ਅਮਰੀਕਾ ਤੇ ਭਾਰਤ ਆਪਸੀ ਸਹਿਯੋਗ ਮਜਬੂਤ ਕਰਨਗੇ-ਇਵਾਂਕਾ ਟਰੰਪ

ਅਮਰੀਕਾ ਤੇ ਭਾਰਤ ਆਪਸੀ ਸਹਿਯੋਗ ਮਜਬੂਤ ਕਰਨਗੇ-ਇਵਾਂਕਾ ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼:
ਹੈਦਰਾਬਾਦ ਵਿੱਚ ਹੋ ਜਾ ਰਹੇ ਆਲਮੀ ਕਾਰੋਬਾਰੀ ਸੰਮੇਲਨ ‘ਚ ਆਪਣੀ ਫੇਰੀ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਵਿੱਤੀ ਮੌਕਿਆਂ ਤੇ ਅੰਦਰੂਨੀ ਮਜ਼ਬੂਤੀ ਲਈ ਸਾਂਝੇ ਤੌਰ ‘ਤੇ ਕੰਮ ਕਰਦੇ ਰਹਿਣਗੇ।
ਇਵਾਂਕਾ ਟਰੰਪ (36 ਸਾਲ) 28 ਨਵੰਬਰ ਨੂੰ ਹੈਦਰਾਬਾਦ ‘ਚ ਹੋ ਰਹੇ ਤਿੰਨ ਰੋਜ਼ਾ ਆਲਮੀ ਕਾਰੋਬਾਰੀ ਸੰਮੇਲਨ (ਜੀਈਐੱਸ) 2017 ‘ਚ ਉੱਚ ਪੱਧਰੀ ਅਮਰੀਕੀ ਵਫ਼ਦ ਦੀ ਅਗਵਾਈ ਕਰੇਗੀ। ਇਸ ਸੰਮੇਲਨ ‘ਚ 170 ਮੁਲਕਾਂ ਤੋਂ 1500 ਦੇ ਕਰੀਬ ਕਾਰੋਬਾਰੀ ਹਿੱਸਾ ਲੈ ਰਹੇ ਹਨ ਤੇ ਇਸ ‘ਚ 350 ਭਾਗੀਦਾਰ ਅਮਰੀਕਾ ਤੋਂ ਹਨ, ਜਿਨ੍ਹਾਂ ‘ਚ ਵੱਡੇ ਪੱਧਰ ‘ਤੇ ਭਾਰਤੀ-ਅਮਰੀਕੀ ਵੀ ਸ਼ਾਮਲ ਹੋਣਗੇ। ਇਸ ਸੰਮੇਲਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ, ਜਦਕਿ ਇਵਾਂਕਾ ਇਸ ਮੌਕੇ ਮੁੱਖ ਭਾਸ਼ਣ ਦੇਵੇਗੀ।
ਇਵਾਂਕਾ ਨੇ ਕਿਹਾ ਕਿ ਇਸ ਸੰਮੇਲਨ ਲਈ ਉਸ ਦਾ ਟੀਚਾ ਵਿਚਾਰਾਂ ਦੇ ਵਟਾਂਦਰੇ ਲਈ ਖੁੱਲ੍ਹਾ ਤੇ ਸਹਿਯੋਗੀ ਮਾਹੌਲ ਬਣਾਉਣਾ ਹੈ। ਉਸ ਨੇ ਕਿਹਾ, ‘ਅਮਰੀਕਾ ਤੇ ਭਾਰਤ ਵਿੱਤੀ ਮੌਕੇ ਵਧਾਉਣ ਤੇ ਅੰਦਰੂਨੀ ਵਿਕਾਸ ਲਈ ਸਾਂਝੇ ਤੌਰ ‘ਤੇ ਕੰਮ ਕਰਦੇ ਰਹਿਣਗੇ।