ਮਾਮਲਾ ਨਿਊ ਸਾਊਥ ਵੇਲਜ਼ ਦੇ ਸਕੂਲਾਂ 'ਚ ਕ੍ਰਿਪਾਨ ਦਾ   

ਮਾਮਲਾ ਨਿਊ ਸਾਊਥ ਵੇਲਜ਼ ਦੇ ਸਕੂਲਾਂ 'ਚ ਕ੍ਰਿਪਾਨ ਦਾ   

 ਸੂਬੇ ਦੇ ਸਿੱਖਿਆ ਵਿਭਾਗ ਵਲੋਂ ਨਵੇਂ ਨਿਯਮ ਲਾਗੂ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸਿਡਨੀ- ਸੂਬੇ ਦੇ ਸਿੱਖਿਆ ਵਿਭਾਗ ਨੇ ਐਨ.ਐਸ.ਡਬਲਯੂ. ਗੁਰਦੁਆਰਾ ਵਰਕਿੰਗ ਗਰੁੱਪ ਨਾਲ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਸਕੂਲਾਂ 'ਚ ਕ੍ਰਿਪਾਨ ਪਾਉਣ ਨੂੰ ਲੈ ਕੇ ਨਵੀਂ ਪਾਲਿਸੀ ਨੂੰ ਤਿਆਰ ਕੀਤਾ ਹੈ । ਇੱਥੇ ਗੌਰਤਲਬ ਹੈ ਕਿ ਪਿਛਲੇ ਦਿਨੀ ਗਲੈਨਵੁੱਡ ਦੇ ਇਕ ਹਾਈ ਸਕੂਲ ਦੇ ਸਿੱਖ ਵਿਦਿਆਰਥੀ ਵਲੋਂ ਦੂਸਰੇ ਵਿਦਿਆਰਥੀ 'ਤੇ ਪਾਈ ਹੋਈ ਕ੍ਰਿਪਾਨ ਨਾਲ ਜ਼ਖ਼ਮੀ ਕਰਨ 'ਤੇ ਸਕੂਲ 'ਚ ਕ੍ਰਿਪਾਨ ਪਾਉਣ 'ਤੇ ਪਾਬੰਦੀ ਲਗਾ ਦਿੱਤੀ ਸੀ । ਇਸ ਪਾਬੰਦੀ ਨੂੰ ਹਟਾਉਣ ਲਈ ਪ੍ਰਮੁੱਖ ਜਥੇਬੰਦੀਆਂ ਵਲੋਂ ਨਵੀਂ ਪਾਲਿਸੀ ਅਧੀਨ ਕ੍ਰਿਪਾਨ ਦੇ ਬਲੇਡ ਦੀ ਲੰਬਾਈ 8.5 ਸੈਂਟੀਮੀਟਰ ਜਾਂ ਇਸ ਤੋਂ ਘੱਟ ਰਹੇਗੀ । ਹੱਥੀ ਸਮੇਤ ਵੱਧ ਤੋਂ ਵੱਧ ਕ੍ਰਿਪਾਨ 16.5 ਸੈਂਟੀਮੀਟਰ ਹੋਵੇਗੀ । ਕ੍ਰਿਪਾਨ ਕੱਪੜਿਆਂ ਦੇ ਹੇਠਾਂ ਹੋਣੀ ਚਾਹੀਦੀ ਹੈ।ਖੇਡਣ ਸਮੇਂ ਜਾਂ ਹੋਰ ਸਰੀਰਕ ਗਤੀਵਿਧੀਆਂ ਕਰਦਿਆਂ ਕ੍ਰਿਪਾਨ ਨੂੰ ਉਤਾਰਣਾ ਹੋਵੇਗਾ ਜਾਂ ਫਿਰ ਬੈਲਟ ਨਾਲ ਬੰਨ੍ਹਣਾ ਪਵੇਗਾ । ਸਕੂਲ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ । ਇਸ ਸਬੰਧੀ ਅਮਨਦੀਪ ਸਿੱਧੂ ਨੇ ਦੱਸਿਆ ਕਿ 4 ਅਕਤੂਬਰ ਤੋਂ ਨਵੀਂ ਸ਼ੁਰੂ ਹੋ ਰਹੀ ਟਰਮ ਤੋਂ ਲਾਗੂ ਕੀਤਾ ਜਾਵੇਗਾ । ਅਮਨਦੀਪ ਸਿੱਧੂ ਨੇ ਦੱਸਿਆ ਕਿ ਇਹ ਨਿਯਮ ਸਿਰਫ ਵਿਦਿਆਰਥੀਆਂ 'ਤੇ ਹੀ ਲਾਗੂ ਹੋਣਗੇ, ਜਦਕਿ ਪਹਿਲਾਂ ਅਧਿਆਪਕਾਂ ਅਤੇ ਮਾਪਿਆਂ 'ਤੇ ਵੀ ਲਾਗੂ ਹੋਣੇ ਸੀ ।