ਹੁਣ ਏਡਜ਼ ਦਾ ਪੱਕਾ ਇਲਾਜ ਸੰਭਵ

ਹੁਣ ਏਡਜ਼ ਦਾ ਪੱਕਾ ਇਲਾਜ ਸੰਭਵ

ਗੁਰੂਮੇਲ ਸਿੱਧੂ (ਫੋਨ: )

ਇਨਸਾਨਾਂ ਵਿਚ ਏਡਜ਼ (AIDS) ਦੀ ਬੀਮਾਰੀ ਦੋ ਕੁ ਦਹਾਕਿਆਂ ਤੋਂ ਹਊਆ ਬਣੀ ਹੋਈ ਹੈ। ਅੱਜ ਤਕ ਇਹ ਲਾਇਲਾਜ ਹੀ ਰਹੀ ਹੈ। ਪਰ ਹੁਣ ਇਸ ਘਾਤਕ ਬੀਮਾਰੀ ਦੇ ਸਦੀਵੀ ਇਲਾਜ ਦੀ ਸੰਭਾਵਨਾ ਪੈਦਾ ਹੋ ਗਈ ਹੈ।
ਏਡਜ਼ ਹੈ ਕੀ?
ਪਾਠਕਾਂ ਦੀ ਸਹੂਲਤ ਲਈ ਇਸ ਬਾਰੇ ਸੰਖੇਪ ਜਾਣਕਾਰੀ ਲਾਭਦਾਇਕ ਰਹੇਗੀ। ਏਡਜ਼ ਇਕ ਹਿਵ (HIV ਹਿਊਮਨ ਅਮੀਨੋਡੈਫੀਸ਼ੈਨਸੀ ਵਾਇਰਸ) ਨਾਮੀਂ ਵਾਇਰਸ ਨਾਲ ਹੁੰਦੀ ਹੈ ਜੋ ਸਰੀਰ ਵਿਚਲੇ ਚਿੱਟੇ ਕੋਸ਼ਾਂ (White Blood Cells) ਨੂੰ ਨਸ਼ਟ ਕਰਦੀ ਹੈ, ਫਲਸਰੂਪ, ਸਰੀਰ ਦਾ ਰੋਗ ਸੁਰੱਖਿਅਤ ਪ੍ਰਬੰਧ (Immune system) ਨਕਾਰਾ ਹੋ ਜਾਂਦਾ ਹੈ। ਇਨ੍ਹਾਂ ਕੋਸ਼ਾਂ ਨੂੰ ਟੀ-ਹਿਲਪਰ (“-T-helper=CD4) ਕੋਸ਼ ਕਹਿੰਦੇ ਹਨ ਜੋ ਖੂਨ ਦੇ ਲਾਲ ਕੌਸ਼ਾਂ ਦੇ ਨਾਲ ਹੀ ਸਰੀਰ ਵਿਚ ਗਸ਼ਤ ਕਰਦੇ ਹਨ। ਚਿੱਟੇ ਕੋਸ਼ ਸਰੀਰ ਵਿਚਲੀਆਂ  ਬੀਮਾਰੀਆ ਦੇ ਕਟਾਣੂਆਂ ਦਾ ਸੱਤਿਆ ਨਾਸ ਕਰਦੇ ਹਨ। ਏਡਜ਼ ਵਾਇਰਸ ਚਿੱਟੇ ਕੋਸ਼ਾਂ ਦੇ ਅੰਦਰ ਵੜ ਕੇ ਆਪਣੇ ਆਪ ਦੀਆਂ ਕਾਪੀਆਂ ਬਣਾਉਂਦੀ ਰਹਿੰਦੀ ਹੈ। ਜਦ ਇਹ ਕੋਸ਼ ਕਾਪੀਆਂ ਨਾਲ ਤੂੜੇ ਜਾਂਦੇ ਹਨ ਤਾਂ ਫਟਦੇ ਹਨ, ਫਲਸਰੂਪ, ਲੱਖਾਂ ਕਰੋੜਾਂ ਨਵੇਂ ਕਣ ਖੂਨ ਵਿਚ ਰਲ ਕੇ ਚਿੱਟੇ ਕੋਸ਼ਾਂ ਨੂੰ ਲੱਗੀ ਜਾਂਦੇ ਹਨ। ਜਦ ਖੂਨ ਵਿਚ ਚਿੱਟੇ ਕੋਸ਼ਾਂ ਦੀ ਗਿਣਤੀ ਘੁਟ ਜਾਂਦੀ ਹੈ ਤਾਂ ਸਰੀਰ ਨੂੰ ਕਈ ਪ੍ਰਕਾਰ ਦੀਆਂ ਲਾਗ ਦੀਆਂ ਬੀਮਾਰੀਆਂ (Infectious Diseases) ਲੱਗਣ ਦਾ ਰਾਹ ਖੁੱਲ੍ਹ ਜਾਂਦਾ ਹੈ। ਇਨ੍ਹਾਂ ਵਿਚ ਉੱਲੀ (Fungus), ਬੈਕਟੇਰੀਆਂ (Bacteria), ਵਾਇਰਸ (Virus) ਆਦਿ ਸ਼ਾਮਿਲ ਹਨ। ਬੰਦਾ ਸਿੱਧੇ ਤੌਰ ਤੇ ਏਡਣ ਦੀ ਵਾਇਰਸ ਨਾਲ ਨਹੀਂ ਮਰਦਾ, ਇਸ ਦੀ ਵਜ੍ਹਾ ਕਰਕੇ ਲਗੀਆਂ ਬੀਮਾਰੀਆ ਨਾਲ ਮਰਦਾ ਹੈ। ਇਸ ਕਰਕੇ ਇਸ ਬੀਮਾਰੀ ਦਾ ਨਾਂ ਏਡਜ਼ (ਐਕੁਆਰਿਡ ਅਮਇਊਨ ਡੈਫੀਸ਼ੈਨਸੀ ਸਿੰਡਰੋਮ) ਹੈ।

ਏਡਜ਼ ਲੱਗਣ ਦੇ ਕਾਰਨ
ਵਿਸ਼ਵ ਪੱਧਰ ਉੱਤੇ ਮੁੱਖ ਰੂਪ ਵਿੱਚ ਸਰੀਰਕ ਸਬੰਧਾਂ ਭਾਵ ਸੰਭੋਗ ਕਾਰਨ ਏਡਜ਼ ਰੋਗ ਦਾ ਲੱਗ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਹੋਰ ਕਾਰਨ ਵੀ ਹਨ ਜੋ ਹੇਠ ਲਿਖੇ ਅਨੁਸਾਰ ਹਨ :
1. ਸੰਭੋਗ (Sexual intercourse): ਏਡਜ਼ ਦਾ ਪ੍ਰੱਮੁਖ ਕਾਰਨ ਖੁਲ੍ਹਮ-ਖੁੱਲਾ ਸੰਭੋਗ ਹੈ। ਇਹ ਵੀਰਜ ਰਾਹੀਂ ਦੂਜੇ ਬੰਦੇ ਨੂੰ ਲੱਗਦੀ ਹੈ। ਦੂਜਾ ਬੰਦਾ ਚਾਹੇ ਔਰਤ ਹੋਵੇ ਤੇ ਚਾਹੇ ਮਰਦ, ਕੋਈ ਫਰਕ ਨਹੀਂ ਪੈਂਦਾ।
2. ਗੁਦਾ ਸੰਭੋਗ (1nnal sex): ਗੁਦਾ ਸੰਭੋਗ ਨਾਲ ਏਡਜ਼ ਦਾ ਹੋਣਾ ਓਨਾ ਹੀ ਸੰਭਵ ਹੈ ਜਿੰਨਾ ਭਗ-ਸੰਭੋਗ ਨਾਲ। ਗੁਦਾ ਸੰਭੋਗ ਔਰਤ-ਮਰਦ ਜਾਂ ਮਰਦ-ਮਰਦ ਵਿਚਕਾਰ ਹੋ ਸਕਦਾ ਹੈ।
3. ਮੂੰਹ-ਸੰਭੋਗ (Oral sex): ਭਾਵੇਂ ਮੂੰੰਹ-ਸੰਭੋਗ ਰਾਹੀਂ ਏਡਜ਼ ਹੋਣ ਦਾ ਡਰ ਘੱਟ ਹੈ, ਪਰ ਅਜਿਹਾ ਕਰਨ ਨਾਲ ਵੀ ਏਡਜ਼ ਹੋ ਸਕਦੀ ਹੈ।
4. ਖਲਾਸ ਹੋਣਾ (Ejaculation): ਵੀਰਜ ਦਾ ਭਗ (Vagina) ਦੇ ਅੰਦਰ ਖਲਾਸ ਹੋਣਾ ਜ਼ਰੂਰੀ ਨਹੀਂ, ਆਲੇ ਦੁਆਲੇ ਡੁੱਲਣ ਨਾਲ ਵੀ ਏਡਜ਼ ਲੱਗ ਸਕਦੀ ਹੈ, ਬਸ਼ਰਤੇ ਕਿ ਵੀਰਜ (Semen) ਵਿਚ ਏਡਜ਼ ਦੇ ਕਣ ਹੋਣ।
5. ਭਗ-ਰਸ (Vaginal fluid): ਏਡਜ਼ ਵਾਲੀ ਔਰਤ ਦੇ ਭਗ-ਰਸ ਵਿਚ ਏਡਜ਼ ਦੇ ਕਣ ਜਿੰਦਾ ਰਹਿ ਸਕਦੇ ਹਨ। ਸੰਭੋਗ ਵੇਲੇ ਰਗੜਾਂ ਲੱਗਣ ਨਾਲ ਇਹ ਕਣ ਨਿਰੋਗ ਬੰਦੇ ਵਿਚ ਜਾ ਸਕਦੇ ਹਨ, ਬੰਦਾ ਚਾਹੇ ਮਰਦ ਹੋਵੇ ਤੇ ਚਾਹੇ ਔਰਤ।
6. ਖੂਨ-ਬਦਲੀ (Blood transfusion): ਏਡਜ਼ ਵਾਲੇ ਬੰਦੇ ਦਾ ਖੂਨ ਜੇ ਨਿਰੋਗ ਬੰਦੇ ਵਿਚ ਚੜ੍ਹਾਇਆ ਜਾਵੇ ਤਾਂ ਏਡਜ਼ ਹੋ ਜਾਂਦੀ ਹੈ।
7. ਨਸ਼ੇ ਦੀਆਂ ਸੂਈਆਂ ਰਾਹੀਂ (Drug needles): ਇਹ ਬੀਮਾਰੀ ਨਸ਼ਾ-ਪੱਤਾ ਕਰਨ ਵਾਲਿਆਂ ਵਿਚ ਸੂਆਂ ਦੀ ਸਾਂਝੀ ਵਰਤੋਂ ਨਾਲ ਹੋ ਜਾਂਦੀ ਹੈ।
8. ਮਾਂ ਤੋਂ ਬੱਚੇ ਨੂੰ (Mother to unborn child): ਮਾਂ ਤੋਂ ਜੰਮਣ ਵਾਲੇ ਬੱਚੇ ਨੂੰ ਦੋ ਤਰ੍ਹਾ ਏਡਜ਼ ਲੱਗ ਸਕਦੀ ਹੈ।
(À)-ਮਾਂ ਦੇ ਖੂਨ ਚੋਂ ਏਡਜ਼ ਵਾਇਰਸ ਦੇ ਕਣ ਨਾੜੂ ਰਾਹੀਂ ਜੰਮਣ ਵਾਲੇ ਬੱਚੇ ਵਿਚ ਜਾ ਸਕਦੇ ਹਨ।
(ਅ)-ਬੱਚੇ ਦੇ ਜੰਮਣ ਵੇਲੇ ਭਗ-ਰਸ ਚੋਂ ਏਡਜ਼ ਲੱਗ ਸਕਦੀ ਹੈ।
9. ਦੁੱਧ ਚੁੰਘਣਾ (Breast feeding): ਏਡਜ਼ ਵਾਲੀ ਮਾਂ ਦਾ ਦੁੱਧ ਚੁੰਗਣ ਨਾਲ ਬੱਚੇ ਨੂੰ ਏਡਜ਼ ਹੋ ਸਕਦੀ ਹੈ।
10. ਮੁੰਮੇਂ ਚੁੰਘਣਾ (Breast sucking): ਉਤੇਜਤ ਕਰਨ ਲਈ ਕਈ ਮਰਦ (ਜਾਂ ਔਰਤਾਂ) ਮੁੰਮੇਂ ਚੁੰਗਦੇ ਹਨ। ਜੇ ਇਨ੍ਹਾਂ ਵਿਚੋਂ ਕਿਸੇ ਸਾਥੀ ਨੂੰ ਏਡਜ਼ ਹੋਵੇ ਤਾਂ ਇਹ ਦੂਜੇ ਨੁੰ ਲੱਗ ਸਕਦੀ ਹੈ।
11. ਦੰਦੀ ਵੱਡਣ ਨਾਲ (Biting): ਦੰਦੀ ਵੱਡਣ ਨਾਲ ਜੇ ਖੂਨ ਨਿਕਲੇ ਜਾਂ ਖਰਾਸ ਹੋ ਜਾਵੇ ਤਾਂ ਵੀ ਏਡਜ਼ ਹੋ ਸਕਦੀ ਹੈ।
12. ਚੁੰਮੀ ਲੈਣ ਨਾਲ (Kissing): ਆਮ ਕਰਕੇ ਚੁੰਮੀ ਲੈਣ ਨਾਲ ਏਡਜ਼ ਨਹੀਂ ਹੁੰਦੀ, ਪਰ ਜੇ ਮੂੰਹ ਵਿਚ ਜ਼ਖ਼ਮ ਜਾਂ ਮਸੂੜੀਆਂ ਚੋਂ ਲਹੂ ਸਿੰਮਦਾ ਹੋਵੇ ਤਾਂ ਏਡਜ਼ ਹੋ ਸਕਦੀ ਹੈ।
13. ਪਸੀਨੇ ਰਾਹੀਂ ( Sweat): ਆਮ ਕਰਕੇ ਪਸੀਨੇ ਰਾਹੀਂ ਏਡਜ਼ ਨਹੀਂ ਹੁੰਦੀ, ਪਰ ਜੇ ਏਡਜ਼ ਵਾਲੇ ਇਨਸਾਨ ਦੇ ਪਸੀਨੇ ਵਿਚ ਖੂਨ ਰਲਿਆ ਹੋਵੇ ਜਾਂ ਵੇਗਮਈ ਸੰਭੋਗ ਵੇਲੇ ਰਗੜਾਂ ਲੱਗਣ ਕਾਰਨ ਪਸੀਨਾ ਆਵੇ ਤਾਂ ਵੀ ਏਡਜ਼ ਹੋ ਸਕਦੀ ਹੈ।
14. ਖਰੂੰਡਣਾ (Scratching): ਖਰੂੰਡ ਵੱਡਣ ਨਾਲ ਲਹੂ ਨਿਕਲ ਸਕਦਾ ਹੈ ਜਿਸ ਕਰਕੇ ਏਡਜ਼ ਦੀ ਵਾਇਰਸ ਇਕ ਦੂਜੇ ਦੇ ਖੂਨ ਵਿਚ ਰਲ ਸਕਦੀ ਹੈ।
ਜ਼ਰੂਰੀ ਨੋਟ: ਏਡਜ਼ ਦੀ ਬੀਮਾਰੀ ਹਵਾ-ਪਾਣੀ ਰਾਹੀਂ, ਛਿੱਕ ਮਾਰਨ ਨਾਲ, ਕੱਪੜਿਆਂ ਦੀ ਛੋਹ ਕਾਰਨ, ਜੱਫੀ ਪਾਉਣ ਕਰਕੇ, ਹੱਥ ਮਿਲਾਉਣ ਨਾਲ, ਕਮੋਡ ਦੀ ਸੀਟ ਸਾਂਝੀ ਕਰਨ ਨਾਲ, ਕੁਰਸੀ ਅਤੇ ਸੋਫੇ ਤੇ ਬਹਿਣ ਨਾਲ ਨਹੀਂ ਹੁੰਦੀ। ਇਹ ਖੂਨ ਦੇ ਚਿੱਟੇ ਕੋਸ਼ਾਂ ਵਿਚ ਹੁੰਦੀ ਹੈ, ਇਸ ਲਈ ਏਡਜ਼ ਵਾਲੇ ਮਰੀਜ਼ਾਂ ਦੇ ਖੂਨ ਦਾ ਦੂਜੇ ਬੰਦਿਆਂ ਦੇ ਖੂਨ ਵਿਚ ਰਲਣਾ ਜ਼ਰੂਰੀ ਹੈ। ਇਕ ਗੱਲ ਹੋਰ, ਆਮ ਬੰਦੇ ਵਿਚ ਚਿੱਟੇ ਖੂਨ ਦੇ ਕੋਸ਼ਾਂ ਦੀ ਗਿਣਤੀ 1000 ਤੋਂ ਉੱਤੇ ਹੁੰਦੀ ਹੈ, ਜੇ ਇਹ 200 ਕੋਸ਼ਾਂ ਤੋਂ ਹੇਠਾਂ ਆ ਜਾਵੇ ਤਾਂ ਏਡਜ਼ ਹੋ ਸਕਦੀ ਹੈ।
ਏਡਜ਼ ਦਾ ਪੱਕਾ ਇਲਾਜ: ”ਕਰਿਸਪਰ” (CRISPR) ਤਕਨੀਕ
ਏਡਜ਼ ਵਾਇਰਸ ਨੂੰ ਜੜ੍ਹਾਂ ਤੋਂ ਉਖਾੜਨ ਲਈ ਇਕ ਨਵੀਂ ਤਕਨੀਕ ਲੱਭੀ ਹੈ। ਇਹ ਤਕਨੀਕ ਡੀ.ਐਨ.ਏ. ਅਤੇ ਆਰ. ਐਨ.ਏ. ਕਣਾਂ (DNA and RNA Molecules) ਤੇ ਆਧਾਰ ਹੈ। ਇਹ ਕਣ ਇਕ ਦੂਜੇ ਦੇ ਪੂਰਕ (Complementary)  ਹਨ, ਅਰਥਾਤ ਇਨ੍ਹਾਂ ਵਿਚ ਚੁੰਬਕ ਕਰਗੀ ਖਿੱਚ ਹੈ। ਇਹ ਜੀਵਾਂ ਦੇ ਸਰੀਰ ਦੇ ਹਰ ਕੋਸ਼ ਵਿਚ ਹੁੰਦੇ ਹਨ।
”ਕਰਿਸਪਰ” ਇਕ ਛੋਟੀ ਜਹੀ ਲੜੀ ਦਾ ਨਾਂ ਹੈ ਜੋ ਆਰ.ਐਨ.ਏ. ਕਣ ਦੀ ਬਣੀ ਹੋਈ ਹੈ। ਇਹ ਇਕ-ਕੋਸ਼ੇ (Single cell) ਜੀਵਾਂ ਜਿਵੇਂ, ਬੈਕਟੇਰੀਆ, ਵਾਇਰਸ ਆਦਿ ਵਿਚ ਕੁਦਰਤਨ ਪਾਈ ਜਾਂਦੀ ਹੈ। ਇਸ ਲੜੀ ਦਾ ਕਰਤਵ ਜੀਵ ਨੂੰ ਲਾਗ ਦੀਆਂ ਬੀਮਾਰੀਆਂ ਤੋਂ ਬਚਾਉਣਾ ਹੈ। ”ਕਰਿਸਪਰ” ਜੀਵ ਚੋਂ ਬੀਮਾਰੀ ਵਾਲੇ ਜੀਨ ਨੂੰ ਪਚਾਣ ਕੇ ਨਸ਼ਟ ਕਰ ਦਿੰਦੀ ਹੈ। ਇਹ ਇਕ ਪ੍ਰਕਾਰ ਨਾਲ ਕੈਂਚੀ ਦਾ ਕੰਮ ਕਰਦੀ ਹੈ। ਜਨੈਟਿਕਸ ਦੇ ਮਾਹਰਾਂ ਨੇ ”ਕਰਿਸਪਰ” ਦੀ ਲੜੀ ਵਿਚ ਕੁਝ ਤਬਦੀਲੀਆਂ ਕਰਕੇ ਏਡਣ ਨੂੰ ਨਸ਼ਟ ਕਰਨ ਦੇ ਕਾਬਿਲ ਬਣਾ ਲਿਆ ਹੈ। ”ਕਰਿਸਪਰ” ਚਿੱਟੇ ਕੋਸ਼ਾਂ ਵਿਚ ਵੜ ਕੇ ਏਡਜ਼ ਵਾਇਰਸ ਦੇ ਜੀਨਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨਾਲ ਚਿੰਬੜ ਜਾਂਦੀ ਹੈ ਕਿਉਂਕਿ ਚਿੱਟੇ ਕੋਸ਼ਾਂ ਦੇ ਡੀ.ਐਨ.ਏ. (DNA) ਅਤੇ ਕਰਿਸਪਰ ਦੀ ਲੜੀ ਦੇ ਆਰ.ਐਨ.ਏ. (RNA) ਇਕ ਦੂਜੇ ਦੇ ਪੂਰਕ ਹਨ। ਕਰਿਸਪਰ ਦੀ ਲੜੀ ਏਡਜ਼ ਦੇ ਜੀਨਾਂ ਨੂੰ ਕੱਟ ਕੇ ਨਸ਼ਟ ਕਰ ਦਿੰਦੀ ਹੈ। ਇਕ ਪ੍ਰਕਾਰ ਨਾਲ ਕਰਿਸਪਰ ਦੀ ਲੜੀ ਕੈਂਚੀ ਦਾ ਕੰਮ ਕਰਦੀ ਹੈ (ਚਿਤਰ-1)।

aids-sidhu
ਕਰਿਸਪਰ ਨਾਲ ਏਡਣ ਦੇ ਜੀਨ ਦੀ ਕਟਾਈ।

ਨਵੇਂ ਤਜਰਬੇ  ਏਡਜ਼ ਨਾਲ ਮਰ ਰਹੇ ਚੂਹਿਆਂ ਵਿਚ ਕੀਤੇ ਗਏ ਹਨ, 90* ਚੂਹੇ ਏਡਜ਼ ਦੀ ਬੀਮਾਰੀ ਤੋਂ ਬਚ ਗਏ ਹਨ। ਸ਼ੀਘਰ ਹੀ ”ਕਰਿਸਪਰ” ਦੀ ਤਕਨੀਕ ਨੂੰ ਪਹਿਲਾਂ ਬਾਂਦਰਾਂ ਅਤੇ ਫੇਰ ਇਨਸਾਨਾਂ ਵਿਚ ਦੁਹਰਾਇਆ ਜਾਵੇਗਾ। ਉਹ ਦਿਨ ਦੂਰ ਨਹੀਂ ਜਦ ਇਨਸਾਨਾਂ ਨੂੰ ਏਡਜ਼ ਦੀ ਨਾਮੁਰਾਦ ਬੀਮਾਰ ਤੋਂ ਛੁਟਕਾਰਿਆ ਮਿਲ ਜਾਵੇਗਾ।ਯਾਦ ਰਹੇ ਕਿ ਅਜ ਤਕ ਕਈ ਪ੍ਰਕਾਰ ਦੀਆਂ ਦੁਆਈਆਂ ਨੂੰ ਰਲਾ ਕੇ ਏਡਜ਼ ਦੀ ਵਾਇਰਸ ਨੂੰ ਕੇਵਲ ਦਬਾਇਆ ਜਾਂਦਾ ਹੈ, ਨਸ਼ਟ ਨਹੀਂ ਕੀਤਾ ਜਾਂਦਾ। ਏਡਣ ਵਾਇਰਸ ਖ਼ੂਨ ਦੇ ਚਿੱਟੇ ਕੋਸ਼ਾਂ ਵਿਚ ਸੁੱਤੀ ਰਹਿੰਦੀ ਹੈ ਜਿਸ ਕਰਕੇ ਏਡਜ਼ ਦੇ ਮਰੀਜ਼ ਕੁਝ ਰਾਹਤ ਮਹਿਸੂਸ ਕਰਦੇ ਹਨ, ਪਰ ਮੁਕੰਮਲ ਤੌਰ ਤੇ ਵਾਇਰਸ ਤੋਂ ਨਿਜਾਤ ਨਹੀਂ ਪਾਉਂਦੇ। ਇਸ ਲਈ ਦੁਆਈਆਂ ਲਗਾਤਾਰ ਪੈਂਦੀਆਂ ਹਨ। ”ਕਰਿਸਪਰ” ਦੀ ਤਕਨੀਕ ਏਡਜ਼ ਦੇ ਮਰੀਜ਼ਾਂ ਲਈ ਸ਼ੀਘਰ ਹੀ ਵਰਦਾਨ ਸਿੱਧ ਹੋਵੇਗੀ।