ਭਾਰਤ ਦੀ ਸੁਪਰੀਮ ਕੋਰਟ ਦੇ ਨਵੇਂ ਮੁੱਖ ਜੱਜ ਦੇ ਨਾਂ 'ਤੇ ਲੱਗੀ ਮੋਹਰ

ਭਾਰਤ ਦੀ ਸੁਪਰੀਮ ਕੋਰਟ ਦੇ ਨਵੇਂ ਮੁੱਖ ਜੱਜ ਦੇ ਨਾਂ 'ਤੇ ਲੱਗੀ ਮੋਹਰ
ਐਸਏ ਬੋਬਦੇ

ਨਵੀਂ ਦਿੱਲੀ: ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਭਾਰਤ ਦੀ ਸੁਪਰੀਮ ਕੋਰਟ ਦੇ 47ਵੇਂ ਮੁੱਖ ਜੱਜ ਵਜੋਂ ਜੱਜ ਐਸਏ ਬੋਬਦੇ ਨੂੰ ਨਿਯੁਕਤ ਕੀਤਾ ਹੈ। 

ਪ੍ਰਾਪਤ ਜਾਣਕਾਰੀ ਮੁਤਾਬਿਕ ਜੱਜ ਬੋਬਦੇ ਆਪਣੇ ਇਸ ਨਵੇਂ ਅਹੁਦੇ ਦੀ ਸਹੁੰ 18 ਨਵੰਬਰ ਨੂੰ ਚੁੱਕਣਗੇ। ਭਾਰਤ ਦੀ ਸੁਪਰੀਮ ਕੋਰਟ ਦੇ ਮੋਜੂਦਾ ਮੁੱਖ ਜੱਜ ਰੰਜਨ ਗੋਗੋਈ 17 ਨਵੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ। ਜੱਜ ਬੋਬਦੇ ਮੁੱਖ ਜੱਜ ਦੇ ਅਹੁਦੇ ਤੋਂ 23 ਅਪ੍ਰੈਲ, 2021 ਨੂੰ ਸੇਵਾ ਮੁਕਤ ਹੋਣਗੇ। 

ਚਲਦੀ ਪਿਰਤ ਅਨੁਸਾਰ ਮੁੱਖ ਜੱਜ ਰੰਜਨ ਗੋਗੋਈ ਨੇ ਜੱਜ ਬੋਬਦੇ ਦੇ ਨਾਂ ਦੀ ਮੁੱਖ ਜੱਜ ਦੇ ਅਹੁਦੇ ਲਈ ਸਿਫਾਰਿਸ਼ ਕੀਤੀ ਸੀ। ਮੁੱਖ ਜੱਜ ਰੰਜਨ ਗੋਗੋਈ ਨੇ ਆਪਣਾ ਅਹੁਦਾ 3 ਅਕਤੂਬਰ ਨੂੰ ਸਾਂਭਿਆ ਸੀ। 

ਜੱਜ ਬੋਬਦੇ ਨੇ ਆਪਣੀ ਬੀ.ਏ ਅਤੇ ਐਲ.ਐਲ.ਬੀ ਦੀ ਪੜ੍ਹਾਈ ਨਾਗਪੁਰ ਯੂਨੀਵਰਸਿਟੀ ਤੋਂ ਪੂਰੀ ਕਰਨ ਮਗਰੋਂ ਉਹਨਾਂ 1978 ਵਿੱਚ ਮਹਾਰਾਸ਼ਟਰ ਬਾਰ ਕਾਉਂਸਲ ਵਿੱਚ ਦਾਖਲ ਹੋ ਕੇ ਵਕਾਲਤ ਸ਼ੁਰੂ ਕੀਤੀ। 

ਜੱਜ ਬੋਬਦੇ ਨੂੰ 2000 ਵਿੱਚ ਬੋਂਬੇ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। ਇਹ ਮੱਧ ਪ੍ਰਦੇਸ਼ ਹਾਈ ਕੋਰਟ ਦੇ ਮੁੱਖ ਜੱਜ ਵੀ ਰਹਿ ਚੁੱਕੇ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।