ਮਾਮਲਾ ਜੇਲ੍ਹ ਵਿਭਾਗ ਨੇ ਹੁਕਮਾਂ ਦੀ ਉਲੰਘਣਾ ਦਾ  ਭਾਈ ਖੇੜਾ ਤੇ ਪ੍ਰੋ: ਭੁੱਲਰ ਸਮੇਤ ਬੰਦੀ ਸਿੰਘਾਂ ਦੀ ਕੋਵਿਡ ਛੁੱਟੀ ਰੱਦ ਕੀਤੀ 

ਮਾਮਲਾ ਜੇਲ੍ਹ ਵਿਭਾਗ ਨੇ ਹੁਕਮਾਂ ਦੀ ਉਲੰਘਣਾ ਦਾ  ਭਾਈ ਖੇੜਾ ਤੇ ਪ੍ਰੋ: ਭੁੱਲਰ ਸਮੇਤ ਬੰਦੀ ਸਿੰਘਾਂ ਦੀ ਕੋਵਿਡ ਛੁੱਟੀ ਰੱਦ ਕੀਤੀ 

 *ਜਥੇਦਾਰ ਹਵਾਰਾ ਕਮੇਟੀ ਨੇ ਉਠਾਇਆ ਮਸਲਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਅੰਮਿ੍ਤਸਰ-ਸਰਬੱਤ ਖ਼ਾਲਸਾ ਵਲੋਂ ਨਿਯੁਕਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਗਠਿਤ ਹਵਾਰਾ ਕਮੇਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਵਲੋਂ ਕੋਵਿਡ ਮਹਾਂਮਾਰੀ ਦੌਰਾਨ ਛੁੱਟੀ 'ਤੇ ਆਏ ਭਾਈ ਗੁਰਦੀਪ ਸਿੰਘ ਖੇੜਾ ਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਸਮੇਤ ਸਿਆਸੀ ਬੰਦੀ ਸਿੰਘਾਂ ਅਤੇ ਹੋਰ ਬੰਦੀਆਂ ਦੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਉਲਟ ਛੁੱਟੀ ਰੱਦ ਕਰਕੇ ਵਿਤਕਰਾ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਇਸ ਵਿਰੁੱਧ ਕਮੇਟੀ ਦੇ ਕਾਨੂੰਨੀ ਸੈੱਲ ਵਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਕਮੇਟੀ ਦੇ ਆਗੂਆਂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋ: ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ ਅਤੇ ਮਹਾਂਬੀਰ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਮਿਤੀ 16 ਜੁਲਾਈ ਦੇ ਹੁਕਮ ਰਾਹੀਂ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਦੀ ਉੱਚ ਪੱਧਰੀ ਕਮੇਟੀ ਨੂੰ ਸਖ਼ਤ ਹਦਾਇਤ ਕੀਤੀ ਸੀ ਕਿ ਕੋਵਿਡ ਦੌਰਾਨ ਛੁੱਟੀ 'ਤੇ ਗਏ ਬੰਦੀਆਂ ਨੂੰ ਵਿਚਾਰ ਅਧੀਨ ਪਟੀਸ਼ਨ ਦੇ ਨਿਪਟਾਰੇ ਤੱਕ ਵਾਪਸ ਨਾ ਬੁਲਾਇਆ ਜਾਵੇ ।