂਬੇ ਦੀ ਮੰਗ ਉਠੀ। ਪੰਜਾਬੀ ਸੂਬੇ ਦੀ ਮੰਗ ਅਨੁਸਾਰ ਪੰਜਾਬ ਵਿੱਚੋਂ ਗ਼ੈਰ-ਪੰਜਾਬੀ ਸੱਭਿਆਚਾਰ ਵਾਲੇ ਖੇਤਰ ਕੱਢਣੇ ਸਨ। ਬਾਕੀ ਦੇ ਪੰਜਾਬ ਨੂੰ ਪੰਜਾਬੀ ਬੋਲਦਾ ਅਤੇ ਪੰਜਾਬੀ ਸੱਭਿਆਚਾਰ ਵਾਲਾ ਮੰਨ ਕੇ ਪੁਨਰਗਠਿਤ ਕਰਨਾ ਸੀ। ਪੰਜਾਬੀ ਸੂਬੇ ਦੀ ਮੰਗ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸੀ ਅਤੇ ਇਸ ਵੱਲੋਂ ਕੀਤੀ ਪੰਜਾਬੀ ਸੂਬੇ ਦੀ ਤਜਵੀਜ਼ ਮੁਤਾਬਕ ਪੰਜਾਬ ਵਿੱਚ ਇਸ ਦਾ 65 ਫ਼ੀਸਦੀ ਇਲਾਕਾ ਰਹਿਣਾ ਸੀ ਅਤੇ ਪੈਂਤੀ ਫ਼ੀਸਦੀ ਨਿਕਲ ਜਾਣਾ ਸੀ ਪਰ ਅਕਾਲੀਆਂ ਦੀ ਇਸ ਮੰਗ ਦੇ ਜਵਾਬ ਵਿੱਚ ਕੇਂਦਰੀ ਸਰਕਾਰ ਨੇ ਇਸ ਆਧਾਰ ਉੱਤੇ ਪੰਜਾਬ ਨਹੀਂ ਬਣਾਇਆ। 65 ਫ਼ੀਸਦੀ ਇਲਾਕਾ ਪੰਜਾਬ ਵਿੱਚੋਂ ਕੱਢ ਦਿੱਤਾ ਗਿਆ ਅਤੇ ਸਿਰਫ਼ 35 ਫ਼ੀਸਦੀ ਇਲਾਕਾ ਪੰਜਾਬ ਨੂੰ ਦਿੱਤਾ ਗਿਆ ਸੀ।
ਸੰਨ ਸੰਤਾਲੀ ਦੀ ਵੰਡ ਵੇਲੇ ਸਿੱਖਾਂ ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਪੰਜਾਬ ਦੀ ਵੰਡ ਨਾ ਹੋਵੇ ਪਰ ਉਹ ਘੱਟ-ਗਿਣਤੀ ਹੋਣ ਕਰਕੇ ਇਸ ਨੂੰ ਰੋਕ ਨਾ ਸਕੇ। ਕਾਂਗਰਸ ਅਤੇ ਮੁਸਲਿਮ ਲੀਗ ਨੇ ਪੰਜਾਬ ਨੂੰ ਲੀਰੋ-ਲੀਰ ਕਰ ਦਿੱਤਾ ਸੀ। 1947 ਤੋਂ ਪਿੱਛੋਂ ਵੀ ਸਿੱਖਾਂ ਨੇ ਭਾਰਤੀ ਪੰਜਾਬ ਵਿੱਚ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਕਾਇਮ ਰੱਖਣ ਦੀ ਬੜੀ ਕੋਸ਼ਿਸ਼ ਕੀਤੀ ਸੀ ਪਰ ਇਹ ਗੱਲ ਮੰਨੀ ਨਹੀਂ ਗਈ। ਆਖ਼ਰ ਪੰਜਾਬੀ ਸੂਬੇ ਦੀ ਮੰਗ ਉਠਾਈ ਗਈ। ਇਸ ਮੰਗ ਨੂੰ ਇਸ ਤਰ੍ਹਾਂ ਮੰਨਿਆ ਗਿਆ ਕਿ ਪੰਜਾਬ ਵਿੱਚੋਂ ਦੋ ਸੂਬਿਆਂ (ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ) ਦਾ ਖੇਤਰ ਕੱਢ ਦਿੱਤਾ ਗਿਆ, ਇਸ ਦੀ ਰਾਜਧਾਨੀ ਚੰਡੀਗੜ੍ਹ ਕੱਢ ਦਿੱਤੀ ਗਈ ਅਤੇ ਤਕਰੀਬਨ ਤੀਜਾ ਹਿੱਸਾ ਪੰਜਾਬੀ ਸੂਬੇ ਦੇ ਰੂਪ ਵਿੱਚ ਛੱਡ ਦਿੱਤਾ ਗਿਆ ਸੀ। ਪੰਜਾਬੀ ਸੂਬਾ ਤਾਂ ਉਹ ਖੇਤਰ ਹੈ ਜਿਹੜਾ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਬਣਾਉਣ ਤੋਂ ਬਾਅਦ ਬਚਿਆ ਹੈ।

ਜਦੋਂ ਵੀ ਪੰਜਾਬ ਵਿਸ਼ਵ ਦੇ ਨਕਸ਼ੇ ‘ਤੇ ਉਭਰਿਆ, ਇਸ ਨੇ ਭਾਰਤੀ ਉਪ-ਮਹਾਂਦੀਪ ਦੀ ਰੱਖਿਆ ਹੀ ਕੀਤੀ ਸੀ। ਬਾਹਰਲੇ ਦੁਸ਼ਮਣਾਂ ਨੂੰ ਇਸ ਨੇ ਰੋਕਿਆ ਸੀ ਪਰ ਭਾਰਤ ਅਤੇ ਪਾਕਿਸਤਾਨ ਬਣਨ ਮਗਰੋਂ ਪੰਜਾਬ ਲੀਰੋ-ਲੀਰ ਹੋਇਆ ਹੈ। ਪੰਜਾਬ ਨਾਲ ਇਹ ਕਰੋਪੀ ਕਿਉਂ ਵਾਪਰੀ ਹੈ? ਕੀ ਕਦੇ ਪੰਜਾਬ ਦਾ ਅੰਨ-ਪਾਣੀ ਖਾਣ ਵਾਲੇ ਲੋਕ ਇਸ ਬਾਰੇ ਸੋਚਣਗੇ?

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।