ਬਲਾਤਕਾਰੀ ਆਸਾਰਾਮ ਦਾ ਮੁੰਡਾ ਨਰਾਇਣ ਸਾਈ ਵੀ ਅਦਾਲਤ ਵੱਲੋਂ ਬਲਾਤਕਾਰ ਦਾ ਦੋਸ਼ੀ ਕਰਾਰ

ਬਲਾਤਕਾਰੀ ਆਸਾਰਾਮ ਦਾ ਮੁੰਡਾ ਨਰਾਇਣ ਸਾਈ ਵੀ ਅਦਾਲਤ ਵੱਲੋਂ ਬਲਾਤਕਾਰ ਦਾ ਦੋਸ਼ੀ ਕਰਾਰ

ਸੂਰਤ: ਬਲਾਤਕਾਰ ਦੇ ਦੋਸ਼ ਵਿਚ ਜੇਲ੍ਹ 'ਚ ਬੰਦ ਆਸਾਰਾਮ ਦੇ ਮੁੰਡੇ ਨਾਰਾਇਣ ਸਾਈ ਨੂੰ ਵੀ ਅੱਜ ਸੂਰਤ ਅਦਾਲਤ ਨੇ ਇਕ ਔਰਤ ਨਾਲ ਬਲਾਤਕਾਰ ਦਾ ਦੋਸ਼ੀ ਐਲਾਨ ਦਿੱਤਾ ਹੈ। ਨਰਾਇਣ ਸਾਈ ਨੂੰ ਸਜ਼ਾ 30 ਅਪ੍ਰੈਲ ਨੂੰ ਸੁਣਾਈ ਜਾਵੇਗੀ।

ਨਰਾਇਣ ਸਾਈ ਖਿਲਾਫ ਇਹ ਬਲਾਤਕਾਰ ਦਾ ਮਾਮਲਾ 2013 ਵਿੱਚ ਦਰਜ ਕੀਤਾ ਗਿਆ ਸੀ। ਸੂਰਤ ਨਾਲ ਸਬੰਧਿਤ ਦੋ ਭੈਣਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਆਸਾਰਾਮ ਅਤੇ ਨਾਰਾਇਣ ਸਾਈ ਨੇ ਉਹਨਾਂ ਨਾਲ ਬਲਾਤਕਾਰ ਕੀਤਾ ਹੈ। 

ਦੋਵਾਂ ਭੈਣਾਂ ਵਿੱਚੋਂ ਇੱਕ ਨੇ ਦੋਸ਼ ਲਾਇਆ ਸੀ ਕਿ 2002 ਤੋਂ 2005 ਤੱਕ ਜਦੋਂ ਉਹ ਇਹਨਾਂ ਦੇ ਆਸ਼ਰਮ ਵਿੱਚ ਰਹਿੰਦੀ ਸੀ ਤਾਂ ਨਰਾਇਣ ਸਾਈ ਨੇ ਉਸ ਨਾਲ ਲਗਾਤਾਰ ਬਲਾਤਕਾਰ ਕੀਤਾ। ਨਰਾਇਣ ਸਾਈ ਨੂੰ 2013 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ