ਜੰਮੂ ਅਤੇ ਕਸ਼ਮੀਰ ਦੀ ਸੂਬਾਈ ਵਿਧਾਨ ਪਰਿਸ਼ਦ ਖਤਮ ਕੀਤੀ

ਜੰਮੂ ਅਤੇ ਕਸ਼ਮੀਰ ਦੀ ਸੂਬਾਈ ਵਿਧਾਨ ਪਰਿਸ਼ਦ ਖਤਮ ਕੀਤੀ

ਜੰਮੂ: ਭਾਰਤ ਸਰਕਾਰ ਵੱਲੋਂ ਭਾਰਤ ਦੀ ਪਾਰਲੀਮੈਂਟ ਵਿੱਚ ਪਾਸ ਕੀਤੇ ਗਏ ਵਿਵਾਦਿਤ ਕਾਨੂੰਨ ਜੰਮੂ ਅਤੇ ਕਸ਼ਮੀਰ ਪੁਨਰਗਠਨ ਬਿੱਲ, 2019 ਦੀ ਮਦ 57 ਦੇ ਅਧੀਨ ਅੱਜ ਜੰਮੂ ਅਤੇ ਕਸ਼ਮੀਰ ਦੀ ਸੂਬਾਈ ਵਿਧਾਨ ਪਰਿਸ਼ਦ ਨੂੰ ਖਤਮ ਕਰ ਦਿੱਤਾ ਗਿਆ। ਦੱਸ ਦਈਏ ਕਿ 31 ਅਕਤੂਬਰ ਤੋਂ ਜੰਮੂ ਅਤੇ ਕਸ਼ਮੀਰ ਨੂੰ ਇੱਕ ਕੇਂਦਰ ਪ੍ਰਬੰਧ ਖੇਤਰ (ਯੂ.ਟੀ) ਦਾ ਦਰਜਾ ਦੇ ਦਿੱਤਾ ਜਾਵੇਗਾ। 

ਦੱਸ ਦਈਏ ਕਿ ਸੂਬਾਈ ਵਿਧਾਨ ਪਰਿਸ਼ਦ ਜੰਮੂ ਕਸ਼ਮੀਰ ਵਿਧਾਨ ਸਭਾ ਦਾ ਉਪਰਲਾ ਹਾਊਸ ਸੀ ਜਿਸ ਵਿੱਚ ਮੋਜੂਦਾ ਸਮੇਂ 22 ਮੈਂਬਰ ਸਨ ਜਿਹਨਾਂ ਵਿੱਚੋਂ 10 ਭਾਜਪਾ ਦੇ, 8 ਪੀਡੀਪੀ ਦੇ, 3 ਨੈਸ਼ਨਲ ਕਾਨਫਰੰਸ ਦੇ ਅਤੇ ਇੱਕ ਕਾਂਗਰਸ ਪਾਰਟੀ ਦਾ ਸੀ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।