ਭਾਈ ਜਸਵੰਤ ਸਿੰਘ ਹੋਠੀ ਨੂੰ ਸਦਮਾ
ਮਾਤਾ ਬੀਬੀ ਗੁਰਮੀਤ ਕੌਰ ਹੋਠੀ ਦਾ ਅਕਾਲ ਚਲਾਣਾ
ਸੈਨਹੋਜ਼ੇ/ਏਟੀ ਨਿਊਜ਼ :
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਦੇ ਮਾਤਾ ਜੀ ਬੀਬੀ ਗੁਰਮੀਤ ਕੌਰ ਹੋਠੀ ਸੋਮਵਾਰ, ਮਿਤੀ 8 ਅਪ੍ਰੈਲ ਨੂੰ ਅਕਾਲ ਚਲਾਣਾ ਕਰ ਗਏ ਹਨ। ਉਹ 90 ਵਰ੍ਹਿਆਂ ਦੇ ਸਨ ਤੇ ਮਾਮੂਲੀ ਬਿਮਾਰੀ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋ ਗਿਆ।
ਉਹਨਾਂ ਦਾ ਅੰਤਿਮ ਸੰਸਕਾਰ ਦਿਨ ਸ਼ਨਿਚਰਵਾਰ, ਮਿਤੀ 13 ਅਪ੍ਰੈਲ ਨੂੰ ਸਵੇਰੇ 10 ਵਜੇ ਚੈਪਲ ਆਫ ਚਾਈਮਜ਼ ਵਿਖੇ ਹੋਵੇਗਾ। ਚੈਪਲ ਦਾ ਪਤਾ 32992 ਮਿਸ਼ਨ ਬੁੱਲੇਵਾਰਡ, ਹੇਵਰਡ ਹੈ। ਭਾਈ ਜਸਵੰਤ ਹੋਠੀ ਨਾਲ ਦੁੱਖ ਸਾਂਝਾ ਕਰਨ ਲਈ ਫੋਨ ਨੰ. (408) 898-7056 'ਤੇ ਸੰਪਰਕ ਕੀਤਾ ਸਕਦਾ ਹੈ।
Comments (0)