ਸਰਬਜੀਤ ਸਿੰਘ ਮਾਨ ਕੈਲੀਫੋਰਨੀਆ ਯੂਨਿਟ ਦਾ ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ ਦਾ ਸੂਬਾ ਪ੍ਰਧਾਨ ਨਿਯੁਕਤ 

ਸਰਬਜੀਤ ਸਿੰਘ ਮਾਨ ਕੈਲੀਫੋਰਨੀਆ ਯੂਨਿਟ ਦਾ ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ ਦਾ ਸੂਬਾ ਪ੍ਰਧਾਨ ਨਿਯੁਕਤ 

ਲਾਸ ਏਂਜਲਸ/ਏਟੀ ਨਿਊਜ਼ :
ਕੈਲੀਫੋਰਨੀਆ ਦੇ ਡਾਇਮੰਡ ਬਾਰ ਸਦਨ ਵਿਖੇ ਇੱਕ ਰਾਤਰੀ ਭੋਜ ਦੌਰਾਨ ਇੰਡੀਅਨ ਓਵਰਸੀਜ਼ ਕਾਂਗਰਸ ਦਾ ਵੱਡਾ ਇਕੱਠ ਹੋਇਆ ਜਿਸ ਵਿਚ ਇੰਡੀਅਨ ਓਵਰਸੀਜ਼ ਕਾਂਗਰਸ ਯੂਐੱਸਏ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ ਨੇ ਸ. ਸਰਬਜੀਤ ਸਿੰਘ ਮਾਨ ਨੂੰ ਕੈਲੀਫੋਰਨੀਆ ਯੂਨਿਟ ਦਾ ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਮੌਕੇ ਹਾਜ਼ਰ ਸ. ਫੁੰਮਣ ਸਿੰਘ, ਪਾਲ ਸਿੰਘ ਗੋਤਰਾ, ਸਰਬਜੀਤ ਮਾਨ, ਰਵੀ ਗਰੇਵਾਲ, ਇਕਬਾਲ ਸਿੰਘ ਸਮਰਾ, ਮਹਿੰਦਰ ਸਿੰਘ, ਨਛੱਤਰ ਸਿੰਘ ਭੁੱਲਰ ਤੇ ਸਾਹਬ ਸਿੰਘ ਭੁੱਲਰ ਨੇ ਭਰੋਸਾ ਦਿਵਾਇਆ ਕਿ ਉਹ ਸਰਬਜੀਤ ਸਿੰਘ ਮਾਨ ਨੂੰ ਪੂਰਨ ਸਹਿਯੋਗ ਦੇਣਗੇ। ਸਰਬਜੀਤ ਸਿੰਘ ਮਾਨ ਨੇ ਇਸ ਮੌਕੇ ਭਰੋਸਾ ਦਿੱਤਾ ਕਿ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਯੋਗ ਤਰੀਕੇ ਅਪਣਾਉਣਗੇ ਅਤੇ ਐਨ.ਆਰ.ਆਈਜ਼ ਦੀਆਂ ਮੁਸ਼ਕਲਾਂ ਦੇ ਹੱਲ ਲਈ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਅਤੇ ਓਵਰਸੀਜ਼ ਕਾਂਗਰਸ ਦੇ ਗਲੋਬਲ ਪ੍ਰਧਾਨ ਸੈਮ ਪੈਟਰੋਡਾ ਤਕ ਪਹੁੰਚ ਕਰਨਗੇ।  ਇਸ ਮੌਕੇ ਰਵੀ ਰਾਜਬੀਰ ਰੰਧਾਵਾ, ਰਸ਼ਪਾਲ ਸਿੰਘ ਢੀਂਡਸਾ, ਧਰਮਿੰਦਰ ਸਿੰਘ ਰੰਧਾਵਾ ਤੇ ਨਰਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਬੀਬੀਆਂ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ।