ਦਲੇਰ ਮਹਿੰਦੀ ਨੇ ਵੀ ਚੁੱਕਿਆ ਭਾਜਪਾ ਦਾ ਝੰਡਾ

ਦਲੇਰ ਮਹਿੰਦੀ ਨੇ ਵੀ ਚੁੱਕਿਆ ਭਾਜਪਾ ਦਾ ਝੰਡਾ

ਨਵੀਂ ਦਿੱਲੀ: ਗਾਇਕ ਦਲੇਰ ਮੇਹੰਦੀ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ। ਅੱਜ ਦਿੱਲੀ ਵਿੱਚ ਹੰਸ ਰਾਜ ਹੰਸ ਅਤੇ ਕੇਂਦਰੀ ਮੰਤਰੀ ਵਿਜੇ ਗੋਇਲ ਦੀ ਹਾਜ਼ਰੀ ਵਿੱਚ ਦਲੇਰ ਮਹਿੰਦੀ ਨੂੰ ਭਾਜਪਾ ਵਿੱਚ ਸ਼ਾਮਿਲ ਕੀਤਾ ਗਿਆ।

ਇਸ ਮੌਕੇ ਦਿੱਲੀ ਭਾਜਪਾ ਮੁਖੀ ਮਨੋਜ ਤਿਵਾੜੀ ਅਤੇ ਕ੍ਰਿਕਟ ਤੋਂ ਰਾਜਨੀਤੀ ਵਿੱਚ ਆਏ ਗੌਤਮ ਗੰਭੀਰ ਵੀ ਮੋਜੂਦ ਸਨ। 

ਇਸ ਤੋਂ ਪਹਿਲਾਂ ਫਿਲਮ ਅਦਾਕਾਰ ਸੰਨੀ ਦਿਓਲ ਭਾਜਪਾ ਵਿੱਚ ਸ਼ਾਮਿਲ ਹੋਏ ਸਨ ਜਿਸ ਨੂੰ ਪਾਰਟੀ ਨੇ ਗੁਰਦਾਸਪੁਰ ਸੀਟ ਤੋਂ ਉਮੀਦਵਾਰ ਐਲਾਨਿਆ ਸੀ। ਹੰਸ ਰਾਜ ਹੰਸ ਨੂੰ ਭਾਜਪਾ ਨੇ ਉੱਤਰ ਪੱਛਮੀ ਦਿੱਲੀ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। 
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ