'ਹੰਗਰ ਮਿਟਾਓ' ਭਾਰਤੀ ਅਮਰੀਕਾ ਸੰਸਥਾ ਵੱਲੋਂ ਭੋਜਨ ਮੁਹਿੰਮ ਦੀ ਸ਼ੁਰੂਆਤ'

'ਹੰਗਰ ਮਿਟਾਓ' ਭਾਰਤੀ ਅਮਰੀਕਾ ਸੰਸਥਾ ਵੱਲੋਂ ਭੋਜਨ ਮੁਹਿੰਮ ਦੀ ਸ਼ੁਰੂਆਤ'
'ਹੰਗਰ ਮਿਟਾਓ' ਸੰਸਥਾ ਦੇ ਵਾਲੰਟੀਅਰ ਤੇ ਸਮਰਥਕ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ ਅਮਰੀਕੀਆਂ ਵੱਲੋਂ ਗਠਿਤ ਸੰਸਥਾ 'ਹੰਗਰ ਮਿਟਾਓ' ਵੱਲੋਂ 'ਸਪਰਿੰਗ ਫੂਡ ਡਰਾਈਵ' ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸੰਸਥਾ ਸਥਾਨਕ ਫੂਡ ਬੈਂਕ ਰਾਹੀਂ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਉਂਦੀ ਹੈ। ਸੰਸਥਾ ਨੂੰ ਬਣਿਆਂ ਅਜੇ 3 ਸਾਲ ਤੋਂ ਥੋਹੜਾ ਜਿਹਾ ਜਿਆਦਾ ਸਮਾਂ ਹੋਇਆ ਹੈ ਪਰ ਇਹ ਆਪਣੀਆਂ ਫੰਡ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਰਾਹੀਂ ਉਤਰੀ ਟੈਕਸਾਸ ਫੂਡ ਬੈਂਕ ਨੂੰ ਇਕ ਕਰੋੜ ਲੋਕਾਂ ਲਈ ਭੋਜਨ ਮੁਹੱਈਆ ਕਰਵਾ ਚੁੱਕੀ ਹੈ। ਭਿਆਨਕ ਸਰਦ ਰੁੱਤ ਦੇ ਤੂਫਾਨ ਦੇ ਮੱਦੇਨਜਰ ਸੰਸਥਾ ਟੈਕਸਾਸ ਫੂਡ ਬੈਂਕ ਲਈ ਵਧ ਤੋਂ ਵਧ ਸਾਧਨ ਜੁਟਾਉਣ ਦੇ ਯਤਨ ਵਿਚ ਹੈ। ਹੰਗਰ ਮਿਟਾਓ ਦੇ ਸਹਿ ਸੰਸਥਾਪਕ ਰਾਜ ਅਸਾਵਾ ਦਾ ਕਹਿਣਾ ਹੈ ਕਿ ਇਕ ਵਿਅਕਤੀ ਨੂੰ ਦਿਨ ਵਿਚ ਦੋ ਜਾਂ ਤਿੰਨ ਵਾਰ ਭੋਜਨ ਦੀ ਲੋੜ ਹੁੰਦੀ ਹੈ ਇਸ ਲਈ ਜਰੂਰੀ ਹੈ ਕਿ ਲੋਕਾਂ ਕੋਲ ਭਰੋਸੇਯੋਗ ਸਾਧਨ ਹੋਵੇ ਤਾਂ ਜੋ ਉਹ ਆਪਣੀ ਜਿੰਦਗੀ ਨੂੰ ਅੱਗੇ ਤੋਰ ਸਕਣ ਤੇ ਪੈਰਾਂ ਉਪਰ ਖੜੇ ਹੋ ਸਕਣ। ਉਨਾਂ ਨੇ ਲੋੜਵੰਦ ਲੋਕਾਂ ਦੀ ਮੱਦਦ ਲਈ ਸਰਗਰਮ ਉਤਰੀ ਟੈਕਸਾਸ ਫੂਡ ਬੈਂਕ ਦਾ ਧੰਨਵਾਦ ਕੀਤਾ ਹੈ ਜੋ 13 ਕਾਉਂਟੀਆਂ ਵਿਚ  ਆਪਣੀਆਂ ਸੇਵਾਵਾਂ ਜਾਰੀ ਰਖ ਰਹੀ ਹੈ।

ਉੱਤਰੀ ਟੈਕਸਾਸ ਫੂਡ ਬੈਂਕ ਦੀ ਇੰਡੋ-ਅਮੈਰੀਕਨ ਕੌਂਸਲ, ਜਿਸ ਦੀ ਅਗਵਾਈ ਭਾਰਤੀ ਅਮਰੀਕੀ ਪਰਉਪਕਾਰੀ ਰਾਜ ਅਤੇ ਅੰਨਾ ਆਸਾਵਾ (ਖੱਬੇ) ਨੇ ਕੀਤੀ, ਨੇ ਆਪਣੀ ਮਿਲੀਅਨ ਮੀਲ ਮਾਰਚ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ, ਜਿਸ ਨਾਲ ਫੂਡ ਬੈਂਕ ਨੂੰ ਲਾਭ ਪਹੁੰਚਾਉਣ ਲਈ ਜਾਗਰੂਕਤਾ ਅਤੇ ਫੰਡ ਜੁਟਾਉਣ ਦੀ ਉਮੀਦ ਹੈ। ਆਸਾਵਾਸ ਨੇ ਵੀ ਹਾਲ ਹੀ ਵਿੱਚ ਇੱਕ ਦੀਵਾਲੀ ਵਾਲੰਟੀਅਰ ਦਿਨ ਐਨਟੀਐਫਬੀ ਨੂੰ $ 100,000 ਦਾਨ ਕੀਤਾ ਸੀ.