ਮੰਤਰੀ ਰਾਣਾ ਸੋਢੀ ਨੂੰ ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਨੇ ਸ਼ਰੇਆਮ ਜ਼ਲੀਲ ਕਰਕੇ ਗੱਡੀ ਵਿੱਚੋਂ ਉਤਾਰਿਆ

ਮੰਤਰੀ ਰਾਣਾ ਸੋਢੀ ਨੂੰ ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਨੇ ਸ਼ਰੇਆਮ ਜ਼ਲੀਲ ਕਰਕੇ ਗੱਡੀ ਵਿੱਚੋਂ ਉਤਾਰਿਆ
ਰਾਣਾ ਗੁਰਮੀਤ ਸਿੰਘ ਸੋਢੀ

ਮੁਕਤਸਰ: ਜ਼ਿਮਨੀ ਚੋਣ ਫਾਜ਼ਿਲਕਾ ਲਈ ਚੋਣ ਪ੍ਰਚਾਰ ਦੌਰੇ 'ਤੇ ਗਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਲੰਬੀ ਖੇਤਰ ਦੇ ਪਿੰਡ ਮੋਹਲਾਂ ਵਿੱਚ ਹੈਲੀਕੋਪਟਰ ਤੋਂ ਉਤਰ ਕੇ ਕਾਰਾਂ ਦੇ ਕਾਫਲੇ ਨਾਲ ਤੁਰਨ ਲੱਗੇ ਤਾਂ ਪੰਜਾਬ ਸਰਕਾਰ ਵਿੱਚ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਦੀਆਂ ਕਾਰਾਂ ਦੇ ਕਾਫਲੇ ਵਿੱਚ ਮੁੱਖ ਮੰਤਰੀ ਦੀ ਕਾਰ ਤੋਂ ਅੱਗੇ ਲੱਗੀ ਕਾਰ ਵਿੱਚੋਂ ਉਤਰਨ ਲਈ ਕਹਿ ਦਿੱਤਾ ਗਿਆ।

ਟ੍ਰਿਬਿਊਨ ਅਖਬਾਰ ਦੀ ਖਬਰ ਮੁਤਾਬਿਕ ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਨੇ ਰਾਣਾ ਸੋਢੀ ਨੂੰ ਕਾਰ ਵਿੱਚੋਂ ਬਾਹਰ ਨਿੱਕਲਣ ਲਈ ਕਿਹਾ। ਖਬਰ ਮੁਤਾਬਿਕ ਖੂਬੀ ਰਾਮ ਕਹਿੰਦਾ ਸੁਣਿਆ ਗਿਆ, "ਤੁਸੀਂ ਬੱਸ ਤੱਕ ਆਪਣੀ ਕਾਰ ਵਿੱਚ ਆਓ।"

ਇਸ ਤੋਂ ਗੁੱਸੇ ਵਿੱਚ ਆਏ ਸੋਢੀ ਨੇ ਕਿਹਾ, "ਮੇਰੀ ਗੱਡੀ ਵਿੱਚ ਲਵਾਓ, ਨਹੀਂ ਤਾਂ ਮੈਂ ਨਹੀਂ ਜਾਣਾ।"

ਦੋਵਾਂ ਵਿੱਚ ਹੁੰਦੀ ਇਸ ਬਹਿਸ ਵਿੱਚ ਪੈਂਦਿਆਂ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ, "ਖੂਬੀ ਰਾਮ ਜੀ, ਇਹ ਬਹੁਤ ਮਾੜੀ ਗੱਲ ਹੈ।"

ਇਸ ਬਹਿਸ ਤੋਂ ਬਾਅਦ ਰਾਣਾ ਸੋਢੀ ਦੀ ਕਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਕਾਰਾਂ ਦੇ ਕਾਫਲੇ ਵਿੱਚ ਸ਼ਾਮਿਲ ਕੀਤਾ ਗਿਆ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।