ਅੰਮ੍ਰਿਤਧਾਰੀ ਨੌਜਵਾਨ ਲੀਡਰ ਜਗਮੀਤ ਸਿੰਘ 2019 ਦੀਆਂ ਚੋਣਾਂ ਵਿਚ ਟਰੂਡੋ ਲਈ ਬਣ ਸਕਦਾ ਹੈ ਚੁਣੌਤੀ

ਅੰਮ੍ਰਿਤਧਾਰੀ ਨੌਜਵਾਨ ਲੀਡਰ ਜਗਮੀਤ ਸਿੰਘ 2019 ਦੀਆਂ ਚੋਣਾਂ ਵਿਚ ਟਰੂਡੋ ਲਈ ਬਣ ਸਕਦਾ ਹੈ ਚੁਣੌਤੀ

ਟੋਰਾਂਟੋ/ਬਿਊਰੋ ਨਿਊਜ਼ :
ਓਂਟਾਰੀਓ ਸੂਬਾਈ ਡੈਮੋਕਰੈਟਿਕ ਪਾਰਟੀ ਦੇ ਡਿਪਟੀ ਲੀਡਰ ਜਗਮੀਤ ਸਿੰਘ ਨੇ ਥਰੀ-ਪੀਸ ਸੂਟ ਅਤੇ ਗੂੜ•ੇ ਰੰਗ ਦੀ ਦਸਤਾਰ ਸਜਾ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਹ ਚਾਹੁੰਦਾ ਹੈ ਕਿ ਲੋਕ ਉਸ ਵੱਲ ਤਵੱਜੋ ਦੇਣ। ਸਿਆਸਤ ਤੋਂ ਇਲਾਵਾ ਉਸ ਦਾ ਨਾਂ ‘ਲਾਈਫ਼ ਮੈਗਜ਼ੀਨ’ ਵਿਚ ਟੋਰਾਂਟੋ ਦੇ ‘ਵਧੀਆ ਪਹਿਰਾਵੇ ਵਾਲੇ’ ਅਤੇ ‘ਚੋਟੀ ਦੇ 50 ਲੋਕਾਂ ਦੀ ਸੂਚੀ’ ਵਿਚ ਆਇਆ ਹੈ। 38 ਸਾਲਾ ਅੰਮ੍ਰਿਤਧਾਰੀ ਜਗਮੀਤ ਸਿੰਘ ਦਾ ਸਿਆਸਤ ਵਿਚ ਕੱਦ ਇਸ ਕਦਰ ਤੇਜ਼ੀ ਨਾਲ ਵਧਿਆ ਹੈ ਕਿ ਉਹ ਮੁਲਕ ਦੇ ਪਾਰਟੀ ਨੇਤਾ ਬਣਨ ਦੀ ਦੌੜ ਵਿਚ ਸ਼ਾਮਲ ਹੋ ਗਿਆ ਹੈ ਤੇ ਲਿਬਰਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਟੱਕਰ ਦੇ ਸਕਦਾ ਹੈ। ਜਗਮੀਤ ਸਿੰਘ ਅੱਗੇ ਕਈ ਚੁਣੌਤੀਆਂ ਹਨ। ਉਸ ਨੂੰ ਪਹਿਲਾਂ ਅਕਤੂਬਰ ਵਿਚ ਲੀਡਰਸ਼ਿਪ ਜਿੱਤਣੀ ਪਏਗੀ, ਫੇਰ ਪਾਰਲੀਮੈਂਟ ਵਿਚ ਫੈਡਰਲ ਸੀਟ ਅਤੇ ਵੋਟਰਾਂ ਦਾ ਧਿਆਨ ਟਰੂਡੋ ਤੋਂ ਹਟਾ ਕੇ ਪਾਰਟੀ ਵੱਲ ਦਿਵਾਉਣਾ ਪਏਗਾ ਜੋ ਕਦੇ ਸੰਘੀ ਤਾਕਤ ਵਿਚ ਨਹੀਂ ਰਹੀ। ਉਹ ਧੜੱਲੇ ਨਾਲ ਫਰੈਂਚ ਬੋਲਦਾ ਹੈ, ਇਸ ਲਈ ਖ਼ਾਸ ਤੌਰ ‘ਤੇ ਫਰੈਂਚ ਬੋਲੇ ਜਾਣ ਵਾਲੇ ਸੂਬਿਆਂ ਵਿਚ ਵੋਟਰਾਂ ਨੂੰ ਭਰਮਾ ਸਕਦਾ ਹੈ। ਉਸ ਨੂੰ ਪਾਰਟੀ ਦੀ ਲੀਡਰਸ਼ਿਪ ਜਿੱਤਣ ਦੀ ਉਮੀਦ ਹੈ ਤਾਂ ਜੋ ਪਾਰਲੀਮੈਂਟ ਵਿਚ ਟਰੂਡੋ ਦੇ ਬਹੁਮਤ ਨੂੰ ਤੋੜਨ ਲਈ 2019 ਵਿਚ ਜ਼ਿਆਦਾ ਸੀਟਾਂ ਜਿੱਤੀਆਂ ਜਾ ਸਕਣ।
ਸ. ਜਗਮੀਤ ਸਿੰਘ ਦਾ ਮਕਸਦ ਘੱਟ-ਗਿਣਤੀ ਭਾਈਚਾਰੇ ਦਾ ਅਜਿਹਾ ਪਹਿਲਾ ਵਿਅਕਤੀ ਬਣਨਾ ਹੈ ਜੋ ਕੈਨੇਡਾ ਵਿਚ ਵੱਡੀ ਸਿਆਸੀ ਪਾਰਟੀ ਦੀ ਅਗਵਾਈ ਕਰੇ। ਜੇਕਰ ਉਹ ਖੱਬੇ ਰੁਝਾਨਾਂ ਵਾਲੀ ਨਿਊ ਡੈਮੋਕਰੈਕਿਟ ਪਾਰਟੀ (ਐਨ.ਡੀ.ਪੀ.) ਦਾ ਆਗੂ ਬਣ ਜਾਂਦਾ ਹੈ ਤਾਂ 2019 ਦੀਆਂ ਚੋਣਾਂ ਵਿਚ ਟਰੂਡੋ ਲਈ ਵੱਡੀ ਚੁਣੌਤੀ ਬਣ ਸਕਦੇ ਹਨ।
ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਨੇ ਸੂਬਾਈ ਚੋਣ ਮੁਹਿੰਮ ਦੌਰਾਨ ਜਾਤ-ਪਾਤ ਦੀ ਬਰਾਬਰਤਾ ਪ੍ਰਗਟਾਉਣ ਲਈ ਆਪਣਾ ਗੋਤ ‘ਧਾਲੀਵਾਲ’ ਆਪਣੇ ਨਾਂ ਨਾਲੋਂ ਹਟਾ ਲਿਆ ਸੀ। ਜਗਮੀਤ ਸਿੰਘ 2011 ਵਿਚ ਸੂਬਾਈ ਸਿਆਸਤ ਵਿਚ ਆਏ ਅਤੇ ਪਹਿਲੀ ਵਾਰ 2015 ਵਿਚ ਸੂਬਾਈ ਐਨ.ਡੀ.ਪੀ. ਦੇ ਡਿਪਟੀ ਲੀਡਰ ਬਣ ਗਏ।
ਜਗਮੀਤ ਸਿੰਘ ਇਸ ਸਮੇਂ ਫੰਡਰੇਜ਼ਿੰਗ ਮਾਮਲੇ ਵਿਚ ਪਹਿਲੇ ਸਥਾਨ ‘ਤੇ ਆਏ ਹਨ। ਇਲੈਕਸ਼ਨ ਕੈਨੇਡਾ ਕੋਲ 2017 ਦੀ ਤਿਮਾਹੀ ਲਈ ਦਰਜ ਕਰਵਾਈਆਂ ਫਾਇਨਾਂਸ਼ੀਅਲ ਰਿਪੋਰਟਾਂ ਮੁਤਾਬਕ ਮਈ ਮਹੀਨੇ ਵਿਚ ਟੌਮ ਮਲਕੇਅਰ ਦੀ ਜਗ•ਾ ‘ਤੇ ਮੈਦਾਨ ਵਿਚ ਆਏ ਓਨਟਾਰੀਓ ਦੇ ਐੱਮ.ਪੀ. ਪੀ. ਨੇ ਹੁਣ ਤੱਕ 3,53,944 ਡਾਲਰ ਇੱਕਠੇ ਕਰ ਲਏ ਹਨ ਅਤੇ 1 ਅਪ੍ਰੈਲ ਤੋਂ 30 ਜੂਨ ਦਰਮਿਆਨ ਉੱਤਰੀ ਓਨਟਾਰੀਓ ਦਾ ਐੱਮ.ਪੀ. ਚਾਰਲੀ ਐਂਗਸ 1,23,574 ਡਾਲਰ ਹੀ ਜੁਟਾ ਸਕਿਆ ਹੈ।
ਟਰੂਡੋ ਵਾਂਗ ਜਗਮੀਤ ਸਿੰਘ ਵਿਚ ਭੀੜ ਜਟਾਉਣ ਦੀ ਸਮਰੱਥਾ ਹੈ। ਉਹ ਜਿੱਧਰ ਜਾਂਦੇ ਹਨ, ਲੋਕ ਉਨ•ਾਂ ਦੇ ਪਿਛੇ ਹੋ ਲੈਂਦੇ ਹਨ। ਟੋਰਾਂਟੋ ਦੇ ਹਾਲ ਹੀ ਦੇ ਦੌਰੇ ਦੌਰਾਨ ਉਹ ਮਸਾਂ 5 ਕਦਮ ਤੁਰਦੇ ਸਨ ਕਿ ਲੋਕ ਉਨ•ਾਂ ਨੂੰ ਘੇਰ ਲੈਂਦੇ ਸਨ ਤੇ ਸੈਲਫ਼ੀਆਂ ਲਈ ਕਹਿੰਦੇ ਸਨ।
ਉਹ ਸਿਆਸੀ ਐਲਾਨਾਂ ਅਤੇ ਬਿਆਨਾਂ ਲਈ ਟਵਿੱਟਰ ਦੀ ਵਰਤੋਂ ਕਰਦੇ ਹਨ। ਇਨ•ਾਂ ਟਵੀਟਾਂ ਰਾਹੀਂ ਹੀ ਉਨ•ਾਂ ਆਪਣੇ ਵਿਚਾਰ ਰੱਖੇ ਹਨ ਕਿ ਉਹ ਪਾਰਟੀ ਲੀਡਰ ਕਿਉਂ ਬਣਨਾ ਚਾਹੁੰਦੇ ਹਨ। ਜਨਤਕ ਮਾਮਲਿਆਂ ਦੇ ਮਾਹਰ ਡੈਰੇਲ ਬਰਿਕਰ ਨੇ ਜਗਮੀਤ ਸਿੰਘ ਨੂੰ ਟਰੂਡੋ ਲਈ, ਖ਼ਾਸ ਤੌਰ ‘ਤੇ ਟੋਰਾਂਟੋ ਵਿਚ ‘ਖ਼ਤਰਨਾਕ’ ਉਮੀਦਵਾਰ ਦੱਸਿਆ ਹੈ, ਜੋ ਸੰਸਦ ਦੀਆਂ 20% ਫੀਸਦੀ ਪਾਰਲੀਮਾਨੀ ਸੀਟਾਂ ਦਾ ਕੇਂਦਰ ਹੈ। ਪਾਰਟੀ ਦੇ ਇਕ ਸੀਨੀਅਰ ਮੈਂਬਰ ਅਨੁਸਾਰ ਲਿਬਰਲ ਮੰਨਦੇ ਹਨ ਕਿ ਜਗਮੀਤ ਸਿੰਘ ਨੂੰ ਦੇਖਿਆਂ ਅਜਿਹਾ ਨਹੀਂ ਲਗਦਾ ਕਿ ਉਹ ਆਪਣੇ ਵੋਟਰਾਂ ਦਾ ਧਿਆਨ ਖਿੱਚ ਰਿਹਾ ਹੈ ਤੇ ਹਮਾਇਤ ਮੰਗ ਰਿਹਾ ਹੈ।
ਜਗਮੀਤ ਸਿੰਘ ਦਸਦਾ ਹੈ ਕਿ ਜਵਾਨੀ ਵੇਲੇ ਉਸ ਨੇ ਨਸਲੀ ਵਿਤਕਰਾ ਸਹਿਣ ਕੀਤਾ ਹੈ ਤੇ ਇਸ ਨੇ ਉਸ ਆਪਣੇ ਵਿਰੋਧੀਆਂ ਵਿਚ ਵੱਖਰੀ ਪਛਾਣ ਦਿੱਤੀ ਹੈ। ਉਹ ਕਹਿੰਦਾ ਹੈ-‘ਬਹੁਤ ਸਾਰੇ ਕੈਨੇਡੀਅਨ ਅਜਿਹੇ ਹਨ ਜਿਨ•ਾਂ ਨੇ ਆਪਣੀ ਜ਼ਿੰਦਗੀ ਵਿਚ ਸੰਘਰਸ਼ ਕੀਤਾ ਹੈ ਤੇ ਉਹ ਮੇਰੇ ਵਿਚ ਅਜਿਹਾ ਵਿਅਕਤੀ ਦੇਖਦੇ ਹਨ ਜੋ ਉਨ•ਾਂ ਨੂੰ ਸਮਝ ਸਕਦਾ ਹੈ।’