ਮਠਿਆਈ ਦੁਕਾਨਦਾਰ ਨੇ ਪਤਨੀ ਤੇ ਪੁੱਤ ਨੂੰ ਗੋਲੀ ਮਾਰਨ ਮਗਰੋਂ ਖੁਦ ਨੂੰ ਮਾਰੀ ਗੋਲੀ
ਮਲੇਰਕੋਟਲਾ: ਇੱਥੇ ਮਠਿਆਈ ਦੀ ਦੁਕਾਨ ਚਲਾਉਂਦੇ ਵਿਜੇ ਕੁਮਾਰ ਜੈਨ (40) ਨਾਮੀਂ ਵਿਅਤਕੀ ਨੇ ਆਪਣੀ ਪਤਨੀ ਆਸ਼ਾ ਜੈਨ (38) ਅਤੇ ਪੁੱਤਰ ਸਾਹੇਲ ਜੈਨ (13) ਨੂੰ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਬਾਅਦ ਵਿੱਚ ਖੁਦ ਨੂੰ ਵੀ ਗੋਲੀ ਮਾਰ ਲਈ।
ਇਹ ਘਟਨਾ ਅੱਜ ਸਵੇਰੇ 5 ਵਜੇ ਵਾਪਰੀ। ਮੌਕੇ 'ਤੇ ਪਹੁੰਚੇ ਡੀਐਸਪੀ ਸੁਮਿਤ ਸੂਦ ਨੇ ਦੱਸਿਆ ਕਿ ਆਸ਼ਾ ਜੈਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦਕਿ ਵਿਜੇ ਕੁਮਾਰ ਜੈਨ ਹਸਪਤਾਲ ਜਾਂਦਿਆਂ ਰਾਹ ਵਿੱਚ ਦਮ ਤੋੜ ਗਿਆ।
9ਵੀਂ ਜਮਾਤ ਦਾ ਵਿਦਿਆਰਥੀ ਸਾਹੇਲ ਜੈਨ ਗੰਭੀਰ ਜ਼ਖਮੀ ਹਾਲਤ ਵਿੱਚ ਡੀਐਮਸੀ ਹਸਤਪਾਲ ਜੇਰੇ ਇਲਾਜ ਹੈ।
ਰਿਸ਼ਤੇਦਾਰਾਂ ਮੁਤਾਬਿਕ ਵਿਜੇ ਕੁਮਾਰ ਜੈਨ ਮਾਨਿਸਕ ਦਬਾਅ ਤੋਂ ਗੁਜ਼ਰ ਰਿਹਾ ਸੀ।
ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।
Comments (0)