ਕਿਸਾਨੀ ਸੰਘਰਸ਼ ਨੂੰ ਲੈ ਕੇ ਸੱਚਖੰਡ ਹਜ਼ੂਰ ਸਾਹਿਬ ਵਿਚ ਸੰਗਤਾਂ ਵਲੋਂ ਰੋਸ ਮਾਰਚ ਕੱਢਿਆ ਗਿਆ

ਕਿਸਾਨੀ ਸੰਘਰਸ਼ ਨੂੰ ਲੈ ਕੇ ਸੱਚਖੰਡ ਹਜ਼ੂਰ ਸਾਹਿਬ ਵਿਚ ਸੰਗਤਾਂ ਵਲੋਂ ਰੋਸ ਮਾਰਚ ਕੱਢਿਆ ਗਿਆ
ਰੋਸ ਮਾਰਚ ਤੋਂ ਪਹਿਲਾਂ ਸੰਤ  ਮਹਾਂਪੁਰਸ਼ ਬਾਬਾ ਬਲਵਿੰਦਰ ਸਿੰਘ ਜੀ ਅਰਦਾਸ ਕਰਦੇ ਹੋਏ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੰਤ  ਮਹਾਂਪੁਰਸ਼ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਮੁੱਖੀ ਗੁਰਦੁਆਰਾ ਸ੍ਰੀ ਲੰਗਰ ਸਹਿਬ ਜੀ ਦੇ ਅਸ਼ੀਰਵਾਦ ਨਾਲ ਮਹਾਰਾਸ਼ਟਰ ਦੇ ਜਿਲਾ ਨਦੇੜ ਵਿੱਖੇ ਰੋਸ ਮਾਰਚ ਕੱਢਿਆ -ਜਥੇਦਾਰ ਸੁਖਜੀਤ ਸਿੰਘ ਬਘੌਰਾ 

ਚੰਡੀਗੜ੍ਹ : ਕਿਸਾਨ ਸੰਘਰਸ਼ ਵਿੱਚ ਲਗਾਤਾਰ ਚੱਲ ਰਹੇ ਸੰਘਰਸ਼ ਦੌਰਾਨ ਅੱਜ ਦੇਸ਼ ਦੇ ਸੁਭੇ ਮਹਾਰਾਸ਼ਟਰ ਵਿੱਚ ਕੇਂਦਰ ਸਰਕਾਰ ਖਿਲਾਫ ਅਵਾਜ ਬੁਲੰਦ ਕੀਤੀ ਇਸ ਤੋ ਉਪਰੰਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਿਚਲ ਨੰਗਰ ਨੰਦੇੜ ਵਿੱਖੇ ਗੁਰੂ ਸਾਹਿਬਾਨ ਦੇ ਚਰਨਾ ਵਿੱਚ ਅਰਦਾਸ ਕਰਨ ਉਪਰੰਤ ਸੰਤ ਮਹਾਂਪੁਰਸ਼ ਬਾਬਾ ਨਰਿੰਦਰ ਸਿੰਘ ਜੀ ਸੰਤ ਮਹਾਂਪੁਰਸ਼ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਮੁੱਖੀ ਗੁਰਦੁਆਰਾ ਸ੍ਰੀ ਲੰਗਰ ਸਹਿਬ ਪਸੋ ਅਸ਼ੀਰਵਾਦ ਪ੍ਰਾਪਤ ਕਰਨ ਤੇ ਨੰਦੇੜ ਸਹਿਰ ਵਿੱਚ ਕਿਸਾਨਾ ਖਿਲਾਫ ਬਣਾਏ ਤਿੰਨ ਆਰਡੀਨੈਂਸ ਰੱਦ ਕਰਨ ਲਈ ਰੋਸ ਮਾਰਚ ਕੱਢਿਆ ਗਿਆ ਸੰਤ ਮਹਾਂਪੁਰਸ਼ ਬਾਬਾ ਬਲਵਿੰਦਰ ਸਿੰਘ ਜੀ ਵੱਲੋ ਗੁਰੂ ਸਾਹਿਬਾਨਾ ਦੇ ਚਰਨਾ ਵਿੱਚ ਅਰਦਾਸ ਕਰਨ ਉਪਰੰਤ ਕਿਹਾ ਗਿਆ ਜੋ ਕੇਂਦਰ ਸਰਕਾਰ ਵੱਲੋ ਕਿਸਾਨਾ ਖਿਲਾਫ ਤਿੰਨ ਆਰਡੀਨੈਂਸ ਪਾਸ ਕੀਤੇ ਗਏ ਹਨ ਉਹ ਰੱਦ ਹੋਣ ਇਸ ਤੋ ਉਪਰੰਤ ਜਿੱਥੇ ਲੋਕਾ ਵੱਲੋ ਖੁਬ ਹੁਗਾਰਾ ਮਿਲਣ ਤੇ ਉਸ ਵਾਹਿਗੁਰੂ ਜੀ ਦਾ ਸੁਕਰਾਨਾ ਕੀਤਾ ਗਿਆ ਅਰਦਾਸ ਕੀਤੀ ਗਈ ਕੇ ਕਿਸਾਨਾ ਖਿਲਾਫ ਜੋ ਕਾਲੇ ਕਾਨੂੰਨ ਬਣਾਏ ਗਏ ਹਨ ਉਹ ਵਾਪਸ ਲਵੇ ਕੇਂਦਰ ਸਰਕਾਰ ਜਥੇਦਾਰ ਬਘੌਰਾ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋ ਸਾਢੇ ਧਾਰਮਿਕ ਸਮਾਗਮ ਵਿੱਚ ਜਾਣ ਬੁੱਝ ਕੇ ਦਖਲ ਅੰਦਾਜ਼ੀ ਕਰ ਰਹੀ ਹੈ ਜਿਵੇ ਪਹਿਲਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਜੋ ਸੰਗਤਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਜਥੇ ਨੂੰ ਪ੍ਰਵਾਨਗੀ ਦੇਣ ਤੋ ਐਣ ਮੌਕੇ ਤੇ ਜਵਾਬ ਦੇਣ ਇਹ ਕੇਂਦਰ ਸਰਕਾਰ ਦੀ ਮਾੜੀ ਸੋਚ ਹੈ ਇਸ ਤੋ ਉਪਰੰਤ ਹੋਲਾ ਮਹਲਾ ਜੋ ਸੰਗਤਾ ਹਰ ਸਾਲ ਮਨਾਇਆ ਜਾਦਾ ਹੈ ਉਸ ਸਮਾਗਮ ਵਿੱਚ ਜਿਵੇ ਪਿਛਲੇ ਸਾਲ ਕਰੋਨਾ ਦੀ ਬਿਮਾਰੀ ਦਸੇ ਸਾਡੀਆ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਈ ਗਈ ਹੈ ਅਖੀਰ ਵਿੱਚ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਕੇ ਕਰੋਨਾ ਪੰਜਾਬ ਜਾ ਮਹਾਰਾਸ਼ਟਰ ਵਿਚ ਹੀ ਕਿਓ ਜਿਥੇ ਚੋਣਾ ਹੋ ਰਹੀਆ ਹਨ ਉਥੇ ਕਿਓ ਨਹੀ ਕਰੋਨਾ"